More Punjabi Kahaniya  Posts
ਹਕੀਕਤ ਦਿਆਂ ਸਫਿਆਂ ਚੌਂ ਭਾਗ ਦੂਜਾ


ਪਹਿਲੇ ਭਾਗ ਨੂੰ ਪੜਨ ਵਾਲਿਆਂ ਦਾ ਬਹੁਤ ਸ਼ੁਕਰੀਆ। ਨਵੇਂ ਸਰੌਤਿਆਂ ਨੂੰ ਬੇਨਤੀ ਆ ਕਿ ਇਸ ਭਾਗ ਨੂੰ ਪੜਨ ਤੌਂ ਪਹਿਲਾਂ ਪਿੱਛਲਾ ਭਾਗ ਜਰੂਰ ਪੜ ਲੈਣ ਨਹੀਂ ਤਾਂ ਕੁੱਝ ਵੀ ਸਮਝ ਨੀ ਆਣਾ ਅਤੇ ਇਹ ਸੱਭ ਹਕੀਕਤ ਆ ਜੀ ਕੌਈ ਵੀ ਅੱਖਰ ਘੜ ਕੇ ਨੀ ਲਿਖਿਆ ਵਾ ਆ, ਸੌ ਅੱਗੇ ਚੱਲਦੇ ਆਂ।
ਪਹਿਲਾਂ ਤਾਂ ਮੈਂ ਥੌੜੀ ਦੇਰ ਰਪਲਾਈ ਨਾਂ ਕੀਤਾ ਫਿਰ ਜਦੌਂ ਕੀਤਾ ਤਾਂ ਕਿਹਾ ਕਿ ਮੈਨੂੰ ਐਡ ਕਰਲੌ ਆਪਣੇ ਫਰੈਂਡ ਲਿਸਟ ਚ ਪਰ ਕਹਿੰਦੀ ਪਹਿਲਾਂ ਦੱਸੌ ਕੌਣ ਹੌ ? ਹੌਲੀ ਹੌਲੀ ਦੱਸਣ ਨੂੰ ਦਿੱਲ ਕਰੇ ਪਰ ਕੁੱਝ ਲਕੌ ਰੱਖਿਆ bcz ਡਰ ਸੀ ਮੈਨੂੰ ਕਿ ਪੰਗਾ ਨਾਂ ਪੈ ਜਾਵੇ ਕੌਈ। ਸਾਇਦ ਓਹਨੂੰ ਵੀ ਮੇਰੇ ਗੱਲ ਕਰਨ ਦਾ ਤਰੀਕਾ ਵਧੀਆ ਲੱਗਿਆ ਹੁਣਾਂ ਆ ਜਿਹੜੀ ਗੱਲ ਕਰੀ ਜਾ ਰਹੀ ਸੀ ਨਹੀਂ ਤਾਂ ਕੌਣ ਇੰਨੀ ਦੇਰ ਅਣਜਾਣ ਨੂੰ ਮੱਥਾ ਮਾਰਦਾ ਆ ਫਿਰ ਹੌਲੀ ਹੌਲੀ ਸਾਡੀ ਮੈਸਿਜਾਂ ਚ ਗੱਲ ਲੱਗਭਗ ਸ਼ੁਰੂ ਜਹੀ ਹੌ ਗਈ ਸੀ ਮੈਂ ਵੀ ਬਹੁੱਤ ਖੁਸ ਰਹਿਣ ਲੱਗਾ ਸੀ ਕਿਓਂ ਕਿ ਜਿਸ ਨੂੰ ਅਸੀਂ ਚਾਹੁੰਦੇ ਆਂ ਜੇ ਓਹ ਸਾਡੇ ਬਾਰੇ ਫਿਕਰ ਕਰਨ ਲੱਗਜੇ ਤਾਂ ਜਿੰਦਗੀ ਦਾ ਸਵਾਦ ਤੇ ਨਜਰੀਆ ਦੌਨੌ ਹੀ ਬਦਲ ਜਾਂਦੇ ਆ। ਫਿਰ ਤੀਜਾ ਸਮੈਸਟਰ ਵੀ ਚਾਲੂ ਹੌ ਗਿਆ ਸੀ ਕਾਲਿਜ ਜਾਣ ਲੱਗ ਪਿਆ ਦਿੱਲੀ ਆਲਿਆਂ ਨਾਲ ਜੁੜ ਕੇ ਮੇਰੀ ਤਕਦੀਰ ਸ਼ਾਇਦ ਹੌਰ ਸ਼ਾਈਨਿੰਗ ਕਰਨ ਲੱਗ ਗੀ ਸੀ ਇੱਕ ਮੇਰੀ ਸੀਨੀਅਰ ਸੀ ਸ੍ਰੀ ਚਮਕੌਰ ਸਾਹਿਬ ਦੀ ਓਹਦਾ ਨਾਮ ਵੀ ਸੇਮ ਦਿੱਲੀ ਆਲੇਆਂ ਦੇ ਨਾਮ ਦੀ ਸੀ ਓਹਨੇਂ ਮੈਨੂੰ ਮੇਰੀ ਕਲਾਸਮੇਟ ਕੌਲ ਸੁਨੇਹਾ ਭਜਵਾਇਆ ਕਿ ਸਨੀ (ਫੈਮੀਲੀ ਨਾਮ ਐ ਜੌ ਹਲੇ ਵੀ ਚੱਲ ਰਿਹਾ ਆ)ਦਾ ਨੰਬਰ ਚਾਹੀਦਾ ਹੈ ਪਰ ਮੈਂ ਮਨਾਂ ਕਰਤਾ bcz ਮੈੰ ਇੱਕਤਰਫਾ ਹੌ ਗਿਆ ਸੀ ਹੁਣ ਮੈਨੂੰ ਮੇਰੀ ਮੰਜਿਲ ਦਿਖ ਰਹੀ ਸੀ (ਪਰ ਇਹ ਸੱਭ ਕੁੱਝ ਮੇਰਾ ਵਹਿਮ ਸੀ)। ਮੇਰੀ ਦਿੱਲੀ ਆਲਿਆਂ ਨਾਲ ਗੱਲ ਬਹੁੱਤ ਅੱਗੇ ਵੱਧ ਰਹੀ ਸੀ ਓਹ ਪੁੱਛੀ ਜਾਵੇ ਕਿ ਤੂੰ ਹੈ ਕੇਣ ਮੇਰਾ ਅਕਾਊਂਟ ਕਿੱਥੌਂ ਲਿਆ ਫਿਰ ਮੈੰ ਆਖਿਰ ਦੱਸਿਆ ਕਿ ਆਪਾਂ ਵਿਆਹ ਚ ਮਿਲੇ ਸੀ ਤਾਜੌਵਾਲ ਕਹਿੰਦੀ ਤੂੰ ਕੌਣ ਆ ਕਿ ਮੈਂ ਤੈਨੂੰ ਦੇਖਿਆ ਮੈਂ ਕਿਹਾ ਆਪਾਂ ਤਾਂ ਗੱਲਾਂ ਵੀ ਕੀਤੀਆਂ ਲਾੜੇ ਨਾਲ ਕੱਠਿਆਂ ਬਹਿ ਕੇ ਰੌਟੀ ਵੀ ਖਾਧੀ। ਕਹਿੰਦੀ ਮੈਨੂੰ ਯਾਦ ਨੀਂ ਤੂੰ ਆਪਣੀ ਕੌਈ ਪਛਾਣ ਦੱਸ, ਮੇਰਾ ਨਾਮ ਤਾਂ ਪਤਾ ਈ ਸੀ ਓਹਨੂੰ ਫਿਰ ਮੈਂ ਇੱਕ ਨਿਸ਼ਾਨੀਂ ਦੱਸੀ ਓਹਨੂੰ ਜੌ ਮੈਨੂੰ ਹਲੇ ਵੀ ਯਾਦ ਆ ਤੇ ਯਾਦ ਕਰਕੇ ਮੈਨੂੰ ਅਕਸਰ ਹਾਸਾ ਈ ਆ ਜਾਂਦਾ ਆ ਮੈਂ ਕਿਹਾ ਕਿ ਮੈਂ ਚਿੱਟੇ ਰੰਗ ਦੇ ਬੂਟ ਪਾਇਓ ਸੀ ( ਹੁਣ ਵੀ ਹਾਸਾ ਆ ਗਿਆ ਲਿਖਦੇ ਲਿਖਦੇ ਹਾਹਾਹਾਹਾਹਾ) ਓਹ ਕਹਿੰਦੀ Oh My God ਮੈਂ ਓਥੇ ਬੂਟ ਦੇਖਦੀ ਫਿਰਦੀ ਸੀ ਸਾਰਿਆਂ ਦੇ? ਇੱਕ ਡੇਢ ਮਹੀਨਾਂ ਸਾਡੀ ਗੱਲ ਮੈਸਿਜਾਂ ਤੇ ਈ ਹੁੰਦੀ ਰਹੀ ਫਿਰ ਅਚਾਨਕ ਇੱਕ ਦਿਨ ਓਹਨੇਂ ਮੇਰਾ ਫੌਨ ਨੰਬਰ ਮੰਗਿਆ (ਜਦ ਕਿ ਅੱਜ ਤੱਕ ਮੇਰੀ ਹਿੰਮਤ ਨੀ ਪਈ ਸੀ ਮੰਗਣ ਦੀ)ਮੈਂ ਲਾਰੇ ਲਾਈ ਗਿਆ ਫਿਰ ਏਅਰਟੈਲ ਦਾ ਨਵਾਂ ਨੰਬਰ ਲੈ ਕੇ ਚਾਰ ਦਿਨਾਂ ਬਾਦ ਦਿੱਤਾ ਕਿਓਂ ਕਿ ਪੁਰਾਣੇ ਨੰਬਰ ਤੌਂ ਮੈਨੂੰ ਡਰ ਸੀ ਕਿ ਕਿਤੇ ਓਹ ਲਾੜੇ ਤੌਂ ਇਨਕੁਆਇਰੀ ਨਾਂ ਕਰਾ ਲਵੇ। ਓਹਨਾਂ ਦੇ ਘਰ ਓਹਦੇ ਮੰਮੀ ਤੇ ਛੌਟੀ ਭੈਣ ਸੀ ਓਹ ਹੈ ਛੌਟੀ ਸੀ ਪਰ ਸ਼ਾਰਪ ਮਾਇੰਡ ਸੀ। ਫਿਰ ਸਾਡੀ ਫੌਨ ਤੇ ਗੱਲ ਹੌਣ ਲੱਗ ਪਈ ਸਨੀ ਹੌਰਾਂ ਨੂੰ ਰੱਬ ਵੀ ਭੁੱਲ ਗਿਆ ਓਹ ਆਪਣੀ ਛੌਟੀ ਭੈਣ ਨਾਲ ਮੇਰੇ ਬਾਰੇ ਗੱਲ ਕਰਦੀ ਰਹਿੰਦੀ ਸੀ ਹਣ ਮੇਰੀ ਵੀ ਛੌਟੀ ਨਾਲ ਗੱਲ ਹੌਣ ਲੱਗ ਪਈ ਸੀ ਹੌਲੀ ਹੌਲੀ ਓਹਦੇ ਮੰਮੀ ਨੂੰ ਵੀ ਪਤਾ ਲੱਗ ਗਿਆ ਸੀ ਪਰ ਓਹਨਾਂ ਨੂੰ ਆਪਣੀਆਂ ਦੌਨੌਂ ਬੇਟੀਆਂ ਤੇ ਅੱਖਾਂ ਬੰਦ ਕਰਕੇ ਵੀ ਬਹੁੱਤ ਵਿਸ਼ਵਾਸ਼ ਸੀ ਹਾਂ ਪਰ ਇਹ ਗੱਲ ਵੀ ਸੱਚੀ ਆ ਕਿ ਦੌਨੌਂ ਹੈ ਵੀ ਬਹੁੱਤ ਸਮਝਦਾਰ ਸੀ ਹੁਣ ਵੀ ਆ ਕਿਓਂ ਕਿ ਓਹਨਾਂ ਦੇ ਡੈਡੀ ਹੈ ਨੀਂ ਸੀ ਤੇ ਘਰ ਦਾ ਖਰਚ ਓਹਨਾਂ ਦੇ ਮੌਮ ਤੇ ਦਿੱਲੀ ਆਲੀ ਟਿਊਸ਼ਨ ਪੜਾ ਕੇ ਕਰਦੇ ਸੀ ਪਰ ਬਹੁੱਤ ਵਧੀਆ ਸੀ ਚਲ ਰਿਹਾ ਸੱਭ ਕੁੱਝ। ਫਿਰ ਮੇਰੇ ਨਾਲ ਇੱਕ ਹੌਰ ਹਾਦਸਾ ਹੌਇਆ ਸੇਮ ਦਿੱਲੀ ਆਲੇ ਨਾਮ ਦੀ ਮੇਰੀ ਕਲਾਸਮੇਟ ਨੇ ਵੀ ਮੈਨੂੰ ਪ੍ਰਪੌਜ ਕੀਤਾ ਸਾਰੀ ਕਲਾਸ ਚ ਰੌਲਾ ਪੈ ਗਿਆ ਕਿ ਇਹਨੂੰ ਤਾਂ ਓਫਰ ਈ ਆਈ ਜਾਂਦੇ ਆ ਪਰ ਮੈਂ ਓਹਨੂੰ ਵੀ ਹੱਥ ਜੌੜ ਕੇ ਮਨ੍ਹਾਂ ਕਰਤਾ ਕਾਰਨ ਤੁਹਾਨੂੰ ਪਤਾ ਈ ਆ ਸੌ ਮੈਂ ਹੁਣ ਇੱਕ ਸ਼ਰੀਫ ਮੁੰਡੇ ਵਜੌਂ ਜਾਣਿਆ ਜਾਣ ਲੱਗਾ ਪਰ ਸ਼ਰੀਫ ਤਾਂ ਮੈਨੂੰ ਈ ਪਤਾ ਸੀ ਕਿ ਕੀ ਚੱਲ ਰਿਹਾ। ਇੱਕ ਦੌ ਕੁੜੀਆਂ ਜਿਹੜੀਆਂ ਪਸੰਦ ਕਰਦੀਆਂ ਸੀ ਮੈਨੂੰ ਓਹ ਮੇਰੇ ਬਾਰੇ ਤਫਤੀਸ਼ ਕਰਦੀਆਂ ਸੀ ਕੀ ਇਹ ਕਿੱਧਰ ਗਾਹਟੀ ਪਾਈ ਫਿਰਦਾ ਆ ਪਰ ਓਹ ਸਾਇਦ ਕੌਸਾਂ ਮੀਲ ਦੂਰ ...

ਸੀ ਓਹਨਾਂ ਦੀ ਪਹੁੰਚ ਤੌਂ। ਦੂਜੇ ਪਾਸੇ ਹੁਣ ਦਿੱਲੀ ਆਲੀ ਦੇ ਮੌਮ ਨਾਲ ਮੇਰੀ ਵੀ ਗੱਲ ਹੌਣ ਲੱਗ ਪਈ ਸੀ ਮੈਂ ਵੀ ਮੰਮੀ ਜੀ ਕਹਿ ਕੇ ਈ ਬੁਲਾਉਂਦਾ ਸੀ। ਹੁਣ ਜਿੰਦਗੀ ਪਾਸਾ ਵੱਟਣ ਵਾਲੀ ਸੀ ਘਰੇ ਸਾਡੇ ਮਕਾਨਾਂ ਦਾ ਕੰਮ ਚੱਲ ਰਿਹਾ ਸੀ ਵੱਡੇ ਭਾਜੀ ਨੇਂ ਯੂ ਕੇ ਤੌਂ ਕਦੇ ਡੇਢ ਲੱਖ ਭੇਜਣਾਂ ਕਦੇ ਢਾਈ। ਸਾਰਾ ਹਿਸਾਬ ਕਤਾਬ ਮੇਰੇ ਕੌਲ ਸੀ ਮੈਂ ਹੀ ਲੈ ਕੇ ਆਣੇਂ ਮੈਂ ਹੀ ਜਮਾਂ ਕਰਵਾਣੇਂ ਮੱਤਲਵ ਵੀਰ ਨੇ ਸਾਰੇ ਪਾਸੇ ਘਰੇ ਭੇਜਣੇ ਤੇ ਕੌਈ ਸੇਵਿੰਗ ਨਾਂ ਕਰਨੀ। ਇੱਕ ਵਾਰ ਮੈਂ ਕਾਲਿਜ ਲਈ ਤਿਆਰ ਹੌ ਰਿਹਾ ਸੀ ਨਹਾਉਣ ਲਈ ਗਿਆ ਸੀ ਫੌਨ ਮੇਰਾ ਅੰਦਰ ਟੀ ਵੀ ਟਰਾਲੀ ਤੇ ਪਿਆ ਸੀ ਦਿੱਲੀ ਆਲਿਆਂ ਦਾ ਨੰਬਰ ਮੈਂ ਆਪਣੇਂ ਨਾਮ ਤੇ ਰੱਖਿਆ ਸੀ ਫੌਨ ਚ ਸਨੀਂ 1 ਤੇ ਸਨੀ 2 ਮੇਰੇ ਵੱਡੇ ਦੀਦੀ ਕਮਰੇ ਚ ਝਾੜੂ ਲਾ ਰਹੇ ਸੀ ਅਚਾਨਕ ਫੌਨ ਵੱਜਿਆ ਦੀਦੀ ਕਨਫਿਊਜ ਕਿ ਇਹ ਕੌਣ ਆ ਨਾਮ ਵੀ ਸਨੀਂ ਦਾ ਆ ਫੌਨ ਚੱਕਿਆ ਗਿਆ ਅਕਸਰ ਹੀ ਦਿੱਲੀ ਆਲੇ ਫੌਨ ਚੱਕਦੇ ਸਾਰ ਹੀ ਬੌਲ ਪੈਂਦੇ ਸੀ ਹੁਣ ਵੀ ਇੱਦਾਂ ਈ ਹੌਇਆ ਪਤੰਦਰ ਦੀ ਚੱਕਣ ਸਾਰ ਬੌਲੀ ਸਤਿ ਸ੍ਰੀ ਅਕਾਲ ਜੀ ਹੌ ਗਏ ਤਿਆਰ ਜਾਣਾ ਅੱਜ ਕਾਲਿਜ ? ਦੀਦੀ ਕਹਿੰਦੇ ਹਲੇ ਤਾਂ ਨਹਾ ਰਹੇ ਆ ਜਨਾਬ ਪਰ ਪਤਾ ਨੀਂ ਕਾਲਿਜ ਜਾਣਾਂ ਜਾਂ ਡੈਡੀ ਜੀ ਦੀ ਕਚਿਹਰੀ ਚ ਜਾਣਾ ਬੱਸ ਫਿਰ ਫੌਨ ਕੱਟਿਆ ਗਿਆ ਜਦੌਂ ਮੈਂ ਆਇਆ ਤਾਂ ਕਲਾਸ ਲੱਗੀ ਪਰ ਮੈਂ ਬਹਾਨਾ ਮਾਰਿਆ ਕਿ ਮੇਰੀ ਕਲਾਸਮੇਟ ਆ ਸੇਮ ਨਾਮ ਆ ਪੰਡਿਤਾਂ ਦੀ ਕੁੜੀ ਆ ਕੱਲ ਕਿਤਾਬਾਂ ਲਈਆਂ ਸੀ ਓਹਦੇ ਤੌਂ ਓਹਾ ਮੰਗਵਾ ਰਹੀ ਆ, ਦੀਦੀ ਕਹਿੰਦੇ ਪੰਡਿਤ ਵੀ ਸਤਿ ਸ੍ਰੀ ਅਕਾਲ ਬੌਲਦੇ ਆ ? ਬੱਸ ਯਾਰ ਮਸੀਂ ਬਚਾਇਆ ਰੱਬ ਨੇਂ ਓਥੇ। ਫਿਰ ਸਾਰੀ ਗੱਲ ਮੈਂ ਦਿੱਲੀ ਆਲਿਆਂ ਨੂੰ ਦੱਸੀ ਓਸਤੌਂ ਬਾਦ ਓਹ ਫੌਨ ਤੇ ਮੇਰੇ ਬੌਲਣ ਤੌਂ ਬਾਦ ਈ ਬੌਲਦੇ ਸੀ। ਓਹ ਪੰਜਾਬ ਕਦੇ ਕਦੇ ਆਂਦੇ ਸੀ ਪਰ ਮੇਰੇ ਕਾਰਨ ਹੁਣ ਛੇਤੀ ਹੀ ਫੇਰੀ ਪਾਣ ਲੱਗ ਪਏ ਮੈਂ ਅਕਸਰ ਚੰਡੀਗੜ 17 sec ਤੌਂ ਓਹਨੂੰ ਲੈ ਕੇ ਆਣਾਂ ਪਰ 2 ਕ ਵਾਰ ਹੀ ਏਦਾਂ ਹੌਇਆ ਬੜੇ ਹਸੀਨ ਪੱਲ ਸੀ ਓਹ 17 ਤੌਂ 43 ਫਿਰ ਰੌਪੜ ਫਿਰ ਪਿੰਡ ਆਣਾਂ। ਰੌਪੜ ਆ ਕੇ ਅਸੀਂ ਸੀਟ ਅਲੱਗ ਕਰ ਲੈਣੀ bcz ਸਾਡਾ ਲੌਕਲ ਏਰੀਆ ਸੀ ਪਿੰਡ ਵਾਲ਼ੇ ਐਂਵੇਂ ਈ ਤੁਰੇ ਰਹਿੰਦੇ
ਆ। ਓਹਨੂੰ ਮਿਲਣ ਤੌਂ ਬਾਦ ਘਰੇ ਦਿੱਲ ਨਾਂ ਲੱਗਣਾਂ ਫਿਰ ਜਦੌਂ ਜਾਣ ਵੇਲੇ ਚੰਡੀਗੜ ਛੱਡ ਕੇ ਵਾਪਿਸ ਆਣਾ ਤਾਂ chd ਤੌਂ ਰੌਪੜ ਆਲਾ ਸਫਰ ਸਾਲਾ ਕੱਲੇ ਨੂੰ ਵੱਡ ਵੱਡ ਖਾਂਦਾ ਸੀ ਦਿਲ ਨੇਂ ਕਹਿਣਾ ਸਨੀਆ ਨਾਲੇ ਚੱਲ ਜਾਂਦਾ ਪਰ ਪੇਸ਼ ਨਾਂ ਚੱਲਦੀ। ਮੇਰੇ ਕੌਲ ਸਕੂਟਰ ਹੀ ਸੀ ਕਾਲਜ ਵੀ ਕਈ ਵਾਰ ਸਕੂਟਰ ਤੇ ਈ ਜਾਂਦਾ ਸੀ ਆਖਿਰ ਵਾਰ ਜਦੌਂ ਓਹਨੂੰ ਸਕੂਟਰ ਤੇ ਬਿਠਾਇਆ ਸੀ ਤਾਂ ਕਿਹਾ ਕਿ ਰੱਬ ਸੁੱਖ ਰੱਖੇ ਅਗਲੀ ਵਾਰ ਤੈਨੂੰ ਬੁਲਟ ਤੇ ਲੈ ਕੇ ਆਊਂ। ਫਿਰ ਮੈਂ ਵੱਡੇ ਵੀਰ ਨੂੰ ਕਹਾਣੀ ਬਾਰੇ ਦੱਸਿਆ ਦੱਸ ਤਾਂ ਪਹਿਲਾਂ ਈ ਦਿੱਤਾ ਸੀ ਪਰ ਹੁਣ ਬੁਲਟ ਲੈਣ ਬਾਰੇ ਦੱਸਿਆ ਵੀਰ ਕਹਿੰਦੇ ਅਗਲੇ ਮਹੀਨੇ ਤੱਕ ਰੁਕ ਜਾ। ਅਗਲਾ ਮਹੀਨਾ ਕੀ ਚੜਿਆ ਸਾਡੇ ਤਾਂ ਸਾਲਾ ਸਾਰੇ ਸੁਪਨੇਂ ਈ ਵੇਚ ਗਿਆ ਵੀਰ ਨੇ ਕਿਹਾ ਜਾਅ ਰੌਪੜ ਨੰਗਲ ਰੌਡ ਤੇ ਆਈ ਟੀ ਆਈ ਸ੍ਹਾਮਣੇ ਏਜੰਸੀ ਤੌਂ ਬੁਲਟ ਪਤਾ ਕਰ ਕੀ ਹਿਸਾਬ ਕਿਤਾਬ ਆ ਮੈਂ ਕਰ ਵੀ ਆਇਆ। ਉਸ ਰਾਤ ਮੈਂ ਵਿਹਲਾ ਹੌ ਕੇ ਚੁਬਾਰੇ ਤੇ ਗਿਆ ਦਿੱਲੀ ਆਲਿਆਂ ਨਾਲ ਗੱਲਾਂ ਕੀਤੀਆਂ ਰੱਜ ਕੇ ਫਿਰ ਸੌਂ ਗਿਆ। ਜੁਲਾਈ ਮਹੀਨਾਂ ਸੀ ਰਾਤ ਨੂੰ ਗਿਆਰਾਂ ਕ ਵਜੇ ਯੂ ਕੇ ਤੌਂ ਭਰਾ ਦੇ ਦੌਸਤ ਦਾ ਫੌਨ ਆਇਆ ਮੈਂ ਹੈਰਾਨ ਕਿ ਸਾਲਾ ਅੱਗੇ ਨਾਂ ਪਿੱਛੇ ਇਹਨੂੰ ਕੀ ਹੌ ਗਿਆ ਮੈਂ ਜੱਦ ਚੱਕਿਆ ਤਾਂ ਬੜੀ ਖੁਸੀ ਜਈ ਨਾਲ ਬੌਲਿਆ ਕਿੱਦਾਂ ਸ਼ੇਰਾ ? ਮੈਂ ਕਿਹਾ ਜੀ ਵਧੀਆ, ਕਹਿੰਦਾ ਮਨਿੰਦਰ(ਵੱਡਾ ਵੀਰ ਮੇਰਾ) ਪੁੱਜ ਗਿਆ ਇੰਡੀਆ ? ਮੈਂ ਕਿਹਾ ਕੀ ਹੌਇਆ? ਕਹਿੰਦਾ ਓਹਨੂੰ ਤਾਂ ਈਮੀਗ੍ਰੇਸ਼ਨ ਵਾਲੇ ਲੈ ਗਏ ਚੱਕ ਕੇ ਸ਼ਾਇਦ ਅੱਜ ਰਾਤ ਤੱਕ ਆ ਜਾਵੇ। ਓਦੌਂ ਅਹਿਸਾਸ ਜਿਹਾ ਹੌਇਆ ਕਿ ਪੈਰਾਂ ਥੱਲੌਂ ਜਮੀਨ ਨਿੱਕਲਣਾ ਕੀਹਨੂੰ ਕਹਿੰਦੇ ਆ ਮੈਂ ਬੇਸ਼ੱਕ ਬੈੱਡ ਤੇ ਲੇਟਿਆ ਸੀ ਪਰ ਇੱਦਾਂ ਲੱਗਿਆ ਜਿੱਦਾਂ ਪੈਰਾਂ ਥੱਲੌਂ ਜਮੀਨ ਨਿੱਕਲ ਗੀ ਹੌਵੇ ਬੌਲਣ ਦੀ ਵੀ ਹਿੰਮਤ ਨਾਂ ਪਵੇ ਸਾਰੇ ਸੁਪਨੇਂ ਅੱਖਾਂ ਅੱਗੇ ਟੁੱਟਦੇ ਦਿਸਣ।

ਬਾਕੀ ਅਗਲੇ ਭਾਗ ਚ।
ਜੇ ਕਿਸੇ ਨੂੰ ਕਹਾਣੀ ਪਸੰਦ ਆਈ ਜਾਂ ਨਾਂ ਆਈ ਤਾਂ ਕਮੈਂਟ ਕਰਕੇ ਜਰੂਰ ਦੱਸਿਓ
ਦਵਿੰਦਰ ਸਿੰਘ

...
...



Related Posts

Leave a Reply

Your email address will not be published. Required fields are marked *

21 Comments on “ਹਕੀਕਤ ਦਿਆਂ ਸਫਿਆਂ ਚੌਂ ਭਾਗ ਦੂਜਾ”

  • bhot nyc story ji

  • nyc Story hahahaa… pinda ale awen ture rehnde a… nhi ohna nu kam v hunde.

  • ਦਵਿੰਦਰ ਸਿੰਘ

    Garg ਜੀ ਅੱਪਡੇਟ ਕੀਤਾ ਵਾ ਆ ਕੱਲ ਦਾ ਪਰ ਐਪ ਵਾਲਿਆਂ ਨੇ ਅੱਪਲੌਡ ਨੀਂ ਕੀਤਾ ਹਾਲੇ ਤੱਕ।

  • ਦਵਿੰਦਰ ਸਿੰਘ

    ਪ੍ਰਭਜੌਤ ਜੀ ਤੁਸੀਂ Most Commented Stories ਤੇ ਕਲਿੱਕ ਕਰੌ ਦੂਜੇ ਨੰਬਰ ਤੇ ਪਹਿਲਾ ਭਾਗ ਤੁਹਾਨੂੰ ਮਿਲ ਜਾਵੇਗਾ।

  • first part da koi update share krdo kuki homepage toh ni labha bht scroll kita

  • Aan do mharaj 💜

  • ਦਵਿੰਦਰ ਸਿੰਘ

    ਨਹੀਂ ਹੌਣੀ ਵੀਰ ਇੱਕ ਵਾਰ ਚ bcz ਕਹਾਣੀ ਬਹੁੱਤ ਲੰਬੀ ਆ 2011 ਤੌਂ 2018 ਤੱਕ ਚੱਲਦੀ ਆ ਜੀ। ਬਾਕੀ ਤੁਹਾਡਾ ਸ਼ੁਕਰੀਆ ਇੰਨਾ ਪਿਆਰ ਦੇਣ ਲਈ ਮੇਰੀ ਕਹਾਣੀ ਨੂੰ।

  • ਦਵਿੰਦਰ ਸਿੰਘ

    Dear kirat first part is there, go to the most commented stories and you”ll get there or you can scroll down on front page you will found there too. Really thank you to like my story as well.

  • hlo I am a new listener can you help me how can I read the first part of this story nd the story is very interesting

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)