“ਹੇ ਵਾਹਿਗੁਰੂ ਮੇਰੇ ਪਤੀ ਦੀ ਲੰਬੀ ਉਮਰ ਕਰੀਂ। ਉਹ ਜਲਦੀ ਨਾਲ ਠੀਕ ਹੋਕੇ ਘਰੇ ਆਜੇ । ਤੇ ਮੈਨੂੰ ਵੀ ਸੁੱਖ ਦਾ ਸਾਹ ਆਵੇ ।
ਮਿਹਰ ਕਰਿਓ ਬਾਬਾ ਜੀ। ” (ਮਨ ਵਿੱਚ ਅਰਦਾਸਾਂ ਕਰਦੀ ਪਈ ਸੀ )
ਮੈਂ ਪਤੀ ਦੀਆਂ ਸੁੱਖਾਂ ਸੁੱਖਦੀ ਗੁਰੂ ਘਰ ਤੋਂ ਘਰ ਨੂੰ ਆਉਣ ਲੱਗੀ ਤਾਂ ਗਿਆਨੀ ਜੀ ਨੇ ਪਿੱਛਿਓਂ ਆਵਾਜ਼ ਮਾਰਤੀ ।
” ਧੀਏ ਪਰਸ਼ਾਦ ਤਾਂ ਲੈਜਾ ”
ਮੈਂ ਗਿਆਨੀ ਜੀ ਤੋਂ ਪਰਸ਼ਾਦ ਲੈਕੇ ਵਾਪਸ ਘਰ ਆ ਗਈ ।
ਤੇ ਜਲਦੀ ਨਾਲ ਰੋਟੀ ਪਾਣੀ ਬਣਾ ਕੇ ਆਪਣੇ ਦਿਓਰ ਦੇ ਨਾਲ ਗੱਡੀ ਵਿੱਚ ਬੈਠ ਕੇ ਹਸਪਤਾਲ ਆਪਣੇ ਪਤੀ ਦਾ ਪਤਾ ਲੈਣ ਚਲੀ ਗਈ ।
ਮੇਰਾ ਪਤੀ ਪਿਛਲੇ ਕੁੱਝ ਦਿਨਾਂ ਤੋਂ ਠੀਕ ਨਹੀਂ ਸੀ । ਉਸਨੂੰ ਇਕ ਨਾ-ਮੁਰਾਦ ਬਿਮਾਰੀ ਹੋ ਗਈ ਸੀ । ਜਿਸ ਦਾ ਕੋਈ ਇਲਾਜ਼ ਨਹੀਂ ਹੈ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ “ਏਹ ਡਾਕਟਰਾਂ ਦਾ ਕਹਿਣਾ ਸੀ ।”
ਪਰ ਮੈਨੂੰ ਮੇਰੇ ਸੱਚੇ ਪਾਤਸ਼ਾਹ ਤੇ ਪੂਰਾ ਯਕੀਨ ਸੀ । ਸਿਆਣੇ ਕਿਹਾ ਕਰਦੇ ਸੀ ।
” ਜਿੱਥੇ ਦਵਾ ਕੰਮ ਨਹੀਂ ਕਰਦੀ, ਓਥੇ ਦੁਆ ਕੰਮ ਕਰਦੀ ਐ । ”
ਇਸ ਲਈ ਮੈਨੂੰ ਪੂਰਾ ਯਕੀਨ ਸੀ, ਕਿ ਇੱਕ ਨਾ ਇੱਕ ਦਿਨ ਮੇਰਾ ਪਤੀ ਚੰਗਾ ਭਲਾ ਹੋ ਜਾਏਗਾ ।
ਦੇਵਰ ਜੀ ਨੇ ਗੱਡੀ ਹਸਪਤਾਲ ਦੇ ਬਾਹਰ ਪਾਰਕਿੰਗ ਵਿੱਚ ਖੜ੍ਹੀ ਕਰ ਦਿੱਤੀ । ਤੇ ਮੈਨੂੰ ਕਿਹਾ ।
” ਭਾਬੀ ਜੀ ਤੁਸੀਂ ਜਾਓ ਮਹਿਤਾਬ ਭਾਜੀ ਦੇ ਕੋਲ । ਮੈਂ ਗੱਡੀ ਪਾਰਕਿੰਗ ਵਿਚ ਲਾ ਕੇ ਆਉਂਦਾ ਹਾਂ । ”
ਮੈਂ ਗੱਡੀ ਚੋਂ ਬਾਹਰ ਨਿਕਲ ਕੇ । ਕੁਝ ਸਮਾਨ ਗੱਡੀ ਵਿਚੋਂ ਕੱਢ ਲਿਆ । ਤੇ ਹਸਪਤਾਲ ਦੇ ਅੰਦਰ ਚਲੀ ਗਈ । ਜਦ ਮੈ ਮਹਿਤਾਬ ਦੇ ਕਮਰੇ ਵਿਚ ਪਹੁੰਚੀ ਤਾਂ ਮਹਿਤਾਬ ਬਹੁਤ ਹੀ ਪਿਆਰੀ ਨੀਂਦਰ ਸੁੱਤਾ ਪਿਆ ਸੀ । ਮੈਂ ਨਰਸ ਨੂੰ ਪੁੱਛਿਆ ਕਿ ਇਹ ਕਦੋਂ ਦੇ ਸੌ ਰਹੇ ਨੇ ਤਾਂ ਨਰਸ ਨੇ ਕਿਹਾ ।
” ਬੱਸ ਹੁਣੇ ਅੱਖ ਲੱਗੀ ਐ ਇਹਨਾਂ ਦੀ, ਦੇਖਿਓ ਕਿਤੇ ਉਠਾ ਨਾ ਦਿਉ ।”
ਮੈਂ ਨਰਸ ਦੀ ਗੱਲ ਸੁਣਕੇ ਮਹਿਤਾਬ ਦੇ ਬੈੱਡ ਦੇ ਕੋਲ ਜਾ ਕੇ ਬੈਠ ਗਈ । ਤੇ ਮਹਿਤਾਬ ਦੇ ਵਾਲਾਂ ਵਿੱਚ ਹੱਥ ਫੇਰ ਕੇ ਮਨ ਵਿੱਚ ਸੋਚਣ ਲੱਗੀ । ਮਹਿਤਾਬ ਜਲਦੀ ਨਾਲ ਠੀਕ ਹੋਜਾਓ ਫੇਰ ਆਪਾਂ ਖੁਸ਼ੀ ਖੁਸ਼ੀ ਰਿਹਾ ਕਰਾਂਗੇ । ਤੇ ਮੈਂ ਵਾਅਦਾ ਕਰਦੀ ਆਂ ਤੁਹਾਡੇ ਨਾਲ ਕਦੀ ਨਹੀਂ ਲੜਾਂਗੀ ਕਿਸੇ ਵੀ ਗੱਲ ਤੋਂ…..।
ਮੇਰੇ ਵਿਆਹ ਨੂੰ ਪੂਰੇ ਚਾਰ ਸਾਲ ਹੋ ਚੁੱਕੇ ਸੀ ।
ਸਾਡਾ ਵਿਆਹ ਘਰ ਦੀਆਂ ਦੀ ਮਰਜ਼ੀ ਦੇ ਨਾਲ ਹੀ ਹੋਇਆ ਸੀ ।
ਮੈਨੂੰ ਮਹਿਤਾਬ ਤੇ ਦੇਖਦੇ ਸਾਰ ਹੀ ਪਸੰਦ ਆ ਗਏ ਸੀ । ਪਰ ਮੈਂ ਮਹਿਤਾਬ ਨੂੰ ਪਸੰਦ ਨਹੀਂ ਸੀ । ਪਹਿਲਾਂ ਤੇ ਉਹ ਵਿਆਹ ਤੋਂ ਨਾਂਹ ਨੁੱਕਰ ਕਰਦੇ ਰਹੇ । ਤੇ ਫਿਰ ਪਤਾ ਨੀ ਕਿ ਉਨ੍ਹਾਂ ਦੇ ਮਨ ਮਿਹਰ ਪਈ ਤੇ ਉਹਨਾਂ ਨੇ ਵਿਆਹ ਨੂੰ ਹਾਂ ਕਰ ਦਿੱਤੀ ।
ਵਿਆਹ ਤੋਂ ਪਹਿਲਾਂ ਮੈਨੂੰ ਮੇਰੇ ਮਾਂ ਬਾਪ ਨੇ ਇੱਕੋ ਗੱਲ ਸਿਖਾਈ ਸੀ । ” ਕੀ ਧੀਆਂ ਦਾ ਅਸਲੀ ਘਰ ਉਹਨਾਂ ਦੇ ਪਤੀ ਦਾ ਹੁੰਦਾ ਹੈ । ”
ਮੈਂ ਇਹ ਗੱਲ ਆਪਣੇ ਦਿਲ ਦੇ ਅੰਦਰ ਘੁੱਟ ਕੇ ਸਮੇਟ ਲਈ । ਵਿਆਹ ਤੋਂ ਬਾਅਦ ਮਹਿਤਾਬ ਮੇਰੇ ਨਾਲ ਬਹੁਤ ਹੀ ਰੁੱਖਾ ਰੁੱਖਾ ਵਿਵਹਾਰ ਕਰਨ ਲੱਗਾ । ਮੈਨੂੰ ਇਹ ਅਜੀਬ ਨਹੀਂ ਲੱਗਿਆ ਸੀ । ਕਿਉਂਕਿ ਵਿਆਹ ਤੋਂ ਪਹਿਲਾਂ ਵੀ ਕਦੀ ਉਨ੍ਹਾਂ ਮੇਰੇ ਨਾਲ ਫੋਨ ਤੇ ਗੱਲ ਨਹੀਂ ਕੀਤੀ ਸੀ । ਤੇ ਹਮੇਸ਼ਾਂ ਹੀ ਲੋੜ ਅਨੁਸਾਰ ਬੋਲਦੇ ਸੀ ।
ਇਸ ਲਈ ਮੈਂ ਕਦੀ ਵੀ ਜ਼ਿਆਦਾ ਗੱਲ ਦਿਲ ਤੇ ਨਈਂ ਲਾਈ । ਏਦਾਂ ਹੀ ਕਰਦੇ ਕਰਦੇ ਕਈ ਦਿਨ ਬੀਤ ਗਏ ਉਹ ਦਿਨਾਂ ਨੇ ਕੱਦ ਮਹੀਨਿਆ ਦਾ ਰੂਪ ਲੈ ਲਿਆ ਤੇ ਕਦੋਂ ਸਾਲਾਂ ਵਿੱਚ ਬਦਲ ਗਏ ਪਤਾ ਹੀ ਨਾ ਲੱਗਾ । ਤੇ ਸਾਡੇ ਘਰ ਇਕ ਬੇਟੀ ਨੇ ਜਨਮ ਲੈ ਲਿਆ । ਜਿਸ ਦਾ ਨਾਮ ਮਹਿਤਾਬ ਨੇ ਖੁਸ਼ਪ੍ਰੀਤ ਰੱਖਿਆ ।
ਮੇਰੀ ਅਕਸਰ ਮਹਿਤਾਬ ਦੇ ਨਾਲ ਇਸ ਗੱਲ ਤੋਂ ਲੜਾਈ ਹੁੰਦੀ ਸੀ । ਕਿਉਂਕਿ ਉਹ ਬਹੁਤ ਹੀ ਜ਼ਿਆਦਾ ਡ੍ਰਿੰਕ ਕਰਦੇ ਸੀ । ਤੇ ਗੱਲ ਇਥੇ ਹੀ ਨਹੀਂ ਰੁਕੀ ਸੀ, ਵਿਆਹ ਤੋਂ ਪਹਿਲਾਂ ਤੇ ਵਿਆਹ ਤੋਂ ਬਾਅਦ ਵੀ ਉਨ੍ਹਾਂ ਦਾ ਕਈ ਔਰਤਾਂ ਦੇ ਨਾਲ ਨਜਾਇਜ਼ ਰਿਸ਼ਤਾ ਵੀ ਸੀ । ਜਿਸ ਦਾ ਕਿ ਮੇਰੇ ਕੋਲ ਹਰ ਗੱਲ ਦਾ ਸਬੂਤ ਸੀ । ਪਰ ਮੈਂ ਹਮੇਸ਼ਾਂ ਆਪਣੀ ਬੱਚੀ ਦੇ ਕਰਕੇ ਚੁੱਪ ਰਹਿੰਦੀ ਸੀ । ਜੇ ਮੇਰੀ ਬੱਚੀ ਨਾ ਹੁੰਦੀ ਤਾਂ ਮੈਂ ਕਦੋਂ ਦੀ ਛੱਡ ਕੇ ਚਲੀ ਜਾਂਦੀ, ਪਰ ਫਿਰ ਮੈਨੂੰ ਮੇਰੇ ਮਾਂ – ਬਾਪ ਦੀ ਗੱਲ ਯਾਦ ਆਉਂਦੀ ਤੇ ਮੈਂ ਚੁੱਪ-ਚਾਪ ਬੈਠ ਜਾਂਦੀ ।
ਜਿੱਥੇ ਮਹਿਤਾਬ ਮੇਰੀ ਖਬਰ ਸਾਰ ਨਹੀਂ ਲੈਂਦਾ ਸੀ । ਉਥੇ ਸਾਰਾ ਪਰਿਵਾਰ ਮੈਨੂੰ ਬਹੁਤ ਇੱਜ਼ਤ ਤੇ ਪਿਆਰ ਦੇਂਦਾ ਸੀ । ਮੇਰਾ ਸਹੁਰਾ ਪਰਿਵਾਰ ਬਹੁਤ ਹੀ ਚੰਗਾ ਤੇ ਸਾਊ ਕਿਸਮ ਦਾ ਸੀ । ਤੇ ਮੈਂ ਉਨ੍ਹਾਂ ਦਾ ਪਿਆਰ ਤੇ ਉਨ੍ਹਾਂ ਦੀ ਇੱਜ਼ਤ ਦੇਖ ਕੇ ਵੀ ਹਮੇਸ਼ਾਂ ਸ਼ਾਂਤ ਹੋ ਜਾਂਦੀ ਸੀ।
ਪਰ ਕਿੰਨਾ ਔਖਾ ਹੁੰਦਾ ਹੈ ਨਾ, ਇਕ ਔਰਤ ਦਾ ਪਤੀ ਉਸ ਦੇ ਹੁੰਦਿਆਂ ਵੀ ਕਿਸੇ ਦੂਸਰੀ ਔਰਤ ਦੇ ਨਾਲ ਮੂੰਹ ਕਾਲਾ ਕਰੇ । ਮੇਰੀ ਤਕਲੀਫ਼ ਸਿਰਫ ਇੱਕ ਔਰਤ ਹੀ ਸਮਝ ਸਕਦੀ ਸੀ ।
ਕੀ ਮੈਂ ਕਿੰਨੀ ਤਕਲੀਫ਼ ਵਿਚ ਹਾਂ ।
ਪਰ ਮੈਂ ਫਿਰ ਵੀ ਗੱਲ ਦਿਲ ਤੇ ਨਹੀ ਲਾਉਂਦੀ ਸੀ, ਬੱਸ ਏਦਾਂ ਹੀ ਮੈਂ ਰੋਜ਼ ਗੁਰੂਘਰ ਜਾਣਾ ‘ ਤੇ ਮਹਿਤਾਬ ਦੀ ਲੰਮੀ ਉਮਰ ਦੀ ਤੇ ਠੀਕ ਹੋਣ ਦੀਆਂ ਸੁੱਖਾਂ ਮੰਗਨਈਆਂ ।
ਮੇਰਾ ਸੁਭਾਅ ਬਹੁਤ ਹੀ ਸ਼ਾਂਤ ਕਿਸਮ ਦਾ ਸੀ, ਜਿਸ ਦਾ ਕਿ ਮੇਰੇ ਪਤੀ ਮਹਿਤਾਬ ਨੇ ਬਹੁਤ ਫ਼ਾਇਦਾ ਉਠਾਇਆ । ਪਰ ਮੈਂ ਹਮੇਸ਼ਾ ਆਪਣੇ ਪਿਆਰ ਤੇ ਪਤਨੀ ਧਰਮ ਨੂੰ ਇਮਾਨਦਾਰੀ ਦੇ ਨਾਲ ਨਿਭਾਉਂਦੀ ਰਹੀ ਕਿ ਆਖਰਕਾਰ ਕਿਤੇ ਨਾ ਕਿਤੇ ਮਹਿਤਾਬ ਨੂੰ ਮੇਰੇ ਅੰਦਰ ਦਾ ਪਿਆਰ ਤਾਂ ਦਿਖੇ ਤਾਂ ਜੌ ਉਹ ਸਹੀ ਰਾਸਤੇ ਤੇ ਆ ਜਾਏ । ਹੱਦ ਤਾਂ ਉਦੋਂ ਪਾਰ ਹੀ ਕਰ ਦਿੱਤੀ ਮਹਿਤਾਬ ਨੇ ਜਦ ਮੇਰੇ ਸਾਹਮਣੇ ਹੀ ਆਪਣੀਆਂ ਮਸ਼ੂਕਾਂ ਦੇ ਨਾਲ ਫੋਨ ਤੇ ਗੱਲ ਕਰਦਾ ਰਹਿੰਦਾ ਸੀ ਸਾਰਾ ਦਿਨ, ਪਰ ਮੈਂ ਕੀ ਕਰਾਂ ਮੈਂ ਮਜ਼ਬੂਰ ਸੀ ।
ਇੱਕ ਪਾਸੇ ਮੇਰੇ ਮਾਂ-ਬਾਪ ਦੇ ਸਿਖਾਏ ਅਸੂਲ ।
ਦੂਜੇ ਪਾਸੇ ਸਹੁਰੇ ਪਰਿਵਾਰ ਦੀ ਇੱਜ਼ਤ ।
ਤੀਜੇ ਪਾਸੇ ਮੇਰੀ ਬੱਚੀ ਖੁਸ਼ਪ੍ਰੀਤ ।
ਮੈਂ ਚਾਹ ਕੇ ਵੀ ਕੁੱਝ ਨਹੀਂ ਕਰ ਸਕਦੀ ਸੀ । ਮੈਂ ਰੋਜ਼ ਗੁਰਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ । ਗੁਰੂਘਰ ਜਾਣਾ ਅਰਦਾਸਾਂ ਬੇਨਤੀਆਂ ਕਰਨੀਆਂ । ਤੇ ਗੁਰੂ ਸਾਹਿਬ ਦੀ ਕ੍ਰਿਪਾ ਦੇ ਨਾਲ ਮਹਿਤਾਬ ਦੀ ਸਿਹਤ ਵਿੱਚ ਕੁਝ ਅਸਰ ਦਿਖਣ ਲੱਗਿਆ । ਤੇ ਡਾਕਟਰ ਨੇ ਕਿਹਾ । ” ਕਿ ਮੈਡੀਕਲ ਸਾਇੰਸ ਦੇ ਵਿਚ ਇਹ ਪਹਿਲੀ ਵਾਰ ਹੋਇਆ ਹੈ ਕੀ ਏਹੋ ਜਿਹਾ ਮਰੀਜ਼ ਵੀ ਠੀਕ ਹੋ ਰਿਹਾ ਹੈ । ” ਮੈਨੂੰ ਇਹ ਗੱਲ ਸੁਣ ਕੇ ਬਹੁਤ ਹੀ ਸਕੂਨ ਮਿਲਿਆ । ਏਦਾਂ ਹੀ ਕੁਝ ਮਹੀਨਿਆਂ ਦੇ ਵਿਚ ਮਹਿਤਾਬ ਰਾਜ਼ੀ ਹੋ ਕੇ ਘਰ ਆ ਗਏ । ਮੈਂ ਆਪਣੇ ਗੁਰੂ ਸਾਹਿਬ ਦਾ ਬਹੁਤ ਸ਼ੁਕਰੀਆ ਅਦਾ ਕੀਤਾ । ਜਿਨ੍ਹਾਂ ਨੇ ਮੇਰੀ ਝੋਲੀ ਮੇਰਾ ਪਤੀ ਸਹੀ ਸਲਾਮਤ ਪਾ ਦਿੱਤਾ । ਹੁਣ ਜਦ ਕਦੀ ਮੈਂ ਮਹਿਤਾਬ ਦੀ ਸੇਵਾ ਕਰਦੀ ਹਾਂ ਤਾਂ ਉਹ ਮੇਰੇ ਵੱਲ ਮੱਠੀ ਜੀਹ ਮੁਸਕਾਣ ਦੇ ਨਾਲ ਦੇਖ ਕੇ ਹੰਝੂ ਸੁੱਟਣ ਲੱਗ ਜਾਂਦੇ ਹੈ ।
ਸ਼ਾਇਦ ਮਹਿਤਾਬ ਨੂੰ ਹੁਣ ਅਹਿਸਾਸ ਹੁੰਦਾ ਹੈ ਕੀ ਉਹ ਮੇਰੇ ਨਾਲ ਜੋ ਵੀ ਕਰਦੇ ਰਹੇ ...
ਸੀ ਸਰਾਸਰ ਗਲਤ ਕਰਦੇ ਰਹੇ ਸੀ।
ਸ਼ਾਇਦ ਅੱਜ ਉਨ੍ਹਾਂ ਨੂੰ ਮੇਰੇ ਪਤਨੀ ਧਰਮ ਤੇ ਮੇਰੇ ਪਿਆਰ ਦੀ ਸਮਝ ਆ ਰਹੀ ਸੀ । ਮੇਰੇ ਲਈ ਇਹ ਬੜੇ ਮਾਣ ਦੀ ਗੱਲ ਸੀ ।
ਗੁਰੂ ਸਾਹਿਬ ਦੀ ਕ੍ਰਿਪਾ ਦੇ ਨਾਲ ਮਹਿਤਾਬ ਆਪਣੇ ਪੈਰਾਂ ਤੇ ਚੱਲਣ ਵੀ ਲੱਗ ਗਏ । ਤੇ ਦੁਬਾਰਾ ਆਪਣੇ ਕੰਮ ਤੇ ਵੀ ਜਾਣ ਲੱਗੇ । ਮਹਿਤਾਬ ਇਕ ਪ੍ਰਾਈਵੇਟ ਕੰਪਨੀ ਵਿਚ ਕੰਮ ਕਰਦੇ ਸੀ । ਕੰਮ ਕਾਰ ਤਾਂ ਬਹੁਤ ਚੰਗਾ ਸੀ । ਚਲੋ ਜਿਵੇਂ ਵੀ ਜ਼ਿੰਦਗੀ ਚੱਲਦੀ ਗਈ ਚੱਲੀ ਗਏ। ਇਹ ਜ਼ਿੰਦਗੀ ਮੇਰੀ ਮੈਨੂੰ ਆਪਣੇ ਨਾਲ਼ ਤੋਰਦੀ ਰਹੀ ਤੇ ਮੈਂ ਤੁਰਦੀ ਰਹੀ ।
ਇਕ ਦਿਨ ਮੈਨੂੰ ਕੰਮ ਕਰਦੀ – ਕਰਦੀ ਨੂੰ ਚੱਕਰ ਆ ਗਿਆ । ਮੇਰੇ ਸਿਰ ਵਿੱਚ ਬਹੁਤ ਹੀ ਭਿਆਨਕ ਦਰਦ ਹੋਣ ਲੱਗਾ । ਮੈਨੂੰ ਘਰ ਦੇ ਜਲਦੀ ਨਾਲ ਹਸਪਤਾਲ ਲੈਕੇ ਗਏ । ਮੇਰੇ ਕਾਫੀ ਸਾਰੇ ਟੈਸਟ ਹੋਏ । ਜਦ ਰਿਪੋਰਟ ਸਾਹਮਣੇ ਆਈ ਤਾਂ ਡਾਕਟਰਾਂ ਨੇ ਦੱਸਿਆ । ” ਕਿ ਬਰੇਨ ਟਿਊਮਰ ਹੈ ” ਤੇ ਆਪ੍ਰੇਸ਼ਨ ਕਰਨ ਤੇ ਬਹੁਤ ਘੱਟ ਚਾਂਸ ਹੈ ਜਾਣ ਬਚਨ ਬੱਚ ਸਕਣ ਦੇ ।
ਜਦ ਮੈਨੂੰ ਇਹ ਗੱਲ ਦਾ ਪਤਾ ਲੱਗਾ ਤਾਂ, ਮੈਂ ਮਨ ਵਿਚ ਸੋਚਣ ਲੱਗ ਗਈ । ਕੀ ਇਸ ਦੁਨੀਆਂ ਤੋਂ ਜਾਣ ਤੋਂ ਬਾਅਦ ਮੇਰੀ ਬੱਚੀ ਮੇਰੇ ਪਤੀ ਮੇਰੇ ਸਹੁਰੇ ਪਰਿਵਾਰ ਦਾ ਕੀ ਹੋਊ ਗਾ । ਪਰ ਮੇਰਾ ਇਹ ਸੋਚਾਂ – ਸੋਚਣਾ ਫਜੂਲ ਸੀ ।
ਕਿਉਂਕਿ ਇਹ ਜ਼ਿੰਦਗੀ ਕਦੇ ਵੀ ਇਕ ਬੰਦੇ ਦੇ ਜਾਣ ਦੇ ਨਾਲ ਨਹੀਂ ਰੁਕਦੀ ਜ਼ਿੰਦਗੀ ਇਕ ਰੇਲ ਗੱਡੀ ਦੀ ਪਟੜੀ ਵਾਂਗ ਸਿੱਧੀ ਬੱਸ ਸਿੱਧੀ ਚੱਲੀ ਜਾਂਦੀ ਹੈ। ਚਾਹੇ ਅਸੀਂ ਜਿੰਨੇ ਮਰਜ਼ੀ ਮੋੜ – ਘੋੜ ਲੈ ਲਈਏ ਪਰ ਜ਼ਿੰਦਗੀ ਸਾਨੂੰ ਸਿੱਧਾ ਲੈ ਹੀ ਆਉਂਦੀ ਹੈ।
ਜਿੰਦਗੀ ਏਦਾਂ ਹੀ ਮੇਰੀ ਲੰਘਦੀ ਗਈ । ਜਦ ਵਿਆਹੀ ਆਈ ਸੀ ਤਾਂ ਪਿਆਰ ਦੀ ਕੋਈ ਉਮੀਦ ਨਹੀਂ ਸੀ ਮਹਿਤਾਬ ਦੇ ਕੋਲੋਂ….. ਤੇ ਜਦ ਜ਼ਿੰਦਗੀ ਨੇ ਮੌਤ ਵੱਲ ਨੂੰ ਮੂੰਹ ਕਰ ਲਿਆ । ਉਦੋਂ ਮਹਿਤਾਬ ਵੀ ਮੈਨੂੰ ਆਪਣੀਆਂ ਬਾਹਾਂ ਵਿਚ ਭਰਨ ਨੂੰ ਤਿਆਰ ਖੜ੍ਹਾ ਸੀ । ਪਰ ਹੁਣ ਤਾਂ ਮੌਤ ਮੈਨੂੰ ਆਪਣੀਆਂ ਬਾਹਾਂ ਵਿੱਚ ਸਮੇਟਣ ਨੂੰ ਫਿਰਦੀ ਸੀ । ਮੈਂ ਬਹੁਤ ਹੀ ਖੁਸ਼ਕਿਸਮਤ ਹਾਂ….. ਕਿ ਮੈਨੂੰ ਇਨ੍ਹਾਂ ਵਧੀਆ ਸੋਹਣਾ ਪਰਿਵਾਰ ਮਿਲਿਆ । ਇੰਨੀ ਪਿਆਰੀ ਬੱਚੀ ਮਿਲੀ । ਚੱਲ ਜਿਵੇਂ ਵੀ ਸੀ ਮਹਿਤਾਬ ਵੀ ਠੀਕ ਸੀ ਆਖਿਰਕਾਰ ਉਹ ਸਹੀ ਰਾਸਤੇ ਤਾਂ ਆ ਹੀ ਗਿਆ । ਹੋਰ ਮੈਨੂੰ ਕੀ ਚਾਹੀਦਾ ਹੈ ।
ਨਾਲੇ ਜਦੋਂ ਦੀ ਮੇਰੀ ਬਿਮਾਰੀ ਦਾ ਮਹਿਤਾਬ ਨੂੰ ਪਤਾ ਚੱਲਿਆ ਹੈ । ਉਹ ਬਹੁਤ ਬਦਲ ਗਿਆ ਹੈ । ਨਾ ਤਾਂ ਹੁਣ ਉਹ ਜ਼ਿਆਦਾ ਡਰਿੰਕ ਕਰਦਾ ਹੈ ਤੇ ਨਾ ਹੀ ਕਿਸੇ ਔਰਤ ਦੇ ਨਾਲ ਕੋਈ ਰਿਸ਼ਤਾ ਰੱਖਦਾ ਹੈ । ਬਸ ਆਪਣੇ ਕੰਮ ਵੱਲ ਤੇ ਆਪਣੇ ਪਰਿਵਾਰ ਵੱਲ ਧਿਆਨ ਰੱਖਦਾ ਹੈ । ਜਿਸ ਦੀ ਕਿ ਮੈਨੂੰ ਬਹੁਤ ਖੁਸ਼ੀ ਹੈ । ਚਲੋ ਜਿਵੇਂ ਵੀ ਹੈ ਮੈ ਮਰ ਤਾਂ ਅਰਾਮ ਨਾਲ ਸਕਾਂਗੀ ਹੁਣ ।
ਮੇਰੀ ਮਾਂ ਕਿਹਾ ਕਰਦੀ ਸੀ ਧੀਆਂ ਧਰੇਕਾਂ ਵਾਂਗ ਹੁੰਦੀਆਂ ਨੇ ਪਤਾ ਹੀ ਨਹੀ ਚੱਲਦਾ ਕਦੋਂ ਵੱਡੀਆਂ ਹੋ ਜਾਂਦੀਆਂ ਹੈ ।
ਸਹੀ ਕਹਿੰਦੀ ਸੀ ਮੇਰੀ ਮਾਂ ਖੁਸ਼ਪ੍ਰੀਤ ਦਾ ਵੀ ਪਤਾ ਨਹੀਂ ਚੱਲਿਆ ਕਦੋਂ ਓਹ ਵੱਡੀ ਹੋ ਗਈ । ਜਿਵੇਂ ਮੇਰੀ ਬੱਚੀ ਵੱਡੀ ਹੁੰਦੀ ਗਈ । ਓਵੇਂ ਡਾਕਟਰ ਵੀ ਬੋਲਣ ਲੱਗੇ । ਕੀ ਇਹ ਹੁਣ ਜ਼ਿਆਦਾ ਦੇਰ ਨਹੀਂ ਜੀਅ ਸਕੇਗੀ ।
ਹੁਣ ਮੈਨੂੰ ਆਪ ਨੂੰ ਵੀ ਡਾਕਟਰਾਂ ਦੀ ਗੱਲ ਤੇ ਯਕੀਨ ਹੋਣ ਲੱਗਿਆ ਸੀ । ਕਿਉਂਕਿ ਮੇਰੇ ਦਰਦ ਹੁਣ ਮੇਰੇ ਵੱਸੋਂ ਬਾਹਰ ਹੁੰਦੇ ਜਾ ਰਹੇ ਸੀ। ਬੱਸ ਹੁਣ ਮੈਂ ਰੱਬ ਅੱਗੇ ਹੱਥ ਜੋੜਦੀ ਸੀ ਕਿ ਰੱਬਾ ਮੈਨੂੰ ਇਸ ਦਰਦ ਤੋਂ ਛੁਟਕਾਰਾ ਦਵਾ ਦੇ ਤੇ ਮੈਂ ਖ਼ੁਸ਼ੀ – ਖ਼ੁਸ਼ੀ ਤੇਰੇ ਘਰ ਵਾਪਸ ਆ ਸਕਾਂ ।
ਮੈਨੂੰ ਪਤਾ ਚੱਲ ਗਿਆ ਸੀ ਮੇਰੇ ਕੋਲ ਹੁਣ ਕੁਝ ਹੀ ਦਿਨ ਹੈ । ਇਸ ਲਈ ਮੈਂ ਆਪਣੀ ਇਹ ਕਹਾਣੀ ( ਇੱਕ ਚਿੱਠੀ ) ਦੇ ਰੂਪ ਵਿਚ ਲਿਖਕੇ ਹਮੇਸ਼ਾ ਲਈ ਇਸ ਦੁਨੀਆ ਤੋਂ ਜਾ ਰਹੀਂ ਹਾਂ ।
ਮੈਨੂੰ ਉਮੀਦ ਹੈ, ਜਦ ਮੇਰੀ ਲਿਖੀ ਇਹ ਮੇਰੀ ਦੁੱਖ ਤੇ ਸੰਘਰਸ਼ ਭਰੀ ਕਹਾਣੀ ਨੂੰ ਮਹਿਤਾਬ ਪੜਨ ਗੇ ਤਾਂ ਹੋ ਸਕਦਾ ਉਹਨਾਂ ਨੂੰ ਆਪਣੀ ਕੀਤੀ ਤੇ ਬਹੁਤ ਪਛਤਾਵਾ ਹੋਵੇ ਪਰ ਮੈਂ ਉਹਨਾਂ ਨੂੰ ਇਹ ਯਕੀਨ ਦਵਾਉਣਾ ਚਾਹੁੰਦੀ ਹਾਂ । ਕਿ ਜੋ ਵੀ ਹੋਇਆ ਉਹਦੇ ਵਿਚ ਵਕਤ ਦਾ ਹੇਰ-ਫੇਰ ਸੀ ਉਹਨਾਂ ਦਾ ਕੋਈ ਕਸੂਰ ਨਹੀਂ ਸੀ, ਓ ਤਾਂ ਆਖਰਕਾਰ ਆਪਣੀ ਸਹੀ ਜਗ੍ਹਾ ਤੇ ਆ ਹੀ ਗਏ ।
ਉੱਗਦਾ ਸੂਰਜ ਦੇਖਿਆ ਸੀ ਜਦ ਮੈਂ,
ਬਣ ਫੁੱਲਾਂ ਦਾ ਸ਼ਿੰਗਾਰ ਗਈ ।
ਚਾਨਣ ਵਰਗਾ ਹੋ ਗਿਆ ਮੇਰਾ ਮੁਖੜਾ,
ਜਦ ਸੂਹਾ ਜੋੜਾ ਪਾ ਮੈਂ ਤੇਰੇ ਨਾਲ ਗਈ।
ਮੇਰੀ ਤਾਂ ਕੋਈ ਮਜ਼ਬੂਰੀ ਨਾ ਸੀ,
ਪਰ ਫਿਰ ਵੀ ਮੈਂ ਤੇਰੇ ਲਈ ਹਰ ਖੁਸ਼ੀ ਹਾਰ ਗਈ ।
ਦੱਸ ਵੇ ਚੰਦਰਿਆ ਕੀ ਸੀ ਤੇਰਾ,
ਸੁੱਕ ਫੁੱਲਾਂ ਦੀ ਕਿਆਰੀ ਮੈ ਹਾਰ ਗਈ ।
ਨਾ ਤੂੰ ਜਾਣ ਸਕਿਆ ਮੇਰੇ ਦਰਦ ਨੂੰ,
ਮੈਂ ਦੇਖ ਤੈਨੂੰ ਦਰਦ ਚ ਭਰੀ ਪੀਤੀ ਹਾਰ ਗਈ।
ਚਾਰ ਦੀਵਾਰੀ ਦੀ ਦੁਨੀਆਂ ਵਿੱਚ ਰੱਖ ਕੇ,
ਮੈ ਦੇਸੋ ਆਪਣੇ ਤੇਰੇ ਨਾਲ ਗਈ ।
ਉੱਗਦਾ ਸੂਰਜ ਦੇਖਿਆ ਸੀ ਜਦ ਮੈਂ,
ਬਣ ਫੁੱਲਾਂ ਦਾ ਸ਼ਿੰਗਾਰ ਗਈ ।
“ਮੈਂ ਆਪ ਦੀ ਧਰਮ ਪਤਨੀ ਪਰਮਿੰਦਰ । ”
ਜਦੋਂ ਇਹ ਚਿੱਠੀ ਪਰਮਿੰਦਰ ਦੇ ਪਤੀ ਮਹਿਤਾਬ ਨੇ ਪੜ੍ਹੀ, ਤੇ ਉਸਤੇ ਮੂੰਹੋਂ ਕੁਝ ਏਦਾਂ ਬੋਲ ਨਿਕਲੇ – ” ਹੇ ਵਾਹਿਗੁਰੂ ਮੈ ਐਨੇ ਦੁੱਖ ਦਿੱਤੇ ਆਪਣੀ ਪਤਨੀ ਨੂੰ ਹੁਣ ਮੈਂ ਕਿਵੇਂ ਪ੍ਰਾਤਸ਼ੀਤ ਕਰਾਂ । ਜੋ ਗਲਤੀਆਂ ਮੈਂ ਕੀਤੀਆਂ ਹੈ ਮੈਨੂੰ ਪਤਾ ਹੈ ਉਹਦੇ ਲਈ ਰੱਬ ਮੈਨੂੰ ਕਦੀ ਮੁਆਫ਼ ਨਹੀਂ ਕਰੇਗਾ । ਪਰ ਪਰਿਮੰਦਰ ਤੂੰ ਮੈਨੂੰ ਮਾਫ ਕਰਦੀੰ।”
*******************ਸਮਾਪਤ*******************
ਇਹ ਸੀ ਕਹਾਣੀ ਪਰਮਿੰਦਰ ਕੌਰ ਦੀ, ਜਿੰਨੇ ਆਪਣੇ ਮਾਂ-ਬਾਪ ਦੀ ਇੱਜ਼ਤ ਆਪਣੇ ਸਹੁਰਿਆਂ ਦੀ ਇੱਜ਼ਤ ਤੇ ਆਪਣੀ ਬੱਚੀ ਦੀ ਪਰਵ੍ਰਿਸ਼ ਦੀ ਖਾਤਿਰ ਆਪਣੀ ਹਰ ਖੁੱਸ਼ੀ ਆਪਣੇ ਪਤੀ ਤੋਂ ਕੁਰਬਾਨ ਕਰ ਦਿੱਤੀ । ਜਦ ਕਿ ਉਹਨੂੰ ਪਤਾ ਵੀ ਸੀ ਕਿ ਉਸ ਦਾ ਪਤੀ ਉਸ ਦਾ ਵਫਾਦਾਰ ਨਹੀਂ ਹੈ । ਪਰ ਫਿਰ ਵੀ ਮਾਂ ਦੀ ਧੀ ਨੇ ਹੱਠ ਨਹੀਂ ਛੱਡਿਆ । ਚਲੋ ਜਿਵੇਂ ਵੀ ਸੀ ਮਹਿਤਾਬ ਨੂੰ ਸਮਝ ਆ ਹੀ ਗਈ ਸੀ । ਪਰ ਮਹਿਤਾਬ ਨੂੰ ਸਮਝ ਬਹੁਤ ਦੇਰ ਬਾਅਦ ਆਈ ਕਾਸ਼ ਮਹਿਤਾਬ ਪਰਮਿੰਦਰ ਦੇ ਪਿਆਰ ਨੂੰ ਪਹਿਲਾਂ ਸਮਝ ਜਾਂਦਾ ਤਾਂ ਕਿੰਨਾ ਵਧੀਆ ਹੋਣਾ ਸੀ । ਇਹ ਹੈ ਤਾਂ ਇਕ ਕਾਲਪਨਿਕ ਕਹਾਣੀ ਪਰ ਇਹ ਸਮਾਜ ਦਾ ਸੱਚ ਵੀ ਹੈ । ਦੋ ਪਤੀ ਪਤਨੀ ਦਾ ਰਿਸ਼ਤਾ ਇਕੱਲੇ ਪਤੀ ਜਾਂ ਪਤਨੀ ਦੇ ਵਫਾਦਾਰ ਹੋਣ ਨਾਲ ਨਹੀਂ ਨਿਭਦਾ ਇਹਦੇ ਲਈ ਦੋਨਾਂ ਨੂੰ ਬਰਾਬਰ ਦਾ ਹੀ ਸਾਥ ਦੇਣਾ ਚਾਹੀਦਾ ਹੈ ।
********************************************
ਨੋਟ : ਇਸ ਕਹਾਣੀ ਦੇ ਲਈ ਆਪਣੇ ਵਿਚਾਰ ਸਾਂਝੇ ਕਰਨ ਦੇ ਲਈ
ਸਾਨੂੰ ਸਾਡੇ ਹੇਠਾਂ ਦਿੱਤੇ ਗਏ WhatsApp no ਜਾਂ Instagram I’d ਤੇ ਮੈਸਜ ਕਰ ਸਕਦੇ ਹੋ ।
ਇਸ ਕਹਾਣੀ ਨੂੰ ਪੜ੍ਹਨ ਵਾਲੇ ਮੇਰੇ ਸਾਰੇ ਆਪਣਿਆਂਂ ਦਾ ਮੈ ਦਿਲੋਂ ਧੰਨਵਾਦ ਕਰਦਾ ਹਾਂ । ਤੇ ਇਹ ਉਮੀਦ ਵੀ ਕਰਦੇ ਹਾਂ ਮੇਰੀਆਂ ਹੋਰ ਨਾ ਕਹਾਣੀਆਂ ਦੇ ਵਾਂਗ ਆਪ ਸਭ ਮੇਰੀ ਇਸ ਕਹਾਣੀ ਨੂੰ ਵੀ ਪਿਆਰ ਦੇਵੋਗੇ ।
ਆਪ ਜੀ ਦਾ ਨਿਮਾਣਾਂ
___ਪ੍ਰਿੰਸ
ਵਟਸਐਪ ਨੰਬਰ : 7986230226
Instagram I’d : @official_prince_grewal