ਕਹਿੰਦੇ ਐ ਇਕ ਵਾਰੀ ਇੱਕ ਬੰਦੇ ਨੇ ਪਿੰਡ ਦੀ ਸੱਥ ਵਿਚ ਤੁਰੇ ਜਾਂਦੇ ਇੱਕ ਗਧੇ ਦੀ ਪੂਛ ਫੜ ਲਈ, ਜਦੋਂ ਓਹ ਪੂਛ ਫੜ ਕੇ ਖਿੱਚਣ ਲੱਗਿਆ ਤਾਂ ਗਧੇ ਨੇ ਆਪਣੇ ਸੁਭਾਅ ਅਨੁਸਾਰ ਦੁਲੱਤੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਸੱਥ ਵਿਚ ਬੈਠੇ ਲੋਕਾਂ ਨੇ ਉਸਨੂੰ ਬਥੇਰਾ ਕਿਹਾ ਕੇ ਭਲਿਆ ਮਾਨਸਾ ਤੂੰ ਪੂਛ ਛੱਡ ਦੇ ਪਰ ਕਿੱਥੇ ਓਹ ਬੰਦਾ ਵੀ ਜਿੱਦੀ ਸੁਭਾਅ ਦਾ ਸੀ ਤੇ ਓਹਨੇ ਨਾ ਛੱਡੀ। ਫਿਰ ਓਹੀ ਹੋਇਆ ਜਿਹੜਾ ਹੋਣਾ ਚਾਹੀਦਾ ਸੀ, ਗਧੇ ਨੇ ਮਾਰ ਮਾਰ ਕੇ ਦੁੱਲਤੇ ਓਹਦੀਆਂ ਵੱਖੀਆਂ ਭੰਨ ਦਿੱਤੀਆਂ, ਜਬੜਾ ਤੋੜ ਦਿੱਤਾ, ਇੱਕ ਅੱਖ ਭੰਨ ਦਿੱਤੀ, ਮੱਥਾ ਪਾੜ ਦਿੱਤਾ ਤੇ ਸਿਰ ਪੋਲਾ ਕਰ ਦਿੱਤਾ। ਸੱਥ ਵਿਚ ਬੈਠੇ ਲੋਕਾਂ ਨੇ ਫਿਰ ਵੀ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਕੇ, ਤੂੰ ਪੂਛ ਛੱਡ ਦੇ ਕਿਉਂ ਮਰਨ ਤੇ ਤੁਲਿਆ ਹੋਇਆ ਐਂ, ਪਰ ਉਹ ਨਾ ਮੰਨਿਆ। ਅਖੀਰ ਨੂੰ ਜਦੋਂ ਓਹ...
ਅਧਮਰਿਆ ਹੋ ਕੇ ਡਿੱਗ ਪਿਆ ਤਾਂ ਲੋਕਾਂ ਨੇ ਗਧੇ ਨੂੰ ਦੂਰ ਭਜਾ ਕੇ, ਓਹਨੂੰ ਪੁੱਛਿਆ ਕੇ ਬਈ ਤੂੰ ਏਨੇ ਦੁਲੱਤੇ ਖਾਈ ਗਿਆ ਗਧੇ ਤੋਂ, ਤੂੰ ਪੂਛ ਕਿਉਂ ਨਹੀਂ ਛੱਡੀ ਤਾਂ ਓਹ ਅੱਗਿਓਂ ਕਹਿੰਦਾ, ” ਦੁੱਲਤਿਆਂ ਦੀਆਂ ਗੱਲਾਂ ਛੱਡੋ, ਤੁਸੀਂ ਮੇਰੀ ਪਕੜ ਦੇਖੀ ..?.”
ਬਸ ਇਹੋ ਹਾਲ ਆਪਣੇ ਪੰਜਾਬੀਆਂ ਦਾ ਹੈ, ਸ਼ੁਰੂ ਤੋਂ ਜਿਹੜੀ ਸਿਆਸੀ ਪਾਰਟੀ ਦੀ ਪੂਛ ਫੜ ਲੈਣ ਤਾਂ ਬਸ ਫਿਰ,,.ਚਾਹੇ ਇਹ ਵੀ ਪਤਾ ਹੁੰਦਾ ਐ ਕੇ ਸਾਡਾ ਹਸ਼ਰ ਕੀ ਹੋਣਾ ਐ.. ਪਰ ਓਦੋਂ ਉਹ ਗੱਲ ਦੀ ਫਿਕਰ ਨਹੀਂ ਕਰਦੇ ਬਸ ਦਿਖਾਉਣੀ ਤਾਂ ਆਪਣੀ ਪਕੜ ਹੁੰਦੀ ਐ….😅
#ਇਹ ਪੋਸਟ ਦਾ ਸਿੱਧਾ ਸਬੰਧ ਪੰਜਾਬ ਦੇ ਵੋਟਰਾਂ ਨਾਲ ਆ ।
malkeet
veer g purane lok bhole bhale san,dharm de nA ty thage jandy san,