More Punjabi Kahaniya  Posts
ਜਾਜ਼ ਦਾ ਹੂਟਾ


🛫🛫 ਜਾਜ਼ ਦਾ ਹੂਟਾ 🛫🛫
ਹੂਟਾ ਕਹਿ ਲਵੋ ਜਾਂ ਝੂਟਾ ਜਦੋਂ ਕਦੀ ਨਸੀਬ ਹੋਵੇ ਰੂਹ ਨੂੰ ਬਾਗੋ-ਬਾਗ ਕਰ ਦੇੰਦਾ। ਮਾਸਟਰ ਨੇ ਜਦੋਂ ਕਾਇਤਾ (ਕੈਤਾ) ਖੋਲ੍ਹ ਪੰਜਾਬੀ ਦੀ ਪੈੰਤੀ ਪੜ੍ਹਾਉੰਦਿਆਂ ** “ਜ 🛫 ਜਹਾਜ਼ ” ** ਪੜਾਇਆ ਤਾਂ ਜਾਜ਼ ਵੇਖਣ ਤੇ ਜਾਜ਼ ਤੇ ਹੂਟਾ ਲੈਣ ਦੀ ਚੇਸ਼ਟਾ ਜਾਗ ਉੱਠੀ।
ਕਾਪੀ ਦਾ ਕਾਗਜ਼ ਪਾੜ ਜਦੋਂ ਜਹਾਜ਼ ਬਣਾ ਅਕਾਸ਼ ਵਿੱਚ ਉੱਡਾਇਆ ਤਾਂ ਸੱਚੀ !! ਸਵਾਰੀਆਂ ਕਰਨ ਵਾਲੀਆਂ ਸਾਰੀਆਂ ਚੀਜ਼ਾਂ ਦਾ ਜਹਾਜ਼ ਸਰਦਾਰ ਜਾਪਿਆ।
1971 ਦੀ ਲੜ੍ਹਾਈ ਵੇਲੇ ਜਹਾਜ਼ ਦੀ ਕੰਨ ਪਾੜਵੀਂ ਅਵਾਜ਼ ਸੁੱਣ ਭੱਜਕੇ ਕੋਠੇ ਚੋਂ ਬਾਹਰ ਆਣ ਅਸਮਾਨ ਵੱਲ ਅੱਖਾਂ ਚੌੜੀਆਂ ਕਰ ਜਾਜ਼ ਦੇ ਦਰਸ਼ਨ ਕਰਨੇ ਚਾਹੇ ਤਾਂ ਪੱਲੇ ਧੂੰਏ ਦੀ ਲਕੀਰ ਹੀ ਪਈ।
ਅਗਲੇ ਦਿਨ ਜਾਜ਼ ਵੇਖਣ ਲਈ ਯਾਰਾਂ ਨੇ ਨਜ਼ਰਾਂ ਵਾਲੀਆਂ ਦੂਰਬੀਨਾਂ ਅਕਾਸ਼ ਵਿੱਚ ਗੱਡ ਦਿੱਤੀਆਂ । ਮੱਤਾ ! ! ਜਾਜ਼ ਦਰਸ਼ਨ ਦਿੱਤੇ ਬਿਨਾਂ ਨਾ ਖਿਸਕ ਜਾਵੇ।
ਚੰਗੇ ਭਾਗਾਂ ਨੂੰ ਦੋ ਜਾਜ਼ ਨੀਵੇਂ ਨੀਵੇਂ ਉੱਡਦੇ ਦਿਖਾਈ ਦਿੱਤੇ । ਜ਼ੋਰਦਾਰ ਧਮਾਕੇ ਹੋਣ ਤੋਂ ਬਾਅਦ ਉਹ ਸ਼ੂਟਾਂ ਵੱਟ ਗਏ। ਇਹ ਜਾਜ਼ ਦੁਸ਼ਮਣ ਦੇ ਸਨ ਜਾਂ ਸਾਡੇ , ਯਾਰਾਂ ਕੀ ਲੈਣਾ ਇਸ ਹਿਸਾਬ ਕਿਤਾਬ ਚੋਂ । ਆਪਣਾ ਮਨਸ਼ਾ ਤਾਂ ਜਾਜ਼ ਦੇ ਦਰਸ਼ਣ ਦੀਦਾਰੇ ਤੱਕ ਸੀਮਤ ਸੀ।
ਆਪਾਂ...

ਝੋਲੇ ਚੋਂ ਕਾਇਤਾ ਕੱਢਿਆ ਤੇ ਹੁਣੇ ਵੇਖੇ ਜਾਜ਼ਾਂ ਦਾ ਹੁੱਲਿਆ ਕੈਤੇ ਵਾਲੇ “ਜ-ਜਹਾਜ਼ ” ਨਾਲ ਮਿਲਾਇਆ। ਰੰਗ ਰੂਪ ਤੋਂ ਲੈਕੇ ਕੱਦ ਕਾਠ ਵਿੱਚ ਚੌਖਾ ਫਰਕ ਸੀ। ਦੁੱਬਤਾ -ਦੂਰ ਕਰਨ ਲਈ ਯਾਰਾਂ ਕੈਤਾ ਚੁੱਕਿਆ ਤੇ ਬਾਪੂ ਅਗੇ ਜਾ ਰੱਖਿਆ।
ਬਾਪੂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਿਤਾਰਦਿਆਂ ਬੋਲਿਆ ” ਪੁੱਤਰਾ ਜਿਹੜੇ ਜਾਜ਼ ਤੂੰ ਅੱਜ ਵੇਖੇ ਨੇ ਇਹ ਹੂਟੇ-ਮਾਟੇ ਦੇਣ ਵਾਲੇ ਨਹੀਂ । ਇਹ ਜੰਗੀ ਜਾਜ਼ ਨੇ , ਇੰਨਾਂ ਦਾ ਕੰਮ ਬੰਬ ਵਰਸਾਉਣਾ ਹੁੰਦਾ। ਇਹਤਾਂ ਘੁੱਗ ਵਸਦੇ ਲੋਕਾਂ ਨੂੰ ਮਾਰਨ ਤੇ ਉਜਾੜਨ ਵਾਲੇ ਨੇ । ਇੰਨਾਂ ਦਾ ਮਕਸੱਦ ਮਨੁੱਖਤਾ ਤੇ ਕਹਿਰ ਢਾਉਣਾ ਹੀ ਆ। ਜਦੋਂ ਕਦੀ ਹੂਟਿਆਂ ਵਾਲਾ ਜਾਜ਼ ਸਾਡੇ ਪਿੰਡ ਤੋਂ ਦੀ ਲੰਘਿਆ ਤਾਂ ਮੈਂ ਤੈਨੂੰ ਜਰੂਰ ਵਿਖਾਊਂ।
ਜਾਜ਼ ਹੂਟੇ ਵੀ ਦੇੰਦੇ ਹਨ ਤੇ ਲੋਕਾਂ ਤੇ ਬੰਬ ਵੀ ਸੁੱਟਦੇ ਹਨ !! ਭਲਾ ਇਹ ਕਿਸ ਤਰ੍ਹਾਂ ਦੀ ਗੱਲ ਹੋਈ?? ਸੋਚਿਆ ਸੀ ਬਾਪੂ ਦੁੱਬਤਾ ਦੂਰ ਕਰੂ ਪਰ ਬਾਲ ਸੋਝੀ ਸਗੋਂ ਅਜੀਬ ਘੁੰਮਣ ਘੇਰੀ ਵਿੱਚ ਫੱਸ ਕੇ ਰਹਿ ਗਈ। (ਚਲਦਾ)
✍:- ਗੁਰਨਾਮ ਨਿੱਜਰ=19/04/2021

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)