ਜਦੋਂ ਵੀ ਕਿਸੇ ਸ਼ਖਸ ਨੂੰ ਆਪਾਂ ਬਦਨਾਮ ਕਰਨ ਲਈ ਨਿਕਲਣਾ ਹੋਵੇ…ਆਪਾਂ ਅਕਸਰ ਉਸਦੀਆਂ ਐਸ਼ ਕਰਦੇ ਦੀਆਂ ਤਸਵੀਰਾਂ ਕਿਤੋਂ ਲੱਭ ਲਿਆਉਂਦੇ ਹਾਂ….ਤੇ ਏਨਾ ਤਸਵੀਰਾਂ ਨੂੰ ਏਦਾਂ ਦੁਨੀਆਂ ਅੱਗੇ ਪੇਸ਼ ਕਰਦੇ ਹਾਂ ਜਿਵੇਂ ਅਯਾਸ਼ੀ ਕਰਨੀ ਕੋਈ ਕਰਾਈਮ ਹੋਵੇ…
ਥੱਲੇ ਕੋਮੈਂਟਾਂ ਚ ਵੀ ਲੋਕ ਕਿਸੇ ਨੂੰ ਮੌਜ ਮਸਤੀ ਕਰਦੇ ਹੋਏ ਨੂੰ ਏਦਾਂ ਕੋਮੈਂਟ ਕਰਕੇ ਜਲੀਲ ਕਰਨਗੇ ਜਿਦਾਂ ਮਸਤੀ ਕਰਨਾ ਬਹੁਤ ਵੱਡਾ ਗੁਨਾਹ ਹੋਵੇ….
ਆਪਾਂ ਜਿਸ ਸਮਾਜ ਚ ਰਹਿੰਦੇ ਹਾਂ…ਏਥੇ ਪਤਾ ਨਹੀਂ ਕਿਉਂ ਅਤੇ ਕਦੋਂ ਉਹਨਾਂ ਸਭ ਚੀਜ਼ਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਜਿਸਦੇ ਚ ਕੋਈ ਐਸ਼ ਵਾਲੀ ਲਾਈਫ ਨੂੰ ਚੁਣਦਾ ਹੈ…..ਸਿਰਫ ਅਤੇ ਸਿਰਫ ਸਾਦੀ ਅਤੇ ਧਾਰਮਿਕ ਲਾਈਫ ਨੂੰ ਹੀ ਚੰਗੀ ਲਾਈਫ ਦੀ ਮਾਨਤਾ ਦੇ ਦਿਤੀ ਗਈ ਹੈ…..ਏਹੀ ਇਕ ਵੱਡਾ ਕਾਰਨ ਹੈ ਕਿ ਲੋਕ ਮੌਜ ਮਸਤੀ ਨੂੰ ਪਾਪ ਵਾਂਗ ਸਮਝਨ ਲੱਗ ਜਾਂਦੇ ਨੇ ਤੇ ਇਸਨੂੰ ਚੋਰੀ ਵਾਂਗ ਕਰਦੇ ਨੇ….ਤੇ ਸਾਦੇ ਚੇਹਰੇ ਨੂੰ ਦੁਨੀਆਂ ਅੱਗੇ ਪੇਸ਼ ਕਰਨ ਲਈ ਰੱਖਦੇ ਨੇ…
ਪਾਪ ਅਤੇ ਪੁੰਨ ਚ ਜਿਉਣ ਦੇ ਤਰੀਕੇ ਨੂੰ ਪਤਾ ਨਹੀਂ ਕਿਉਂ ਘਸੀਟ ਲਿਆ ਜਾਂਦਾ ਹੈ…..ਜਦੋਂ ਕਿ ਚੰਗੇ ਹੋਣਾ ਅਤੇ ਬੁਰੇ ਹੋਣਾ ਬਹੁਤ ਅਲੱਗ ਹੈ….ਸਾਦੀ ਜ਼ਿੰਦਗੀ ਅਤੇ ਐਸ਼ ਵਾਲੀ ਜ਼ਿੰਦਗੀ ਇਹ ਹਰ ਇਕ ਦਾ ਆਪਣਾ ਜਿਉਣ ਦਾ ਢੰਗ ਹੈ….
ਬਹੁਤੇ ਲੋਕ ਜਦੋਂ ਕਿਸੇ ਥਾਂ ਯਾਤਰਾ ਕਰਨ ਜਾਂਦੇ ਨੇ….ਤੇ ਜੇ ਉਹ ਕਿਸੇ ਤੰਬੂ ਚ ਰੁਕਦੇ ਨੇ….ਤਾਂ ਇਸ ਚ ਮਹਾਨ ਹੋਣਾ ਕੀ ਹੈ…? ਤੇ ਜੇ ਕੋਈ ਮਹਿੰਗੇ ਹੋਟਲ ਚ ਰੁਕਿਆ ਹੈ ਤਾਂ ਇਸ ਚ ਕੀ...
ਖਰਾਬ ਹੈ…ਪਰ ਅਕਸਰ ਇਸੇ ਗੱਲ ਦੀ ਵੀ ਤੁਲਨਾ ਕਰਨਾ ਕਈ ਜਣੇ ਬਹੁਤ ਵਡਿਆਈ ਵਾਲੀ ਗੱਲ ਸਮਝਦੇ ਨੇ…ਤੇ ਮਹਿੰਗੇ ਹੋਟਲ ਚ ਰੁਕਣ ਵਾਲੇ ਨੂੰ ਘੁਮੱਕੜ ਹੀ ਮੰਨ ਲੈਣ ਤੋਂ ਇਨਕਾਰੀ ਹੋ ਜਾਂਦੇ ਨੇ….ਜਦੋਂ ਕਿ ਏਦਾਂ ਦਾ ਕੁਛ ਨਹੀਂ ਹੁੰਦਾ….ਇਹ ਰਾਤ ਬਿਤਾਉਣ ਦਾ ਮਸਲਾ ਹੈ….ਕਿਸੇ ਨੂੰ ਜੰਗਲਾਂ ਚ ਰਹਿਣਾ ਰੋਮਾਂਚਕ ਲਗਦਾ ਹੋ ਸਕਦਾ ਹੈ ਤੇ ਕਿਸੇ ਲਈ ਚੰਗਾ ਹੋਟਲ ਉਸਦੀ ਮਨਪਸੰਦ ਚੋਇਸ ਹੋ ਸਕਦੀ ਹੈ…
ਏਦਾਂ ਹੀ ਬਹੁਤ ਵਾਰੀ ਕਿਸੇ ਵੀਰ ਨੂੰ ਕੁੜਤੇ ਪਜਾਮੇ ਚ ਅਤੇ ਕੁੜੀ ਨੂੰ ਸਾਦੇ ਸੂਟ ਚ ਵਿਖਾ ਕੇ ਉਸਦੇ ਵਾਸਤੇ ਮਹਾਨ ਤਰਾਂ ਦੇ ਸ਼ਬਦ ਲਿਖੇ ਬੋਲੇ ਜਾਂਦੇ ਨੇ….ਤੇ ਉਸਦੇ ਨਾਲ ਕਿਸੇ ਫੈਸ਼ਨੇਬਲ ਮੁੰਡੇ ਕੁੜੀ ਨੂੰ ਵਿਖਾ ਕੇ ਉਸਦੇ ਲਈ ਨੈਗੇਟਿਵ ਲਿਖਿਆ ਜਾਂਦਾ ਹੈ…ਜਦੋਂ ਕਿ ਕਿਰਦਾਰ ਦਾ ਪਹਿਰਾਵੇ ਨਾਲ ਕੋਈ ਸੰਬੰਧ ਕਦੀ ਵੀ ਨਹੀਂ ਹੈ…..ਮੇਕਅਪ ਕਰਨਾ ਜਾਂ ਨਾ ਕਰਨਾ ਇਹ ਚੋਇਸ ਦੀ ਗੱਲ ਹੈ….ਸਾਦੇ ਰਹਿਣਾ ਸੁਭਾਅ ਹੈ….ਟੋਹਰ ਵਗੇਰਾਹ ਕੱਢ ਕੇ ਰਹਿਣਾ ਵੀ ਇਕ ਸੁਭਾਅ ਹੈ….
ਜ਼ਿੰਦਗੀ ਬਹੁਤ ਨਿੱਕੀ ਹੈ….ਤੇ ਇਹ ਹਰ ਇਕ ਦੀ ਆਪਣੀ ਹੈ…..ਕਿਸੇ ਨੂੰ ਕੀ ਪਸੰਦ ਹੈ ਤੇ ਸਾਨੂੰ ਕੀ ਨਹੀਂ ਪਸੰਦ….ਇਹ ਚਰਚਾ ਦਾ ਵਿਸ਼ਾ ਹੋਣਾ ਹੀ ਨਹੀਂ ਚਾਹੀਦਾ….ਐਸ਼ ਕਰਨ ਵਾਲੇ ਨਾਲ ਅਕਸਰ ਨਾਰਾਜਗੀ ਇਕ ਤਰਫਾ ਹੀ ਹੁੰਦੀ ਹੈ….ਖੁੰਦਕ ਵਾਂਗ ਹੁੰਦੀ ਹੈ…..