More Punjabi Kahaniya  Posts
ਦੋ ਟਿਕਟਾਂ


“ਦੋ ਟਿਕਟਾਂ “
ਪਾਲੀ ਤੇ ਉਸਦੀ ਘਰਵਾਲੀ ਰੂਪ ਨੂੰ ਵਿਦੇਸ਼ ਆਇਆ ਨੂੰ ਲਗਭਗ ਪੰਜ ਸਾਲ ਹੋ ਗਏ ਹੋਣੇ ।ਇਹਨਾਂ ਪੰਜਾ ਸਾਲਾ ਵਿੱਚ ਦੋਹਾ ਨੇ ਕਈ ਉਤਰਾਅ -ਚੜ੍ਹਾਅ ਵੇਖੇ ,ਤੰਗੀਆਂ ਤੁਰਸ਼ੀਆਂ ਕੱਟੀਆਂ ਪਰ ਮਗਰ ਰਹਿੰਦੇ ਆਪਣੇ ਪਰਿਵਾਰਾਂ ਨੂੰ ਕਦੇ ਵੀ ਤੰਗ ਨਾ ਕੀਤਾ ।ਸਗੋ ਡਬਲ ਸਿਫਟਾਂ ਲਾ ਕੇ ਆਪਣੀਆਂ ਫ਼ੀਸਾਂ ਤਾ ਭਰੀਆਂ ਸਗੋਂ ਆਪਣੇ ਘਰ ਪੈਸੇ ਭੇਜ ਕੇ ਉੱਥੇ ਵੀ ਘਰ ਦਾ ਮੂੰਹ ਮੱਥਾ ਸੰਵਾਰਿਆ ਤੇ ਪਾਲੀ ਵੱਲੋਂ ਆਪਣੇ ਪੰਜਾਬ ਰਹਿੰਦੇ ਭਰਾ ਤੇ ਉਸਦੇ ਪਰਿਵਾਰ ਲਈ ਗੱਡੀ ਵੀ ਲੈ ਕੇ ਦਿੱਤੀ ।ਇੰਨਾਂ ਪੰਜਾ ਸਾਲਾ ਵਿੱਚ ਕਈ ਰਿਸ਼ਤੇਦਾਰੀਆਂ ਦੇ ਵਿਆਹ ਸ਼ਾਦੀ ਵੀ ਭੁਗਤਾਏ ਤੇ ਜਦੋਂ ਵੀ ਦੋਹਾ ਜੀਆਂ ਨੇ ਪੰਜਾਬ ਜਾਣ ਦਾ ਮਨ ਬਣਾਉਣਾ ਤਾ ਕੋਈ ਨਾ ਕੋਈ ਖ਼ਰਚਾ ਆ ਜਾਣ ਕਾਰਨ ਅਗਲੀ ਵਾਰ ਦਾ ਆਖ ਮਨ ਸਮਝਾਂ ਲੈਣਾ ।ਤੇ ਹੁਣ ਏਸ ਵਾਰ ਘਰ ਵਿੱਚ ਵਿਆਹ ਹੋਣ ਭਤੀਜੇ ਦਾ ਵਿਆਹ ਹੋਣ ਕਾਰਨ ਪਾਲੀ ਨੇ ਪੱਕਾ ਮਨ ਬਣਾਇਆ ਕਿ ਏਸ ਵਾਰ ਉਹ ਦੌਵੇ ਜੀ ਜ਼ਰੂਰ ਪੰਜਾਬ ਜਾ ਕੇ ਆਉਣਗੇ ਸਾਰੇ ਪਰਿਵਾਰ ਨੂੰ ਮਿਲਣਗੇ ਤੇ ਨਾਲੇ ਦੋ ਮਹੀਨੇ ਪਰਿਵਾਰ ਨਾਲ ਹੱਸਣ ਖੇਡਣ ਗਏ ਜਦੋ ਦਾ ਭਤੀਜੇ ਦੇ ਵਿਆਹ ਦਾ ਪਤਾ ਲੱਗਾ ਪਾਲੀ ਨੂੰ ਤਾ ਚਾਅ ਚੜਿਆ ਹੋਇਆ ।ਅੱਜ ਕੰਮ ਤੋਂ ਵਾਪਿਸ ਆ ਕੇ ਜਦ ਪਾਲੀ ਵੱਲੋਂ ਵੀਡਿੳ ਕਾਲ ਲਾ ਕੇ ਸਾਰੇ ਪਰਿਵਾਰ ਨੂੰ ਵਧਾਈ ਦਿੱਤੀ ਜਾਂਦੀ ਏ ਤੇ ਨਾਲੇ ਆਪਣੇ ਪੰਜਾਬ ਆੳਣ ਬਾਰੇ ਦੱਸਿਆ ਤਾਂ ਸਾਰੇ ਬਹੁਤ ਖੁਸ਼ ਹੁੰਦੇ ਹਨ ।ਪਰ ਨਾਲ ਹੀ ਪਾਲੀ ਦੇ ਭਰਾ ਵੱਲੋਂ “ਬਾਈ ਵਿਆਹ ਪੂਰਾ ਗੱਜ ਵੱਜ ਕੇ ਕਰਨਾ ਤੇਰੇ ਭਤੀਜੇ ਦਾ ਨਾਲੇ ਜਦੋ ਚਾਚਾ ਬਾਹਰ ਹੋਵੇ ਤਾ ਸਾਨੂੰ ਕਾਹਦਾ ਫ਼ਿਕਰ ਨਾਲੇ ਤੇਰਾ ਭਤੀਜ ਕਹਿੰਦਾ ਕਿ ਮੈ ਵੱਡਾ ਕਲਾਕਾਰ ਲਾਉਣਾ ਵਿਆਹ ਤੇ ਉਹਦੇ ਲਈ ਤੇਰੀ ਮਦਦ ਚਾਹੀਦੀ ਏ ਜੇ ਤੂੰ ਪੈਸੇ ਪਾ ਦੇਵੇ ਤਾ ਅਸੀ ਤਿਆਰੀ ਸ਼ੁਰੂ ਕਰੀਏ ।ਜੇ ਕੋਈ ਹੋਰ ਲੌੜ ਹੋਈ ਤਾ ਦੱਸਾਂਗੇ ਤੈਨੂੰ ਤੇ ਏਨਾ ਆਖ ਫ਼ੋਨ ਕੱਟ ਦਿੱਤਾ ਜਾਂਦਾ ਏ “ਕੋਲ ਖੜੀ ਪਾਲੀ ਦੀ ਘਰਵਾਲੀ ਦੇ ਮੂੰਹੋਂ ਸਹਿਜੇ ਹੀ ਨਿਕਲ ਜਾਂਦਾ ਬੱਸ ਪੈਸੇ ਹੀ ਚਾਹੀਦੇ ਆ ਹਾਰ-ਵਾਰ ਤੁਸੀਂ ਕਦੋਂ ਆੳਣਾ ਇਹ ਤਾ ਕਿਸੇ ਨੇ ਕਦੀ ਪੁੱਛਿਆ ਨਹੀਂ ਸਾਡੀ ਕੋਈ ਲੌੜ ਹੈ ਵਿਆਹ ਵਿੱਚ ਕਿ ਨਹੀਂ ਬੱਸ ਪੈਸੇ ਨਾਲ ਹੀ ਪਿਆਰ ਆ “ਉਹ ਨਹੀਂ ਰੂਪ ਉਹ ਆਪਣੇ ਆੳਣ ਦਾ ਤਾ ਪਹਿਲਾ ਪੁੱਛਿਆ ਏ ਸਾਰਿਆਂ ਨੇ ਪੈਸੇ ਦੀ ਗੱਲ ਤਾ ਹੁਣੇ ਹੋਈ ਜਦ ਤੂੰ ਆਈ ਏ ।ਨਾਲੇ ਆਪਣੇ...

ਬਿਨਾ ਨਹੀਂ ਹੁੰਦਾ ਵਿਆਹ ਪਰ ਪੈਸੇ ਜੇ ਭੇਜਦਾ ਵਾ ਤਾ ਟਿਕਟਾਂ ਦਾ ਬਹੁਤ ਔਖਾ ਹੋ ਜਾਣਾ ਕੋਈ ਨਾ ਕਰਦੇ ਆ ਕੁਝ ਨਾ ਕੁਝ ।ਤੇ ਅਗਲੇ ਦਿਨ ਪਾਲੀ ਆਪਣੇ ਭਰਾ ਨੂੰ ਦੱਸਦਾ ਏ ਕਿ ਟਿਕਟਾਂ ਕਾਫ਼ੀ ਮਹਿੰਗੀਆਂ ਹੋ ਗਈਆਂ ਨੇ ਮੈ ਬੱਸ ਆਪਣੇ ਖ਼ਰਚੇ ਜੋਗੇ ਤੇ ਟਿਕਟਾਂ ਦਾ ਹਿਸਾਬ ਲਾ ਕੇ ਬਾਕੀ ਜੋ ਮੇਰੇ ਤੋਂ ਹੋਇਆ ਮੈ ਭੇਜ ਦਿੰਦਾ ਵਾ ॥”ਉਹ ਛੋਟੇ ਵੀਰ ਤੂੰ ਟਿਕਟਾਂ ਦੀ ਫ਼ਿਕਰ ਮੇਰੇ ਤੇ ਛੱਡ ਦੇ “ਦੋ ਟਿਕਟਾਂ “ਹੀ ਨੇ ਮੈ ਕਰਵਾ ਦੇਵਾਗਾ ਤੂੰ ਬੱਸ ਪੈਸੇ ਭੇਜ ਦੇ ਬਹੁਤ ਲੌੜ ਆ ਪਾਲੀ ਦੇ ਭਰਾ ਵੱਲੋਂ ਆਖਿਆ ਜਾਂਦਾ ਤੇ ਏਹ ਸੁਣ ਪਾਲੀ ਕੋਲ ਜੋ ਵੀ ਪੈਸੇ ਸਨ ਦਿਲ ਖੋਲ ਕੇ ਭਤੀਜੇ ਦੇ ਵਿਆਹ ਲਈ ਭੇਜ ਦਿੱਤੇ ਜਾਂਦੇ ਹਨ ।ਤੇ ਥੌੜੇ ਦਿਨ ਲੰਘਣ ਤੋਂ ਬਾਅਦ ਜਦ ਪਾਲੀ ਵੱਲੋਂ ਆਪਣੇ ਭਰਾ ਨੂੰ ਟਿਕਟਾਂ ਕਦੋਂ ਕਰਵਾਉਣੀਆਂ ਬਾਰੇ ਪੁੱਛਿਆ ਜਾਂਦਾ ਤਾ ਉਹ ਆਪਣੇ ਰੁਝੇਵੇਂ ਦੱਸ ਗੱਲ ਅੱਗੇ ਪਾ ਦਿੰਦਾ ।ਤੇ ਏਦਾਂ ਕਰਦਿਆਂ ਜਦੋਂ ਵਿਆਹ ਦੇ ਦਿਨ ਨੇੜੇ ਆਈ ਜਾਂਦੇ ਤੇ ਪਾਲੀ ਤੇ ਉਸਦੀ ਘਰਵਾਲੀ ਪੰਜਾਬ ਜਾਣ ਦੀ ਤਿਆਰੀ ਕਰ ਰਹੇ ਹਨ ਕਿੳ ਕਿ ਉਹਨਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਵਿਆਹ ਤੋਂ ਪਹਿਲਾ ਉਹਨਾਂ ਦੀਆਂ ਟਿਕਟਾਂ ਹੋ ਜਾਣਗੀਆਂ ।ਪਰ ਅੱਜ ਜਦ ਟਿਕਟਾਂ ਬਾਰੇ ਪਾਲੀ ਨੇ ਫੇਰ ਭਰਾ ਤੋਂ ਪੁੱਛਿਆ ਤਾਂ ਉਸਨੇ ਕਿਹਾ “ਯਾਰ ਟਿਕਟਾਂ ਤਾ ਮਿਲ ਹੀ ਨਹੀਂ ਰਹੀਆਂ ਸਾਨੂੰ ਤਾ ਆਪ ਬਹੁਤ ਟੈਨਸ਼ਨ ਹੋ ਰਹੀ ਆ ਕਿ ਹੁਣ ਕੀ ਕਰੀਏ ਤੇਰੇ ਤੋਂ ਬਿਨਾ ਵਿਆਹ ਚੰਗਾ ਤਾ ਨਹੀਂ ਲੱਗਣਾ ਪਰ ਹੁਣ ਲੱਗਦਾ ਤੈਨੂੰ ਵਿਆਹ ਵਿੱਚ ਔਨ ਲਾਇਨ ਹਾਜ਼ਰੀ ਲਵਾਉਣੀ ਪੈਣੀ ਆਂ ।ਮੈ ਸਾਰਾ ਪ੍ਰਬੰਧ ਕਰ ਦਿੱਤਾ ਤੁਸੀਂ ਉੱਥੋਂ ਭਤੀਜ ਨੂੰ ਆਸ਼ੀਰਵਾਦ ਦੇ ਦਿੳ ਤੇ ਜਦੋਂ ਮੈਨੂੰ ਟਿਕਟਾਂ ਮਿਲੀਆਂ ਤਾ ਮੈ ਤਹਾਨੂੰ ਭੇਜ ਦੇਵਾਗਾ ॥ਆਪਣਾ ਧਿਆਨ ਰੱਖੀ ਆਖ ਫ਼ੋਨ ਕੱਟ ਦਿੱਤਾ ਜਾਂਦਾ ਏ ॥ਏਹ ਸਭ ਸੁਣ ਪਾਲੀ ਤੇ ਉਸਦੀ ਘਰਵਾਲੀ ਸੁੰਨ ਹੋ ਜਾਂਦੇ ਹਨ ।ਆਪਣੇ ਆਪ ਨੂੰ ਸੰਭਾਲ਼ਦਿਆਂ ਹੋਇਆ ਪਾਲੀ ਦੇ ਮੂੰਹੋਂ ਬੱਸ ਏਨਾ ਹੀ ਨਿਕਲਦਾ ਏ “ਸਾਰਿਆਂ ਦੀਆਂ ਮੰਗਾ ਮੰਨਦਾ ਰਿਹਾ ਤੇ ਅੱਜ ਮੇਰਾ ਮੁੱਲ “ਦੋ ਟਿਕਟਾਂ “ਦਾ ਵੀ ਨਹੀਂ ਰਿਹਾ ਘਰ ਵਿੱਚ ॥
ਲਿਖਤ ✍️ਬਲਜੀਤ ਕੌਰ ਗਿੱਲ (ਮੈਲਬੋਰਨ )

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)