More Punjabi Kahaniya  Posts
ਬੱਚਪਣ ਵਾਲਾ ਐਂਤਵਾਰ


ਬੱਚਪਣ ਵਾਲਾ ਐਂਤਵਾਰ
ਜੱਦੋ ਜਹਿਦ ਵਾਲੇ ਬੱਚਪਣ ਵਿੱਚ ਐਂਤਵਾਰ ਦੀ ਖ਼ਾਸ ਖਿੱਚ ਹੂੰਦੀ ਸੀ । ਐਂਤਵਾਰ ਦਾ ਮਤਲਬ ਛੁੱਟੀ , ਖੇਡਣਾ ਅਤੇ ਅਜ਼ਾਦੀ ਹੂੰਦਾ ਸੀ । ਉਸ ਸਮੇਂ ਸਾਰੇ ਵੱਡੇ ਰੋਟੀ , ਕੱਪੜਾ ਅਤੇ ਮਕਾਨ ਦੀ ਲੜਾਈ ਲੜ ਰਿਹੇ ਸੀ । ਕੁਛ ਇਕ ਪਰਿਵਾਰਾਂ ਨੂੰ ਛੱਡ ਕੇ ।ਪਰ ਇਕ ਆਮ ਜਿਹੇ ਬੱਚਪਣ ਦਾ ਕਿਸ ਤਰਾਂ ਦਾ ਐਂਤਵਾਰ ਹੋ ਸਕਦਾ ਹੈ । ਪੂਰਾ ਭਰਪੂਰ ਅਤੇ ਰੁੱਝਿਆ ਹੋਇਆ । ਬੱਚਿਆਂ ਲਈ ਖਾਸੋ ਖ਼ਾਸ । ਬੱਸ ਇਸ ਦੀ ਬਹੁਤ ਖ਼ੁਸ਼ੀ ਹੂੰਦੀ ਸੀ ਕਿ ਸਕੂਲ ਨਹੀਂ ਜਾਣਾ ਪੈਣਾ । ਸਭ ਤੌ ਵੱਡੀ ਇਹੀ ਖ਼ੁਸ਼ੀ ਹੂੰਦੀ ਸੀ । ਛੁੱਟੀ ਦੀ ।
ਪੂਰਾ ਹਫ਼ਤਾ ਐਂਤਵਾਰ ਉਡੀਕ ਹੂੰਦੀ ਸੀ । ਸਕੂਲ ਨਹੀਂ ਜਾਣਾ ਪੈਣਾ । ਲੇਟ ਉਠੋ । ਸਵੇਰ ਸਾਰ ਉਠ ਕੇ ਨਹਾਉਣ ਦੀ ਕੋਈ ਖੇਚਲ ਨਹੀਂ । ਦਿਲ ਲਗਾ ਕੇ ਖੇਲਣ ਦੀ ।
ਇਸ ਦਾ ਦੂਜਾ ਰੂਪ ਕੰਮ ਕਾਰ ਵਾਲਾ ਵੀ ਹੁੰਦਾ ਸੀ । ਘਰ ਦੇ ਵਡੇਰੇ ਕੰਮ ਵੀ ਵਾਹਵਾ ਕਰਾਉਂਦੇ ਸੀ । ਉਸ ਐਂਤਵਾਰ ਦੇ ਹੇਠ ਲਿਖਤ ਪੱਖ ਸਨ । ਰਲਵੇਂ ਮਿਲ਼ਵੇਂ ।
ਐਂਤਵਾਰ ਦਾ ਮੁੱਖ ਮਕਸਦ ਹੀ ਲੇਟ ਉਠਣਾ । ਸੂਰਜ ਚੜਣ ਤੱਕ ਸੋਣਾ । ਪੂਰੀ ਛੂਟੀ । ਬੱਸ ਖਾਉ ਪੀਉ ਅਤੇ ਮਸਤ ਹੋ ਕੇ ਦੋਸਤਾਂ ਨਾਲ ਖੇਲੋ । ਨਾਂ ਬਸਤੇ ਤਿਆਰ ਕਰਨੇ । ਨਾਂ ਹੀ ਫਟੀਆਂ ਵਗੈਰਾ ਪੋਚਣ ਦਾ ਪੰਗਾ । ਬਿਨਾਂ ਨਹਾਏ ਦੋਸਤਾਂ ਨਾਲ ਖੇਡਣ ਜਾਣਾ । ਵਕਤ ਦੀ ਕੋਈ ਪਾਬੰਦੀ ਨਹੀਂ ਹੂੰਦੀ ਸੀ ।
ਐਂਤਵਾਰ ਦਾ ਮਤਲਬ ਇਹ ਵੀ ਹੂੰਦਾ ਸੀ ਕਿ ਸਾਈਕਲ ਵੀ ਚਲਾਉਣ ਨੂੰ ਮਿਲੂਗਾ । ਕਿਉ ਕਿ ਸਾਇਕਲ ਇਕ ਹੀ ਹੂੰਦਾ ਸੀ ਜੋ ਕਿ ਘਰ ਦੇ ਮੁਖੀ ਕੋਲ ਹੂੰਦਾ ਸੀ । ਜੋ ਕਿ ਉਹ ਜਾਂ ਘਰ ਦਾ ਵੱਡਾ ਕਮਾਉਣ ਵਾਲਾ ਕੰਮ ਤੇ ਲੈ ਜਾਂਦਾ ਸੀ । ਸਿਰਫ ਐਂਤਵਾਰ ਨੂੰ ਹੀ ਮੋਕਾ ਲਗਦਾ ਸੀ । ਉਹ ਵੀ...

ਕਦੀ ਕਦੀ ।
ਐਂਤਵਾਰ ਦੇ ਦਿਨ ਕਦੀ ਕਦੀ ਖਾਣ ਦਾ ਵੀ ਖ਼ਾਸ ਮੋਕਾ ਹੂੰਦਾ ਸੀ । ਖ਼ਾਸ ਕਰ ਦੁਪਹਿਰ ਦੇ ਖਾਣੇ ਦਾ । ਇਸ ਵਿੱਚ ਕੁਛ ਵੀ ਹੋ ਸਕਦਾ ਸੀ । ਕਦੀ ਕੋਈ ਰਿਸ਼ਤੇਦਾਰ ਵੀ ਆ ਜਾਂਦੇ ਸੀ । ਫੇਰ ਤਾਂ ਜ਼ਰੂਰ ਮੋਕਾ ਲੱਗ ਹੀ ਜਾਂਦਾ ਸੀ । ਉਸ ਸਮੇਂ ਖਾਣ ਦਾ ਖ਼ਾਸ ਚਾਅ ਹੂੰਦਾ ਸੀ ।
ਪਰ ਐਂਤਵਾਰ ਦੇ ਸ਼ੌਕ ਤੇ ਮਾਂ ਬਾਪ ਪਾਣੀ ਵੀ ਫੇਰ ਦਿੰਦੇ ਸੀ । ਸਵੇਰ ਤੌ ਹੀ ਨਹਾਉਣ ਲਈ , ਖ਼ਾਸ ਕਰ ਕੇਸੀ ਧੋਣ ਲਈ ਮਗਰ ਪੈ ਜਾਂਦੇ ਸੀ । ਇਸ ਨਾਲ ਸਾਰਾ ਸਵਾਦ ਹੀ ਖਤਮ ਹੋ ਜਾਂਦਾ ਸੀ । ਉਦੋਂ ਇਸੀ ਤਰਾਂ ਲਗਦਾ ਸੀ । ਉਸ ਸਮੇਂ ਨਲਕੇ ਹੂੰਦੇ ਸੀ । ਟੂਟੀਆਂ ਦਾ ਪਾਣੀ ਅਜੇ ਆਇਆ ਨਹੀਂ ਸੀ । ਪਾਣੀ ਦਾ ਟੱਬ ਭਰਨ ਦੀ ਜੂੰਮੇਵਾਰੀ ਬੱਚਿਆਂ ਦੇ ਸਿਰ ਆਉਂਦੀ ਸੀ । ਇਹ ਕੰਮ ਵੀ ਐਂਤਵਾਰ ਦਾ ਸਵਾਦ ਖ਼ਰਾਬ ਕਰ ਦਿੰਦਾ ਸੀ ।
ਵੱਡੇ ਪੜਾਈ ਦੇ ਡਰ ਨਾਲ ਵੀ ਐਂਤਵਾਰ ਦੇ ਆਨੰਦ ਨੂੰ ਫਿੱਕਾ ਪਾ ਦਿੰਦੇ ਸੀ । ਖੇਡਣ ਲੱਗਿਆਂ ਨੂੰ ਅਵਾਜ਼ਾਂ ਦੇ ਕੇ ਬੁਲਾਣਾ । ਨਾਂ ਆਣ ਤੇ ਫੜ ਕੇ ਲਿਆਉਣਾ । ਕਦੀ ਜ਼ਬਰਦਸਤੀ ਕੇਸਾਂ ਤੌ ਫੜ ਕੇ । ਮੇਰੇ ਵਰਗੇ ਤਾਂ ਮਾਂ ਨੂੰ ਇਹੀ ਕਹਿੰਦੇ ਸੀ ਕਿ ਘਰ ਆਕੇ ਵੱਢ ਦੇਈ ਪਰ ਦੋਸਤਾਂ ਵਿੱਚ ਬੇਇੱਜ਼ਤ ਨਾਂ ਕਰੀ
ਹੋਰ ਵੀ ਬਹੁਤ ਸਾਰੀਆਂ ਪਰਤਾਂ । ਪਰ ਸਾਰੇ ਹਫ਼ਤੇ ਐਂਤਵਾਰ ਦੀ ਉੱਡੀਕ ਹੂੰਦੀ । ਐਂਤਵਾਰ ਤੌ ਬਾਅਦ ਸੋਮਵਾਰ ਨੂੰ ਹਫ਼ਤੇ ਦਾ ਪਹਿਲਾ ਦਿਨ ਮੰਨਿਆਂ ਜਾਂਦਾ ਸੀ । ਗਲਤ ਜਾਂ ਠੀਕ । ਇਸੀ ਤਰਾਂ ਐਂਤਵਾਰ ਬੀਤਦਾ ਸੀ ।
ਜਸਮੀਤ ਸਿੰਘ
13/03/2022

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)