ਇਕ ਰਚਨਾ
*********
ਇਜੱਤਾ ਦੇ ਰਾਖੇ
*************
ਸਵੇਰੇ ਸਵੇਰੇ ਗਲੀ ਵਿੱਚੋਂ ਲੰਘ ਰਹੀਆਂ ਔਰਤਾਂ ਦੇ ਰੋਣ ਪਿਟੱਣ ਦੀਆਂ ਆਵਾਜਾਂ ਆ ਰਹੀਆ ਸਨ।
ਸਾਡੇ ਘਰ ਦੇ ਪਿੱਛੇ ਵਾਲੇ ਘਰ ਦੀ ਨੂੰਹ ਦੀ ਮੌਤ ਹੋ ਗਈ ਸੀ।ਪੁਲੀਸ ਉਨ੍ਹਾਂ ਦੇ ਘਰ ਦੇ ਬਾਹਰ ਖੜੀ ਸੀ।ਸਾਡੇ ਘਰ ਨਾਲ ਸਾਂਝੀ ਕੰਧ ਸੀ।ਰਾਤੀਂ ਚੀਕ ਚਿਗਿੰਆੜੇ ਦੀਆਂ ਆਵਾਜਾਂ ਆ ਰਹੀਆ ਸੀ।ਪਰ ਇਹ ਨਹੀ ਸੀ ਪਤਾ ਕਿ ਇਹ ਕਾਰਾ ਬਾਪਰ ਜਾਉ।
ਓਸ ਘਰ ਦੀ ਮਾਲਕਣ ਸ਼ੱਕ ਦੇ ਘੇਰੇ ਵਿੱਚ ਆਂਉਦੀ ਸੀ। ਕਈ ਬਾਰ ਉਸ ਦੀ ਨੂੰਹ ਨੇ ਕਪੜੇ ਸੁਕਣੇ ਪਾਉਣ ਲਈ ਛੱਤ ਤੇ ਆਉਣਾ ਤਾਂ ਅਪਣੇ ਪਿੰਡੇ ਤੇ ਪਏ ਨੀਲ ਦਿਖਾਉਣੇ।ਉਹ ਦੱਸਦੀ ਸੀ ਕਿ ਉਸਨੂੰ ਉਸਦੇ ਪਤੀ ਕੋਲ ਨਹੀਂ ਜਾਣ ਦਿੱਤਾ ਜਾਂਦਾ।ਉਸ ਦੀ ਸੱਸ ਦੀ ਪੁਲਿਸ ਨਾਲ ਗੰਢ ਜੋੜ ਸੀ।ਉਸਨੂੰ ਪੁਲਿਸ ਵਾਲਿਆਂ ਦੀ ਸੇਵਾ ਕਰਨ ਲਈ ਕਿਹਾ...
ਜਾਂਦਾ।
ਗਰੀਬ ਘਰ ਦੀ ਸੀ ,ਚੁੰਨੀ ਚੜਾ ਕੇ ਵਿਆਹੀ ਸੀ।ਪਰ ਅਣਖੀ ਸੀ ਪੁਲਿਸ ਵਾਲਿਆਂ ਨੂੰ ਖੁਸ਼ ਨਹੀਂ ਕਰਦੀ ਸੀ। ਸੱਸ ਨਿੱਤ ਕੁੱਟਾਪਾ ਚਾੜੵਦੀ ਸੀ।ਰਾਤੀਂ ਜਿਆਦਾ ਕੁੱਟਮਾਰ ਕੀਤੀ ਤੇ ਮਾਰ ਦਿੱਤੀ।
ਗਲੀ ਮੁਹਲੇ ਨੂੰ ਉਸ ਔਰਤ ਦੀਆਂ ਬਦਕਾਰੀਆਂ ਵਾਰੇ ਪਤਾ ਸੀ ਪਰ ਪੁਲਿਸ ਤੋਂ ਡਰਦੇ ਪਰੇ ਪਰੇ ਰਹਿੰਦੇ ਸੀ।ਨੂੰਹ ਤੇ ਬਦਕਾਰੀ ਦਾ ਇਲਜਾਮ ਲਗਾ ਦਿੱਤਾ ਗਿਆ। ਸਵੇਰੇ ਸਵੇਰੇ ਪੁਲਿਸ ਦੀ ਮੌਜੂਦਗੀ ਵਿੱਚ ਸੰਸਕਾਰ ਕਰ ਦਿੱਤਾ ਗਿਆ। ਇਜਤਾਂ ਵਾਲੀ ਅੱਗ ਵਿੱਚ ਸੜ ਰਹੀ ਸੀ ਤੇ ਰਾਖੇ ਪਹਿਰਾ ਦੇ ਰਹੇ ਸਨ।
*************
ਧੰਨਵਾਦ ਜੀ।
ਬਲਰਾਜ ਚੰਦੇਲ ਜੰਲਧਰ।