More Punjabi Kahaniya  Posts
ਇੱਕ ਸੀ ਹੰਸਾ ਤੇ ਇੱਕ ਸੀ ਹੰਸਰਾਜ


ਇੱਕ ਸੀ ਹੰਸਾ ਤੇ ਇੱਕ ਸੀ ਹੰਸਰਾਜ
—–
ਸਾਧਾਰਣ ਬੰਦਿਆਂ ਵਿਚੋਂ ਅਸਾਧਾਰਣ ਦੋ ਬੰਦੇ ਸਨ ਡੱਬਵਾਲੀ ਦੇ(1948-1956)। ਇੱਕ ਦਾ ਨਾਂ ਹੰਸਰਾਜ ਤੇ ਦੂਜਾ ਹੰਸਾ। ਉਂਝ ਹੰਸਾ ਵੀ ਹੰਸਰਾਜ ਹੀ ਸੀ, ਪਰ ਕਿਸੇ ਨੇ ਉਸਨੂੰ ਉਸਦੇ ਪੂਰੇ ਨਾਂ ਨਾਲ ਕਦੇ ਨਹੀਂ ਬੁਲਾਇਆ।
ਹੰਸਾ ਡਾਕਖਾਨੇ ਵਿਚ ਛੋਟਾ ਕਰਮਚਾਰੀ ਸੀ। ਡਾਕਖਾਨੇ ਦੇ ਸਾਰੇ ਕੰਮ ਉਸਨੂੰ ਖੁਦ ਕਰਨੇ ਹੁੰਦੇ ਸਨ। ਸਵੇਰੇ ਕੁੰਡਾ ਖੋਹਲਣ , ਸਫਾਈ ਕਰਨ, ਡਾਕ ਦੀ ਛਾਂਟੀ ਤੇ ਡਾਕ ਵੰਡਣ ਤਕ।
ਡਾਕਖਾਨਾ ਖੋਲ੍ਹਣ ਤੋਂ ਪਹਿਲਾਂ ਪੋਸਟ ਮਾਸਟਰ ਦੇ ਲੜਕੇ ਨੂੰ ਸਕੂਲ ਛੱਡ ਕੇ ਆਉਣਾ ਵੀ ਉਸਦੇ ਕੰਮਾਂ ਵਿਚ ਸ਼ਾਮਿਲ ਸੀ। ਮੈਂ ਓਦੋਂ ਦੂਜੀ ਜਮਾਤ ਵਿਚ ਹੋਇਆ ਸਾਂ।ਪੋਸਟ ਮਾਸਟਰ ਦਾ ਬੇਟਾ ਵੀ ਦੂਜੀ ਵਿਚ। ਅਸੀਂ ਸਰੁਸਤੀ ਦੇ ਨੌਹਰੇ ਵਿਚ ਰਹਿੰਦੇ ਸਾਂ ਤੇ ਪੋਸਟ ਮਾਸਟਰ ਡਾਕਖਾਨੇ ਦੇ ਉੱਪਰ। ਡਾਕਖਾਨਾ ਤੇ ਸਰੁਸਤੀ ਦਾ ਨੌਹਰਾ ਆਹਮੋ ਸਾਹਮਣੇ ਸਨ।
ਉਹਨਾਂ ਦਿਨਾਂ ਵਿਚ ਸਰਕਾਰੀ ਸਕੂਲ ਦੀ ਦੂਜੀ ਜਮਾਤ ਵਾਸਤੇ ਮੰਡੀ ਦੇ ਦੂਜੇ ਪਾਸੇ, ਗੋਲ ਡਿੱਗੀ ਕੋਲ ਦੋ ਕਮਰੇ ਸਨ। ਦੂਜੀ ਕਲਾਸ ਦੇ ਬੱਚਿਆਂ ਵਾਸਤੇ ਇਹ ਦੂਰ ਸੀ। ਹੰਸਾ ਸਾਨੂੰ ਦੋਹਾਂ ਨੂੰ ਆਪਣੇ ਨਾਲ ਲੈ ਕੇ ਜਾਂਦਾ ਸੀ, ਤੇ ਲੈ ਕੇ ਵੀ ਆਓਂਦਾ ਸੀ।
ਸਾਰੇ ਹੀ ਉਸਨੂੰ ਹੰਸਾ ਕਹਿ ਕੇ ਬੁਲਾਉਂਦੇ। ਕੀ ਆਦਮੀ ,ਕੀ ਔਰਤਾਂ ਤੇ ਕੀ ਬੱਚੇ, ਸਭ ਹੰਸਾ ਹੀ ਕਹਿ ਕੇ ਸੱਦਦੇ। ਓਦੋਂ ਅੰਕਲ ਵਾਲਾ ਰਿਸ਼ਤਾ ਡੱਬਵਾਲੀ ਵਿਚ ਆਇਆ ਹੀ ਨਹੀਂ ਸੀ, ਤੇ ਕਿਸੇ ਨੇ ਸਾਨੂੰ ਬੱਚਿਆਂ ਨੂੰ ਹੰਸਾ ਕਹਿਣ ਤੋਂ ਵਰਜਿਆ ਵੀ ਨਹੀਂ ਸੀ।
ਹੰਸਾ ਮੰਡੀ ਵਿਚ ਸਭ ਨੂੰ ਜਾਣਦਾ ਸੀ। ਸਭ ਦੀ ਡਾਕ ਦੁਕਾਨਾਂ ਤੇ ਹੀ ਜਾਂਦੀ ਸੀ। ਜਿਨ੍ਹਾਂ ਦੀਆਂ ਦੁਕਾਨਾਂ ਸਨ, ਉਹਨਾਂ...

ਦੀ ਵੀ ਤੇ ਜਿਨ੍ਹਾਂ ਦੀਆਂ ਨਹੀਂ ਸਨ ਉਹਨਾਂ ਦੀ ਵੀ। ਕੁਝ ਲੋਕ ਆਪਣੀ ਡਾਕ ਡਾਕਖਾਨੇ ‘ਚੋਂ ਹੀ ਲੈ ਜਾਂਦੇ। ਇਹ ਛਾਂਟੀ ਵੀ ਹੰਸਾ ਹੀ ਕਰਦਾ। ਇਹਨਾਂ ਕੰਮਾਂ ਤੋਂ ਇਲਾਵਾ ਜੇ ਕੋਈ ਹੋਰ ਵੀ ਉਸਨੂੰ ਕੋਈ ਕੰਮ ਕਰਨ ਨੂੰ ਕਹਿੰਦਾ, ਉਹ ਓਧਰ ਨੂੰ ਤੁਰ ਪੈਂਦਾ।
—–
ਇੱਕ ਹੰਸਰਾਜ ਵੀ ਸੀ। ਹੰਸੇ ਵਰਗਾ ਮਿਹਨਤੀ, ਮਾਰਕੀਟ ਕਮੇਟੀ ਦਾ ਕਰਮਚਾਰੀ। ਉਹਨਾਂ ਦਿਨਾਂ ਵਿਚ ਬਿਜਲੀ ਨਹੀਂ ਸੀ ਹੁੰਦੀ। ਮਾਰਕੀਟ ਕਮੇਟੀ ਦੇ ਮਿੱਟੀ ਦੇ ਤੇਲ ਵਾਲੇ ਲੈਂਪ ਜਗਦੇ ਸਨ ਸੜ੍ਕਾਂ ਉੱਤੇ।
ਹੰਸਰਾਜ ਦੀ ਡਿਊਟੀ ਸੂਰਜ ਚੜ੍ਹਨ ਤੋਂ ਪਹਿਲਾਂ ਸ਼ੁਰੂ ਹੁੰਦੀ ਤੇ ਰਾਤ ਦਸ ਵਜੇ ਤਕ ਚੱਲਦੀ। ਮੰਡੀ ਦੇ ਛੇ ਦਰਵਾਜੇ ਸਨ, ਲੱਕੜ ਦੇ। ਰਾਤ ਵੇਲੇ ਇਹਨਾਂ ਨੂੰ ਬੰਦ ਕਰਨ ਦੀ ਡਿਊਟੀ, ਹੰਸਰਾਜ ਦੀ। ਸਵੇਰੇ ਖੋਲ੍ਹਣ ਦੀ ਡਿਊਟੀ, ਹੰਸਰਾਜ ਦੀ। ਮੰਡੀ ਦੇ ਅੰਦਰ ਤੇ ਬਾਹਰ ਦੇ ਲੈਂਪ ਬਾਲਣ ਦੀ ਡਿਊਟੀ ਹੰਸਰਾਜ ਦੀ। ਸਵੇਰੇ ਬੁਝਾਉਣ ਦੀ ਡਿਊਟੀ ਵੀ ਹੰਸਰਾਜ ਦੀ। ਇਹਨਾਂ ਵਿੱਚ ਤੇਲ ਪਾਉਣ ਤੇ ਚਿਮਨੀਆਂ ਸਾਫ ਕਰਨ ਵਾਸਤੇ ਹੰਸਰਾਜ ਸ਼ਾਮ ਵੇਲੇ ਪੌੜੀ ਲੈਕੇ ਨਿਕਲਦਾ, ਨਾਲ ਤੇਲ ਦਾ ਪੀਪਾ। ਸਾਰੇ ਲੈਂਪ ਤਿਆਰ ਕਰਕੇ ਮੁੜਦਾ ਤੇ ਨ੍ਹੇਰਾ ਹੁੰਦੇ ਹੀ ਲੈਂਪ ਬਾਲਣ ਤੁਰ ਪੈਂਦਾ ਹੰਸਰਾਜ।
ਮਾਰਕੀਟ ਕਮੇਟੀ ਨੇ ਕੋਈ ਸੁਨੇਹਾ ਲੋਕਾਂ ਤੱਕ ਪਹੁੰਚਾਉਣਾ ਹੁੰਦਾ ਤਾਂ ਮੁਨਾਦੀ( ਡੌਂਡੀ) ਦਾ ਕੰਮ ਵੀ ਹੰਸਰਾਜ ਦਾ।
——–
ਸਮਾਂ ਬਦਲਿਆ, ਬਿਜਲੀ ਆ ਗਈ , ਸੜ੍ਕਾਂ ਪੱਕੀਆਂ ਹੋ ਗਈਆਂ।ਹੰਸਾ ਤੇ ਹੰਸਰਾਜ ਗੁੰਮ ਹੋ ਗਏ….

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)