More Punjabi Kahaniya  Posts
ਮਸੀਹਾ


ਪੁਰਾਣੇ ਸਮਿਆਂ ਦੀ ਗੱਲ ਹੈ । ਇੱਕ ਦੇਸ਼ ਦਾ ਰਾਜਾ ਬੇਹੱਦ ਨਿਰਦਈ ਸੀ । ਉਸਦੇ ਜੁਲਮਾਂ ਤੋਂ ਰਾਜ ਦੀ ਜਨਤਾ ਬਹੁਤ ਤੰਗ ਸੀ । ਜਦੋਂ ਵੀ ਕਿਸੇ ਨੇ ਉਸਦੇ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕੀਤਾ,ਤਦ ਹੀ ਉਸਦਾ ਸਿਰ ਧੜ੍ਹ ਨਾਲੋਂ ਅਲੱਗ ਕਰ ਦਿੱਤਾ ਜਾਂਦਾ ।
ਸਮਾਂ ਬੀਤਿਆ । ਇੱਕ ਨੌਜਵਾਨ ਲੋਕਾਂ ਵਿੱਚ ਵਿਚਰਨ ਲੱਗਾ । ਉਹ ਲੋਕਾਂ ਨੂੰ ਰਾਜੇ ਦੇ ਜੁਲਮਾਂ ਖਿਲਾਫ਼ ਇੱਕ ਜੁੱਟ ਹੋਣ ਲਈ ਪ੍ਰੇਰਦਾ । ਨੌਜਵਾਨ ਦੀਆਂ ਗੱਲਾਂ ਨੂੰ ਲੋਕ ਸੁਣਦੇ ਤੇ ਸਮਾਂ ਆਉਣ ‘ਤੇ ਉਸਦਾ ਸਾਥ ਦੇਣ ਦਾ ਵਾਅਦਾ ਕਰਦੇ । ਹੌਲੀ-ਹੌਲੀ ਇਹ ਗੱਲ ਰਾਜੇ ਤੱਕ ਪੁੱਜੀ । ਨੌਜਵਾਨ ਨੂੰ ਫੜ੍ਹਣਾ ਸੌਖਾ ਨਹੀਂ ਸੀ,ਕਿਉਂਕਿ ਆਮ ਲੋਕਾਂ ਦਾ ਉਸਨੂੰ ਸਮੱਰਥਨ ਸੀ । ਪਰ ਜਿਵੇਂ ਕਿ, ਗੱਦਾਰਾਂ ਦਾ ਸਦਾ ਹੀ ਹਕੂਮਤਾਂ ਨੂੰ ਸਮੱਰਥਨ ਰਿਹਾ ਹੈ, ਇਵੇਂ ਹੀ ਕਿਸੇ ਨੇ ਗੱਦਾਰੀ ਕਰਕੇ ਨੌਜਵਾਨ ਨੂੰ ਗ੍ਰਿਫਤਾਰ ਕਰਵਾ ਦਿੱਤਾ । ਜੁਲਮੀ ਰਾਜਾ,ਚਾਹੁੰਦਾ ਸੀ ਕਿ ਨੌਜਵਾਨ ਦੇ ਕਤਲ ਦੀ ਦਹਿਸ਼ਤ, ਪਰਜਾ ਵਿੱਚ ਫੈਲੇ । ਇਸ ਲਈ, ਨੌਜਵਾਨ ਦੇ ਕਤਲ ਦਾ ਦਿਨ ਮੁਕੱਰਰ ਕਰਕੇ, ਦੂਰ-ਦੂਰ ਤੱਕ ਲੋਕਾਂ ਨੂੰ,ਉਸ ਦਿਨ ਪਹੁੰਚਣ ਲਈ, ਫੁਰਮਾਨ ਜਾਰੀ ਕੀਤਾ ਗਿਆ । ਸ਼ਹਿਰ ਦੇ ਚੌਕ ਵਿੱਚ ਉੱਚੀ ਸਟੇਜ ਬਣਾਈ ਗਈ । ਜਿਸ ‘ਤੇ ਰਾਜਾ ਆਪਣੇ ਸਿੰਘਾਸਣ ‘ਤੇ ਬਿਰਾਜਮਾਨ ਸੀ । ਸਟੇਜ ‘ਤੇ ਹੀ...

ਕੁੱਝ ਫੁੱਟ ਦੀ ਦੂਰੀ ‘ਤੇ ਗ੍ਰਿਫਤਾਰ ਕੀਤੇ ਉਸ ਨੌਜਵਾਨ ਨੂੰ,ਜੰਜੀਰਾਂ ਵਿੱਚ ਜਕੜ ਕੇ ਲਿਆਂਦਾ ਗਿਆ । ਰਾਜੇ ਦਾ ਸਭ ਤੋਂ ਨਿਰਦਈ ਜੱਲਾਦ, ਹੱਥ ਵਿੱਚ ਤਲਵਾਰ ਫੜ੍ਹੀਂ ਸਟੇਜ ‘ਤੇ ਆਇਆ ਤੇ ਤਲਵਾਰ ਉੱਚੀ ਚੁੱਕ ਕੇ, ਰਾਜੇ ਦੇ ਹੁਕਮ ਦਾ ਇੰਤਜਾਰ ਕਰਨ ਲੱਗਾ ।
“ਜੋ ਵੀ ਕੋਈ,ਰਾਜ ਘਰਾਣੇ ਦੇ ਵਿਰੁੱਧ ਬਗਾਵਤ ਕਰੇਗਾ,ਉਸਦਾ ਹਸ਼ਰ ਇਸ ਵਰਗਾ ਹੋਵੇਗਾ…ਲਾਹ ਦੇਹ ਇਸਦੀ ਧੌਣ ।” ਜਦੋਂ ਰਾਜੇ ਨੇ ਇਹ ਹੁਕਮ ਸੁਣਾਇਆ ਤਾਂ ਲੋਕਾਂ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ । ਕਿਉਂਕਿ ਉਹ, ਆਪਣੇ ਮਸੀਹੇ ਦਾ ਕਤਲ ਆਪਣੀਆਂ ਨੰਗੀਆਂ ਅੱਖਾਂ ਨਾਲ. ਨਹੀਂ ਸੀ ਵੇਖਣਾ ਚਾਹੁੰਦੇ ।
ਹਲਕੀ ਜਿਹੀ ਆਵਾਜ ਆਈ,ਭਾਵ ਹਵਾ ਵਿੱਚ ਤਲਵਾਰ ਚੱਲਣ ਦੀ । ……ਕੁੱਝ ਹੀ ਪਲਾਂ ਬਾਅਦ ਜਦੋਂ ਲੋਕਾਂ ਨੇ ਆਪਣੀਆਂ ਅੱਖਾਂ ਖੋਹਲੀਆਂ ਤਾਂ ਉਹਨਾਂ ਦੀ ਹੈਰਾਨਗੀ ਦਾ ਠਿਕਾਣਾ ਨਾ ਰਿਹਾ । ਜੱਲਾਦ ਦੇ ਇੱਕ ਹੱਥ ਵਿੱਚ ਲਹੂ ਨਾਲ ਭਿੱਜੀ ਤਲਵਾਰ ਸੀ ਤੇ ਦੂਸਰੇ ਹੱਥ ਰਾਜੇ ਦਾ ਮੁਕਟ ਤੋਂ ਬਗੈਰ ਸਿਰ ।
“ਸਾਡਾ ਮਸੀਹਾ ਜਿੰਦਾਬਾਦ ।” ਜੱਲਾਦ ਨੇ ਤਲਵਾਰ ਨੂੰ ਹਵਾ ਵਿੱਚ ਲਹਿਰਾਉਂਦਿਆਂ ਕਿਹਾ ।
“ਜਿੰਦਬਾਦ,ਜਿੰਦਾਬਾਦ ।” ਲੋਕਾਂ ਦੀਆਂ ਹਜਾਰਾਂ ਆਵਾਜਾਂ ਦੇ ਸ਼ੋਰ ਨੇ, ਆਸਮਾਨ ਤੱਕ ਨੂੰ ਹਿਲਾ ਦਿੱਤਾ ਸੀ ।
–ਜਸਵਿੰਦਰ ਪੰਜਾਬੀ–

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)