More Punjabi Kahaniya  Posts
ਜੋ ਸੁਖ ਛੱਜੂ ਦੇ ਚੁਬਾਰੇ


ਰੇਲਵੇ ਪੁਲਸ ਵਿਚ ਠਾਣੇ ਦਾਰ ਭਰਤੀ ਹੋਇਆ ਬੇਟਾ ਅਕਸਰ ਆਖਿਆ ਕਰਦਾ ਕੇ ਭਾਪਾ ਜੀ ਜਦੋਂ ਕਦੇ ਏਧਰ-ਓਧਰ ਜਾਣਾ ਹੁੰਦਾ ਏ ਤਾਂ ਏਅਰ-ਕੰਡੀਸ਼ੰਡ ਡੱਬੇ ਵਿਚ ਸਫ਼ਰ ਕਰਿਆ ਕਰੋ..ਮੈਨੂੰ ਸਾਰੇ ਜਾਣਦੇ ਨੇ..ਬੱਸ ਨਾਮ ਲੈ ਦਿਆ ਕਰੋ..!
ਪਰ ਮੈਨੂੰ ਇਸ ਡੱਬੇ ਦੇ ਅਜੀਬ ਜਿਹੇ ਮਾਹੌਲ ਤੋਂ ਬਾਹਲੀ ਜਿਆਦਾ ਐਲਰਜੀ ਹੋਇਆ ਕਰਦੀ ਸੀ..!
ਉਸ ਦਿਨ ਅੰਬਾਲਿਓਂ ਅੰਮ੍ਰਿਤਸਰ ਆਉਣਾ ਸੀ..ਸ਼ਾਨੇ-ਪੰਜਾਬ ਮਸਾਂ ਭੱਜ ਕੇ ਫੜ ਹੋਈ..!
ਏ.ਸੀ ਕੋਚ ਪੂਰਾ ਭਰਿਆ ਪਿਆ ਸੀ..ਕੋਈ ਵੀ ਸੀਟ ਖਾਲੀ ਨਹੀਂ..ਪਰ ਕਬਰਾਂ ਵਰਗੀ ਚੁੱਪ ਪੱਸਰੀ ਹੋਈ ਸੀ..ਓਹੀ ਚੁੱਪ ਜਿਹੜੀ ਪਿੰਡ ਵਿਚ ਜੰਮੇ ਪਲੇ ਇਸ ਹਮਾਤੜ ਨੂੰ ਅਕਸਰ ਹੀ ਵੱਢ-ਵੱਢ ਖਾਂਦੀ ਸੀ..!
ਨਿਆਣੇ ਸਿਆਣੇ ਸਬ ਆਪਣੇ ਫੋਨਾਂ ਵਿਚ ਰੁੱਝੇ ਹੋਏ ਸਨ..ਲੋਕ ਹੌਲੀ ਜਿਹੀ ਆਪਣੀ ਸੀਟ ਤੋਂ ਉਠਦੇ..ਵਾਸ਼ ਰੂਮ ਜਾਂਦੇ ਹੋਏ ਮੇਰੇ ਸਧਾਰਨ ਜਿਹੇ ਕੁੜਤੇ ਪਜਾਮੇਂ ਵੱਲ ਵੇਖਦੇ ਹੋਏ ਇੰਝ ਦਾ ਪ੍ਰਭਾਵ ਦਿੰਦੇ ਜਿੱਦਾਂ ਕੋਈ ਜੰਗਲੀ ਜਾਨਵਰ ਕਿਸੇ ਸ਼ਹਿਰੀ ਇਲਾਕੇ ਵਿੱਚ ਆਣ ਵੜਿਆ ਹੋਵੇ..!
ਟੀ.ਟੀ ਦੀ ਉਡੀਕ ਵਿਚ ਖਲੋਤੇ ਹੋਏ ਨੂੰ ਕਾਹਲੀ ਜਿਹੀ ਪੈਣ ਲੱਗੀ..ਅਖੀਰ ਨੂੰ ਉਹ ਆਇਆ ਤਾਂ ਮੈਂ ਆਪਣੀ ਪਛਾਣ ਲੁਕੋ ਲਈ..ਆਖਿਆ ਗਲਤੀ ਨਾਲ ਇਥੇ ਆਣ ਵੜਿਆ ਹਾਂ..!
ਚੰਗਾ ਇਨਸਾਨ ਸੀ..ਆਖਣ ਲੱਗਾ ਹੁਣੇ ਸੈਕੰਡ ਕਲਾਸ ਵਿਚ ਚਲੇ ਜਾਓ ਨਹੀਂ ਤੇ ਜੁਰਮਾਨਾ ਪੈ ਸਕਦਾ..!
ਰਾਜਪੁਰਾ ਲੰਘਦਿਆਂ ਹੀ ਉਸਨੇ ਮੈਨੂੰ ਨਾਲਦੇ ਜਨਰਲ ਡੱਬੇ ਵਿੱਚ ਘੱਲ ਦਿੱਤਾ..ਓਥੇ ਅੱਪੜ ਕੀ ਵੇਖਿਆ..ਰੌਣਕਾਂ ਵਾਲੀ ਅੱਤ ਹੋਈ ਪਈ ਸੀ..ਕਿਧਰੇ ਤਾਸ਼ ਦੀਆਂ ਬਾਜੀਆਂ ਜੋਬਨ ਤੇ ਸਨ..ਕਈਆਂ ਨੇ ਨਜਰਾਂ ਮਿਲਾਈਆਂ..ਸਤਿ ਸ੍ਰੀ ਅਕਾਲ ਬੁਲਾਈ..ਹਾਸਿਆਂ ਦਾ ਆਦਾਨ-ਪ੍ਰਦਾਨ ਹੋਇਆ..ਕਾਇਨਾਤ ਖਿੜ ਖਿੜ ਹੱਸਦੀ ਪ੍ਰਤੀਤ ਹੋਈ!
ਕਈ ਚਿੰਤਾ ਜਿਤਾਉਂਦੇ ਪੁੱਛਣ ਲੱਗੇ ਸਰਦਾਰ ਜੀ ਲੱਗਦਾ...

ਗਲਤੀ ਨਾਲ ਏ.ਸੀ.ਡੱਬੇ ਵਿੱਚ ਜਾ ਵੜੇ ਸੋ..ਜੁਰਮਾਨਾ ਤੇ ਨੀ ਲੱਗਾ?
ਕਈਆਂ ਨੇ ਸੁੰਗੜਦਿਆਂ ਹੋਇਆਂ ਸੀਟ ਤੇ ਬੈਠਣ ਦੀ ਪੇਸ਼ਕਸ਼ ਕੀਤੀ..ਹੋਰ ਵੀ ਕਿੰਨੇ ਸਾਰੇ ਸਵਾਲ..ਕਿਥੇ ਜਾਣਾ..ਕਦੋਂ ਮੁੜਨਾ..ਕਿੰਨੇ ਬੱਚੇ..ਘਰ ਪਰਿਵਾਰ..ਕਾਰੋਬਾਰ..ਪਿੰਡ ਦਾ ਨਾਮ..ਹੋਰ ਵੀ ਕਿੰਨਾ ਕੁਝ..!
ਅਪਣੱਤ ਅਤੇ ਹਾਸੇ ਮਜਾਕ ਵਾਲੇ ਇਸ ਮਾਹੌਲ ਵਿੱਚ ਵਾਪਿਸ ਪਰਤ ਇਹ ਇਹਸਾਸ ਹੋ ਗਿਆ ਕੇ ਖੁੱਲੇ ਡੁੱਲੇ ਕੁਦਰਤੀ ਮਾਹੌਲ ਦੇ ਆਦੀ ਹੋ ਚੁਕੇ ਜੰਗਲ ਦੇ ਇੱਕ ਭੋਲੇ-ਭਾਲੇ ਜਾਨਵਰ ਲਈ ਸੀਮੇਂਟ ਅਤੇ ਕੰਕਰੀਟ ਦੀ ਵਲਗਣ ਵਿੱਚ ਕੈਦ ਹੋ ਕੇ ਸਮਾਂ ਲੰਘਾਉਣਾ ਕਿੰਨਾ ਔਖਾ ਹੁੰਦਾ ਏ..!
ਤਾਂ ਹੀ ਸ਼ਾਇਦ ਪਹਿਲੀਆਂ ਵੇਲੇ ਇਹ ਗੱਲ ਅਕਸਰ ਹੀ ਆਖੀ ਜਾਂਦੀ ਸੀ ਕੇ “ਜੋ ਸੁਖ ਛੱਜੂ ਦੇ ਚੁਬਾਰੇ ਨਾ ਬਲਖ ਨਾ ਬੁਖਾਰੇ” ਅਤੇ “ਸਾਡੇ ਪਿੰਡਾਂ ਵਿਚ ਰੱਬ ਵੱਸਦਾ..ਸਾਨੂੰ ਸੁਰਗਾਂ ਦੀ ਲੋੜ ਕੋਈ ਨਾ”
ਸੋ ਦੋਸਤੋ ਬਰਫ਼ਾਂ ਵਾਲੇ ਇਸ ਠੰਡੇ ਸ਼ੀਤ ਮੁਲਖ ਵਿੱਚ ਰਹਿੰਦਿਆਂ ਕਈ ਵੇਰ ਮਜਬੂਰੀ ਵੱਸ ਮੂਲ ਨਾਲੋਂ ਟੁੱਟ ਗਈਆਂ ਕੁਝ ਐਸੀਆਂ ਰੂਹਾਂ ਅਕਸਰ ਹੀ ਮਿਲ ਜਾਇਆ ਕਰਦੀਆਂ ਨੇ ਜਿਹਨਾਂ ਨਾਲ ਜਦੋਂ ਕਦੀ ਵੀ ਪਿੰਡਾਂ ਦੀ ਗੱਲ ਛੇੜ ਲਈਏ ਤਾਂ ਉਹ ਘੜੀਆਂ ਪਲਾਂ ਵਿਚ ਆਪ ਵੀ ਜਜਬਾਤੀ ਹੋ ਜਾਣਗੀਆਂ ਅਤੇ ਦੂਸਰੇ ਅੰਦਰ ਵੀ ਐਸੀ ਤੜਪ ਪੈਦਾ ਕਰ ਦਿੰਦੀਆਂ ਕੇ ਪੱਥਰ ਚੱਟ ਕੇ ਮੂਲ ਵੱਲ ਨੂੰ ਮੁੜਨ ਲਈ ਤਤਪਰ ਇੱਕ ਬੇਬਸ ਮੱਛੀ ਵਾਂਙ ਤੜਪਣ ਲੱਗ ਜਾਈਦਾ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

One Comment on “ਜੋ ਸੁਖ ਛੱਜੂ ਦੇ ਚੁਬਾਰੇ”

  • Mai v bachpan to le ke hun takk train ch general ch travel krdi rhi aa….. i never saw this kind of environment over there

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)