More Punjabi Kahaniya  Posts
ਅਧੂਰਾ ਪਿਆਰ


ਮੈਂ +2 ਦੀ ਪੜ੍ਹਾਈ ਕਰਨ ਤੋਂ ਬਾਦ ਕੰਮ ਕਰਨ ਲਗ ਗਿਆ ਸੀ।ਕਿਉਂਕਿ ਘਰ ਵਿੱਚ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਚਲਦਾ ਸੀ।ਇਕ ਦਿਨ ਕੰਮ ਤੋਂ ਸ਼ਾਮ ਨੂੰ ਘਰ ਵਾਪਸੀ ਆਉਣ ਵੇਲੇ ਮੈਂ ਇੱਕ ਕੁੜੀ ਨੂੰ ਦੇਖਿਆ,ਤੇ ਓਹਨੇ ਵੀ ਮੈਨੂੰ ਵੇਖਿਆ ,ਓਹਦੀਆਂ ਬਿਲੀਆਂ ਅੱਖਾਂ ਸੀ ਤੇ ਰੰਗ ਗੋਰਾ ਚਿੱਟਾ ਸੀ ਤੇ ਇੱਕ ਮੈਂ ਸਾਂਵਲੇ ਰੰਗ ਦਾ ਸੀ।ਦੋਨੋਂ ਇੱਕ ਦੂਜੇ ਨੂੰ ਦੇਖਦੇ ਰਹੇ,ਤੇ ਮੈਂ ਓਹਦੇ ਕੋਲ ਦੀ ਲੰਘ ਗਿਆ।ਇਸ ਤਰ੍ਹਾਂ ਓਹਨੇ ਦਿਖਣਾ,ਪਰ ਗੱਲ ਨਾ ਕੋਈ ਕਰਨੀ।ਇਕ ਦਿਨ ਮੈਂ ਗੱਲ ਕਰਨ ਹੀ ਲੱਗਾ ਸੀ,ਕਿ ਮੇਰਾ ਦੋਸਤ ਮੈਨੂੰ ਆ ਮਿਲਿਆ,ਮੇਰੇ ਨਾਲ ਗੱਲ ਕਰਨ ਲੱਗ ਗਿਆ ਇਹਨੇ ਨੂੰ ਉਹ ਚਲੇ ਗਈ।ਕੁੱਝ ਦਿਨਾਂ ਬਾਦ ਸਾਡੀ ਫ਼ਿਰ ਮੁਲਾਕਾਤ ਹੋਈ।ਫ਼ਿਰ ਮੈਂ ਉਸ ਦਾ ਨੰਬਰ ਲਿਆ।ਗੱਲ ਕਰਨੀ ਸ਼ੁਰੂ ਹੋ ਗਈ।ਦਿਨ ਰਾਤ ਗੱਲਾਂ ਹੋਣੀਆਂ,ਮੇਰੇ ਕੋਲ nokia ਦਾ ਛੋਟਾ ਮੋਬਾਈਲ ਹੁੰਦਾ ਸੀ।ਮੈਸੇਜ ਤੇ ਵੀ ਦਿਨ ਤੇ ਰਾਤ ਨੂੰ ਗੱਲ ਕਰਨੀ,ਕਈ ਵਾਰ call ਤੇ ਗੱਲ ਹੋਣੀ।ਇਸੇ ਤਰਾਂ ਤਕਰੀਬਨ ਗੱਲਾਂ ਕਰਦੇ ਰਹੇ,ਪਿਆਰ ਪੈ ਗਿਆ ਦੋਨਾਂ ਵਿੱਚ।ਇੱਕ ਸਾਲ ਬੀਤ ਗਿਆ ਤੇ ਉਸ ਦੇ ਘਰਦਿਆਂ ਨੇ ਉਸਨੂੰ foreign ਭੇਜ ਦਿੱਤਾ।ਪਰ ਉਸ ਨੇ ਜਾਣ ਤੋਂ ਪਹਿਲਾਂ ਇੱਕ call ਤੱਕ ਵੀ ਕਰਨੀ ਜ਼ਰੂਰੀ ਨਾ ਸਮਝੀ।ਮੈਨੂੰ ਹਫ਼ਤੇ ਬਾਦ ਓਹਦੀ ਸਹੇਲੀ ਕੋਲੋਂ ਪਤਾ ਚਲਿਆ,ਕਿ ਉਹ ਤੇ foreign ਜਾ ਚੁੱਕੀ ਹੈ।ਮੈਂ ਸੁਣ ਕੇ ਹੈਰਾਨ ਰਹਿ ਗਿਆ ਤੇ ਮੈਨੂੰ ਇਕੋ ਦਮ ਝਟਕਾ ਲੱਗਾ।3 ਮਹੀਨੇ ਬੀਤ ਚੁੱਕੇ ,ਫ਼ਿਰ ਇੱਕ ਦਿਨ ਮੈਂ ਘਰ ਇਕੱਲਾ ਬੈਠਾ ਸੀ।ਅਚਾਨਕ unknown ਨੰਬਰ ਤੋਂ call ਆਈ,ਮੈਂ ਜਦ hello ਕਿਹਾ,ਤਾਂ ਓਹਨੇ ਮੇਰਾ ਹਾਲ ਪੁੱਛਿਆ ਮੈਂ ਉਸ ਦੀ ਆਵਾਜ਼ ਪਹਿਚਾਣ...

ਲਈ,ਮੈਂ ਉਸਨੂੰ ਸਵਾਲ ਕੀਤਾ ਕਿ ਮੈਨੂੰ ਦਸ ਕੇ ਕਿਉਂ ਨਹੀਂ ਗਈ?ਓਹਨੇ ਕਿਹਾ ਮੇਰਾ ਵੀਜ਼ਾ ਆ ਗਿਆ ਸੀ,ਤੇ ਮੇਰੇ ਵਾਲਾ ਮੋਬਾਈਲ ਮੰਮੀ ਕੋਲ ਹੁੰਦਾ ਸੀ।ਕਾਫ਼ੀ ਦੇਰ ਗੱਲ ਕਰਦੇ ਰਹੇ।ਉਸ ਦਿਨ ਤੋਂ ਬਾਦ ਉਹਨੇ ਨਾ call ਨਾ ਕੋਈ ਮੈਸੇਜ ਕੀਤਾ।ਫ਼ਿਰ ਮਹੀਨੇ ਬਾਅਦ ਮੈਨੂੰ ਪਤਾ ਲਗਾ ਕਿ ਓਹਨੇ ਓਧਰ ਹੀ ਵਿਆਹ ਕਰਵਾ ਲਿਆ ਹੈ।ਮੈਂ ਪੂਰਾ ਟੁੱਟ ਚੁੱਕਾ ਸੀ,ਹੁਣ ਨਾ ਓਹਦਾ ਮੇਰੇ ਕੋਲ ਨੰਬਰ ਨਾ ਕੋਈ address ਮੈਂ ਕੁੱਝ ਵੀ ਨਾ ਕਰ ਸਕਿਆ।ਮੈਂ ਇਕੱਲੇ ਰਹਿਣਾ ਸ਼ੁਰੂ ਕਰ ਦਿੱਤਾ।ਦੋਸਤਾਂ ਨਾਲ ਮਿਲਣਾ ਵੀ ਬੰਦ ਕਰ ਦਿੱਤਾ।ਹੌਲੀ ਹੋਲੀ ਸਮਾਂ ਬੀਤਦਾ ਗਿਆ।ਇੱਕ ਦਿਨ ਮੈਂ ਉਹਦੇ ਬਾਰੇ ਇੱਕ ਕਾਪੀ ਤੇ ਲਿਖਣ ਲੱਗ ਗਿਆ।ਲਿਖਦੇ ਹੋਏ ਮੇਰੀਆਂ ਅੱਖਾਂ ਭਰ ਆਉਂਦੀਆਂ ਸੀ।ਅੱਜ ਤੱਕ ਵੀ ਜਦੋਂ ਮੈਨੂੰ ਓਹਦੀ ਯਾਦ ਆਉਂਦੀ ਹੈ,ਤਾਂ ਮੈਂ ਲਿਖ ਕੇ ਆਪਣਾ ਦਰਦ ਬਿਆਨ ਕਰਦਾ ਹਾਂ।

ਕਿਉਂ ਮੈਂ ਓਹਦੇ ਨਾਲ ਪਿਆਰ ਪਾਇਆ।।
ਮੇਰੇ ਹਿੱਸੇ ਤਾਂ ਸਿਰਫ਼ ਹੀ ਦਰਦ ਆਇਆ।।
ਭੁੱਲ ਤਾਂ ਨਹੀਂ ਹੋਣੀ ਉਹ ਜੀਹਦਾ ਮੈਂ ਦਿਲੋਂ ਕਰਿਆ ਸੀ।
ਉਹ ਥਾਵਾਂ ਦੇਖ ਰੋਣਾ ਆਉਂਦਾ ਜਿਥੇ ਮੈਂ ਦਿਨ ਰਾਤ ਖੜ੍ਹਿਆ ਸੀ।
ਦੁਆ ਕਰਦਾ ਤੇਰੇ ਲਈ ਕਿ ਤੂੰ ਹਮੇਸ਼ਾ ਹਸਦੀ ਰਹੇ।।
ਜਿਥੇ ਵੀ ਹੈ ਤੂੰ ਪਿਆਰ ਨਾਲ ਵਸਦੀ ਰਹੇ।।
ਪਰ ਮੈਥੋਂ ਤੈਨੂੰ ਭੁਲਾਇਆ ਜਾਣਾ ਨਹੀਂ।।
ਤੇਰੀ ਜਗ੍ਹਾ ਕਿਸੇ ਹੋਰ ਨੂੰ ਦਿਲ ਚ ਵਸਾਇਆ ਜਾਣਾ ਨਹੀਂ।।🙏
deep ਮਹਿਰਾ✍️

...
...



Related Posts

Leave a Reply

Your email address will not be published. Required fields are marked *

7 Comments on “ਅਧੂਰਾ ਪਿਆਰ”

  • ਤੁਸੀ ਹਜੇ ਵੀ ਉਸ ਨੂੰ ਯਾਦ ਕਰਦੇ ਹੋ ਭੁੱਲ ਕੇ ਅਗੇ ਵਧਣਾ ਜਿਂਦਗੀ ਇਸੀ ਕਾ ਨਾਮ ਹੈ

  • bhut pyara likhya 👌🏻👌🏻

  • ਦਵਿੰਦਰ ਸਿੰਘ

    ਸਾਡੀਆਂ ਵੀ ਯਾਦਾਂ ਤਾਜੀਆਂ ਕਰ ਤੀਆਂ ਏਸ ਕਹਾਣੀ ਨੇਂ।

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)