More Punjabi Kahaniya  Posts
ਕਰਤੂਤਾਂ


ਇਕ ਵਾਰ ਦੀ ਗੱਲ ਹੈ ਕਿ ਇਕ ਪਾਰਖੂ ਵਿਅਕਤੀ, ਕਿਸੇ ਅਪਰਾਧ ਤਹਿਤ ਬਾਦਸ਼ਾਹ ਨੇ ਕੈਦ ਵਿੱਚ ਸੁੱਟ ਦਿੱਤਾ। ਉਸ ਨੂੰ ਕੈਦੀਆਂ ਦੇ ਨਾਲ ਹੀ ਹਰ ਰੋਜ਼ ਇਕ ਰੋਟੀ ਦੇਣੀ ਮੁਕੱਰਰ ਕੀਤੀ।
ਇਕ ਦਿਨ ਇਕ ਘੋੜਿਆਂ ਦਾ ਵਪਾਰੀ ਦੋ ਘੋੜੇ ਬਾਦਸ਼ਾਹ ਨੂੰ ਭੇਟ ਕਰਕੇ ਗਿਆ। ਪਾਰਖੂ ਕੈਦੀ ਨੇ ਘੋੜਿਆਂ ਦੀਆਂ ਹਰਕਤਾਂ ਦੇਖ ਕੇ ਕਿਹਾ ਕਿ ਇਕ ਘੋੜਾ ਅਸਲੇ ਦਾ ਹੈ ਤੇ ਦੂਸਰਾ ਅਸਲੇ ਵਿਚੋਂ ਨਹੀਂ। ਰਾਜੇ ਨੂੰ ਕੈਦੀ ਦੀ ਇਸ ਗਲ ਦਾ ਪਤਾ ਲਗ ਗਿਆ। ਉਸ ਨੇ ਕੈਦੀ ਨੂੰ ਪੁੱਛਿਆ ਕਿ ਤੈਨੂੰ ਕਿਵੇਂ ਪਤਾ?ਕੈਦੀ ਨੇ ਕਿਹਾ ਓਹਨੂੰ ਪੁੱਛੋ ਜੋ ਘੋੜੇ ਦੇ ਕੇ ਗਿਆ ਹੈ। ਰਾਜੇ ਨੇ ਵਪਾਰੀ ਨੂੰ ਪੁੱਛਿਆ। ਉਸ ਨੇ ਕਿਹਾ ਹਾਂ ਬਾਦਸ਼ਾਹ ਸਲਾਮਤ, ਇਕ ਅਸਲੇ ਵਿਚੋਂ ਹੈ, ਦੂਜਾ ਨਸਲ ਵਿਚੋਂ ਨਹੀਂ। ਵਪਾਰੀ ਨੇ ਕਿਹਾ ਕਿ ਜਿਹੜਾ ਨਸਲ ਵਿਚੋਂ ਨਹੀਂ, ਉਸ ਦੀ ਮਾਂ ਮਰ ਗਈ ਸੀ ਤੇ ਇਸ ਨੂੰ ਖੋਤੀ ਦਾ ਦੁੱਧ ਪਿਆਉਂਦੇ ਰਹੇ ਹਾਂ। ਫਿਰ ਰਾਜੇ ਨੇ ਕੈਦੀ ਨੂੰ ਪੁੱਛਿਆ ਕਿ ਤੈਨੂੰ ਕਿਵੇਂ ਪਤਾ ਲੱਗਾ?ਕੈਦੀ ਨੇ ਕਿਹਾ ਕਿ ਜਿਹੜਾ ਘੋੜਾ ਨਸਲ ਦਾ ਹੈ,ਉਹ ਆਰਾਮ ਨਾਲ ਆਪਣੀ ਖੁਰਲੀ ਤੇ ਦਾਣਾ ਪਠਾ ਖਾਈ ਜਾਂਦਾ ਹੈ, ਜਿਹੜਾ ਨਸਲ ਵਿਚੋਂ ਨਹੀਂ, ਉਹ ਕਿਤੇ ਮੂੰਹ ਉਧਰ ਮਾਰ,ਕਿਤੇ ਲਤ ਇਧਰ ਮਾਰ ਤੇ ਕਿਤੇ ਦੁਲਤੀ ਇਧਰ ਉਧਰ ਮਾਰ, ਦੂਜਿਆਂ ਨੂੰ ਵੀ ਤੰਗ ਕਰਦਾ ਹੈ। ਰਾਜੇ ਨੇ ਲਾਂਗਰੀ ਨੂੰ ਕਿਹਾ ਕਿ ਇਸ ਕੈਦੀ ਦੀ ਇਕ ਰੋਟੀ ਵਧਾ ਦਿਓ। ਉਸ ਕੈਦੀ ਦੀਆਂ ਦੋ ਰੋਟੀਆਂ ਕਰ ਦਿਤੀਆਂ।
ਕੁਝ ਦਿਨਾਂ ਬਾਅਦ ਇਕਹੀਰਿਆਂ ਦਾ ਵਪਾਰੀ ਦੋ ਹੀਰੇ ਰਾਜੇ ਨੂੰ ਦੇ ਕੇ ਗਿਆ। ਰਾਜੇ ਨੇ ਪਰਖ ਕਰਨ ਲਈ ਆਪਣੇ ਮੰਤਰੀ ਨੂੰ ਹੀਰੇ ਦੇ ਕੇ ਕੈਦੀ ਕੋਲ ਭੇਜਿਆ। ਕੈਦੀ ਨੇ ਹੀਰੇ ਹਥ ਵਿੱਚ ਫੜ ਕੇ ਕਿਹਾ ਕਿ ਇਕ ਅਸਲੀ ਤੇ ਇਕ ਨਕਲੀ। ਰਾਜੇ ਨੇ ਕਿਹਾ ਕਿ ਤੈਨੂੰ ਕਿਵੇਂ ਪਤਾ...

ਲੱਗਾ?ਕੈਦੀ ਨੇ ਕਿਹਾ ਕਿ ਓਹਨੂੰ ਪੁਛੋ ਜਿਹੜਾ ਹੀਰੇ ਦੇ ਕੇ ਗਿਆ ਹੈ। ਹੀਰਿਆਂ ਦੇ ਵਪਾਰੀ ਨੇ ਕਿਹਾ ਕਿ ਹਾਂ ਜੀ ਇਕ ਅਸਲੀ ਹੈਤੇ ਦੂਜਾ ਹੀਰਾ ਨਕਲੀ ਹੈ।
ਰਾਜੇ ਨੇ ਕੈਦੀ ਨੂੰ ਪੁੱਛਿਆ ਕਿ ਤੈਨੂੰ ਕਿਵੇਂ ਪਤਾ ਲੱਗਾ?ਕੈਦੀ ਨੇ ਕਿਹਾ ਕਿ ਮੈਂ ਦੋਨੋਂ ਹੀਰੇ ਮੁਠੀਆਂ ਵਿੱਚ ਫੜੇ ਜਿਹੜਾ ਅਸਲੀ ਹੀਰਾ ਸੀ ਉਹ ਗਰਮ ਹੋ ਗਿਆ ਤੇ ਦੂਜਾ ਉਵੇਂ ਹੀ ਰਿਹਾ। ਰਾਜੇ ਨੇ ਖੁਸ਼ ਹੋ ਕੇ ਕਿਹਾ ਕਿ ਇਸ ਕੈਦੀ ਦੀ ਇਕ ਰੋਟੀ ਹੋਰ ਵਧਾ ਦਿਓ। ਕੈਦੀ ਦੀਆ ਤਿੰਨ ਰੋਟੀਆਂ ਹੋ ਗਈਆਂ ।ਕੈਦੀ ਨੇ ਤਿੰਨ ਰੋਟੀਆਂ ਦੇਖ ਕੇ ਕਿਹਾ ਕਿ ਰਾਜਾ ਜਰੂਰ ਕਿਸੇ ਲਾਂਗਰੀ ਦਾ ਲੜਕਾ ਹੈ। ਰਾਜੇ ਕੋਲ ਗਲ ਪਹੁੰਚ ਗਈ। ਰਾਜੇ ਨੇ ਉਸ ਕੈਦੀ ਨੂੰ ਫਾਂਸੀ ਦੀ ਸਜ਼ਾ ਸੁਣਾਈ। ਸਿਆਣੇ ਵਜੀਰ ਨੇ ਸਮਝਾਇਆ ਕਿ ਕੈਦੀ ਸਿਆਣਾ ਹੈ, ਐਂਵੇ ਨਾ ਮਾਰੀਏ,ਪੁਛ ਲਈਏ ।ਕੈਦੀ ਨੂੰ ਪੁੱਛਿਆ ਕਿ ਤੈਨੂੰ ਕਿਵੇਂ ਪਤਾ ਲੱਗਾ ਕਿ ਰਾਜਾ ਲਾਂਗਰੀ ਦਾ ਲੜਕਾ ਹੈ?ਕੈਦੀ ਨੇ ਕਿਹਾ ਕਿ ਆਪਣੀ ਬੁਢੜੀ ਨੂੰ ਪੁੱਛੋ। ਰਾਜੇ ਦੀ ਮਾਂ ਨੂੰ ਪੁੱਛਿਆ। ਉਸ ਨੇ ਕਿਹਾ ਕਿ ਪੁੱਤ ਇਥੇ ਜੀਵਨ ਮੌਤ ਦਾ ਸੁਆਲ ਹੈ, ਹੈ ਤਾਂ ਤੂੰ ਲਾਂਗਰੀ ਦਾ ਪੁੱਤ ਹੀ। ਰਾਜੇ ਨੇ ਆਪਣੀ ਮਾਂ ਨੂੰ ਪੁੱਛਿਆ ਕਿ ਉਹ ਕਿਵੇਂ?
ਬੁਢੜੀ ਨੇ ਕਿਹਾ ਕਿ ਇਸ ਰਾਜੇ ਦੇ ਆਪਣੀ ਕੋਈ ਸ਼ੰਤਾਨ ਨਹੀਂ ਸੀ। ਮਰਦਾ ਹੋਇਆ ਉਹ ਕਹਿ ਗਿਆ ਸੀ ਕਿ ਮੇਰੇ ਤੋਂ ਬਾਅਦ ਉਹ ਰਾਜਾ ਹੋਵੇਗਾ ਜਿਸ ਦਾ ਤੰਦੂਰ ਮੇਰੇ ਮਹਿਲ ਦੇ ਨੇੜੇ ਹੋਵੇ।
ਤੇਰੇ ਅੱਬਾ ਜੀ ਦਾ ਤੰਦੂਰ ਮਹਿਲ ਦੇ ਨੇੜੇ ਸੀ।
ਸੋ ਆਦਮੀ ਆਪਣੀਆਂ ਕਰਤੂਤਾਂ ਤੋਂ ਪਹਿਚਾਣਿਆ ਜਾਂਦਾ ਹੈ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)