More Punjabi Kahaniya  Posts
ਅਧੂਰਾ ਪਿਆਰ


ਉਹ ਅੱਜ਼ ਵੀ ਮੇਰੇ ਜਿਸਮ ਵਿੱਚ ਸਾਹਾਂ ਵਾਗੂੰ ਧੜਕਦੀ ਏ
ਯਾਦ ਉਸ ਦੀ ਆਕੇ ਨਿੱਤ ਦਿਲ਼ ਦੇ ਬੁਹੇ ਤੇ ਖੜਕ ਦੀ ਏ
ਕਿਸੇ ਪੁਰਾਣੀ ਕਿਤਾਬ ਵਿਚੋ ਗੁਲ਼ਾਬ ਦਾ ਫੁੱਲ ਮਿਲ਼ ਜਾਣਾ ਪ੍ਰਸੰਨਤਾ ਦਿੰਦਾ ਹੈ ਕਿਉਕਿ ਇਹ ਸਾਡੇ ਸੋਹਣੇ ਅਤੇ ਨਿੰਘੇ ਦਿਨਾਂ ਦੀ ਯਾਦ ਹੁੰਦਾ ਹੈ
ਪਿਆਰ ਤਾਂ ਪਹਿਲ਼ਾ ਹੀ ਯਾਦ ਰਹਿੰਦਾ ਹੈ ਹੋਰ ਤਾਂ ਕੇਵਲ਼ ਮਿਲ਼ਣੀਆਂ ਹੀ ਹੁੰਦੀਆਂ ਹਨ !
ਉਹ ਆਵਾਜਾਈ ਨੂੰ ਰੋਕ ਦੇਣ ਵਾਲ਼ੀ ਸੋਹਣੀ- ਸੁਨੱਖੀ ਨਾਰ ਸੀ ਉਸ ਦੀ ਹਾਜ਼ਰੀ ਬਰਫ਼ਬਾਰੀ ਵਿੱਚ ਧੁੱਪ ਵਰਗੀ ਸੀ ਉਹ ਕਵਿਤਾ ਵਾਂਗ ਪਿਆਰੀ ਅਤੇ ਸੰਗੀਤ ਦੀ ਸੁਰ ਵਾਗ ਸੁਰੀਲ਼ੀ ਸੀ
ਗੱਲ਼ ਹੈ ਅੱਜ਼ ਤੋ 5 ਸਾਲ਼ ਪਹਿਲ਼ਾ ਦੀ ਮੈ ਹਰ ਰੋਜ ਸ਼ਾਮ ਨੂੰ ਆਪਣੇ ਮਿੱਤਰ ਨੂੰ ਮਿਲ਼ਣ ਉਸਦੇ ਘਰ ਜਾਇਆ ਕਰਦਾ ਸੀ
ਰਾਸਤੇ ਵਿੱਚ ਉਹ ਆਪਣੀਆ ਸਹੇਲ਼ੀਆ ਨਾਲ ਖੇਡਦੀ ਹੁੰਦੀ ਸੀ ਮੈ ਪਹਿਲ਼ੀ ਵਾਰ ਜਦ ਉਸ ਨੂੰ ਦੇਖਿਆ ਦੇਖਦਾ ਹੀ ਰਹਿ ਗਿਆ ਮੈ ਅੱਜ਼ ਤੱਕ ਪਹਿਲ਼ਾ ਕਦੇ ਉਸ ਵਰਗੀ ਨਹੀ ਦੇਖੀ ਕੋਈ ਉਸ ਦੇ ਚਹਿਰੇ ਤੇ ਮਾਸੂਮਿਤ ਬੱਚੇ ਵਰਗੀ ਸੀ ਉਸ ਦਿਨ ਮੈ ਸਾਰੀ ਰਾਤ ਉਸ ਦੇ ਬਾਰੇ ਹੀ ਸੋਚਦਾ ਰਿਹਾ ?
ਮੈ ਉਡੀਕ ਕਰ ਰਿਹਾ ਸੀ ਅਗਲ਼ੀ ਸਵੇਰ ਦੀ ਕੀ ਕਦ ਦਿਨ ਚੜੇ ਅਤੇ ਮੈ ਉਸ ਨੂੰ ਫੇਰ ਦੁਬਾਰਾ ਦੇਖਾਂ
ਦੂਸਰੇ ਦਿਨ ਮੈ ਫੇਰ ਉਸ ਗਲ਼ੀ ਵਿਚੋ ਨਿਕਲ਼ੀਆ ਜਿਥੇ ਉਹ ਖੇਡਦੀ ਹੁੰਦੀ ਉਸਦੀ ਸਹੇਲ਼ੀ ਨੇ ਉਹਨੂੰ ਉਸ ਦੇ ਨਾਮ ਤੋ ਬੁਲ਼ਾਇਆ ਉਸਦਾ ਨਾਮ ਵੀ ਉਹਦੇ ਜਿੰਨਾ ਹੀ ਸੋਹਣਾ ਸੀ ਨੂਰ
ਮੇਰੇ ਦਿਲ਼ ਤੇ ਦਿਮਾਗ ਹਰ ਵੇਲ਼ੇ ਉਹੀ ਘੁੰਮਦੀ ਰਹਿੰਦੀ ਸੀ
ਮੇਰੇ ਰਹਿਣ ਸਹਿਣ ਦਾ ਢੰਗ ਹੀ ਬਦਲ਼ ਗਿਆ ਸੀ ਮੈ ਰੋਜ ਉਸ ਗਲ਼ੀ ਵਿਚੋ ਲੰਘਦਾ ਇੱਕ ਦਿਨ ਉਸਦੀ ਨਜ਼ਰ ਅਚਾਨਕ ਮੇਰੇ ਤੇ ਪਈ ਅਤੇ ਉਹਨੂੰ ਦੇਖ ਦੇ ਹੀ ਮੇਰਾ ਸਿਰ ਚੁੱਕ ਗਿਆ
ਮੈ ਵਾਰ ਵਾਰ ਉਸ ਗਲ਼ੀ ਵਿੱਚ ਗੇੜੇ ਮਾਰਨੇ ਮੋਟਰਸਾਇਕਲ਼ ਤੇ
ਉਹ ਵੀ ਮੇਰੇ ਵੱਲ਼ ਦੇਖਣ ਲੱਗ ਗਈ ਮੈ ਉਹਨੂੰ ਦੇਖਕੇ ਸਮਾਇਲ਼ ਕਰ ਦੇਣੀ ਉਹ ਵੀ ਸਮਾਇਲ਼ ਦੇਣ ਲੱਗ ਗਈ ਮੇਰੇ ਦਿਲ਼ ਵਿੱਚ ਪਿਆਰ ਦਿਨੋ ਦਿਨ ਹੋਰ ਵੱਧ ਰਿਹਾ ਸੀ ਉਹਦੇ ਲ਼ਈ ਪਰ ਮੇਰੇ ਵਿੱਚ ਇੰਨੀ ਹਿੰਮਤ ਨਹੀ ਸੀ ਕੀ ਉਹਨੂੰ ਪਰਪੋਸ ਕਰ ਸਕਾਂ ਮੈ ਆਪਣੇ,ਦੋਸਤ ਨਾਲ ਸਲ਼ਾਹ ਕੀਤੀ ਵੀ ਦੱਸ ਕੀ ਕਰਾ ਉਸਨੇ ਕਿਹਾ ਇੱਕ ਪਰਚੀ ਉੱਤੇ ਆਪਣਾ ਨੰਬਰ ਲ਼ਿੱਖ ਅਤੇ ਉਹਦੇ ਕੋਲ਼ ਜਾਕੇ ਸੁੱਟ ਦੇ, ਜੇ ਉਹ ਤੈਨੂੰ ਪਸੰਦ ਕਰਦੀ ਹੋਈ ਆਪੇ ਫੋਨ ਕਰ ਲਉ ਮੈ ਇਸ ਤਰਾਂ ਹੀ ਕੀਤਾ
ਨੰਬਰ ਲ਼ਿਖਿਆ ਅਤੇ ਆਸਾ ਪਾਸਾ ਦੇਖਿਆ ਹੋਲ਼ੀ ਜਿਹੀ ਉਹਦੇ ਪੈਰਾ ਕੋਲ਼ ਸੁੱਟ ਤਾ ਉਸ ਨੇ ਧਿਆਨ ਨਹੀ ਦਿੱਤਾ
ਮੈ ਦੁਬਾਰਾ ਫੇਰ ਗਿਆ ਉਸ ਗਲ਼ੀ ਵਿੱਚ ਦੇਖਿਆ ਨੰਬਰ ਉਥੀ ਪਿਆ ਉਹ ਇੱਕ ਸਾਇਡ ਤੇ ਖੜੀ ਸੀ ਉਸ ਦੀਆ ਸਹੇਲ਼ੀਆ ਖੇਡ ਰਹੀਆਂ ਸੀ ਮੈ ਕੋਲ਼ੋ ਲੰਘਿਆ ਉਸ ਨੂੰ ਕਿਹਾ ਮੈ ਤੁਹਾਡੇ ਨਾਲ ਇੱਕ ਗੱਲ਼ ਕਰਨੀ ਸੀ ਉਹ ਹਿੰਦੀ ਵਿੱਚ ਬੋਲ਼ੀ ਮੁਜ਼ਸੇ ਕਿਆ ਬਾਤ ਕਰਨੀ ਹੈ ਮੈ ਨੰਬਰ ਚੁਕਿਆ ਉਹਦੇ ਪੈਰਾ ਵਿਚੋ ਉਹਦੇ ਹੱਥ...

ਵਿੱਚ ਦੇ ਦਿੱਤਾ ਤੇ ਕਿਹਾ plz ਫੋਨ ਕਰ ਲਿਉ ਇੱਕ ਮਿੰਟ ਮੈ ਕੋਈ ਗੱਲ਼ ਕਰਨੀ ਆ ਤੁਹਾਡੇ ਨਾਲ, ਉਹਨੇ ਉਹ ਨੰਬਰ ਵਾਲ਼ੀ ਪਰਚੀ ਫੜ ਲ਼ਈ ਮੈ ਉਥੋ ਨਿਕਲ਼ ਗਿਆ 1 ਘੰਟੇ ਬਾਅਦ ਮੈਨੂੰ ਇੱਕ ਫੋਨ ਆਇਆ unkonwਨੰਬਰ ਸੀ ਮੈ ਰੱਬ ਅੱਗੇ ਅਰਦਾਸ ਕਰੀ ਕੀ ਰੱਬਾ ਉਹਦਾ ਹੀ ਫੋਨ ਹੋਵੇ ਮੈ ਚੁੱਕਿਆ ਇੱਕ ਪਿਆਰੀ ਜਿਹੀ ਅਵਾਜ਼ ਵਿੱਚ ਜਦ ਉਹਨੇ hello ਕਿਹਾ ਮੇਰੇ ਪੈਰਾ ਥੱਲ਼ੋ ਜ਼ਮੀਨ ਨਿਕਲ਼ ਗਈ ਮੇਰਾ ਦਿਲ਼ ਖੁਸ਼ੀ ਨਾਲ ਨੱਚ ਉਠਿਆ ਉਹ ਹਿੰਦੀ ਵਿੱਚ ਕਹਿੰਦੀ yes ਕਿਆ ਬਾਤ ਕਰਨੀ ਥੀ ਮੁਜਸੇ ਮੈ ਕਿਹਾ ਦੱਸਦਾ ਜੀ ਪਹਿਲ਼ਾ ਆਪਣਾ ਨਾਮ ਤਾਂ ਦੱਸ ਦਉ ਪਤਾਂ ਤਾ ਮੈਨੂੰ ਸੀ ਉਸਦੀ ਸਹੇਲ਼ੀ ਦੇ ਮੁਹੋ ਸੁਣਿਆ ਸੀ ਉਹਨੇ ਆਪਣਾ ਨਾਮ ਦੱਸਿਆ ਅਤੇ ਮੇਰਾ ਨਾਮ ਪੁੱਛਿਆ ਮੈ ਪੁੱਛਿਆ ਕਹਿੜੀ ਕਲ਼ਾਸ ਵਿੱਚ ਪੜਦੇ ਹੋ ਉਹ ਕਹਿੰਦੀ 10 ਵਿੱਚ ਉਸਦੀ ਉਮਰ ਮੇਰੇ ਨਾਲ਼ੋ ਬਹੁੱਤ ਘੱਟ ਸੀ ਉਹ 18 ਸਾਲ਼ਾ ਦੀ ਸੀ ਮੈ 21 ਸਾਲ਼ਾ ਦਾ ਸੀ ਬੱਸ 5 ਕੁ ਮਿੰਟ ਗੱਲ਼ ਹੋਈ ਉਹਨੇ ਆਪਣੀ ਮੰਮੀ ਦੇ ਫੋਨ ਤੋ ਫੋਨ ਕਰਿਆ ਸੀ ਉਹਦੇ ਕੋਲ਼ ਆਪਣਾ ਫੋਨ ਨਹੀ ਸੀ ਕਿਉਕਿ ਹਾਲ਼ੇ ਉਹ 10 ਵਿੱਚ ਪੜਦੀ ਸੀ ਹੋਲ਼ੀ ਹੋਲ਼ੀ ਸਾਡੀ ਦੋਸਤੀ ਹੋ ਗਈ ਮੈ ਰੋਜ ਉਹਨੂੰ ਦੇਖਣ ਲਈ ਉਹਦੇ ਸਕੂਲ਼ ਦੇ ਬਾਹਰ ਜਾਣ ਲੱਗ ਪਿਆ
ਉਹਦੇ ਘਰ ਦੇ ਬਾਹਰ ਗੇੜੇ ਮਾਰਨੇ ਉਹ ਵੀ ਰੋਜ ਮੈਨੂੰ ਦੇਖਦੀ ਉਹ ਅਮੀਰ ਘਰ ਦੀ ਕੁੜੀ ਸੀ ਮੈ ਠੀਕ ਠੀਕ ਸੀ ਘਰ ਤੋ
ਸਾਡੇ ਦੋਹਾ ਵਿੱਚ ਪਿਆਰ ਗੁੜਾ ਹੋ ਗਿਆ ਪਰ ਕਹਿੰਦੇ ਨੇ ਹਨਾ ਟਾਇਮ ਇਕੋ ਜਿਹਾ ਨਹੀ ਰਹਿੰਦਾ ਸਾਡੇ ਪਿਆਰ ਨੂੰ ਲ਼ੋਕਾ ਦੀ ਨਜ਼ਰ ਖਾਣ ਲੱਗ ਗਈ !
(ਹਰ ਕੋਈ ਬੁਡਾਪੇ ਵਿੱਚ ਟੇਕਦਾ ਏ ਮੱਥੇ ਜਵਾਨੀ ਵਿੱਚ ਜੁਲ਼ਫਾ ਦੀ ਛਾਂ ਮਾਣਕੇ)
ਮੇਰਾ ਵੀ ਪਹਿਲ਼ਾ ਪਿਆਰ ਸੀ ਅਤੇ ਉਹਦਾ ਵੀ ਪਹਿਲ਼ਾ ਉਹ ਦੁਨੀਆ ਤੋ ਬਿਲ਼ਕੁਲ਼ ਵੀ ਡਰਦੀ ਨਹੀ ਸੀ ਮੇਰੀ ਵੀ ਨਿਆਣੀ ਮੱਤ ਸੀ ਉਹਦੀ ਵੀ ਇੱਕ ਸਾਲ਼ ਇੱਦਾ ਹੀ ਚੱਲ਼ਦਾ ਰਿਹਾ
ਕਿਸੇ ਨੇ ਉਹਦੇ ਘਰ ਦੱਸ ਦਿੱਤਾ ਕੀ ਤੁਹਾਡੀ ਕੁੜੀ ਕਿਸੇ ਮੁੰਡੇ ਨੂੰ ਮਿਲ਼ਦੀ ਏ ਇੱਕ ਦਿਨ ਉਹ ਮੈਨੂੰ ਮਿਲ਼ਣ ਲ਼ਈ ਘਰ ਬਹਾਣਾ ਲਾਕੇ ਆ ਗਈ ਉਹ ਮੇਰੇ ਮੋਟਰਸਾਇਕਲ਼ ਪਿੱਛੇ ਬੈਠ ਗਈ ਅਸੀ ਘੁੰਮਣ ਚਲ਼ੇ ਗਏ ਉਹਦੀ ਮੰਮੀ ਨੇ ਸਾਨੂੰ ਦੋਹਾ ਨੂੰ ਦੇਖ ਲ਼ਿਆ
ਫੇਰ ਕੀ ਹੋਣਾ ਸੀ ਉਹੀ ਹੋਇਆ ਜੋ ਇਸ਼ਕ ਕਰਨ ਆਲ਼ਿਆ ਨਾਲ ਹੁੰਦਾ ਉਹਨੂੰ ਦੂਰ ਕਰ ਦਿੱਤਾ ਮੇਰੇ ਤੋ ਪਰ ਅੱਜ ਵੀ ਉਹਦੀਆ ਯਾਦਾ ਮੇਰੇ ਪਿੱਛੇ ਪਿੱਛੇ ਘੁੰਮਦੀਆ ਨੇ
ਉਹ ਪਤਾਂ ਨਹੀ ਮੈਨੂੰ ਭੱਲ਼ ਗਈ ਜਾ ਬਦਲ਼ ਗਈ ਪਰ ਮੇਰੇ ਦਿਲ਼ ਵਿੱਚ ਅੱਜ਼ ਵੀ ਉਹ ਧੜਕਦੀ ਹੈ ਉਹਦੇ ਫੋਨ ਦੀ ਉਡੀਕ ਅੱਜ਼ ਵੀ ਰਹਿੰਦੀ ਹੈ ਇਸ ਲਈ ਮੈ ਆਪਣਾ ਨੰਬਰ ਨਹੀ ਬਦਲ਼ਿਆ
(ਹਨੀ)

...
...



Related Posts

Leave a Reply

Your email address will not be published. Required fields are marked *

One Comment on “ਅਧੂਰਾ ਪਿਆਰ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)