More Punjabi Kahaniya  Posts
ਸੰਸਕਾਰ


ਕਹਾਣੀ ————-ਸੰਸਕਾਰ————
ਛਿੰਦੀ ਦੇ ਮਾਪਿਆਂ ਦੀ ਗਰੀਬੀ ਕਈ ਸਾਲ ਉਹਦੇ ਲਈ ਵਰ ਲੱਭਣ ਚ ਰੋੜਾ ਬਣੀ ਰਹੀ। ਜਦ ਮੇਹਰ ਹੋਈ ਤਾ ਉਹਦਾ ਸੁਹਪਣ ਵਰਦਾਨ ਹੋ ਨਿੱਬੜਿਆ।
ਪਿੰਡ ਚ ਵਿਚੋਲਾ ਜੈਲਦਾਰਾਂ ਦੀ ਐਮ ਏ ਪੜ੍ਹੀ ਕੁੜੀ ਦਾ ਰਿਸ਼ਤਾ ਕਰਵਾਉਣ ਕੈਨੇਡਿਉਂ ਆਇਆ ਮੁੰਡਾ ਲਿਆਇਆ ਸੀ। ਦੇਖ ਦਿਖਾਈ ਕਰਕੇ ਵਾਪਸ ਆਦਿਂਆਂ ਮੁੰਡੇ ਦੀ ਨਜਰ ਪਾਥੀਆਂ ਦੀ ਟੋਕਰੀ ਚੁੱਕੀ ਜਾਂਦੀ ਛਿੰਦੀ ਤੇ ਪਈ ਤਾਂ ਪੁੱਛਿਆ
“ਵੀਰੇ! ਆਹ ਕੁੜੀ ਇਸੇ ਪਿੰਡ ਦੀ ਆ?”
“ਹਾਂ! ਉਹਨਾਂ ਦੇ ਸ਼ਰੀਕਾਂ ਚੋਂ ਈ ਆ। ਸ਼ਰਾਬੀ ਦਾਦੇ ਨੇ ਜਮੀਨ ਵੇਚ ਦਿੱਤੀ ਸੀ ਤੇ ਇਹਦਾ ਪਿਉ ਹੁਣ ਜੈਲਦਾਰ ਦਾ ਸੀਰੀ ਆ। ਦਸਵੀਂ ਤੱਕ ਪੜ੍ਹੀ ਆ”
“ਇਹਦਾ ਸਾਕ ਹੋ ਸਕਦਾ?”
“ਯਾਰ ਕਮਲਾ ਹੋ ਗਿਆਂ । ਕੋਈ ਮੇਲ ਨੀ।
ਹੋਰ ਵਥੇਰੀਆਂ ਤੈਨੂੰ ਸੋਹਣੀਆਂ ਪੜ੍ਹੀਆਂ ਲਿਖੀਆਂ ਮਿਲ ਜਾਣੀਆਂ ਜੇ ਜੈਲਦਾਰਾਂ ਦੀ ਨਹੀਂ ਪਸੰਦ ”
” ਵੀਰੇ! ਜੇ ਮੈਂ ਵਿਆਹ ਕੇ ਲਿਜਾਣੀ ਤਾਂ ਇਹੀ ਕੁੜੀ”
ਮਾਂ ਪਿਉ ਦੇ ਨਾ ਨਾ ਕਹਿਣ ਤੇ ਵੀ ਦੀਪ ਨੇ ਛਿੰਦੀ ਲਈ ਜਿਦ ਫੜੀ ਰੱਖੀ।
“ਗਰੀਬਾਂ ਦੀਆਂ ਕਈ ਉਧਰ ਗਈਆਂ ਸਿਰ ਤੇ ਬੈਠ ਜਾਂਦੀਆ”
“ਵੱਡੀ ਵੀ ਤਾਂ ਬੈਠੀ ਆ ਸਿਰ ਤੇ, ਇਹ ਵੀ ਬਹਿ ਜਾਊ, ਕੋਈ ਗੱਲ ਨੀ। ਇਹੀ ਮੈਨੂੰ ਠੀਕ ਆ।”ਦੀਪ ਅੜ ਗਿਆ
ਫਿਰ ਮਾਂ ਪਿਓ ਨੇ ਰਿਸ਼ਤੇ ਤੋਂ ਪਹਿਲਾਂ ਇਹ ਸ਼ਰਤ ਰੱਖੀ ਕਿ ਵਿਆਹ ਤੋਂ ਬਾਅਦ ਕੁੜੀ ਮਾ ਪਿਓ ਦੇ ਟੱਬਰ ਨੂੰ ਕਨੇਡਾ ਬੁਲਾਣ ਦਾ ਨਾਂ ਨੀ ਲਵੇਗੀ।
ਵਡੇ ਮੁੰਡੇ ਨੂੰ ਵੀ ਲੁਧਿਆਣੇ ਵੱਡੇ ਸਨਅਤਕਾਰਾਂ ਦੇ ਘਰ ਵਿਆਹਿਆ ਸੀ। ਦਾਜ ਦਾਮਣ ਬਹੁਤ ਦਿੱਤਾ ਸੀ ਤੇ ਆਲੀਸ਼ਾਨ ਹੋਟਲ ਚ ਵਿਆਹ ਕੀਤਾ ਸੀ।
2 ਸਾਲਾਂ ਬਾਅਦ ਉਹਦਾ ਸਾਰਾ ਟੱਬਰ ਕੈਨੇਡਾ ਪਹੁੰਚ ਗਿਆ ਸੀ। ਫਿਰ ਮਾਂ ਧੀ ਨੇ ਸਾਰੇ ਟੱਬਰ ਨੂੰ ਮੋਹਰੇ ਮੋਹਰੇ ਲਾ ਲਿਆ।ਪੇਕਿਆਂ ਦੇ ਟੱਬਰ ਦੀ ਜਿਆਦਾ ਦਖਲਅੰਦਾਜ਼ੀ...

ਨੇ ਰਿਸ਼ਤੇਦਾਰੀਆਂ ਤੇ ਭਾਈਚਾਰਕ ਸਾਂਝਾਂ ਖਤਮ ਕਰ ਦਿੱਤੀਆਂ।
ਸੋਚ ਲਿਆ ਸੀ ਕਿ ਹੁਣ ਦੂਜੇ ਮੁੰਡੇ ਦੇ ਸੌਹਰਿਆਂ ਨੂੰ ਨੀ ਕੈਨੇਡਾ ਬੁਲਾਣਾ।
ਛਿੰਦੀ ਆਈ ਤਾਂ ਫਿਰ ਖੁਸ਼ੀਆਂ ਵੇਹੜੇ ਫੇਰਾ ਪਾਣ ਲੱਗੀਆਂ। ਸੱਭ ਨੂੰ ਘਰ ਚ ਮਾਣ ਸਤਿਕਾਰ ਮਿਲਣ ਲੱਗਾ। ਜਿਹਨਾਂ ਨੂੰ ਵੱਡੀ ਨੂੰਹ ਨੇ ਘਰੋਂ ਆਣੋ ਰੋਕਿਆ ਸੀ ਬਈ ਸਟੈਂਡਰਡ ਦੇ ਨਹੀਂ, ਆਣ ਜਾਣ ਲੱਗੇ।
4 ਸਾਲਾਂ ਚ ਛਿੰਦੀ ਗ੍ਰੇਡ 12 ਕਰਕੇ ਅੰਗਰੇਜੀ ਬੋਲਣਾ ਸਿੱਖ ਗਈ ਤੇ ਬੈਂਕ ਦਾ ਕੋਰਸ ਕਰ ਲਿਆ। ਸਹੁਰਿਆਂ ਨੇ ਆਤਮ-ਨਿਰਭਰ ਕਰ ਦਿੱਤਾ।
ਪੁੱਤ ਦੀ ਮਾਂ ਬਣ ਗਈ
“ਬੀਜੀ! ਘਰ ਆਪਣਾ ਆ, ਤੁਹਾਡੇ ਪੁੱਤ ਦੀ ਜੌਬ ਸੋਹਣੀ। ਮੈਨੂੰ ਕੰਮ ਕਰਨ ਲਈ ਬਾਹਰ ਜਾਣ ਦੀ ਕੀ ਲੋੜ? ਬੱਚੇ ਨੂੰ ਪਾਲਣਾ, ਆਏ ਗਏ ਦੀ ਆਓ ਭਗਤ ਤੇ ਤੁਹਾਡੀ ਸੇਵਾ ਈ ਮੇਰੀ ਨੌਕਰੀ ਆ”
ਪਿੰਡ ਮਾਂ ਨਾਲ ਗੱਲ ਕਰਦੀ ਤਾਂ ਪਹਿਲਾਂ ਸੱਸ ਨਾਲ ਕਰਵਾਉਂਦੀ। ਸੱਸ ਨੇ ਵੀ ਉਹਦੀ ਭੈਣ ਦਾ ਰਿਸ਼ਤਾ ਆਪਣੀ ਆਸਟ੍ਰੇਲੀਆ ਰਹਿੰਦੀ ਭੈਣ ਦੇ ਮੁੰਡੇ ਨਾਲ ਕਰਵਾ ਦਿੱਤਾ। ਛਿੰਦੀ ਸੱਭ ਚ ਹਰਮਨਪਿਆਰੀ ਹੋ ਗਈ।
ਅੱਜ ਸੱਸ ਸਹੁਰੇ ਦੀ ਵਿਆਹ ਦੀ 50ਵੀਂ ਵਰ ਗੰਢ ਤੇ ਬੜੀ ਪਾਰਟੀ ਦਿੱਤੀ ਗਈ ਤੇ ਲੋਕਾਂ ਦੇ ਇਕੱਠ ਚ ਸਹੁਰਾ ਸਾਹਿਬ ਨੇ ਟੱਬਰ ਦੀ ਵਾਕਫੀਅਤ ਕਰਵਾਉਂਦਿਆਂ ਕਿਹਾ ਸੀ
” ਇਹ ਸਾਡੀ ਨੂੰਹ ਹੈ ( ਵੱਡੇ ਦੀ ਪਤਨੀ) ਤੇ ਇਹ ਸਾਡੀ ਬੇਟੀ ਆ (ਛਿੰਦੀ)”
ਕੁੜਮਣੀ (ਵੱਡੀ ਦੀ ਮਾਂ) ਰੋਹ ਚ ਬੋਲੀ
“ਇਹ ਭੁੱਖਿਆਂ ਕਰੂੰਜੜਾਂ ਦੀ ਲੈਕੇ ਕੀ ਆਈ ਸੀ ? ਅਸੀਂ ਤਾਂ ਘਰ ਭਰਤਾ ਸੀ ਤੁਹਾਡਾ ”
ਭੀੜ ਚੋਂ ਕਈ ਆਵਾਜ਼ਾਂ ਆਈਆਂ
“ਇਹ ਵਧੀਆ ਸੰਸਕਾਰ ਲੈਕੇ ਆਈ ਸੀ”
ਹਰਜੀਤ ਸੈਣੀ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)