More Punjabi Kahaniya  Posts
ਗੋਬਿੰਦ ਕੇ ਪਰਛਾਵੇਂ


ਮੂੰਹ ਤੇ ਭਾਵੇਂ ਮਾਸਕ ਸੀ..
ਫੇਰ ਵੀ ਕੌਫੀ ਫੜਾਉਂਦੀ ਨੇ ਫਤਹਿ ਬੁਲਾ ਦਿੱਤੀ..!
ਹੈਰਾਨ ਸਾਂ ਕੇ ਨਿੱਕਾ ਜਿਹਾ ਕਸਬਾ..ਪੰਜਾਬੀ ਇਥੇ ਤੱਕ ਵੀ ਆਣ ਪਹੁੰਚੇ..!
ਪੁੱਛਿਆ ਕਿਹੜਾ ਜ਼ਿਲਾ?
ਉਹ ਚੁੱਪ..ਪਰ ਨਾਲ ਖਲੋਤੀ ਪੰਜਾਬਣ ਕੁੜੀ ਦੱਸਣ ਲੱਗੀ ਇਹ ਮੈਕਸੀਕੋ ਤੋਂ ਹੈ..ਏਨੀ ਗੱਲ ਆਖਣੀ ਇਸਨੂੰ ਮੈਂ ਸਿਖਾਈ ਏ..!
ਪਿੱਛੋਂ ਗੱਡੀਆਂ ਦੀ ਵੱਡੀ ਸਾਰੀ ਲਾਈਨ..ਸਿਰਫ “ਜਿਉਂਦੀ ਵੱਸਦੀ ਰਹਿ” ਆਖ ਰੁਖਸਤੀ ਪਾਈ!
ਏਨੇ ਨੂੰ ਇੱਕ ਇਨਬਾਕਸ ਆਇਆ..
ਅੱਜ ਕੱਲ ਸਿਰਫ ਪੰਜਾਬੀ ਪੰਜਾਬੀਅਤ ਅਤੇ ਖਾਲਸਾਈ ਸਿਧਾਂਤਾਂ ਦੀ ਹੀ ਗੱਲ ਹੁੰਦੀ ਏ..!
ਕੁਝ ਜਿਆਦਾ ਹੋ ਗਿਆ..ਹੁਣ ਓਹਨਾ ਰਿਸ਼ਤਿਆਂ..ਜਜਬਾਤਾਂ ਨਾਲ ਲਬਰੇਜ ਦਿਲਚਸਪ ਕਹਾਣੀਆਂ ਕਿੱਸਿਆਂ ਵੱਲ ਵਾਪਿਸ ਪਰਤ ਆਉਂਣਾ ਚਾਹੀਦਾ..!
ਮੈਨੂੰ ਚਾਚੀ ਚੇਤੇ ਆ ਗਈ..
ਆਥਣ ਵੇਲੇ ਘੱਟੇ ਮਿੱਟੀ ਨਾਲ ਲਿੱਬੜ ਕੇ ਘਰ ਆਏ ਆਪਣੇ ਪੁੱਤ ਦੀਆਂ ਕੂਹਣੀਆਂ ਰਗੜੀ ਜਾਣੀਆਂ ਤੇ ਨਾਲ ਨਾਲ ਆਖੀ ਜਾਣਾ..”ਪੁੱਤ ਜੰਮਣ ਵਾਲੀਆਂ ਤੋਂ ਬਗੈਰ ਇਸ ਜਹਾਨ ਵਿਚ ਕੋਈ ਨਹੀਂ ਪੁੱਛਦਾ..”
ਉਮਰ ਦੇ ਹਿਸਾਬ ਨਾਲ ਦਿੱਲੀ ਬੈਠੇ ਵੀ ਤਾਂ ਧੀਆਂ ਪੁੱਤਾ ਦੀ ਉਮਰ ਦੇ ਹੀ ਹਨ..!
ਹੱਲਾਸ਼ੇਰੀ ਅਸੀਂ ਨਹੀਂ ਦੇਵਾਂਗੇ ਤਾਂ ਹੋਰ ਕੌਣ ਦੇਊ..?
ਉਹ ਤੇ ਦੇਣੋ ਰਹੇ ਜਿਹੜੇ ਆਖਦੇ..ਜੇ ਸਾਡੇ ਏਜੰਡੇ ਦੇ ਰਾਹ ਵਿਚ ਸਾਡੀ ਖੁਦ ਦੀ ਔਲਾਦ ਵੀ ਰੁਕਾਵਟ ਬਣ ਜਾਵੇ ਤਾਂ ਉਸਨੂੰ ਵੀ ਲੱਤੋਂ ਫੜ ਕੰਧ ਵਿਚ ਮਾਰ ਖਤਮ ਕਰਨ ਵਿਚ ਕੋਈ ਝਿਜਕ ਨਹੀਂ..!
ਇਹ ਤਾਂ ਫੇਰ ਬੇਗਾਨੇ ਨੇ..ਭਾਵੇਂ ਟਰੈਕਟਰ ਦੀ ਸੀਟ ਤੇ ਬੈਠੇ ਹੋਣ ਤੇ ਜਾਂ ਫੇਰ ਚੀਨ ਦੇ ਪਥਰੀਲੇ ਬਾਡਰ ਤੇ..!
ਅੱਜ ਕੱਲ ਸੱਤਾ ਦੇ ਗਲਿਆਰਿਆਂ ਵਿਚ ਕਬਰਾਂ ਵਰਗੀ ਚੁੱਪ ਏ..
ਪੱਕੀ ਗੱਲ..ਸਕੀਮਾਂ ਘੜੀਆਂ ਜਾ ਰਹੀਆਂ ਹੋਣੀਆਂ..ਮਤੇ ਪੱਕਦੇ ਹੋਣੇ..ਠੀਕ ਓਸੇ ਤਰਾਂ ਜਿੱਦਾਂ ਇਸਨੇ ਚੁਰਾਸੀ ਦੇ ਮਈ ਜੂਨ ਦੇ ਮਹੀਨੇ ਪਕਾਏ ਸਨ..!
ਦੋ ਜੂਨ ਨੂੰ ਦੂਰਦਰਸ਼ਨ ਤੇ ਇੰਦਰਾ ਦਾ ਦਿੱਤਾ ਭਾਸ਼ਣ..ਅਜੇ ਵੀ ਯਾਦ ਏ..
ਅਖ਼ੇ..”ਹਮ ਪੰਜਾਬ ਮੇਂ ਸ਼ਾਂਤੀ ਖੁਸ਼ਹਾਲੀ ਤਰੱਕੀ ਔਰ ਅਮਨ ਅਮਾਨ ਚਾਹਤੇ ਹੈਂ”
ਉਸਦੀ ਏਨੀ ਗੱਲ ਸੁਣ ਸਿਵਾਏ ਤੀਰ ਵਾਲੇ ਦੇ ਬਾਕੀ ਸਾਰਾ ਪੰਜਾਬ ਅਵੇਸਲਾ ਜਿਹਾ ਹੋ ਗਿਆ..!
ਤੇ ਮੇਰਠ ਤੋਂ ਤੁਰੀਆਂ ਫੌਜੀ ਯੂਨਿਟਾਂ ਸ਼ੰਬੂ ਬਾਡਰ ਵੀ ਟੱਪ ਗਈਆਂ ਸਨ..ਅਗਲਿਆਂ ਦਿਨ ਵੀ ਕਿਹੜਾ ਚੁਣਿਆ..ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਵਾਲਾ..!
ਇੱਕ...

ਫੋਨ ਆਇਆ..
ਅਖ਼ੇ ਇਹਨਾਂ ਨੂੰ ਆਖ ਕਦੀ ਅਵੇਸਲੇ ਨਾ ਹੋਇਓ..
ਤੁਸਾਂ ਅਗਲਿਆਂ ਦਾ ਬੇ-ਰੋਕਟੋਕ ਤੁਰਿਆ ਆਉਂਦਾ ਨਾਗਪੁਰੀ ਰੱਥ ਡੱਕਿਆ ਏ..ਭੂਤਰੇ ਸਾਨ ਦੇ ਸਿੱਧਾ ਸਿੰਗਾਂ ਨੂੰ ਹੀ ਹੱਥ..!
ਇਹ ਏਡੀ ਛੇਤੀ ਹਾਰ ਮੰਨਣ ਵਾਲੇ ਨਹੀਂ..!
ਅੰਦਰੋਂ ਅੰਦਰੀਂ ਵਿੱਸ ਘੋਲਦੀ ਮਾਨਸਕਿਤਾ..ਉੱਤੋਂ ਅਗਲੇ ਦੇ ਵੇਹੜੇ ਵਿਚ ਪੋਣੇ ਵਿਚ ਬੰਨ ਨਾਲ ਖੜੀ ਖੋਹਲ ਖਾਣ ਬਹਿ ਜਾਂਦੇ ਓ..!
ਦਿੱਲੀ ਬੈਠਾ ਸੁਰਖਿਆ ਸਲਾਹਕਾਰ..ਅਜੀਤ ਡੋਵਾਲ
ਪੰਜਾਬੀਆਂ ਦੀ ਰਗ ਰਗ ਤੋਂ ਵਾਕਿਫ..ਓਹੀ ਡੋਵਾਲ ਜਿਹੜਾ ਅਠਾਸੀ ਦੇ ਬਲੈਕ-ਥੰਡਰ ਓਪਰੇਸ਼ਨ ਵੇਲੇ ਕੰਪਲੈਕਸ ਵਿਚ ਪਾਕਿਸਤਾਨੀ ਫੌਜ ਦਾ ਕਰਨਲ ਬਣ ਕੇ ਰਿਹਾ..ਮੂੰਹ ਦਾ ਮਿੱਠਾ ਪਰ ਅੰਦਰੋਂ ਪੂਰਾ ਘਾਗ..!
ਬਾਡਰ ਟੱਪਣੇ ਸਾਡੇ ਪੇਸ਼ ਪੈ ਗਏ.
ਸੰਤਾਲੀ ਵੇਲੇ ਓਧਰੋਂ ਏਧਰ ਵਾਲਾ..ਚੁਰਾਸੀ ਵੇਲੇ ਏਧਰੋਂ ਓਧਰ ਵਾਲਾ..
ਇੱਕੀਵੀਂ ਸਦੀ..ਅਮਰੀਕਾ ਤੇ ਮੈਕਸੀਕੋ ਦੇ ਜੰਗਲਾਂ ਵਾਲਾ..
ਤੇ ਜਦੋਂ ਵੀਹ ਸੌ ਵੀਹ ਆਇਆ ਤਾਂ ਨਾਗਪੁਰੀਆਂ ਨੇ ਹਰਿਆਣੇ..ਦਿੱਲੀ ਵਾਲਾ ਟੱਪਣ ਤੇ ਮਜਬੂਰ ਕਰ ਦਿੱਤਾ..!
ਇੰਝ ਹੀ “ਸੂਏ ਕੱਸੀਆਂ ਟੱਪਦੇ ਗਏ ਸਮੁੰਦਰ ਟੱਪ..ਜਿੰਨੀ ਵੱਡੀ ਛਾਲ ਸੀ..ਓਨੀ ਵੱਡੀ ਸੱਟ”
ਖੈਰ ਸੱਟਾਂ ਖਾਣੀਆਂ ਤੇ ਪੰਜਾਬੀਆਂ ਦੀ ਆਦਤ ਬਣ ਗਈ ਏ..
ਪਰ ਸਰੀਰਕ ਸੱਟ ਸਹਿਣੀ ਜਮੀਰ ਤੇ ਵੱਜੀ ਨਾਲੋਂ ਕਈ ਗੂਣਾ ਘੱਟ ਤਕਲੀਫਦੇਹ ਹੁੰਦੀ.!
ਅਖੀਰ ਉੱਸਲਵੱਟੇ ਲੈਂਦਿਆਂ ਸਵਖਤੇ ਦੀ ਲੋ ਲੱਗ ਜਾਂਦੀ ਏ..
ਫੇਰ ਕਾਇਨਾਤ ਦੀ ਬੁੱਕਲ ਵਿਚੋਂ ਇੱਕ ਅਵਾਜ ਜਿਹੀ ਆਉਂਦੀ..ਪੂਰੇ ਸਰੀਰ ਵਿਚ ਝਰਨਾਹਟ ਜਿਹੀ ਛਿੜ ਜਾਂਦੀ ਏ..
ਫਿਜ਼ਾ ਵਿਚੋਂ ਉੱਤਰੇ ਇਹ ਇਲਾਹੀ ਬੋਲ ਸਿੱਧਾ ਜਮੀਰ ਤੇ ਜਾ ਦਸਤਕ ਦਿੰਦੇ ਨੇੇ..”ਵੇਲਾ ਹੋਇਆ..ਟੱਲ ਖੜਕਿਆ..ਮਿਟ ਗਏ ਨਾਂ ਸਿਰਨਾਵੇਂ..ਹਰ ਸ਼ੈ ਵਿਚੋਂ ਨਜ਼ਰੀਂ ਆਏ ਗੋਬਿੰਦ ਕੇ ਪਰਛਾਵੇਂ”
ਆਪਮੁਹਾਰੇ ਹੀ ਮੇਰੇ ਲੂ ਕੰਢੇ ਖੜੇ ਹੋ ਜਾਂਦੇ ਨੇ..!
ਫੇਰ ਸਾਰਾ ਦਿਨ ਮਨ ਤੇ ਇਹ ਇਹਸਾਸ ਭਾਰੂ ਰਹਿੰਦਾ ਏ ਕੇ ਜਿੰਨੀ ਦੇਰ ਤੱਕ ਸਾਮਣੇ ਥਾਲ ਵਿਚ ਪਈ ਵਿਚੋਂ ਗੋਬਿੰਦ ਕੇ ਪਰਛਾਵੇਂ ਦਿਸਦੇ ਰਹਿਣਗੇ..ਫਤਹਿ ਨਸੀਬ ਹੁੰਦੀ ਹੀ ਰਹੇਗੀ!
ਵਾਹਿਗੁਰੂ ਜੀ ਕਾ ਖਾਲਸਾ..ਵਾਹਿਗੁਰੂ ਜੀ ਕੇ ਫਤਹਿ
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)