More Punjabi Kahaniya  Posts
Helmet


ਇੱਕ ਨੌਜਵਾਨ ਜਿਸਨੇ ਨਵਾਂ ਨਵਾਂ ਮੋਟਰ ਸਾਈਕਲ ਕਢਵਾਇਆ ਸੀ ਤੇ ਸ਼ਹਿਰ ਦੀ ਗੇੜੀ ਮਾਰਨ ਲਈ , ਵਾਲਾਂ ਨੂੰ gel , ਅੱਖਾਂ ਤੇ ਐਨਕਾਂ ਲਾ ਕੇ ਨਿਕਲਿਆ , ਬਾਪੂ ਕਹਿ ਰਿਹਾ ਸੀ ਕ ਪੁੱਤ ਹੈਲਮੇਟ ਪਾ ਕੇ ਜਾ ਰਾਹ ਚ ਪੁਲਿਸ ਨੇ ਨਾਕਾ ਲਗਾਇਆ ਹੋਣਾ , ਪਰ ਨਵਾਂ ਖੂਨ ਉਪਰੋਂ ਮੋਟਰ ਸਾਈਕਲ ਵੀ ਨਵਾਂ, ਕਿਥੇ ਸੁਣਦਾ ਬਾਪੂ ਦੀ , ਉਸਨੇ ਮੋਟਰ ਸਾਈਕਲ ਦੇ ਸ਼ੀਸ਼ੇ ਵੀ ਉਤਾਰ ਦਿੱਤੇ ਕੇ ਇਸ ਨਾਲ ਟੌਰ ਨਹੀਂ ਬਣਦੀ , ਹਾਲੇ ਬਾਜ਼ਾਰ ਵਿਚੋਂ ਨਿਕਲਿਆ ਹੀ ਸੀ ਕੇ ਅੱਗੇ ਪੁਲਿਸ ਦਾ ਨਾਕਾ ਲੱਗਿਆ ਹੋਇਆ ਸੀ , ਪੁਲਿਸ ਨੇ ਉਸਨੂੰ ਰੁਕਣ ਲਈ ਹੱਥ ਦਿੱਤਾ ਪਰ ਨੌਜਵਾਨ ਚਕਾਨੀ ਦੇ ਕੇ ਲੰਘ ਗਿਆ ਅਤੇ ਪਿੱਛਿਓਂ ਪੁਲਿਸ ਵਾਲਿਆਂ ਨੂੰ ਲਲਕਾਰ ਰਿਹਾ ਸੀ ਕੇ ਆਜੋ ਫੜ੍ਹ ਕੇ ਦਿਖਾਓ , ਸ਼ਾਮ ਤੱਕ ਯਾਰਾਂ ਦੋਸਤਾਂ ਨਾਲ ਬੈਠਾ ਪੁਲਿਸ ਵਾਲੀ ਕਹਾਣੀ ਦੱਸ ਰਿਹਾ ਸੀ ਕੇ ਮੈਂ ਕਿਵੇਂ ਉਹਨਾਂ ਨੂੰ ਬੇਵਕੂਫ ਬਣਾ ਦਿੱਤਾ , ਦੋਸਤਾਂ ਨਾਲ ਸ਼ਰਾਬ ਦੇ ਮੋਟੇ ਮੋਟੇ ਪੈਗ ਲਗਾਏ ਅਤੇ ਵਾਪਿਸ ਘਰ ਨੂੰ ਤੁਰ ਪਿਆ, ਕਿਸੇ ਟਰੱਕ ਨੂੰ ਓਵਰਟੇਕ ਕਰਨ ਦੇ ਚੱਕਰ ਚ ਪਿੱਛੇ ਦੇਖਿਆ ਨੀ ਕੇ ਕੁਛ ਆ ਰਿਹਾ ਤੇ ਪਿੱਛਿਓਂ
ਆ ਰਹੀ ਗੱਡੀ ਨੇ ਟੱਕਰ ਮਾਰ ਦਿੱਤੀ...

ਅਤੇ ਨੌਜਵਾਨ ਦਾ ਸਿਰ ਸੜਕ ਤੇ ਜਾ ਵੱਜਾ , ਕਿਸੇ ਤਰਾਂ ਲੋਕਾਂ ਨੇ ਹਸਪਤਾਲ ਪਹੁੰਚਾਇਆ ਪਰ ਡਾਕਟਰ ਨੇ ਕਿਹਾ ਕਰ ਸਿਰ ਚ ਸੱਟ ਲੱਗਣ ਕਾਰਨ ਖੂਨ ਬਹੁਤ ਵਹਿ ਗਿਆ ਹੈ ਹੁਣ ਅਸੀਂ ਕੁਝ ਨਹੀਂ ਕਰ ਸਕਦੇ , ਹੁਣ ਲਾਸ਼ ਕੋਲ ਬੈਠਾ ਬਾਪੂ ਇਹ ਸੋਚ ਰਿਹਾ ਸੀ ਕ ਜੇ ਹੈਲਮੇਟ ਲੈ ਜਾਂਦਾ ਤਾਂ ਉਹ ਬਚ ਜਾਂਦਾ . ਮਾਂ ਇਹ ਸੋਚ ਰਹੀ ਸੀ ਕਿ ਜੇ ਮੈਂ ਇਸਦੇ ਬਾਪੂ ਨਾਲ ਲੜ ਕੇ ਇਸਨੂੰ ਮੋਟਰ ਸਾਈਕਲ ਨਾ ਲੈ ਕੇ ਦਿੰਦੇ ਤਾਂ ਅੱਜ ਮੇਰਾ ਪੁੱਤ ਮੇਰੇ ਕੋਲ ਹੁੰਦਾ , ਬਾਪੂ ਕਹਿ ਰਿਹਾ ਸੀ ਕੇ ਹਾਲੇ ਇਸਦੀ ਉਮਰ ਨਿਆਣੀ ਆ ਮੋਟਰ ਸਾਈਕਲ ਨਹੀਂ ਲੈਣਾ , ਕੋਲ ਹੀ ਖੜਾ ਦੋਸਤ ਸੋਚ ਰਿਹਾ ਕੇ ਜੇ ਮੈਂ ਸ਼ੀਸ਼ੇ ਲਾਉਣ ਲਈ ਨਾ ਕਹਿੰਦਾ ਤਾਂ ਮੇਰਾ ਦੋਸਤ ਅੱਜ ਮੇਰੇ ਨਾਲ ਹੁੰਦਾ ,
ਦੋਸਤੋ ਜੋ ਟ੍ਰੈਫਿਕ ਦੇ ਨਿਯਮ ਬਣੇ ਹੋਏ ਨੇ ਉਹ ਸਿਰਫ ਤੁਹਾਡੀ ਸੁਰੱਖਿਆ ਲਈ ਹੀ ਬਣੇ ਨੇ , ਇਹਨਾਂ ਦੀ ਪਾਲਣਾ ਜਰੂਰ ਕਰਿਆ ਕਰੋ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)