More Punjabi Kahaniya  Posts
ਹੁਣ ਮੈਨੂੰ ਤੇਰੀ ਜ਼ਰੂਰਤ ਨਹੀਂ – ਭਾਗ – ਸੱਤਵਾਂ


ਸਮਾਜ ਵਿਚ ਮੈਂ ਅਕਸਰ ਵੇਖਿਆ, ਬਿਨਾਂ ਸਿਰ ਦੇ ਸਾਈਂ ਦੇ ਵੀ ਮਾਵਾਂ ਆਪਣੇ ਬੱਚਿਆਂ ਨੂੰ ਪਾਲ ਲੈਂਦੀਆਂ ਨੇ। ਜੇਕਰ ਮਾਵਾਂ ਇਹ ਕੰਮ ਕਰ ਸਕਦੀਆਂ ਨੇ, ਤਾਂ ਮੈਂ ਬਾਪ ਹੋਕੇ ਕਿਓਂ ਨਹੀ ਕਰ ਸਕਦਾ। ਮੈਂ ਵੀ ਸਿਮਰਨ ਦੇ ਜਾਣ ਤੋਂ ਬਾਅਦ, ਇਹ ਪ੍ਰਣ ਲੈ ਲਿਆ ਸੀ ਕਿ ‘ਕਰਨ’ ਨੂੰ ਮੈਂ, ਬਾਪ ਅਤੇ ਮਾਂ ਦੋਨਾਂ ਦਾ ਪਿਆਰ ਦਿਆਂਗਾ। ਮੈਂ ਸਿੰਗਲ ਰਹਿਕੇ ਵੀ ਇਕੱਲਾ ਨਹੀਂ ਹਾਂ। ਚਾਚਾ ਚਾਚੀ ਨੇ ਮੇਰਾ ਪੂਰਾ ਸਾਥ ਨਿਭਾਇਆ, ਤੇ ਮੈਨੂੰ ਯਕੀਨ ਹੈ ਕਿ ਅੱਗੇ ਵੀ ਨਿਭਾਉਣਗੇ। ਮੈਂ ਹੁਣ ਵੀ ਕੲੀ ਮਰਤਬਾ ਉਸ ਮਨਹੂਸ ਦਿਨ ਨੂੰ ਯਾਦ ਕਰਕੇ ਰੋ ਪੈਂਦਾ ਹਾਂ। ਜਦ ਮੇਰਾ ਸਿਮਰਨ ਨਾਲ ਤਲਾਕ ਹੋਣ ਤੇ ਮੈਂ ਘਰ ਵਾਪਸ ਆਇਆ ਸੀ, ਤੇ ਮੈਨੂੰ ਮੇਰੀ ਮਾਂ ਨੇ ਸਭਤੋਂ ਪਹਿਲੇ ਬੋਲ ਇਹੀ ਬੋਲੇ ਸਨ। “ਪੁੱਤ ਮੈਨੂੰ ਸਮਝ ਨਹੀਂ ਆ ਰਹੀ, ਕਿ ਤੇਰਾ ਤਲਾਕ ਹੋਣ ਦੀ ਮੈਂ ਤੈਨੂੰ ਵਧਾਈ ਦੇਵਾਂ, ਜਾਂ ਫਿਰ ਅਫ਼ਸੋਸ ਕਰਾਂ”। ਇੰਨੀ ਕੁ ਗੱਲ ਕਹਿੰਦੇ ਸਮੇਂ ਹੀ, ਆਪਣੀ ਮਾਂ ਦੀਆਂ ਅੱਖਾਂ ਵਿਚ ਮੈਂ ਜੋ ਹੰਝੂ ਵੇਖੇ ਸਨ, ਉਸਦਾ ਮੁੱਲ ਸਿਮਰਨ ਵਾਪਸ ਆਣ ਮੁਆਫੀ ਮੰਗਕੇ ਵੀ ਨੀ ਚੁਕਾ ਸਕਦੀ। ਕਾਸ਼ ਮੈਂ ਸਿਮਰਨ ਨਾਲ ਵਿਆਹ ਕਰਵਾਉਣ ਤੋਂ ਪਹਿਲਾਂ, ਉਸਦੇ ਅਤੇ ਉਸਦੇ ਪਰਿਵਾਰ ਬਾਰੇ ਥੋੜੀ ਜਾਂਚ ਪੜਤਾਲ ਕਰਵਾ ਲੈਂਦਾ। ਕਾਸ਼ ਮੈਂ ਆਪਣੇ ਫੁਫੜ ਤੇ ਅੱਖਾਂ ਮੀਚਕੇ ਯਕੀਨ ਨ ਕਰਦਾ, ਤਾਂ ਅੱਜ ਮੇਰੀ ਮਾਂ ਨੇ ਜਿਊਂਦੀ ਹੋਣਾ ਸੀ।

ਇਸ ਸਾਰੇ ਮਾਮਲੇ ਵਿਚ ਮੇਰੀ ਬਸ ਇੰਨੀ ਗਲਤੀ ਸੀ, ਕਿ ਮੈਂ ਸਿਮਰਨ ਨੂੰ ਗਰੀਬ ਘਰ ਦੀ ਕੁੜੀ ਜਾਣਕੇ, ਉਸ ਨਾਲ ਵਿਆਹ ਕਰਵਾਉਣ ਲਈ ਰਾਜ਼ੀ ਹੋ ਗਿਆ। ਮੈਨੂੰ ਨਹੀਂ ਪਤਾ ਸੀ ਕਿ ਓਸੇ ਗਰੀਬ ਘਰ ਦੀ ਸ਼ਕਲੋਂ ਸਾਊ ਲੱਗਣ ਵਾਲੀ ਸਿਮਰਨ, ਸਾਡੇ ਘਰ ਦਾ ਸਾਰਾ ਗਹਿਣਾ ਗੱਟਾ ਚੋਰੀ ਕਰਕੇ ਲੈ ਜਾਵੇਗੀ। ਤੇ ਉਲਟਾ ਸਾਨੂੰ ਉਸ ਕੋਲੋਂ ਆਪਣੀ ਜਾਨ ਛੁਡਾਉਣ ਲਈ, ਹੋਰ ਦੋ ਲੱਖ ਨਕਦ ਦੇਣਾ ਪਵੇਗਾ। ਮੈਨੂੰ ਤਾਂ ਜਮਾਂ ਕੌਡੀਆਂ ਦਾ ਕਰਕੇ ਚਲੀ ਗਈ ਉਹ ਇਨਸਾਨੀ ਭੇਸ ਵਿਚ ਡਾਇਨ ਬਿਰਤੀ ਵਾਲੀ। ਉਸਦੇ ਚੱਕਰ ਵਿਚ ਮੈਂ ਆਪਣੀ ਮਾਂ ਵੀ ਗਵਾਈ, ਤੇ ਮਾਂ ਦੇ ਇਲਾਜ ਲਈ ਕਾਫੀ ਪ੍ਰਾਪਰਟੀ ਵੀ ਵੇਚਣੀ ਪਈ ਮੈਨੂੰ। ਕੀ ਵਿਗਾੜਿਆ ਸੀ ਆਖਰ ਅਸੀਂ ਉਸਦਾ?? ਕਿਸ ਜਨਮ ਦਾ ਬਦਲਾ ਲੈਣ ਆਈ ਸੀ ਉਹ ਸਾਡੇ ਕੋਲੋਂ?? ਅਗਰ ਇਸ ਘਰ ਵਿਚ ਵਸਣਾ ਹੀ ਨਹੀਂ ਸੀ, ਤਾਂ ਕਿਓ ਮੇਰੇ ਨਾਲ ਵਿਆਹ ਕਰਵਾਉਣ ਲਈ ਰਾਜ਼ੀ ਹੋਈ ਉਹ?? ਇਹ ਸਾਰੇ ਸਵਾਲ ਸ਼ਾਇਦ ਮੈਨੂੰ ਮੇਰੇ ਮਰਦੇ ਦਮ ਤੱਕ ਚੁਭਦੇ ਰਹਿਣਗੇ। ਉਮੀਦ ਤਾਂ ਖੋਹ ਬੈਠਾ ਹਾਂ ਉਸਦੇ ਵਾਪਸ ਆਉਣ ਦੀ, ਪਰ ਇਹਨਾਂ ਸਵਾਲਾਂ ਦਾ ਕੀ ਕਰਾਂ ਜੋ ਆਪਣੇ ਪਿਛੇ ਉਹ ਮੈਨੂੰ ਪਲ ਪਲ ਦੀ ਮੌਤ ਮਰਨ ਦੇ ਲਈ ਛੱਡ ਗੲੀ ਹੈ??

ਮੇਰੀ ਜਿੰਦਗੀ ਨੂੰ ਨਰਕ ਬਣਾਉਣ ਵਿਚ ਚਾਰ ਲੋਕਾਂ ਦਾ ਬਹੁਤ ਵੱਡਾ ਹੱਥ ਹੈ। ਤੇ ਉਹ ਚਾਰ ਲੋਕ ਨੇ, ਮੇਰੀ ਸੱਸ, ਮੇਰੀ ਸਾਲੀ ਤੇ ਸਾਢੂ, ਤੇ ਚੌਥਾ ਮੇਰਾ ਆਪਣਾ ਸਕਾਂ ਫੁਫੜ, ਜਿਸਨੇ ਮੇਰਾ ਰਿਸ਼ਤਾ ਕਰਵਾਇਆ ਸੀ ਉਹਨਾਂ ਕਮੀਨੇ ਲੋਕਾਂ ਨਾਲ। ਸੱਸ ਮੇਰੀ ਦਾ...

ਅਗਰ ਜ਼ਿਕਰ ਕਰਾਂ ਤਾਂ ਮੂੰਹ ਵਿਚੋਂ ਗੰਦੀਆਂ ਗੰਦੀਆਂ ਗਾਲਾਂ ਨਿਕਲਦੀਆ ਨੇ ਉਸ ਲਈ। ਇੰਨੀ ਜ਼ਿਆਦਾ ਕਪੱਤੀ ਜ਼ਨਾਨੀ, ਮੈਂ ਆਪਣੀ ਜ਼ਿੰਦਗੀ ਵਿਚ ਕੋਈ ਹੋਰ ਨਹੀਂ ਵੇਖੀ। ਉਹਦੇ ਬੇਹੱਦ ਕੌੜੇ ਸੁਭਾਅ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਸੀ, ਕਿ ਉਸਦੀ ਅੱਜ ਤੱਕ ਕਿਸੇ ਨਾਲ ਵੀ ਬਣੀ ਨਹੀਂ ਹੋਣੀ। ਉਹਦੇ ਬਾਰੇ ਪਤਾ ਕਰਨ ਤੇ ਮੈਨੂੰ ਪਤਾ ਚੱਲਿਆ, ਕਿ ਜਦ ਉਹ ਨਵੀਂ ਵਿਆਹੀ ਮੇਰੇ ਸੋਹਰੇ ਘਰ ਆਈ ਸੀ, ਤਾਂ ਮਹਿਜ਼ ਚਾਰਾਂ ਦਿਨਾਂ ਵਿਚ ਹੀ ਮੇਰੇ ਸੋਹਰੇ ਨੂੰ ਉਸਦੇ ਮਾਪਿਆਂ ਨਾਲੋ ਅਲੱਗ ਕਰ ਦਿੱਤਾ ਸੀ ਉਸ ਜਨਾਨੀ ਨੇ। ਤੇ ਬਾਅਦ ਵਿਚ ਉਸਨੇ ਆਪਣੇ ਸੋਹਰਿਆ ਖਿਲਾਫ ਪ੍ਰਾਪਰਟੀ ਦਾ ਕੇਸ ਦੀ ਦਰਜ਼ ਕਰਵਾਇਆ, ਜਿਸ ਵਿਚ ਉਸਨੂੰ ਮੂੰਹ ਦੀ ਖਾਣੀ ਪਈ ਹਾਰ ਦਾ ਸਾਹਮਣਾ ਕਰਕੇ। ਸ਼ਾਇਦ ਓਸੇ ਦਾ ਹੀ ਬਦਲਾ ਉਸਨੇ ਆਪਣੀਆਂ ਦੋਨੋਂ ਸਕੀਆਂ ਧੀਆਂ ਨੂੰ ਵਰਤਕੇ ਲਿਆ।

ਮੇਰੀ ਕਹਾਣੀ ਦੇ ਅਗਲੇ ਦੋ ਵਿਲਨ, ਮੇਰੀ ਸਾਲੀ ਤੇ ਮੇਰਾ ਸਾਢੂ ਸਨ। ਮੈਨੂੰ ਕਿਤੋਂ ਪਤਾ ਲੱਗਾ ਸੀ, ਕਿ ਮੇਰੇ ਸਾਢੂ ਨਾਲ ਵੀ ਮੇਰੀ ਸੱਸ ਨੇ ਓਹੀ ਚਾਲ ਚੱਲੀ ਸੀ, ਜੋ ਉਹ ਮੇਰੇ ਖਿਲਾਫ ਚਲਕੇ ਮੇਰੀ ਸਾਰੀ ਪ੍ਰਾਪਰਟੀ ਦੀ ਮਾਲਕ ਬਣਨਾ ਚਾਹੁੰਦੀ ਸੀ। ਮੇਰਾ ਸਾਢੂ ਆਵਦੀ ਘਰਵਾਲੀ ਦਾ ਗੁਲਾਮ ਸੀ। ਉਹ ਜਿਵੇਂ ਉਸਨੂੰ ਕਹਿੰਦੀ ਸੀ, ਮੇਰਾ ਸਾਢੂ ਉਸਦਾ ਉਵੇਂ ਹੀ ਹਰ ਇਕ ਕਹਿਣਾ ਮੰਨ ਲੈਂਦਾ ਸੀ। ਜਦ ਉਸਦਾ ਵਿਆਹ ਹੋਇਆ, ਤਾਂ ਉਹ ਆਪਣੀ ਘਰਵਾਲੀ ਮਗਰ ਲਗ ਕੇ, ਆਪਣੀ ਮਾਂ ਨੂੰ ਵੀ ਇਕੱਲੀ ਛੱਡ ਆਇਆ। ਤੇ ਸਾਰੇ ਗਹਿਣੇ ਤੇ ਪ੍ਰਾਪਰਟੀ ਵੇਚਕੇ, ਆਪਣੇ ਸੋਹਰੇ ਘਰ ਲਾਗੇ ਮਕਾਨ ਖਰੀਦਕੇ ਰਹਿਣ ਲੱਗਾ। ਮੈਨੂੰ ਏਵੀ ਸੁਣਨ ਨੂੰ ਮਿਲਿਆ, ਕਿ ਜਦ ਉਸਦੀ ਮਾਂ ਮਰਨ ਲੱਗੀ ਸੀ ਤਾਂ ਉਸਦੇ ਆਖਰੀ ਬੋਲ ਕੁਝ ਇਸ ਤਰ੍ਹਾਂ ਦੇ ਸਨ। ਮੈਨੂੰ ਜਿਊਂਦੇ ਜੀਅ ਆਪਣੇ ਪੁੱਤ ਦਾ ਕੋਈ ਸੁਖ ਨਹੀਂ ਮਿਲਿਆ। ਮੈਂ ਪਰਮਾਤਮਾ ਅੱਗੇ ਅਰਦਾਸ ਕਰਦੀ ਹਾਂ, ਕਿ ਮੇਰੀ ਨੂੰਹ ਅਤੇ ਪੁੱਤ ਨੂੰ ਵੀ ਪ੍ਰਮਾਤਮਾ ਇਹੀ ਤਜ਼ਰਬਾ ਕਰਵਾਵੇ। ਜਿਵੇਂ ਮੈਂ ਆਪਣੇ ਸਕੇ ਪੁੱਤ ਹੱਥੋਂ ਤੰਗ ਪ੍ਰੇਸ਼ਾਨ ਹੋਈ ਹਾਂ। ਰੱਬਾ ਤੂੰ ਇਹਨਾਂ ਨੂੰ ਵੀ ਇਹੀ ਅਹਿਸਾਸ ਕਰਵਾਈ। ਓਸੇ ਬਜ਼ੁਰਗ ਦਾ ਹੀ ਸ਼ਰਾਫ ਲੱਗਾ ਸੀ ਦੋਨਾਂ ਨੂੰ, ਜੋ ਅੱਜ ਪੰਦਰਾਂ ਸਾਲ ਹੋ ਗੲੇ ਨੇ ਉਹਨਾਂ ਦੇ ਵਿਆਹ ਨੂੰ, ਪਰ ਹੱਲੇ ਤੱਕ ਔਲਾਦ ਦਾ ਸੁੱਖ ਨਹੀਂ ਮਾਣ ਸਕੇ ਉਹ।

ਮੈਨੂੰ ਕੲੀ ਵਾਰ ਲਗਦਾ ਹੁੰਦਾ, ਜਿਵੇਂ ਮੇਰੀ ਸੱਸ ਅਤੇ ਸਿਮਰਨ ਨੂੰ ਮੇਰੇ ਖਿਲਾਫ ਇੰਨਾ ਭੜਕਾਉਣ ਵਾਲੇ ਉਹ ਦੋਨੋਂ ਹੀ ਸਨ। ਕਿਉਂਕਿ ਵਿਆਹ ਦੇ ਇੰਨੇ ਸਾਲਾਂ ਬਾਅਦ ਵੀ ਉਹਨਾਂ ਦੇ ਕੋਈ ਔਲਾਦ ਨਹੀਂ ਸੀ , ਤੇ ਦੂਜੇ ਪਾਸੇ ਸਿਮਰਨ ਨੂੰ ਵਿਆਹ ਤੋਂ ਇਕ ਸਾਲ ਦੇ ਅੰਦਰ ਹੀ ਬੱਚਾ ਹੋਣ ਵਾਲਾ ਸੀ। ਬਾਕੀ ਰੱਬ ਹੀ ਜਾਣੇ ਇਹਨਾਂ ਸਾਰਿਆਂ ਦੇ ਜ਼ਹਿਨ ਇੰਨੀ ਮਲੀਨ(ਮੈਲੀ,ਗੰਦੀ) ਸੋਚ ਵਾਲੇ ਕਿਓਂ ਹਨ।

ਅਗਲਾ ਅਤੇ ਆਖਰੀ ਭਾਗ ਜਲਦ ਹੀ…

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)