ਬੁਰਹਾਨ ਵਾਨੀ ਇਕ ਕਸ਼ਮੀਰ ਦਾ ਹੋਣਹਾਰ ਨੌਜਵਾਨ ਸੀ।ਜਿਸ ਦਾ ਜਨਮ 19ਸਤੰਬਰ 1994ਨੂੰ ਹੋਇਆ ਤੇ 22ਸਾਲ ਦੀ ਉਮਰ ਵਿੱਚ ਉਸ ਦੀ ਮੌਤ ਹੋ ਗਈ। ਉਹ ਆਪਣੇ ਸਕੂਲ ਦਾ ਸਭ ਤੋਂ ਟਾਪਰ ਵਿਦਿਆਰਥੀ ਸੀ। ਜਿਸ ਨੂੰ ਕ੍ਰਿਕਟ ਦਾ ਸ਼ੌਕ ਸੀ ਤੇ ਵੱਡਾ ਹੋ ਕੇ ਭਾਰਤੀ ਸੈਨਾ ਦਾ ਹਿੱਸਾ ਬਣਨਾ ਚਾਹੁੰਦਾ ਸੀ ।ਕਿਉਂਕਿ ਉਸ ਨੂੰ ਭਾਰਤੀ ਵਰਦੀ ਨਾਲ ਬਹੁਤ ਮੋਹ ਸੀ।ਪਰ ਹੋਣੀ ਨੂੰ ਕੁਝ ਹੋਰ ਮਨਜ਼ੂਰ ਸੀ।
2010 ਦੇ ਵਿੱਚ ਉਹ ਆਪਣੇ ਭਰਾ ਨਾਲ ਯਾਤਰਾ ਕਰ ਰਿਹਾ ਸੀ।ਤਾਂ ਪੁਲਸ ਨੇ ਉਸ ਨੂੰ ਰੋਕ ਲਿਆ ਤੇ ਸਿਗਰਟ ਲਿਆਉਣ ਲਈ ਕਿਹਾ ਜਦੋਂ ਉਸ ਦਾ ਭਾਈ ਸਿਗਰਟ ਲੈ ਕੇ ਆਇਆ ਤਾਂ ਪੁਲਸ ਨੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਬੁਰਹਾਨ ਤਾਂ ਭੱਜਣ ਵਿਚ ਸਫਲ ਹੋ ਗਿਆ ਪਰ ਉਸ ਦੇ ਭਾਈ ਨੂੰ ਉਨੀ ਦੇਰ ਕੁੱਟਦੇ ਰਹੇ ਕਿ ਜਿੰਨੀ ਦੇਰ ਉਹ ਖੜ੍ਹਾ ਨਾ ਹੋ ਪਾਵੇ।ਪੁਲੀਸ ਦਾ ਇਹ ਤਸ਼ੱਦਦ ਦੇਖ ਕੇ ਉਸ ਨੇ ਹਥਿਆਰ ਉਠਾ ਉਹ ਹਿਜ਼ਬ ਉਲ ਮੁਜਾਹਿਦੀਨ ਵਿੱਚ ਸ਼ਾਮਲ ਹੋ ਗਿਆ। ਉਸ ਨੇ ਸੋਸ਼ਲ ਮੀਡੀਆ ਦਾ ਸਹਾਰਾ ਲੈ ਕੇ ਹੋ ਰਹੇ ਅੱਤਿਆਚਾਰ ਦੇ ਵਿਰੁੱਧ ਆਵਾਜ਼ ਉਠਾਈ।2015 ਵਿੱਚ ਭਾਰਤ ਸਰਕਾਰ ਨੇ ਉਸ ਉੱਤੇ ਇੱਕ ਲੱਖ ਰੁਪਏ ਦਾ ਇਨਾਮ ਰੱਖਿਆ।
ਇਹ ਇੰਨਾ ਸੋਹਣਾ ਹੋਣ ਕਰਕੇ ਕਸ਼ਮੀਰ ਚ ਇੰਨਾ ਮਕਬੂਲ ਸੀ ਕਿ ਹਜ਼ਾਰਾ ਕਸ਼ਮੀਰਨ ਕੁੜੀਆਂ ਇਸਦੇ ਉੱਪਰ ਫਿਦਾ ਸਨ।ਇਸਦੀ ਮੌਤ ਦਾ ਕਾਰਨ ਵੀ ਇਸਦੀ ਇਹੀ ਕਮਜੋਰੀ ਰਹੀ ਹੈ।ਇਸਨੂੰ ਇਸਦੀ ਪ੍ਰੇਮਿਕਾ ਨੇ ਹੀ ਭੇਤ ਦੇਕੇ ਮਰਵਾਇਆਂ ਸੀ ।
ਜੰਗਾ ਲੱਗਦੀਆਂ ਨੇ ਜਿੱਤਾ ਹਾਰਾ ਹੁੰਦੀਆਂ ਨੇ ।ਜੰਗ ਦੋ ਤਰਾਂ ਲੜੀ ਜਾਦੀ ਹੈ ਅਤੇ ਜਿੱਤੀ ਜਾਦੀ ਹੈ।ਪਹਿਲਾ ਜੰਗ ਮਨ ਵਿੱਚ ਲੜੀ ਜਾਦੀ ਹੈ ਜੋ ਮਨ ਵਿੱਚ ਲੜੀ ਜੰਗ ਜਿੱਤਕੇ ਰਣ ਵਿੱਚ ਪ੍ਰਵੇਸ਼ ਕਰਦਾ ਹੈ ਉਹ ਕਦੇ ਵੀ ਅਜੇਤੂ ਨਹੀ ਹੁੰਦਾ।ਉਸਦੀ ਹਮੇਸ਼ਾ ਜਿੱਤ ਹੁੰਦੀ ਹੈ।ਇਸੇ ਤਰਾਂ ਮਹੱਬਤ ਅਤੇ ਜੰਗ ਵਿੱਚ ਕੋਈ ਬਹੁਤਾ ਫਰਕ ਨਹੀ।ਜਦੋ ਮੁਹੱਬਤ ਕਰਨ ਵਾਲੇ ਇੱਕ ਦੂਸਰੇ ਨੂੰ ਮਨ ਦੀ ਜੰਗ ਵਿੱਚ ਜਿੱਤ ਹਾਸਲ ਕਰਕੇ...
ਤਨ ਦੀ ਜੰਗ ਵਿੱਚ ਨਿਛਾਵਰ ਕਰਦੇ ਹਨ ਤਾ ਮਹੱਬਤ ਸਦਾ ਜੇਤੂ ਰਹਿੰਦੀ ਹੈ।ਸਦਾ ਸਕੂਨ ਦਿੱਦੀ ਹੈ,ਜੰਗ ਦੀ ਤੜਪ ਅਨੰਦ ਚ ਤਬਦੀਲ ਹੋ ਜਾਦੀ ਹੈ।ਪਰ ਦੁਨੀਆਂ ਨੇ ਮੁਹੱਬਤ ਦੀ ਜੰਗ ਦਾ ਅਸੂਲ ਭੰਗ ਕਰ ਦਿੱਤਾ ਹੈ।ਮਨ ਦੀਆਂ ਹਾਰੀਆਂ ਹੋਈਆਂ ਜੰਗਾ ਨੂੰ ਜਦ ਤਨ ਦੇ ਮੈਦਾਨ ਲੜਦੇ ਨੇ ਫਿਰ ਤਨ ਦੀ ਜੰਗ ਵੀ ਜਿੱਤ ਨਹੀ ਹੁੰਦੀ।ਕਿਉਕਿ ਇਸ ਜੰਗ ਵਿੱਚ ਸੱਚ ਦੀ,ਸਮਰਪਣ ਦੀ,ਤਾਸੀਰ ਮਨਫੀ ਹੁੰਦੀ ਹੈ।ਮੁਹੱਬਤ ਵਿੱਚ ਮਨ ਜਿੱਤਕੇ ਤਨ ਦੀ ਤਰੰਗ ਨੂੰ ਛੇੜਨਾ ਜਾਇਜ ਹੈ,ਪਰ ਅਫਸੋਸ ਕਿ ਮੁਹੱਬਤ ਵਿੱਚ ਮਨ ਦੀ ਭਾਸ਼ਾ ਪੜਨੀ ਹਰ ਇੱਕ ਦੇ ਵੱਸ ਨਹੀ।ਮਨ ਦੀ ਲਿੱਪੀ ਤਾ ਚੁੱਪ ਦੀ ਇੱਕ ਮੋਨ ਲਿੱਪੀ ਹੈ ਜਿਸਨੂੰ ਤਨ ਦੀ ਜੰਗ ਭੁੱਲਕੇ ਅੰਬਰ ਚ ਉੱਡਦੇ ਅੱਕ ਫੱਬੇ ਦੇ ਬੀਜ਼ ਵਾਗਰਾ ਹਵਾਵਾ ਦੇ ਵੇਗ ਤੋ ਬਿਨ ਵੀ ਉਡਾਰੀ ਲਾਉਣੀ ਪੈਦੀ ਹੈ।ਉਡਾਰੀ ਵੀ ਰੂਹ ਦੀਆਂ ਐਸੀਆਂ ਪਲੱਤਣਾ ਚ ਕਿ ਸਾਹਵਾਂ ਦੀ ਤਪਸ਼ ਵੀ ਭਾਸ਼ਾ ਹੋਵੇ।ਅੱਖਾ ਦੀ ਚੁੱਪ ਵੀ ਭਾਸ਼ਾ ਹੋਵੇ।ਇੱਕ ਸ਼ਾਤੀ ਭਰੀ ਚੁੱਪ ਵੀ ਭਾਸ਼ਾ ਹੋਵੇ।ਇੱਕ ਦਰ਼ਦ ਦੀ ਬਿਨ ਦੱਸੀ ਗਾਥਾ ਵੀ ਕਾਲੀਦਾਸ ਦਾ ਸ਼ਕੁੰਤਲਾ ਨਾਟਕ ਹੋਵੇ।ਮਹੁੱਬਤਾ ਚ ਜੋ ਮਨ ਜਿੱਤ ਲੈਦੇ ਨੇ ਉਹਨਾ ਲੲੀ ਤਨ ਕੋਈ ਮਾਇਨੇ ਨਹੀ ਰੱਖਦਾ ਕਿਉਕਿ ਉਹ ਸਮਝ ਜਾਦੇ ਹਨ ਕਿ ਤਨ ਤਾ ਆਪਣਾ ਰੰਗ,ਰੂਪ,ਆਕਾਰ ਬਦਲਦਾ ਰਹਿੰਦਾ ਹੈ।ਰੂਹ ਦਾ ਕੋਈ ਅਕਾਰ ਨਹੀ ਹੁੰਦਾ।ਇਸੇ ਤਰਾਂ ਮੁਹੱਬਤ ਰੰਗ ਰੂਪ,ਜਾਤਪਾਤ,ਅਮੀਰ ਗਰੀਬ ਦੇ ਸਾਝੇ ਵਿੱਚ ਨਹੀ ਢੱਲਦੀ।ਅਗਰ ਢੱਲਦੀ ਹੁੰਦੀ ਫਿਰ ਲੈਲਾ ਮੰਜਨੂੰ ਦਾ ਕਿੱਸਾ ਅਧੂਰਾ ਹੋਣਾ ਸੀ।ਪਤੈ ਕਿਉ ਕਿਉਕਿ ਲੈਲਾ ਉਸ ਮੁਲਕ ਦੀ ਸ਼ਹਿਜ਼ਾਦੀ ਸੀ ਅਤੇ ਉਸੇ ਰਾਜ ਦੀ ਪਰਜਾ ਮੰਜਨੂੰ ਨੂੰ ਪਾਗਲ ਕਹਿ ਰੋੜੇ ਤੱਕ ਮਾਰਦੀ ਸੀ।ਉਹ ਮੁਹੱਬਤ ਚ ਰੂਹਾ ਨੂੰ ਜਿੱਤ ਗੲੇ ਸਨ।ਮੈਂ ਅਤੇ ਤੂੰ ਤੋ ਆਪਾ ਦੇ ਸਾਚੇ ਵਿੱਚ ਢਲ ਗੲੇ ਸਨ।ਬੱਸ ਕੁਝ ਏਸੇ ਤਰਾਂ ਹੀ ਮੁਹੱਬਤ ਹੁੰਦੀ ਹੈ।
✍ ਗੁਰਵੀਰ ਕੌਰ ਬਰਾੜ