More Punjabi Kahaniya  Posts
ਕੋਰਾ ਕਾਗਜ਼


ਵਿਹੜੇ ‘ਚ ਬੈਠੀ ਨੂੰ ਅੱਜ ਜਦ ਮੇਰੀ ਦੋਹਤੀ ਨੇ ਆਖਿਆ, ” ਕੋਰਾ ਨਾਨੀ, ਸਤਿ ਸ਼੍ਰੀ ਅਕਾਲ।” ਸੁਣ ਕੇ ਇਦਾ ਲੱਗਿਆ ਜਿਦਾ ਬੜੇ ਸਾਲਾ ਬਾਅਦ ਅੱਜ ਕਿਸੇ ਨੇ ਮੈਨੂੰ ਮੇਰੇ ਆਪਣੇ ਨਾਮ ਨਾਲ ਬੁਲਾਇਆ ਹੋਵੇ। ਯਾਦ ਆਇਆ ਪੰਜਾਹ ਵਰ੍ਹੇ ਪਹਿਲਾ ਦਾ ਸਮਾ ਜਦ ਮੇਰਾ ਚੜਦੇ ਪੰਦਰਵੇਂ ਰਿਸ਼ਤਾ ਪੱਕਾ ਹੋ ਗਿਆ ਸੀ, ਵੱਡੀ ਬੇਬੇ ਨੇ ਦੱਸਿਆ ਸੀ ਕਿ ਮੁੰਡੇ ਦਾ ਨਾਉ ਸਰਦਾਰ ਕੋਰਾ ਸਿਹੁੰ ਆ। ਬਾਕੀ ਗੱਲਾ ਮੈ ਲੁਕ ਕੇ ਸੁਣੀਆ ਵੀ ਮੁੰਡਾ ਕੱਲਾ ਹੀ ਆ, ਨਾਨਕਢੇਰੀ ਤੇ ਰਹਿੰਦਾ ਨਾਨੀ ਕੋਲ, ਜਾਦੀਂ ਦੀ ਮੁਖਤਿਆਰੀ ਕੁੜੀ ਦੀ ਤਾ ਭਾਈ। ਮੁਖਤਿਆਰੀ ਵਾਲੀ ਗੱਲ ਮੈਨੂੰ ਭੋਰਾ ਵੀ ਨਾ ਜੱਚੀ ਬਸ ਨਾਮ ਸੁਣ ਕੇ ਹੋਰ ਈ ਲੱਗਾ , ਲੈ ਦੱਸ ਕਿਹੋ ਜਿਹਾ ਨਾਮ ਆ !
ਹਾਣਦੀਆਂ ਨੇ ਪਾਣੀ ਭਰਨ ਗਈਆ ਨੇ ਬੜਾ ਛੇੜਨਾ, ਕੋਰਾ-ਕੋਰਾ ਆਖ ! ਜਦ ਮੈ ਕੌੜ ਅੱਖ ਨਾਲ ਝਾਕਣਾ ਫੇਰ ਆਖ ਦੇਣਾ ਕੋਰਾ ਕੁੱਜਾ, ਮੈ ਘਰ ਆ ਵੱਡੀ ਬੇਬੇ ਨੂੰ ਆਖਣਾ,” ਕਿਹੋ ਜਿਹੇ ਨਾਓ ਆਲਾ ਪ੍ਰਾਉਣਾ ਲੱਭਿਆ ਤੁਸੀ ਰਲ ਕੇ ਉਹਦਾ ਨਾਓ ਨਾਹਰ ਸਿਓ, ਕਰਤਾਰ ਸਿਓ ਕਿਓ ਨੀ ਹੈਗਾ।” ਇਹੋ ਜਿਹੇ ਨਾਂ ਮੈ ਪਤਾ ਨੀ ਕਿੰਨੇ ਕੁ ਗਿਣਾ ਜਾਣੇ। ਇੱਕ ਦਿਨ ਬੇਬੇ ਨੇ ਆਖਿਆ,” ਟੈਮ ਆਊ ਧੀਏ, ਇਹੀ ਨਾਓ ਸਾਰਿਆ ਨਾਲੋ ਚੰਗਾ ਲੱਗੂ।” ਜਦ ਕੁੜੀਆ ਮਖੌਲ ਕਰਨ ਤਾ ਆਖੀ,
“ਕੋਰਾ ਕੋਰਾ ਕੁੱਜਾ ਪਾਣੀ ਠੰਡਾ ਠਾਰ ਵੇ,
ਪੇਕਿਆ ਦੀ ਟੂਮ ਜਿੰਨਾ ਕਰਾ ਤੇਰਾ ਪਿਆਰ ਵੇ।”
ਮੈ ਇਹੀ ਗੁਣਗੁਣਾਈ ਜਾਣਾ, ਮੈਨੂੰ...

ਸੱਚੀ ਆਪਣੇ ਵੱਲੋ ਹੀ ਮਨ ਵਿੱਚ ਉਕਾਰਿਆ ਹੋਇਆ ਉਸ ਨਾਮ ਵਾਲੇ ਇਨਸਾਨ ਨਾਲ ਅੰਤਾ ਦਾ ਮੋਹ ਹੋ ਗਿਆ ਸੀ। ਜਦ ਵਿਆਹ ਵੇਲੇ ਚਿੱਟੇ ਖੇਸ ‘ਚ ਲਿਪਟੀ ਉਹਦੇ ਘਰ ਗਈ ਤਾ ਸਾਰੀਆ ਬਜੁਰਗ ਮਾਈਆਂ ਨੇ ਆਖਿਆ,” ਕੋਰੇ ਦੀ ਤੀਵੀਂ ਤਾ ਨਿਰੀ ਚਿੱਟੀ ਮਿੱਟੀ ਦੀ ਬਣੀ ਏ, ਚੱਲ ਭਾਈ ਘਰ ਸਾਂਭਣ ਵਾਲੀ ਹੋਵੇ।”
ਜਦ ਪਹਿਲੀ ਵਾਰ ਉਹਨੂੰ ਵੇਖਿਆ ਇਦਾ ਦਿਲ ਕਰੇ ਕਿ ਮਿਹਣੇ ਮਾਰਨ ਵਾਲੀਆ ਸਖੀਆਂ ਨੂੰ ਆਖਾ,” ਨੀ ਦੇਖੋ ਤਾ , ਮੇਰਾ ਪ੍ਰਾਹੁਣਾ !” ਉਹਦਾ ਰੰਗ-ਰੂਪ ਤੇ ਕੱਦ-ਕਾਠ ਜਿਦਾ ਸਾਰੀ ਕੁਦਰਤ ਉਸ ਕੋਰੇ ਨੂੰ ਰੰਗਣ ਤੇ ਲੱਗੀ ਹੋਵੇ ਇਦਾ ਜਾਪਦੀ ਸੀ।ਸਭ ਨੇ ਇਹੀ ਆਖਣਾ, ਕੋਰਾ ਭਾਬੀ, ਕੋਰਾ ਚਾਚੀ ਤੇ ਕੋਰਾ ਬੀਬੀ।ਮੈਨੂੰ ਮੇਰਾ ਖੁਦ ਦਾ ਨਾਓ ਭੁੱਲ ਗਿਆ ਸੀ। ਨਾਨੀ ਦੇ ਤੁਰ ਜਾਣ ਮਗਰੋਂ ਵੀਹਵੇਂ ਸਾਲ ‘ਚ ਅਸੀ ਦੋ ਬੱਚਿਆ ਦੇ ਮਾਂ-ਬਾਪ ਬਣ ਗਏ, ਅਸੀ ਦੋਹਾਂ ਨੇ ਰਲ- ਮਿਲ ਬੜੀ ਕਮਾਈ ਕੀਤੀ, ਸੁੱਖ ਨਾਲ ਬਲਦਾਂ ਵਾਲੇ ਘਰ ਆਈ ਸਾਂ ਤੇ ਟਰੈਕਟਰਾਂ ਵਾਲੀ ਕੋਠੀ ਵਿੱਚ ਸਰਦਾਰਨੀ ਬਣੀ ਬੈਠੀ ਆ ਅੱਜ ਪਰ ਘਾਟ ਆ ਤਾ ਉਸ ਕੋਰਾ ਸਿਹੁੰ ਦੀ ਜੋ ਤਿੰਨ ਵਰ੍ਹੇ ਪਹਿਲਾ ਮੈਨੂੰ ਛੱਡ ਗਿਆ ਸੀ ਕੋਰੇ ਕਾਗਜ਼ ਵਰਗੀ ਨੂੰ ।
ਮੈਂ ਸੱਚੀ ਕੋਰਾ ਕਾਗਜ਼ ਹੀ ਸੀ, ਉਹਨਾ ਨੇ ਇੰਨਾ ਸਾਭਿਆ ਮੈਨੂੰ ਤੇ ਨਿਆਣਿਆਂ ਨੂੰ ਕਿ ਅਸੀ ਸਾਰੇ ਰੰਗ ਬਿਰੰਗੇ ਹੋ ਗਏ।
ਕਮਲ ਕੌਰ

...
...



Related Posts

Leave a Reply

Your email address will not be published. Required fields are marked *

One Comment on “ਕੋਰਾ ਕਾਗਜ਼”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)