More Punjabi Kahaniya  Posts
ਅਕਲ ਤੇ ਉਮਰ


ਬਜ਼ੁਰਗੀ ਬਅਕਲਸਤ ਨਾ ਬਸਾਲ

ਕਹਿੰਦੇ ਨੇ ਅਕਲ ਦਾ ਉਮਰ ਨਾਲ ਕੋਈ ਲੈਣ-ਦੇਣ ਨਹੀਂ। ਇਹ ਨਹੀਂ ਕਿ ਕਿਸੇ ਦੀ ਉਮਰ ਵੱਡੀ ਆ ਤੇ ਉਸਨੂੰ ਅਕਲ ਵੀ ਉਨੀਂ ਹੀ ਹੋਊ ਇਹ ਜ਼ਰੂਰੀ ਨਹੀਂ।

….ਕਹਿੰਦੇ ਇਕ ਵਾਰ ਇਕ ਯਾਤਰੀ ਕਿਸੇ ਪਿੰਡ ਵਿੱਚ ਆਇਆ ਉਸਨੇ ਅਪਣਾ ਸਾਰਾ ਸਮਾਨ ਇਕ ਖੋਤੇ ਉੱਤੇ ਲੱਦਿਆ ਸੀ ਤੇ ਇੱਕ ਉਹਦੇ ਕੋਲ ਸੀ ਮੁਰਗਾ। ਜਦ ਉਹ ਯਾਤਰੀ ਪਿੰਡ ਵਿੱਚ ਰੁਕਿਆ ਉਹਨੇ ਕਿਹਾ ਕਿ ਮੈਨੂੰ ਭੁੱਖ ਲੱਗੀ ਆ ਪਰ ਮੈਨੂੰ ਕੋਈ ਇਹੋ ਜਿਹੀ ਚੀਜ਼ ਖਾਣ ਨੂੰ ਦਿਉ ਜਿਹਦੇ ਨਾਲ ਮੈਂ ਵੀ ਰੱਜ ਜਾਵਾਂ, ਮੇਰਾ ਖੋਤਾ ਵੀ ਰੱਜ ਜਾਏ ਤੇ ਮੇਰਾ ਮੁਰਗ਼ਾ ਵੀ।

ਹੁਣ ਤਿੰਨਾਂ ਦੀ ਖੁਰਾਕ ਕਿਵੇਂ ਇੱਕ ਹੋ ਸਕਦੀ। ਬੰਦਾ ਕੁਛ ਹੋਰ ਖਾਂਦਾ, ਖੋਤਾ ਕੁਛ ਹੋਰ ਤੇ ਮੁਰਗ਼ਾ ਕੁਛ ਹੋਰ। ਸਭ ਸੋਚਣ ਲੱਗ ਪਏ ਕਿ ਇਹ ਕਿਸ ਤਰਾਂ ਹੋ ਸਕਦਾ ਜਦ ਸਾਰੇ ਸੋਚ ਕਿ ਹਟ ਗਏ ਪਰ ਚੀਜ਼ ਨੀ ਪਤਾ ਲੱਗੀ ਕਿ ਕੀ ਹੋ ਸਕਦੀ ਤੇ ਉਸ...

ਟਾਇਮ ਉੱਥੇ ਕੁਝ ਬੱਚੇ ਆ ਗਏ ਖੇਡਦੇ-ਖੇਡਦੇ। ਉਹਨਾਂ ਵਿੱਚੋਂ ਇਕ ਬੱਚੇ ਨੇ ਕਿਹਾ ਕਿ ਮੈਂ ਦੱਸ ਸਕਦਾ ਕੀ ਹੋ ਸਕਦਾ ਤੇ ਬਜ਼ੁਰਗ ਉਸ ਵੱਲ ਦੇਖ ਕੇ ਗੁੱਸੇ ਵਿੱਚ ਬੋਲੇ ਕਿ ਇਹ ਕੱਲ ਦਾ ਜੁਆਕ ਕੀ ਦੱਸ ਸਕਦਾ ਇਹ ਕਿਤੇ ਸਾਡੇ ਤੋਂ ਵੱਧ ਸਿਆਣਾ ਜਦ ਸਾਨੂੰ ਨੀ ਪਤਾ ਲੱਗਾ ਤੇ ਇਹਨੂੰ ਕੀ ਲੱਗਣਾ ..

ਤਾਂ ਬੱਚੇ ਨੇ ਜਵਾਬ ਦਿੱਤਾ ਕਿ ਇੱਕ ਤਰਬੂਜ ਲੈ ਆਓ। ਉਹਦਾ ਗੁੱਦਾ ਇਹ ਯਾਤਰੀ ਖਾ ਲਊ ਤੇ ਬੀਜ ਮੁਰਗਾ ਖਾ ਲਊ ਤੇ ਛਿੱਲੜ ਖੋਤਾ। ਇਹ ਸੁਣ ਕੇ ਸਭ ਹੈਰਾਨ ਹੋ ਗਏ ਕਿ ਗੱਲ ਤਾਂ ਬੱਚੇ ਦੀ ਬਿਲਕੁਲ ਸਹੀ ਆ ……….ਇਸ ਲਈ ਅਕਲ ਦਾ ਉਮਰ ਨਾਲ ਕੋਈ ਲੈਣ ਦੇਣ ਨਹੀਂ।

ਸ਼ੇਖ ਸ਼ਾਅਦੀ

...
...



Related Posts

Leave a Reply

Your email address will not be published. Required fields are marked *

One Comment on “ਅਕਲ ਤੇ ਉਮਰ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)