More Punjabi Kahaniya  Posts
ਤੇਰੀ ਜਵਾਨੀ


ਕਹਿੰਦੀ ਪਿੱਛੋਂ ਕਾਲੇ ਸਪਲੈਂਡਰ ਦਾ ਮਗਰਾਡ ਵਢਾ ਕੇ ਵੱਡਾ 100-9-18 ਆਲਾ ਵੱਡਾ ਟੈਰ ਪਵਾਦੇ ।
ਇੰਜ ਕਰੀਂ ਬਾਪੂ ਨਾਲ ਸਰੋਂ ਵੇਚਣ ਗਿਆ ਸ਼ਹਿਰੋਂ ਮੰਡੀ ਦੀ ਨੁੱਕਰ ‘ਚ ਪੈਂਦੀ ਪਹਿਲੀ ਦੁਕਾਨ ‘ਚੋਂ ‘ਜੱਸੀ ਸੋਹਲ’ ਦੀ ਨਵੀਂ ਟੇਪ ‘ਜਿੰਦੇ’ ਭਰਾਉਂਦਾ ਲਿਆਈਂ ।
ਐਤਕੀਂ ‘ਚੋਹਲੇ ਸਾਹਿਬ’ ਆਲੀ ਵਿਸਾਖੀ ਵੇਖਣ ਲਈ ਮਿਲੇ ਪੈਸਿਆਂ ‘ਚੋਂ ਨਵੇਂ ਲਏ ਰੇਂਜਰ ਸ਼ੈਕਲ ਤੇ ‘ਧੂਮ’ ਫਿਲਮ ਦਿਆਂ ਸਾਜ਼ਾਂ ਵਾਲਾ ਹਾਰਨ ਵੀ ਫਿੱਟ ਕਰਾਉਣਾ ਈ ।
ਲੈ ਬਾਹਰ ਨਿਕਲ ਕੇ ਵੇਖ , ‘ਅਰਸ਼ ਪੱਖੋਪੁਰੀਆ’ ਤੇਰਾ ਯਾਰ ਲਾਲ ਸੂਮੋ ਮੰਡ੍ਹੀਰ ਦੀ ਭਰਕੇ ਲਿਆਇਆ , ਸਕੂਲ ਨੂੰ ਜਾਂਦਾ ਆਪਣਾ ਸ਼ੈਕਲ ਰਾਹ ‘ਚ ਕਿਸੇ ਦੇ ਘਰ ਲਾ ਤੇ ਚੱਲ ਪਿੰਡ ‘ਕੁਹਾੜਕੇ’ ਜ਼ਮੀਨ ਦਾ ਕਬਜ਼ਾ ਲੈਣ ਚੱਲੀਏ ।
ਤੂੰ ਹਰ ਵਾਰ ਗੇਂਦ ਗਵਾ ਦਿੰਨਾ ਏਂ , ਏਨੇ ਲੰਮੇ – ਲੰਮੇ ਛੱਕੇ ਨਾ ਮਾਰਿਆ ਕਰ ,, ਗੇਂਦ ਨਵੀਂ ਲਿਆਉਣ ਪਿੱਛੇ ਕਜੀਆ ਪੈਂਦਾ , ਬਾਅਦ ‘ਚ ਭਾਵੇਂ ਤੇਰੀਆਂ ਗੁਵਾਈਆਂ ਗੇਂਦਾਂ ਸਰਕਾਰੀ ਸਕੂਲ ਦੀ ਡਿਸਪੈਂਸਰੀ ਦੀ ਕੰਧ ਕੋਲੋਂ ਰਾਹਗੀਰਾਂ ਨੂੰ ਲੱਭ ਵੀ ਜਾਂਦੀਆਂ ।
ਛੇਤੀ – ਛੇਤੀ ਉੱਠ , ਨਹਾ – ਧੋ , , ਅੱਜ ਮਾਘੀ...

ਆ , ਭੁਜੀਏ ‘ਚ ਬਦਾਨਾ ਰਲਾਅ , ਹਲਵਾਈਆਂ ਤੇ ਵੀ ਅੱਖ ਰੱਖੀਂ , ਪਕੌੜੇ ਕੱਚੇ ਨਾ ਹੋਣ , ਨਗਰ – ਕੀਰਤਨ ਦਾ ਪਹਿਲਾ ਪੜਾਅ ਆਪਣੇ ਘਰ ਆ ।
ਸਾਰੇ ਪਿੰਡ ਦੇ ਬਨੇਰੇ ਰੁਸ਼ਨਾ ਉੱਠੇ ਆ , ਪੁਰਾਣੇ ਸਰ੍ਹਾਣੇ ਪਾੜ੍ਹ ਕੇ ਰੂੰਅ ਕੱਢਦੀ ਦਾਦੀ ਦਾ ਹੱਥ ਵਟਾ , ਬੱਤੀਆਂ ਬਣਾਈਏ , ਦੀਵੇ ਜਗਾਈਏ , ਅੱਜ ਦਿਵਾਲੀ ਆ ।
ਪੌਣੇ ਤਿੰਨ ਵਾਲੀ ਚਾਹ ਤੋਂ ਪਹਿਲਾਂ ਖੇਤ ਪੁੱਜਣਾ , ਲੈਟ ਆਉਣ ਵਾਲੀ , ਸੀਰੀ ਨੂੰ ਘਰੋਂ ਚੁੱਕਲੀਂ , ਪਾਣੀ ਦਾ ਖਿਆਲ ਰੱਖਿਉ ਤੇ ਜਾਂਦੇ ਹੋਏ ਪੀਰਾਂ ਦੇ ਦਰਗਾਹ ਤੋਂ ਚੌਲ ਖਾ ਜਾਇਉ ।
ਮੈਂ ਪੁੱਛਿਆ , “ਨੀਂ ਤੂੰ ਕੌਣ?” ,
ਤੁਰੀ ਜਾਂਦੀ ਨੇ ਪਿੱਛੇ ਵੇਖੇ ਬਿਨ ਇੱਕ ਉੰਗਲ ਅਸਮਾਨ ਵਲ ਕੀਤੀ ਤੇ ਬਸ ਏਨਾ ਕਿਹਾ , –
“ਕਦੇ ਲੋਹੜੇ ਵਾਂਗੂੰ ਚੜ੍ਹੀ ਸੀ ਤੇ ਹੁਣ ਢਲਦੀ ਜਾਂਦੀ ,
ਤੇਰੀ ਜਵਾਨੀ” ।
(ਰਣਜੀਤ ਸੰਧੂ)

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)