More Punjabi Kahaniya  Posts
ਸੁਲਝੀ ਤਾਣੀ ਭਾਗ ਦੂਜਾ


ਮੰਗਲਵਾਰ ਨੂੰ ਤੜਕੇ ਹੀ ਗੱਜਣ ਨਾਨਾ(ਮੰਮੀ ਦਾ ਚਾਚਾ)ਮੇਰੇ ਨਾਨਾ ਜੀ ਕੋਲ ਸਾਹੋ ਸਾਹ ਹੁੰਦਾ ਆਇਆ ਤੇ ਆ ਕੇ ਕਹਿਣ ਲੱਗਿਆ ਬਾਈ ਬੁੱਧੂ ਦੀ ਬਹੂ ਨੂੰ ਲੈ ਆਏ…. ਨਾਨਾ ਜੀ ਨੇ ਉਦਾਸੀ ਭਰੇ ਲਹਿਜੇ ਵਿੱਚ ਪੁੱਛਿਆ ਫੇਰ ਹੁਣ ਗੰਜਣਾ ਸੰਸਕਾਰ ਕਿੰਨੇ ਕ ਵਜੇ ਹੈ…. ਬਾਈ ਹਾਲੇ ਤਾਂ ਹੁਣੇ ਲੈ ਕੇ ਆਏ ਨੇ ਕਹਿੰਦੇ ਨੇ ਡਾਕਟਰਾਂ ਨੇ ਕਿਹਾ ਉਹਨੂੰ ਨਿਵਾਉਣਾ ਵੀ ਨਹੀਂ..,. ਅੱਛਾ ਗੱਜਣਾ ਕਿਉਂ? ਉਹਨੂੰ ਕਿਹੜਾ ਕੋਈ ਬੀਮਾਰੀ ਸੀ ਨਾਨਾ ਜੀ ਨੇ ਹੈਰਾਨੀ ਨਾਲ ਕਿਹਾ, ਨਹੀਂ ਬਾਈ ਕਹਿੰਦੇ ਪੋਸਟਮਾਰਟਮ ਕਰਕੇ ਉਸ ਦੇ ਸਾਰੇ ਅੰਗ ਪੈਰ ਕੱਢ ਲੲੇ…..ਅੱਛਾ ਗੱਜਣਾ ਡਾਕਟਰ ਤਾਂ ਨਰਦਈ ਹੁੰਦੇ ਨੇ ਨਾ ਉਹ ਜਿਉਂਦੇ ਬੰਦੇ ਨੂੰ ਛੱਡਦੇ ਨੇ ਨਾ ਉਹ ਮਰੇ ਬੰਦੇ ਨੂੰ ਛੱਡਦੇ ਨੇ….. ਹਾਂ ਬਾਈ ਇਹ ਤਾਂ ਹੈ ਪਰ ਗੰਜਣਾ ਇੱਕ ਹੋਰ ਬੰਦਾ ਨਰਦਈ ਵੀ ਸਤਿਆ ਹੋਇਆ ਹੀ ਬਣਦਾ ਹੈ…. ਕਹਿੰਦੇ ਨੇ ਡਾਕਟਰਾਂ ਦੀ ਪੜ੍ਹਾਈ ਮਹਿੰਗੀ ਹੀ ਬਹੁਤ ਹੈ…..ਕਹਿੰਦੇ ਨੇ ਡਾਕਟਰਾਂ ਦੀ ਪੜ੍ਹਾਈ ਕਰਨ ਲੲੀ ਫੀਸਾਂ ਹੀ ਬਹੁਤ ਭਰਨੀਆਂ ਪੈਂਦੀਆਂ ਨੇ ਜਦੋਂ ਅਗਲਾ ਪੜਨ ਲੲੀ ਪਹਿਲਾਂ ਥੱਬਿਆ ਦੇ ਥੱਬੇ ਪੈਸੇ ਲਗਾਉਂਦਾ ਫਿਰ ਥੱਬਿਆਂ ਦੇ ਥੱਬੇ ਲਿਉ ਵੀ…..ਬੰਦਾ ਕੰਮ ਸਿਖਦੈ ਕਮਾਉਣ ਲੲੀ ਹੀ ਸਿਖਦੈ…. ਡਾਕਟਰ ਨੌਕਰੀ ਕਰਦੈ ਕਮਾਉਣ ਲਈ ਹੀ ਕਰਦੈ…… ਮੁਫ਼ਤ ਤਾਂ ਬੰਦਾ ਸੇਵਾ ਵੀ ਨਹੀਂ ਕਰ ਸਕਦਾ…..ਉਹ ਵੀ ਕਿਸੇ ਆਸ ਤੇ ਸੇਵਾ ਕਰਦੈ ਕਿ ਸਾਡੇ ਘਰ ਖੈਰ ਸੁੱਖ ਰਹੇ….. ਕੋਈ ਔਲਾਦ ਲੲੀ ਕਰਦੈ… ਕੋਈ ਵਿਆਹ ਲੲੀ ਕਰਦੈ…. ਕੋਈ ਕਮਾਈ ਲੲੀ ਕਰਦੈ…ਜੇ ਬੰਦੇ ਨੂੰ ਪਤਾ ਲੱਗ ਜਾਵੇ ਕਿਸੇ ਥਾਂ ਉਹਦੀ ਸੁੱਖ ਪੂਰੀ ਨਹੀਂ ਹੁੰਦੀ ਤਾਂ ਉਹ ਕਦੇ ਨਹੀਂ ਜਾਂਦਾ… ਮੱਥਾ ਟੇਕਣ ਵੀ ਨਹੀਂ ਜਾਂਦਾ… ਸੇਵਾ ਕਰਨੀ ਤਾਂ ਫੇਰ ਦੂਰ ਰਹੀ…..ਹਾਂ ਬਾਈ।  ਇਹ ਤਾਂ ਹੈ ਗੰਜਣਾ ਇੱਕ ਬੰਦਾ ਹੀ ਹੈ ਜੋ ਮਤਲਬ ਲੲੀ ਕੰਮ ਕਰਦੈ ਤੇ ਮਤਲਬ ਲਈ ਹੀ ਜਿਉਂਦਾ ਹੈ ਤੇ ਬਿਨਾਂ ਮਤਲਬ ਕੱਢਿਆ ਮਰ ਜਾਂਦਾ ਹੈ।ਬਾਈ ਬਿਨਾਂ ਮਤਲਬ ਕੱਢਿਆ ਕਿਵੇਂ ਗੰਜਣ ਚਾਚੇ ਨੇ ਹੈਰਾਨੀ ਨਾਲ ਪੁੱਛਿਆ। ਦੇਖ ਗੱਜਣਾ ਬੰਦਾ ਧਰਤੀ ਦਾ ਸਭ ਤੋਂ ਸ੍ਰੇਸ਼ਟ ਜੀਵ ਮੰਨਿਆ ਜਾਂਦੈ… ਬੰਦੇ ਨੂੰ ਜੁਨੀਆ ਦੀ ਪਹਿਲੀ ਪੌੜ੍ਹੀ ਸਮਝਿਆ ਜਾਂਦੈ…. ਰੱਬ ਨੇ ਬੰਦੇ ਨੂੰ ਇੱਕ ਸਮਝ ਵੱਧ ਦਿੱਤੀ ਹੈ……. ਉਹ ਉਸ ਸਮਝ ਦਾ ਨਜਾਇਜ਼ ਫਾਇਦਾ ਉਠਾਉਦਾ ਹੈ ਤਾਂ ਹੀ ਬੰਦਾ ਸਭ ਤੋਂ ਵੱਧ ਦੁੱਖ ਭੁਗਤਦਾ ਹੈ…. ਗੱਜਣਾ ਤੂੰ ਇੱਕ ਗੱਲ ਹੋਰ ਦੇਖ ਧਰਤੀ ਤੇ ਇਕੋਂ ਇੱਕ ਜੀਵ ਬੰਦਾ ਹੀ ਹੈ ਜੋ ਕਾਨੂੰਨ ਬਣਾਉਂਦਾ ਹੈ ਤੇ ਕਾਨੂੰਨ ਚ ਹੀ ਨਹੀਂ ਰਹਿੰਦਾ…..ਹੋਰ ਜੀਵਾਂ ਦੇ ਕੋਈ ਕਾਨੂੰਨ ਨਹੀਂ ਫਿਰ ਵੀ ਲਿਮਟ ਚ ਰਹਿੰਦੇ ਨੇ ਤੇ ਇੱਕ ਬੰਦਾ ਹੈ ਜੋ ਹਰ ਹੱਦਾਂ ਪਾਰ ਕਰ ਦਿੰਦੈ….. ਤੂੰ ਦੇਖਿਆ ਨਹੀਂ ਹੋਣਾ ਇੱਥੇ ਤਾਂ ਹਰ ਬੰਦਾ ਹਲਕਿਆਂ ਫਿਰਦੈ ਨਿੱਕੀਆਂ ਨਿੱਕੀਆਂ ਕੁੜੀਆਂ ਦੇ ਬਲਾਤਕਾਰ ਹੋ ਜਾਂਦੇ ਨੇ …. ਗੰਜਣਾ ਤੂੰ ਦੇਖਿਆ ਕਦੇ ਪਸ਼ੂਆਂ ਚ ਪੰਛੀ ਚ ਬਲਾਤਕਾਰ ਹੁੰਦੇ…..ਹੋਰ ਤਾਂ ਹੋਰ ਪਸ਼ੂ ਪੰਛੀ ਤਾਂ ਬੰਦਿਆਂ ਵਾਂਗ ਹਲਕੇ ਵੀ ਨਹੀਂ ਫਿਰਦੇ…. ਉਹਨਾਂ ਦੀ ਤਾਂ ਜਦੋਂ ਬੱਚੇ ਪੈਦਾ ਕਰਨ ਦੀ ਰੁੱਤ ਆਉਂਦੀ ਹੈ ਉਹ ਉਦੋਂ ਹੀ ਸੰਬੰਧ ਬਣਾਉਂਦੇ ਨੇ ਹਾਂ ਬਾਈ ਇਹ ਤਾਂ ਗੱਲ ਹੈਗੀ… ਗੱਲਾਂ ਕਰਦੇ ਕਰਦੇ ਨਾਨੀ ਨੇ ਵਿੱਚੋਂ ਹੀ ਕਿਹਾ ਹੁਣ ਗੱਲਾਂ ਹੀ ਕਰੀਂ ਜਾਓਗੇ ਜਾ ਬੁੱਧੂ ਕੇ ਘਰ ਵੀ ਜਾਓਗੇ… ਓ ਹੋ ਗੱਜਣਾ ਮੇਰੇ ਤਾਂ ਦਿਮਾਗ ਚ ਹੀ ਨਹੀਂ ਰਿਹਾ ਆਪਾਂ ਬੁੱਧੇ ਕੇ ਵੀ ਜਾਣਾ ਹੈ….ਚੱਲ ਬਾਈ ਚੱਲੀਏ ਕਹਿੰਦੇ ਸੀ ਸੰਸਕਾਰ ਨਾਲ ਦੀ ਨਾਲ ਹੀ ਕਰਨਗੇ…. ਚੰਗਾ ਮੈਂ ਵੀ ਗੋਹੇ ਦੇ ਦੋ ਬੱਠਲ ਸਿੱਟ ਕੇ ਆਉਂਦੀ ਹਾਂ ਜੇ ਜ਼ਿਆਦਾ ਕਾਹਲ ਹੋਈ ਤਾਂ ਮੈਨੂੰ ਸੁਨੇਹਾ ਭੇਜ ਦੇਓ ਮੈਂ ਓਦੋਂ ਹੀ ਆਜੂ…. ਨਾਨੀ ਜੀ ਨੇ ਇਕੋਂ ਸਾਹ ਸਾਰੀ ਗੱਲ ਕਹਿ ਦਿੱਤੀ।ਚੰਗਾ ਮੈਂ ਚੱਲ ਕੇ ਦੇਖਦਾ ਜੇ ਸੰਸਕਾਰ ਦੀ ਕਾਹਲ ਹੋਈ ਤਾਂ ਮੈਂ ਸੁਨੇਹਾ ਭੇਜ ਦਿਉ ਕਹਿ ਕੇ ਨਾਨਾ ਜੀ ਤੇ ਗੱਜਣ ਚਾਚਾ ਚਲੇ ਗੲੇ।ਨਾਨੀ ਜੀ ਪਸ਼ੂਆਂ ਵਾਲੇ ਚ ਗੋਹਾ ਸੁੱਟਣ ਲੱਗ ਗੲੇ ਤੇ ਮੈਂ ਤੋਰੀਆਂ ਦੀ ਸਬਜ਼ੀ ਚੀਰਣ ਲੱਗ ਗੲੀ….ਮੈਨੂੰ ਪਤਾ ਸੀ ਨਾਨਾ ਜੀ ਤੇ ਨਾਨੀ ਜੀ ਸੰਸਕਾਰ ਤੇ ਜਾਣਗੇ ਤੇ ਦਾਲ ਰੋਟੀ ਮੈਨੂੰ ਹੀ ਕਰਨੀ ਪਉ ।ਮੈਂ ਹਾਲੇ ਤੋਰੀਆਂ ਅੱਧੀਆਂ ਹੀ ਚੀਰੀਆਂ ਸੀ ਇੰਨੇ ਨੂੰ ਗੱਜਣ ਚਾਚਾ ਆ ਗਿਆ ਤੇ ਆ ਕੇ ਪੁੱਛਣ ਲੱਗਿਆ ਪੁੱਤ ਤੇਰੀ ਨਾਨੀ ਕਿੱਥੇ ਐ? ਸੰਸਕਾਰ ਦੀ ਤਿਆਰੀ ਐ ਤੇਰੀ ਨਾਨੀ ਨੂੰ ਕਹਿ ਕਾਹਲ ਨਾਲ ਆਜੇ ਉਹ ਕਹਿ ਕੇ ਓਨੇ ਪੈਰੀਂ ਹੀ ਮੁੜ ਗਿਆ। ਗੱਜਣ ਚਾਚਾ ਹਾਲੇ ਗੇਟ ਹੀ ਟੱਪਿਆਂ ਸੀ ਉਦੋਂ ਹੀ ਨਾਨੀ ਵਾੜੇ ਆਲੇ ਗੇਟ ਚੋਂ ਗੋਹਾ ਵਾੜੇ ਚ ਸੁੱਟ ਕੇ ਆ ਗੲੀ, ਮੈਂ ਨਾਨੀ ਨੂੰ ਆਉਂਦਿਆਂ ਹੀ ਕਿਹਾ ਨਾਨੀ ਜੀ ਗੱਜਣ ਚਾਚਾ ਆਇਆ ਸੀ ਕਹਿ ਕੇ ਗਿਆ ਕਿ ਸੰਸਕਾਰ ਦੀ ਕਾਹਲੀ ਹੈ ਤੇਰੀ ਨਾਨੀ ਨੂੰ ਕਹਿ ਛੇਤੀ ਆਜੂ। ਚੰਗਾ ਪੁੱਤ ਮੈਂ ਚੱਲਦੀ ਆ ਤੂੰ ਤੋਰੀਆਂ ਚੀਰ ਕੇ ਰੱਖ ਦੇਈਂ ਮੈਂ ਆ ਕੇ ਧਰ ਲੂ ਤੂੰ ਨਾ ਐਵੇ ਚੁੱਲੇ ਤੇ ਟੱਕਰਾਂ ਮਾਰੀ ਤੇ ਨਾਲੇ ਵਿੜਕ ਰੱਖੀ…. ਮਾੜੇ ਮੰਗਤੇ ਨੂੰ ਬਾਹਰੋਂ ਹੀ ਮੋੜ ਦੇਈਂ ਕਹਿ ਕੇ ਨਾਨੀ ਚੱਲੀ ਗੲੀ।ਨਾਨਾ ਨਾਨੀ ਦੇ ਗਿਆ ਮਗਰੋਂ ਮੈਂ ਸਬਜ਼ੀ ਧਰ ਕੇ ਰੋਟੀ ਪਕਾ ਦਿੱਤੀ ਤੇ ਨਾਲ ਅੰਦਰੋਂ ਬਾਹਰੋਂ ਬੋਕਰ ਕੱਢ ਦਿੱਤੀ। ਨਲਕਾ ਗੇੜ ਕੇ ਮੱਝਾਂ ਨੂੰ ਪਾਣੀ ਪਿਆ ਦਿੱਤਾ ਦੋ ਘੰਟਿਆਂ ਮਗਰੋਂ ਨਾਨਾ ਜੀ ਤੇ ਨਾਨੀ ਜੀ ਆ ਗੲੇ ਨਾਨੀ ਜੀ ਕੰਮ ਦੇਖ ਕੇ ਮੈਨੂੰ ਲੜਨ ਲੱਗ ਗੲੇ ਇੰਨਾ ਕੰਮ ਕਰਨ ਦੀ ਕੀ ਲੋੜ ਸੀ ਮੈਂ ਕਿਹਾ ਫੇਰ ਕੀ ਹੋਇਆ ਨਾਨੀ ਜੀ ਤੁਸੀਂ ਵੀ ਥੱਕ ਕੇ ਆ ਕੇ ਕਿਵੇਂ ਕਰਦੇ? ਥੱਕਣ ਨੂੰ ਮੈਂ ਕਿਹੜਾ ਪਾੜਾ ਢੋ ਕੇ ਆਈ ਹਾਂ ਸੰਸਕਾਰ ਤੇ ਹੀ ਗੲੀ ਸੀ। ਨਾਨੀ ਦੇ ਮੈਨੂੰ ਲੜਨ ਤੇ ਨਾਨਾ ਜੀ ਨੇ ਨਾਨੀ ਜੀ ਨੂੰ ਕਿਹਾ ਕਿਉਂ ਕੁੜੀ ਨੂੰ ਲੜੀ ਜਾਂਦੀ ਐ ਇੱਕ ਤਾਂ ਕੁੜੀ ਨੇ ਸਾਰਾ ਕੰਮ ਕੀਤੈ। ਸ਼ਾਬਾਸ਼ੇ ਤਾਂ ਕੀ ਦੇਣੀ ਐਂ ਆ ਕੇ ਕੁੜੀ ਨੂੰ ਲੜਨ ਲੱਗ ਗੲੀ। ਨਾਨਾ ਜੀ ਦੇ ਕਹਿੰਦਿਆਂ ਕਹਿੰਦਿਆਂ ਗੱਜਣ ਚਾਚਾ ਵੀ ਆ ਗਿਆ। ਗੱਜਣ ਚਾਚਾ ਆ ਕੇ ਕਹਿਣ ਲੱਗਾ ਬਾਈ ਕਹਿੰਦੇ ਨੇ ਬੁੱਧੂ ਦੀ ਬਹੂ ਦਾ ਭੋਗ ਵੀ ਤਿੰਨ ਦਿਨ ਬਾਅਦ ਹੀ ਪਾ ਦੇਣਗੇ ਤੇ ਬਾਈ ਇੱਕ ਗੱਲ ਹੋਰ ਸੁਣ …,ਕਹਿੰਦੇ ਨੇ ਬੁੱਧੂ ਹੋਰਾਂ ਨੂੰ ਤਾਂ ਪੁਲਿਸ ਹੁਣ ਭੋਗ ਤੇ ਵੀ ਨਹੀਂ ਆਉਣ ਦਿੰਦੀ। ਨਾਨਾ ਜੀ ਲੰਮਾ ਹੌਕਾ ਲੈਂਦਿਆਂ ਕਿਹਾ ਗੱਜਣਾ ਮਾੜੀ ਦੇ ਕਰਨ ਵਾਲਾ ਆਪੇ ਮਰਦੈ । ਹਾਂ ਬਾਈ ਇਹ ਗੱਲ ਤਾਂ ਹੈ ਪਰ ਬਾਈ ਕੁੜੀਆਂ ਰੁਲ਼ ਗਈਆਂ। ਕੀ ਪਤਾ ਗੱਜਣਾ ਪਹਿਲਾਂ ਰੁਲੀਆਂ ਸੀ ਜਾ ਹੁਣ ਰੁਲ ਗੲੀਆਂ…. ਗੱਜਣਾ ਕਰਤਾਰ ਦੀਆਂ ਕਰਤਾਰ ਹੀ ਜਾਣੇ….ਹਾਂ ਬਾਈ ਇਹ ਤਾਂ ਗੱਲ ਹੈ…. ਗੱਜਣਾ ਬੰਦਾ ਰੱਬ ਤੋਂ ਹੀ ਮੰਗਦੈ ਤੇ ਰੱਬ ਨੂੰ ਹੀ ਤਾਨੇ ਦਿੰਦੈ…. ਜੇ ਬੰਦਾ ਰੱਬ ਦੀ ਰਜ਼ਾ ਚ ਰਹਿਣਾ ਸਿੱਖ ਜਾਵੇ ਤਾਂ ਇਹ ਦੁੱਖ ਸੁੱਖ ਨਾਜ਼ੁਕ ਜਾਪਣ ਲੱਗ ਜਾਣ.., ਬਾਈ ਦੁੱਖਾਂ ਵੇਲੇ ਹੀ ਬੰਦਾ ਰੱਬ ਨੂੰ ਯਾਦ ਕਰਦੈ…. ਉਹੀ ਤਾਂ ਗੱਲ ਐ ਗੱਜਣਾ ਬੰਦਾ ਸੁੱਖ ਤਾਂ ਆਪਦਾ ਬਣਾਇਆ ਮੰਨਦੈ… ਦੁੱਖ ਰੱਬ ਦਾ ਬਣਾਇਆ…. ਹਾਂ ਬਾਈ ਇਹ ਤਾਂ ਹੈ ਗੱਜਣ ਨਾਨਾ ਅੱਗੇ ਗੱਲ ਨਾ ਓੜਨ ਤੇ ਇਹੀ ਕਹਿ ਕੇ ਚੁੱਪ ਹੋ ਗਿਆ। ਗੱਲਾਂ ਕਰਦੇ ਕਰਦੇ ਗੋਰਾ ਮਾਮਾ ਆ ਗਿਆ ਮਾਮੇ ਨੇ ਆ ਕੇ ਕਿਹਾ ਕੀ ਗੱਲਾਂ ਕਰੀ ਜਾਂਦੇ ਹੋ? ਕੀ ਗੱਲਾਂ ਕਰਨੀਆਂ ਗੋਰੇ ? ਹੁਣੇ ਬੁੱਧੂ ਦੀ ਬਹੂ ਦੇ ਸੰਸਕਾਰ ਤੋਂ ਆਏ ਹਾਂ।  ਗੱਜਣ ਚਾਚੇ ਨੇ ਕਿਹਾ । ਹਾਂ ਚਾਚਾ ਬਹੁਤ ਮਾੜੀ ਹੋਇਆ…. ਗੋਰਿਆਂ ਮਾੜੀ ਦੇ ਕਰਨ ਵਾਲੇ ਨਾਲ ਹੀ ਮਾੜੀ ਹੁੰਦੀ ਹੈ ਗੱਜਣ ਚਾਚੇ ਦੀ ਜਗ੍ਹਾ ਨਾਨੇ ਨੇ ਜੁਆਬ ਦਿੱਤਾ…. ਹਾਂ ਬਾਪੂ ਕਹਿੰਦੇ ਨੇ ਬੁੱਧੂ ਦੀ ਬਹੂ ਦਾ ਭੋਗ ਵੀ ਤੀਜੇ ਦਿਨ ਹੀ ਪੈਜੂ….ਬਾਪੂ ਇਹ ਤਾਂ ਜੱਗੋਂ ਤੇਰ੍ਹਵੀਂ ਹੋ ਗੲੀ…. ਪੁੱਤ ਜੱਗੋਂ ਤੇਰ੍ਹਵੀਂ ਇੱਕ ਦਿਨ ਚ ਨਹੀਂ ਹੁੰਦੀ ਹੁੰਦੀ…. ਬੰਦਾ ਪਹਿਲਾਂ ਕਰਮ ਕਰਨੇ ਸ਼ੁਰੂ ਕਰਦੈ ਫਿਰ ਕਰਮਾਂ ਦਾ ਫਲ ਮਿਲਦੈ…ਸਾਡਾ ਦਾਦਾ ਇੱਕ ਕਹਾਣੀ ਸੁਣਾਉਂਦਾ ਹੁੰਦਾ ਸੀ…. ਕਹਾਣੀ ਚ ਉਹ ਸੁਣਾਉਂਦਾ ਹੁੰਦਾ ਸੀ ਇੱਕ ਪਿੰਡ ਵਿੱਚ ਇੱਕ ਪਿਉ ਪੁੱਤ ਰਹਿੰਦੇ ਸੀ…. ਉਸ ਬੰਦੇ ਦੇ ਦੋ ਪੁੱਤ ਸੀ ….ਪਿਉ ਕੋਲ ਦੱਸ ਕਿਲੇ ਜਮੀਨ ਸੀ… ਉਹਨੇ ਦੋਵਾਂ ਪੁੱਤਾਂ ਚ ਬਰਾਬਰ ਦੀ ਜ਼ਮੀਨ ਵੰਡ ਕੇ ਦੇ ਦਿੱਤੀ… ਇੱਕ ਹਿੱਸਾ ਆਪਦਾ ਰੱਖ ਲਿਆ…. ਵੱਡਾ ਪੁੱਤ ਉਹਦਾ ਮਾੜੀ ਸੰਗਤ ਚ ਪੈ ਗਿਆ… ਮਾੜੀ ਸੰਗਤ ਚ ਪੈ ਕੇ ਉਹਨੇ ਆਪਦੇ ਹਿੱਸੇ ਦੀ ਜ਼ਮੀਨ ਬਰਬਾਦ ਕਰ ਦਿੱਤੀ…. ਫਿਰ ਉਹਨੇ ਆਪਦੇ ਪਿਉ ਆਲੀ ਜ਼ਮੀਨ ਤੇ ਅੱਖ ਧਰ ਲੲੀ… ਇੱਕ ਦਿਨ ਲੜ ਕੇ ਕਹਿਣ ਲੱਗਿਆ …ਅਖੇ ਤੂੰ ਬੁੱਢੇ ਹੋਏ ਜ਼ਮੀਨ ਕੀ ਕਰਨੀ.  . ਸਾਨੂੰ ਹਿੱਸੇ ਬਹਿੰਦੀ ਵੰਡ ਦੇ…. ਪਿਉ ਨੇ ਕਿਹਾ ਸੌ ਦੀ ਇੱਕ… ਜਿੰਨਾ ਚਿਰ ‌ਮੈਂ ਜਿਉਣਾ ਉਨ੍ਹਾਂ ਚਿਰ ਮੈਂ ਜ਼ਮੀਨ ਵੰਡ ਕੇ ਨਹੀਂ ਦਿੰਦਾ।ਚੱਲ ਗੱਲ ਆਈ ਗੲੀ ਹੋ ਗੲੀ। ਪੁੱਤ ਨੇ ਫੇਰ ਕੁਝ ਦਿਨਾਂ ਮਗਰੋਂ ਜ਼ਮੀਨ ਪਿੱਛੇ ਰੋਲਾ ਪਾ ਲਿਆ….ਪਿਉ ਨੇ ਅੱਕ ਕਹਿ ਦਿੱਤਾ…. ਮੈਨੂੰ ਮਾਰ ਦਿਉ ਫੇਰ ਜ਼ਮੀਨ ਵੰਡ ਲਿਉ…ਪੁੱਤ ਨੇ ਜਿਵੇਂ ਗੱਲ ਕੰਨ ਚ ਪਾ ਲੲੀ…. ਉਸੇ ਰਾਤ ਪੁੱਤ ਨੇ ਪਿਉ ਨੂੰ ਮਾਰ ਦਿੱਤਾ ਤੇ ਦਾਦਾ ਕਹਿੰਦਾ ਹੁੰਦਾ ਸੀ ਪੁੱਤ ਨੇ ਪਿਉਂ ਉਸ ਰਾਤ ਹੀ ਨਹੀਂ ਮਾਰਿਆ ਸੀ… ਉਹਨੇ ਉਸੇ ਦਿਨ ਤੋਂ ਮਾਰਨਾ ਸ਼ੁਰੂ ਕਰ ਦਿੱਤਾ ਸੀ…. ਜਿਸ ਦਿਨ ਤੋਂ ਜ਼ਮੀਨ ਦਾ ਰੋਲਾ ਸ਼ੁਰੂ ਹੋਇਆ ਸੀ….ਕੋਈ ਵੀ ਬੰਦਾ ਇੱਕ ਦਿਨ ਚ ਕੋਈ ਕੰਮ ਨਹੀਂ ਕਰਦਾ… ਪਹਿਲਾਂ ਬੰਦਾ ਆਪਣੇ ਅੰਦਰ ਚੰਗੇ ਬੁਰੇ ਕੰਮ ਕਰਨ ਦਾ ਵਿਚਾਰ ਕਰਦੈ…. ਫੇਰ ਆਖਰੀ ਨਤੀਜੇ ਤੇ ਪਹੁੰਚਦੈ…. ਹੁਣ ‌ਬੁੱਧੂ ਦੀ ਬਹੂ ਦੀ ਗੱਲ ਲਗਾ ਲੋ…. ਉਹ ਇਕੋਂ ਦਿਨ ਚ ਥੋੜਾ ਖੂਹ ਚ ਛਾਲ ਮਾਰ ਕੇ ਮਰ ਗੲੀ… ਮਰਨ ਦੇ ਖਿਆਲ ਉਹਦੇ ਮਨ ਪਹਿਲਾਂ ‌ਬਹੁਤ ਵਾਰ ਆਏ ਹੋਣਗੇ ਤੇ ਅਖੀਰ ਚ ਆਖਰੀ ਮੌਤ ਦੇ ਨਤੀਜੇ ਤੇ ਪਹੁੰਚ ਗੲੀ। ਹਾਂ ਬਾਈ ਇਹ ਤਾਂ ਅਸੀਂ ਕਦੇ ਸੋਚਿਆ ਹੀ ਨਹੀਂ ਸੀ। ਗੱਜਣ ਚਾਚੇ ਨੇ ਹੈਰਾਨ ਹੁੰਦਿਆਂ ਕਿਹਾ। ਗੋਰਾ ਮਾਮਾ ਵੀ ਨਾਨਾ ਜੀ ਦੇ ਮੂੰਹ ਵੱਲ ਦੇਖ ਰਿਹਾ ਸੀ ….ਜਿਵੇਂ ਨਾਨਾ ਜੀ ਨੇ ਪਹਿਲੀ ਵਾਰ ਕੋਈ ਕੰਮ ਦੀ ਗੱਲ ਕਹੀ ਹੋਵੇ….ਹਾਂ ਬਾਪੂ ਤੇਰੀ ਗੱਲ ਸੌਲਾ ਆਨੇ ਸੱਚ ਹੈ…. ਚੰਗਾ ਬਾਪੂ ਮੈਂ ਤਾਂ ਕੰਮ ਤੇ ਜਾਂਦਾ ਹਾਂ….ਘਰੋਂ ਸਮਾਨ ਚੱਕਣ ਆਇਆ ਸੀ…. ਤੁਹਾਡੀਆਂ ਗੱਲਾਂ ਸੁਣ ਕੇ ਤੁਹਾਡੇ ਕੋਲ ਬੈਠ ਗਿਆ…. ਕਹਿ ਕੇ ਗੋਰਾ ਮਾਮਾ ਸਮਾਨ ਚੱਕ ਕੇ ਚਲਾ ਗਿਆ।  ਨਾਲ ਹੀ ਗੱਜਣ ਚਾਚਾ ਵੀ ਕਹਿਣ ਲੱਗਿਆ ਚੰਗਾ ਬਾਈ ਮੈਂ ਵੀ ਚੱਲਦਾ ਹਾਂ ਮੱਝਾਂ ਧੁੱਪੇ ਖੜੀਆਂ ਹੋਣਗੀਆਂ ਜਾਂ ਕੇ ਪਾਣੀ ਪਿਆ ਕੇ ਉਹਨਾਂ ਨੂੰ ਛਾਵੇਂ ਕਰਾਂ….ਗੱਜਣ ਚਾਚਾ ਵੀ ਚਲਾ ਗਿਆ।ਇੰਨੇ ਨੂੰ ਨਾਨੀ ਨੇ ਮੈਨੂੰ ਆਵਾਜ਼ ਮਾਰੀ ਕਿ ਕੁੜੇ ਕਿਰਨਾਂ ਰੋਟੀ ਖਾ ਲੈ ਨਾਲੇ ਤੇਰੇ ਨਾਨੇ ਨੂੰ ਪਵਾ ਕੇ ਖਵਾ ਦੇ ਨਹੀਂ ਤਾਂ ਇਹ ਗੱਲਾਂ ਚ ਹੀ ਘਰ ਪੂਰਾ ਕਰ...

ਦਿਉ। ਮੈਂ ਪਹਿਲਾਂ ਨਾਨਾ ਜੀ ਨੂੰ ਰੋਟੀ ਪਵਾ ਕੇ ਖਵਾ ਦਿੱਤੀ ਫਿਰ ਆਪ ਖਾ ਲੲੀ….ਨਾਨਾ ਜੀ ਰੋਟੀ ਖਾ ਕੇ ਬਾਹਰ ਨੂੰ ਚਲੇ ਗੲੇ ਤੇ ਮੈਂ ਤੇ ਨਾਨੀ ਜੀ ਕੰਮ ਚ ਰੁੱਝ ਗੲੇ।ਦੂਜੇ ਦਿਨ ਆਥਣੇ ਜੇ ਨਾਨੀ ਜੀ ਆਟਾ ਗੁੰਨ ਰਹੇ ਸੀ ਤੇ ਮੈਂ ਨਾਨੀ ਜੀ ਕੋਲ ਬੈਠੀ ਸਕੂਲ ਦਾ ਕੰਮ ਕਰ ਰਹੀ ਸੀ। ਮੰਮੀ ਦੇ ਸੀਲੋ ਤਾਈਂ ਜੀ ਆਏ ਤੇ ਕਹਿਣ ਲੱਗੇ ਕੁੜੇ ਕਰਤਾਰੋ… ਮੈਂ ਸੁਣਿਐ ਬੁੱਧੂ ਦੀ ਬਹੂ ਭੋਗ ਕੱਲ੍ਹ ਨੂੰ ਹੀ ਪੈ ਜਾਉ…. ਕੁੜੇ ਤੀਜੇ ਦਿਨ ਭੋਗ ਪਿਆ ਤਾਂ ਮਾੜਾ ਹੁੰਦਾ…. ਤੀਜੇ ਦਿਨ ਬੰਦੇ ਦੇ ਫੁੱਲ ਚੁਕੇ ਜਾਂਦੇ ਨੇ ਤੇ ਇਹ ਭੋਗ ਵੀ ਪਾ ਦੇਣਗੇ….ਵਾਹਗੁਰੂ ਲੋਹੜਾ ਹੀ ਆਇਆ ਪਿਆ…ਖੋਰੇ ਕੀ ਘੋਰ ਕੱਲਯੁਗ ਆ ਗਿਆ…ਵਾਹਗੁਰੂ ਉਹਦੀ ਗਤੀ ਕਿਵੇਂ ਹੋਉ? ਸੀਲੋ ਨਾਨੀ (ਮੰਮੀ ਦੀ ਤਾਈਂ) ਇਕੋਂ ਸਾਹ ਫ਼ਿਕਰਮੰਦ ਹੁੰਦਿਆਂ ਕਿੰਨਾ ਕੁਝ ਕਹਿ ਗੲੀ। ਨਾਨੀ ਜੀ ਕਹਿਣ ਲੱਗੇ ਹਾਂ ਭੈਣੇ ਸੁਣਿਆ ਤਾਂ ਮੈਂ ਇਹੀ ਹੈ ਕਹਿੰਦੇ ਨੇ ਪੁਲਿਸ ਨੇ ਕਿਹਾ ਤੀਜੇ ਤਿੰਨ ਭੋਗ ਪਾਉਣ ਨੂੰ…. ਫੇਰ ਬੁੱਧੂ ਤੇ ਬੁੱਧੂ ਦੀ ਮਾਂ ਨੂੰ ਜੇਲ੍ਹ ਹੋ ਜਾਉ… ਫੇਰ ਉਹਨਾਂ ਨੂੰ ਤਾਂ ਆਉਣ ਨਹੀਂ ਦੇਣਾ…. ਸੀਲੋ ਨਾਨੀ ਨੇ ਵਿਚੋਂ ਹੀ ਗੱਲ  ਕੱਟਦਿਆਂ ਕਿਹਾ… ਭੈਣੇ ਆਉਣ ਤਾਂ ਹੁਣ ਕਿਹੜਾ ਉਹ ਦੇਣਗੇ… ਉਹਨਾਂ ਨੂੰ ਪੁਲਿਸ ਹੱਥ ਕੜੀਆਂ ਲਗਾ ਕੇ ਭੋਗ ਤੇ ਨਾਲ ਹੀ ਲੈਂ ਕੇ ਆਉ ਤੇ ਨਾਲ ਮੋੜ ਕੇ ਲੈਂ ਜਾਉ….ਹਾਂ ਭੈਣੇ ਸੁਣਦੇ ਤਾਂ ਆਹੀ ਆ….ਦੱਸ ਕੀ ਕੱਢਿਆ ਔਤਾ ਦੇਇਆ ਨੇ ਵਿਚਾਰੀ ਨਾਲ ਮਾੜਾ ਕਰਕੇ….ਬਸ ਭੈਣੇ ਆਪਦੇ ਆਪਦੇ ਕਰਮ ਨੇ ਇਹ ਨਾਨੀ ਕਹਿ ਹੀ ਰਹੀ ਸੀ ਇੰਨੇ ਨੂੰ ਨਾਨਾ ਜੀ ਬਾਹਰੋਂ ਆਏ ਤੇ ਕਹਿਣ ਲੱਗੇ‌ ਕਰਤਾਰੋ ਮੈਂ ਤਾਂ ਸੁਣਿਆਂ ਕੁੜੀਆਂ ਨੂੰ ਪੁਲਿਸ ਨਾਲ ਹੀ ਲੈ ਜੂ…. ਅੱਛਾ ਕਿਉਂ ? ਨਾਨੀ ਦੀ ਥਾਂ ਸੀਤੋ ਤਾਈਂ ਨੇ ਪੁੱਛਿਆ… ਕੀ ਪਤੈ ਕਹਿੰਦੇ ਪੁਲਿਸ ਕਹਿੰਦੀ ਹੈ… ਚਾਚੇ ਤਾਏ ਕੁੜੀਆਂ ਨੂੰ ਜ਼ਮੀਨ ਮਾਰੇ ਰੱਖਣਗੇ ਤੇ ਮਗਰੋਂ ਜ਼ਮੀਨ ਨਾਂ ਲਵਾਂ ਕੇ ਲੱਤ ਮਾਰਨਗੇ…..ਪਰ ਵਾਹਗੁਰੂ ਠਾਣਿਆਂ ਚ ਕੁੜੀਆਂ ਦਾ ਕੀ ਬਣੂ….ਅੱਜ ਕੱਲ੍ਹ ਤਾਂ ਸਕੇ ਪਿਉ ਦਾ ਭਰੋਸਾ ਨਹੀਂ…. ਸੀਲੋ ਤਾਈਂ ਨੇ ਫ਼ਿਕਰਮੰਦ ਹੁੰਦਿਆਂ ਕਿਹਾ…. ਨਹੀਂ ਭਾਬੀ ਕੁੜੀਆਂ ਨੂੰ ਪੁਲਿਸ ਠਾਣੇ ਨਹੀਂ ਲੈਂ ਕੇ ਜਾਂਦੀ….ਹੋਰ ਕਿੱਥੇ ਲੈਂ ਕੇ ਜਾਉ….ਸੀਤੋ ਨਾਨੀ ਨੇ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਪੁੱਛਿਆਂ ਭਾਬੀ ਪੁਲਿਸ ਕੁੜੀਆਂ ਨੂੰ ਕਾਰਵਾਈ ਕਰਕੇ ਯਤੀਮਖਾਨੇ ਛੱਡ ਦਿਉ…. ਜੱਗਿਆ ਫੇਰ ਬੁੱਧੂ ਦੀ ਜਮੀਨ ਜਾਇਦਾਦ ਦਾ ਕੀ ਬਣੂ…. ਉਹ ਕਾਨੂੰਨੀ ਕਾਰਵਾਈ ਤੋਂ ਬਿਨਾਂ ਵੀ ਹੁਣ ਕੁੜੀਆਂ ਦੇ ਨਾਂ ਬੋਲੁਗੀ…. ਜਿੰਨਾ ਵਕਤ ਕੁੜੀਆਂ ਯਤੀਮਖਾਨੇ ਰਹਿਣਗੀਆਂ ….ਉਹਨਾਂ ਵਕਤ ਜ਼ਮੀਨ ਦਾ ਹਿੱਸਾ ਠੇਕਾ ਯਤੀਮਖਾਨੇ ਖਾਨੇ ਨੂੰ ਜਾਉ….ਉਸ ਤੋਂ ਜਦੋਂ ਕੁੜੀਆਂ ਅਠਾਰਾਂ ਸਾਲ ਦੀਆਂ ਹੋ ਗੲੀਆਂ ਤਾਂ ਕੁੜੀਆਂ ਜ਼ਮੀਨ ਦੀਆਂ ਆਪ ਹੱਕਦਾਰ ਹੋਣਗੀਆਂ… ਇਹ ਵੀ ਗੱਲ ਐ ਜੱਗਿਆ ਪਰ ਕੁੜੀਆਂ ਨੂੰ ਉੱਥੇ ਪਾਲੂ ਕੌਣ….ਭਾਬੀ ਤੂੰ ਕਮਲੀਆਂ ਗੱਲਾਂ ਕਿਉਂ ਕਰਦੀ ਹੁੰਦੀ ਐ….ਯਤੀਮਖਾਨੇ ਚ ਮਾਈਆਂ ਰੱਖੀਆਂ ਹੁੰਦੀਆਂ ਪਾਲਣ ਵਾਲੀਆਂ…. ਉਹ ਉੱਥੇ ਜੁਆਕਾਂ ਨੂੰ ਪਾਲਦੀਆਂ ਹੀ ਨਹੀਂ ਉਥੇ ਜੁਆਕਾਂ ਨੂੰ ਕੰਮ ਸਿਖਾਏ ਜਾਂਦੇ ਨੇ… ਦੋ ਅੱਖਰ ਉਠਾਉਣੇ ਸਿਖਾਏ ਜਾਂਦੇ ਨੇ…. ਫੇਰ ਤਾਂ ਚੱਲ ਵਧੀਆ ਜੱਗਿਆ…. ਕੁੜੀਆਂ ਦੀ ਜ਼ਿੰਦਗੀ ਦੀ ਤਾਣੀ ਤਾਂ ਸੁਲਝ ਜਾਉ…. ਹਾਂ ਭਾਬੀ ਮੈਂ ਤਾਂ ਪਹਿਲਾਂ ਹੀ ਕਹਿੰਦਾ ਸੀ ਕੀ ਪਤੈ ਕੁੜੀਆਂ ਦੀ ਜ਼ਿੰਦਗੀ ਪਹਿਲਾਂ ਰੁਲੀ ਜਾਂ ਹੁਣ ਰੁਲੂ….ਜੱਗਿਆ ਇਹ ਤਾਂ ਰੱਬ ਦੇ ਰੰਗ ਨੇ ਹਾਂ ਜੱਗਿਆ ਚੱਲ ਜੋ ਹੋਉ ਚੰਗਾ ਹੋਉ….ਚੱਲ ਚੰਗਾ ਭੈਣੇ ਮੈਂ ਚੱਲਦੀ ਹਾਂ… ਹਾਲੇ ਤਾਂ ਗੋਹਾ ਕੂੜਾ ਵੀ ਕਰਨੈ…. ਹਾਲੇ ਵੀਰਾ ਖੇਤ ਜਾਉ… ਉਹਨੂੰ ਸੀਰੀ ਦੀਆਂ ਰੋਟੀਆਂ ਥੱਪ ਕੇ ਦੇਣੀ ਨੇ… ਕਹਿ ਕੇ ਨਾਨੀ ਸੀਤੋ ਚਲੀ ਗੲੀ।ਮੈਂ ਤੇ ਨਾਨੀ ਕੰਮ ਚ ਰੁੱਝ ਗੲੀਆਂ ਨਾਨਾ ਜੀ ਖੇਤ ਗੇੜਾ ਮਾਰਨ ਤੁਰ ਗਏ।ਉਸ ਤੋਂ ਅਗਲੇ ਦਿਨ ਬੁੱਧੂ ਦੀ ਬਹੂ ਦਾ ਭੋਗ ਸੀ ।ਨਾਨੀ ਜੀ ਨੇ ਤੜਕੇ ਸਨੇਹਾ ਹੀ ਗੋਹਾ ਕੂੜਾ ਸੁੱਟ ਦਿੱਤਾ ਤੇ ਨਾਲ ਹੀ ਦਾਲ ਧਰ ਕੇ ਆਟਾ ਗੁੰਨ ਦਿੱਤਾ । ਆਟਾ ਗੁੰਨ ਕੇ ਮੈਨੂੰ ਕਾਹਲ ਨਾਲ ਰੋਟੀ ਪਕਾਉਣ ਨੂੰ ਕਹਿ ਦਿੱਤਾ । ਮੈਂ ਰੋਟੀ ਬਣਾਉਣ ਲੱਗ ਗੲੀ । ਚੁੱਲ੍ਹੇ ਮੂਹਰੇ ਬੈਠ ਕੇ ਹੀ ਨਾਨਾ ਜੀ ਨੇ ਰੋਟੀ ਆਪ ਹੀ ਪਵਾ ਕੇ ਖਾ ਲੲੀ  ਤੇ ਮਗਰੀ ਨਾਨੀ ਜੀ ਨੇ  ਖਾ ਲੲੀ । ਨਾਨੀ ਜੀ ਨੇ ਰੋਟੀ ਖਾ ਕੇ ਪਸ਼ੂਆਂ ਨੂੰ ਪਾਣੀ ਪਿਆ ਕੇ ਤੜਕੇ ਹੀ ਅੰਦਰ ਬੰਨ ਦਿੱਤਾ।  ਮੈਂ ਰੋਟੀ ਪਕਾ ਕੇ ਪਰਾਂਤ ਚਕਲਾ ਵੇਲਣਾ ਸਾਂਭ ਦਿੱਤਾ । ਨਾਨਾ ਜੀ ਨਾਨੀ ਜੀ ਨੂੰ ਜਾਂਦੇ ਜਾਂਦੇ ਕਹਿ ਗੲੇ ਕਿ ਮੈਂ ਬੁੱਧੂ ਕੇ ਜਾਂਦਾ ਹਾਂ ਤੂੰ  ਹੁਣੇ ਆਜੀਂ। ਜਾ ਕੇ ਕੰਮ ਧੰਦਾ ਕਰਵਾ ਦੇਈ…. ਨਾਨੀ ਜੀ ਨੇ ਕਿਹਾ ਹਾਂ ਤੂੰ ਚੱਲ ਮੈਂ ਪਿੰਡੇ ਪਾਣੀ ਵੱਗਾ ਕੇ ਆਉਂਦੀ ਹਾਂ….ਨਾਨਾ ਜੀ ਚਲੇ ਗੲੇ ਤੇ ਨਾਨੀ ਨਹਾਉਣ ਚਲੇ ਗੲੇ… ਪੰਜ ਦੱਸ ਮਿੰਟਾਂ ਚ ਨਾਨੀ ਜੀ ਨਹਾ ਕੇ ਬਾਹਰ ਗੲੇ….ਮੈਂ ਨਾਨੀ ਜੀ ਹੁਣ ਤੁਸੀਂ ਕਿੰਨੇ ਵਜੇ ਤੱਕ ਆਜੋਗੇ? ਨਾਨੀ ਨੇ ਕਿਹਾ ਪੁੱਤ ਅੱਜ ਤਾਂ ਦੋ ਵੱਜ ਜਾਣਗੇ….ਕਿਉਂ ਨਾਨੀ ਜੀ ਭੋਗ ਤੇ ਇੰਨਾ ਵਕਤ ਲੱਗ ਜਾਂਦੈ…. ਹਾਂ ਪੁੱਤ ਮਰਗਤ ਦੇ ਭੋਗ ਦੀ ਅਰਦਾਸ ਪੋਣੇ ਇੱਕ ਹੁੰਦੀ ਹੈ… ਕਿਉਂ ਨਾਨੀ ਜੀ ਇੰਨੀ ਲੇਟ ਕਿਉਂ ਮੈਂ ਸਵਾਲ ਕੀਤਾ…. ਪੁੱਤ ਉਹ ਚੌਵੀ ਘੰਟਿਆਂ ਦਾ ਵਿਚਕਾਰਲਾ ਪਹਿਰ ਹੁੰਦੈ ਤਾਹੀਂ ਪੁੱਤ…. ਕਿਉਂ ਨਾਨੀ ਵਿਚਕਾਰਲਾ ਪਹਿਰ ਕਿਉਂ ਰੱਖਿਆ ਭੋਗ ਲੲੀ….ਪੁੱਤ ਮੈਂ ਹੁਣ ਲੇਟ ਹੁੰਦੀ ਹਾਂ ਇਹ ਸਭ ਤੇਰੇ ਨਾਨਾ ਜੀ ਨੂੰ ਪੁੱਛ ਲੲੀ… ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੁੰਦੀ ਹੈ ਹਰ ਗੱਲ….ਠੀਕ ਹੈ ਨਾਨੀ ਜੀ ਮੈਂ ਕਿਹਾ…. ਨਾਨੀ ਜੀ ਜਾਂਦੇ ਜਾਂਦੇ ਕਹਿ ਪੁੱਤ ਕੋਈ ਆਈ ਜਾਵੇਂ ਮੂਹਰਲੇ ਦਰਵਾਜੇ ਦਾ ਕੁੰਡਾ ਨਾ ਖੋਲ੍ਹੀ। ਮੈਂ ਕਿਹਾ ਚੰਗਾ ਨਾਨੀ ਜੀ ਨਹੀਂ ਖੋਲ੍ਹਦੀ…. ਮੈਨੂੰ ਕਹਿ ਕੇ ਨਾਨੀ ਜੀ ਭੋਗ ਤੇ ਚਲੇ ਗੲੇ ਤੇ ਬਾਅਦ ਵਿੱਚ ਮੈਂ ਆਪਣੇ ਕੰਮ ਧੰਦੇ ਲੱਗ ਗੲੀ।ਦੋ ਵੱਜ ਗੲੇ ਨਾਨਾ ਜੀ ਤੇ ਨਾਨੀ ਜੀ ਹਾਲੇ ਤੱਕ ਨਾ ਆਏ….ਮੈਂ ਉਡੀਕ ਰਹੀ ਸੀ ਕਿ ਹੁਣ ਆਏ ਹੁਣ ਆਏ ਪਰ ਸਾਢੇ ਤਿੰਨ ਦਾ ਵਕਤ ਹੋ ਗਿਆ ਨਾਨਾ ਜੀ ਤੇ ਨਾਨੀ ਜੀ ਹਾਲੇ ਤੱਕ ਨਾ ਆਏ… ਸਾਡੇ ਤਿੰਨ ਉਡੀਕ ਉਡੀਕ ਮੈਂ ਛੋਟੀ ਟੋਕਰੀ ਨਾਲ ਤੂੜੀ ਤੂੜੀ ਪਾ ਪਾ ਪਸ਼ੂਆਂ ਨੂੰ ਸੰਨੀ ਪਾ ਦਿੱਤੀ….ਉਸ ਦਿਨ ਮੈਂ ਪਹਿਲੀ ਵਾਰ ਪਸ਼ੂਆਂ ਨੂੰ ਸੰਨੀ ਰਲਾਈਂ ਸੀ। ਚਾਰ ਵੱਜ ਗੲੇ ਨਾਨਾ ਨਾਨੀ ਹਾਲੇ ਵੀ ਨਹੀਂ ਆਏ ਸੀ… ਮੈਂ ਅੱਕ ਕੇ ਕਿਤਾਬਾਂ ਚੱਕ ਲੲੀਆਂ ਤੇ ਸਕੂਲ ਦਾ ਕੰਮ ਸ਼ੁਰੂ ਕਰ ਦਿੱਤਾ… ਸਾਢੇ ਚਾਰ ਵਜੇ ਦਰਵਾਜ਼ਾ ਖੜਕਿਆ ਤੇ ਮੈਂ ਭੱਜ ਕੇ ਦਰਵਾਜ਼ਾ ਖੋਲ੍ਹਣ ਗੲੀ…. ਪੁੱਛਿਆ ਕੌਣ? ਤਾਂ ਨਾਨਾ ਜੀ ਨੇ ਕਿਹਾ ਮੈਂ ਹਾਂ ਮੇਰੇ ਸ਼ੇਰ ਦਰਵਾਜ਼ਾ ਖੋਲ੍ਹ…. ਮੈਂ ਦਰਵਾਜ਼ਾ ਖੋਲ੍ਹ ਦਿੱਤਾ…. ਦੇਖਿਆ ਨਾਨਾ ਜੀ ਇੱਕਲੇ ਹੀ ਸੀ… ਮੈਂ ਨਾਨਾ ਨੂੰ ਅੰਦਰ ਆ ਪਾਣੀ ਦਾ ਗਿਲਾਸ ਫੜਾਉਂਦਿਆਂ ਪੁੱਛਿਆ ਨਾਨਾ ਜੀ ਨਾਨੀ ਜੀ ਨਹੀਂ ਆਏ…. ਨਾਨਾ ਜੀ ਨੇ ਕਿਹਾ ਆਉਂਦੀ ਹੋਉ… ਮੈਂ ਕਿਹਾ ਇੰਨੀ ਲੇਟ ਕਿਵੇਂ… ਉਹ ਤਾਂ ਕਹਿੰਦੇ ਸੀ ਕਿ ਦੋ ਵਜੇ ਮੁੜ ਆਵਾਂਗੇ….ਪੁੱਤ ਮੁੜ ਤਾਂ ਆਉਂਦੇ ਪਰ ਉਹਨਾਂ ਦੇ ਪੁਲਿਸ ਆਗੀ ਸੀ ਬਹੁਤ ਰੋਲਾ ਰੱਪਾ ਪੈ ਗਿਆ ਸੀ ਤਾਂ ਟੈਮ ਲੱਗ ਗਿਆ….ਚੱਲ ਮੈਂ ਪਸ਼ੂਆਂ ਨੂੰ ਸੰਨੀ ਪਾ ਆਵਾਂ…ਮੈਂ ਕਿਹਾ ਨਾਨਾ ਜੀ ਮੈਂ ਪਾ ਦਿੱਤੀ ਸੰਨੀ ਤਾਂ….ਨਾਨਾ ਜੀ ਮੇਰੇ ਮੂੰਹ ਵੱਲ ਹੈਰਾਨੀ ਨਾਲ ਦੇਖਦਿਆਂ ਕਹਿਣ ਲੱਗੇ ਤੈਨੂੰ ਨਿੱਕੀ ਜਿਹੀ ਨੂੰ ਸਾਰੇ ਕੰਮ ਕਿਵੇਂ ਆਉਂਦੇ ਨੇ…ਮੈਂ ਕਿਹਾ ਨਾਨਾ ਜੀ ਮੈਂ ਪਹਿਲਾਂ ਵਾਰ ਸੰਨੀ ਰਲਾਈਂ ਹੈ ਤੁਸੀਂ ਦੇਖ ਆਓ…. ਮੇਰੇ ਕਹਿੰਦਿਆਂ ਕਹਿੰਦਿਆਂ ਨਾਨੀ ਜੀ ਵੀ ਆ ਗੲੇ….ਨਾਨੀ ਜੀ ਆ ਕੇ ਕਹਿਣ ਲੱਗੇ ਕੀ ਗੱਲਾਂ ਕਰੀਂ ਜਾਂਦੇ ਹੋ ਨਾਨਾ ਦੋਹਤੀ…ਸੰਨੀ ਪਾ ਦਿੱਤੀ ਨਾਨੀ ਜੀ ਨੇ ਨਾਨਾ ਜੀ ਵੱਲ ਇਸ਼ਾਰਾ ਕਰਦਿਆਂ ਪੁੱਛਿਆ….ਉਹੀ ਤਾਂ ਅਸੀਂ ਨਾਨਾ ਦੋਹਤੀ ਗੱਲਾਂ ਕਰਦੇ ਸੀ ਮੇਰੀ ਦੋਹਤੀ ਨੇ ਮੇਰੇ ਆਉਂਦੇ ਨੂੰ ਸੰਨੀ ਤਾਂ ਪਾ ਵੀ ਦਿੱਤੀ ਸੀ…ਨਾਨਾ ਜੀ ਨੇ ਮੈਨੂੰ ਬੁੱਕਲ ਚ ਲੈਂਦਿਆਂ ਪਿਆਰ ਕੀਤਾ ਤੇ ਕਿਹਾ ਮੇਰਾ ਸ਼ੇਰ ਪੁੱਤ ਬਹੁਤ ਸਿਆਣੈ…. ਇਹ ਵੱਡਾ ਹੋਇਆ ਬਹੁਤ ਸਿਆਣਾ ਬਣੂ…. ਨਾਨੀ ਜੀ ਹੱਸ ਕੇ ਕਹਿਣ ਲੱਗੇ ਅੱਜ ਸੰਨੀ ਕੀ ਪਾ ਦਿੱਤੀ ….ਅੱਜ ਦੋਹਤੀ ਦਾ ਬਹੁਤਾ ਮੋਹ ਆਉਣ ਲੱਗ ਪਿਆ…ਲੈਂ ਆਵੇ ਨਾ ਮੋਹ…ਮੇਰਾ ਸ਼ੇਰ ਹੀ ਸਿਆਣਿਆਂ ਆਲੇ ਕਰਦੈ…. ਲੈਂ ਤੂੰ ਹੁਣ ਚਾਹ ਦੀ ਘੁੱਟ ਬਣਾ ਮੈਂ ਕੋਈ ਕੰਮ ਧੰਦਾ ਕਰਾ ਨਾਨਾ ਜੀ ਨੇ ਨਾਨੀ ਜੀ ਨੂੰ ਕਿਹਾ….ਜੇ ਹੁਣ ਗੱਜਣ ਆ ਗਿਆ ਹੋ ਗਿਆ ਕੰਮ…ਗੱਲਾਂ ਹੀ  ਪੂਰੀਆਂ ਨੀ ਆਉਣਗੀਆਂ ਥੋਡੀਆਂ… ਨਾਨੀ ਜੀ ਹੱਸਦੇ ਕਹਿ ਹੀ ਰਹੇ ਸੀ ਇੰਨੇ ਨੂੰ ਸੱਚੀਓ ਗੱਜਣ ਚਾਚਾ ਆ ਗਿਆ।ਲੈ ਆ ਗਿਆ ਗੱਜਣ ਤਾਂ ਮੈਂ ਤਾਂ ਹਾਲੇ ਕਹਿ ਹੀ ਰਹੀ ਸੀ….ਕੀ ਕਹਿ ਰਹੀ ਸੀ ਭਾਬੀ….ਇਹੀ ਤੇਰਾ ਬਾਈ ਕਹਿੰਦਾ ਕਿ ਕੋਈ ਕੰਮ ਧੰਦਾ ਕਰਦੇ ਹਾਂ… ਮੈਂ ਕਿਹਾ ਜੇ ਗੱਜਣ ਆ ਗਿਆ ਹੋ ਗਿਆ ਕੰਮ ਧੰਦਾ….ਹਾਂ ਭਾਬੀ ਜਦੋਂ ਮੈਂ ਤੇ ਬਾਈ ਗੱਲਾਂ ਚ ਪੈ ਜਾਂਦੇ ਹਾਂ ਤਾਂ ਸਭ ਕੰਮ ਕਾਰ ਭੁੱਲ ਹੀ  ਜਾਂਦੇ ਹਾਂ ….ਤਾਂਹੀ ਤਾਂ ਮੈਂ ਹੱਸੀ ਜਾਂਦੀ ਸੀ ਗੱਜਣਾ…. ਕਹਿ ਕੇ ਨਾਨੀ ਜੀ ਆਪ ਵੀ ਹੱਸ ਪਏ ਤੇ ਬਾਕੀ ਸਾਰੇ ਵੀ ਹੱਸ ਪਏ।ਚੱਲ ਬਾਈ ਬੁੱਧੂ ਕੀ ਕਹਾਣੀ ਤਾਂ ਸੁਲਝ ਗੲੀ…. ਹਾਂ ਗੱਜਣਾ ਰੱਬ ਜੋ ਕਰਦੈ ਚੰਗਾ ਹੀ ਕਰਦੈ ….ਕੁੜੀਆਂ ਜੇ ਇੱਥੇ ਰਹਿੰਦੀਆਂ ਤਾਂ ਰੁੱਲ ਜਾਂਦੀਆਂ… ਹੁਣ ਘੱਟੋ-ਘੱਟ ਟੁੱਕ ਤਾਂ ਰੱਜ ਕੇ ਖਾਣਗੀਆਂ…. ਹਾਂ ਬਾਈ ਸਭ ਕੁਝ ਠੀਕ ਹੋ ਗਿਆ ਕੁੜੀਆਂ ਦੇ ਨਾਂ ਨੂੰ ਤਾਂ…ਸੁਣਿਐ ਬਾਈ ਬੁੱਧੂ ਤੇ ਬੁੱਧੂ ਦੀ ਮਾਂ ਨੂੰ ਕਤਲ ਦੇ ਕੇਸ ਚ ਤੇ ਸ਼ੋਸ਼ਣ ਦੇ ਕੇਸ ਚ ਉਮਰ ਕੈਦ ਹੋ ਗੲੀ… ਗੱਜਣਾ ਬੁੱਢੀ ਦੀ ਤਾਂ ਪੰਜ ਸਾਲਾਂ ਨੂੰ ਉਮਰ ਕੈਦ ਮੁੱਕ ਜਾਊ ….ਪਰ ਬੁੱਧੂ ਦੀ ਉਮਰ ਹਾਲੇ ਕੲੀਆਂ ਸਾਲਾਂ ਬਾਅਦ ਮੁਕੂ….ਉਹ ਕਿਵੇਂ ਬਾਈ… ਹੋਰ ਗੱਜਣਾ ਬੁੱਢੀ ਤਾਂ ਪੰਜ ਸੱਤ ਸਾਲ ਹੋਰ ਕੱਟੂ ਪਰ ਬੁੱਧੂ ਦੀ ਹਾਲੇ ਉਮਰ ਹੀ ਕੀ ਸੀ… ਸਾਰੀ ਉਮਰ ਜੇਲ੍ਹ ਕੱਟਣੀ ਸੌਖੀ ਨਹੀਂ ਹੁੰਦੀ ਗੱਜਣਾ….ਹਾਂ ਬਾਈ ਇਹ ਤਾਂ ਹੈ ਪਰ ਇਹ ਤਾਂ ਉਹਨਾਂ ਨੇ  ਉਦੋਂ ਸੋਚਣੀ ਸੀ…. ਗੱਜਣਾ ਇਹ ਤਾਂ ਕਰਤਾਰ ਦੇ ਖੇਡ ਨੇ… ਆਪਾਂ ਤਾਂ ਉਹਦੇ ਹੱਥਾਂ ਦੀਆਂ ਕੱਠਪੁਤਲੀਆਂ ਹਾਂ…. ਉਹ ਜਿਵੇਂ ਨਚਾਉਦੈ ਨਚਾਈ ਜਾਂਦੈ…. ਗੱਲਾਂ ਕਰਦੇ ਕਰਦੇ ਨਾਨੀ ਜੀ ਚਾਹ ਬਣਾ ਲਿਆਏ…. ਨਾਨੀ ਨੇ ਬਾਟੀਆਂ ਚ ਚਾਹ ਪਾ ਦਿੱਤੀ…. ਸਭ ਨੇ ਚਾਹ ਦੇ ਨਾਲ ਗੱਲਾਂ ਕੀਤੀਆਂ ਨਾਨਾ ਜੀ ਨੇ ਚਾਹ ਪੀਂਦਿਆਂ ਹੀ ਕਿਹਾ…. ਚੱਲ ਗੱਜਣਾ ਉਹਨਾਂ ਦੀ ਤਾਣੀ ਸੁਲਝ ਗੲੀ…. ਆਪਾਂ ਵੀ ਹੁਣ ਆਪਦੇ ਕੰਮ ਦੀ ਤਾਣੀ ਸੁਲਝਾ ਲਈਏ… ਕਹਿ ਕੇ ਨਾਨਾ ਜੀ ਉਠੇ ਤੇ ਗੱਜਣ ਨਾਨਾ ਜੀ ਨਾਲ ਬਾਹਰ ਨੂੰ ਤੁਰ ਗਏ ਮੈਂ ਤੇ ਨਾਨੀ ਕੰਮਾਂ ਵਿੱਚ ਰੁੱਝ ਗੲੀਆਂ।।।
6283154525

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)