More Punjabi Kahaniya  Posts
ਦੂਜਾ ਵਿਆਹ


ਮੈਂ ਓਦੋਂ ਛੇਵੀਂ ਵਿਚ ਪੜ੍ਹਦੀ ਹੋਵਾਂਗੀ..ਜਦੋਂ ਮਾਂ ਇੰਜ ਹੋ ਗਈ ਸੀ..!
ਪੇਕੇ ਜਾਂਦੀ ਦੀ ਬੱਸ ਨਹਿਰ ਵਿਚ ਜਾ ਪਈ ਸੀ..ਮੁੜਕੇ ਰਿਸ਼ਤੇਦਾਰੀ ਨੇ ਜ਼ੋਰ ਪਾ ਕੇ ਡੈਡੀ ਜੀ ਦਾ ਦੂਜਾ ਵਿਆਹ ਕਰ ਦਿੱਤਾ..!
ਨਵੀਂ ਲਿਆਂਧੀ ਉਮਰ ਦੀ ਬਹੁਤ ਛੋਟੀ ਸੀ..ਮਸਾਂ ਵੀਹਾਂ ਦੀ..ਡੈਡ ਪੈਂਤੀ ਕੂ ਵਰ੍ਹਿਆਂ ਦਾ ਹੋਵੇਗਾ..!
ਉਹ ਇਥੇ ਦੂਜੇ ਥਾਂ ਹੀ ਆਈ ਸੀ..ਪਹਿਲੇ ਵਾਲਾ ਵਿਆਹ ਤੋਂ ਮਸੀ ਛੇ ਮਹੀਨੇ ਬਾਅਦ ਹੀ ਪੁਲਸ ਨੇ ਚੁੱਕ ਲਿਆ ਤੇ ਗਾਇਬ ਕਰ ਦਿੱਤਾ..!
ਲੋਕਾਂ ਬੜਾ ਡਰਾਇਆ ਪਰ ਉਹ ਸੁਭਾ ਦੀ ਬੜੀ ਚੰਗੀ ਨਿੱਕਲੀ..ਪਰ ਮਗਰੋਂ ਛੇਤੀ ਹੀ ਘਰੇ ਕਲੇਸ਼ ਜਿਹਾ ਰਹਿਣ ਲੱਗ ਪਿਆ..ਡੈਡੀ ਉਸ ਤੇ ਸ਼ੱਕ ਕਰਿਆ ਕਰਦਾ..!
ਮੇਰੇ ਤਾਏ ਜੀ ਦੇ ਮੁੰਡੇ ਉਮਰ ਦੇ ਉਸਦੇ ਹਾਣੀ ਸਨ..ਜਦੋਂ ਵੀ ਉਹ ਕਿਸੇ ਕੰਮ ਸਾਡੇ ਘਰੇ ਆਉਂਦੇ ਤਾਂ ਉਹ ਅੰਦਰੋਂ ਨਾ ਨਿੱਕਲਦੀ..ਡੈਡ ਨੇ ਮਨਾ ਕੀਤਾ ਸੀ..!
ਉਹ ਕਦੇ ਕਦੇ ਪੈਲੀਆਂ ਚੋਂ ਕੰਮ ਛੱਡ ਅਚਾਨਕ ਘਰੇ ਆ ਜਾਇਆ ਕਰਦਾ ਤੇ ਫੇਰ ਸਾਰੇ ਅੰਦਰ ਫਰੋਲਦਾ..ਉਹ ਓਨੀ ਦੇਰ ਮੁਲਜਮਾਂ ਵਾਂਙ ਖੂੰਜੇ ਲੱਗੀ ਰਹਿੰਦੀ..!
ਮੈਂ ਦਸਵੀਂ ਵਿਚ ਹੋਈ ਤਾਂ..ਲੜਾਈ ਝਗੜਾ ਹੋਰ ਵੱਧ ਗਿਆ..ਡੈਡੀ ਆਖਿਆ ਕਰਦਾ ਇਸਤੇ ਨਜਰ ਰਖਿਆ ਕਰ..ਉਸਨੂੰ ਪੇਕੇ ਵੀ ਘੱਟ ਵੱਧ ਹੀ ਜਾਣ ਦੀਆ ਕਰਦਾ..ਮੈਨੂੰ ਕਈ ਵਾਰ ਖੂੰਜੇ ਲੱਗ ਕੇ ਰੋਂਦੀ ਹੋਈ ਤੇ ਬੜਾ ਤਰਸ ਵੀ ਆਉਂਦਾ!
ਡੈਡੀ ਅਕਸਰ ਹੀ ਆਪਣੀ ਦਾਹੜੀ ਰੰਗਿਆ ਕਰਦਾ ਪਰ ਉਸਨੂੰ ਮੂੰਹ ਤੇ ਕੁਝ ਵੀ ਨਾ ਲਾਉਣ ਦਿੰਦਾ..ਆਖਦਾ ਤੂੰ ਹਾਰ ਸ਼ਿੰਗਾਰ ਕਿਸਨੂੰ ਵਿਖਾਉਣੇ..!
ਉਸਨੇ ਪਤਾ ਨੀ ਆਪਣੇ ਪੇਟੋਂ ਖੁਦ ਦਾ ਜਵਾਕ ਆਪ ਹੀ ਨਹੀਂ ਸੀ ਜੰਮਿਆ ਤੇ ਜਾਂ ਫੇਰ ਡੈਡੀ ਨੇ ਹੀ ਨਹੀਂ ਸੀ ਜੰਮਣ ਦਿੱਤਾ..!
ਫੇਰ ਵੀ ਉਹ ਮੈਨੂੰ ਤੇ ਮੇਰੇ ਨਿੱਕੇ ਵੀਰ ਨੂੰ ਕਦੀ ਵੀ ਬੇਗਾਨਾ ਨਾ ਸਮਝਦੀ..ਕਦੀ ਮੇਰੀ ਪਹਿਲੀ ਮਾਂ ਦਾ ਜਿਕਰ ਛਿੜ ਜਾਂਦਾ ਤਾਂ ਵੀ ਉਹ ਕਦੀ ਨੱਕ-ਬੁੱਲ ਨਾ ਵੱਟਿਆ ਕਰਦੀ..!
ਉਸਦੇ ਪੇਕਿਆਂ ਚੋਂ ਜਦੋਂ ਵੀ ਕੋਈ ਸਾਡੇ ਘਰੇ ਆਉਂਦਾ ਤਾਂ ਸਾਨੂੰ ਅਸਲੀਂ ਦੋਹਤੇ ਦੋਹਤੀ ਵਾਲਾ ਪਿਆਰ ਮਿਲਦਾ..!
ਅਖੀਰ ਹੌਲੀ ਹੌਲੀ ਮੈਂ ਦੋਹਾਂ ਦੇ ਝਗੜੇ ਵਿਚ ਦਖਲ ਦੇਣਾ ਸ਼ੁਰੂ ਕਰ ਦਿੱਤਾ..ਮੈਂ ਅਕਸਰ ਹੀ ਉਸਦੇ ਵੱਲ ਦੀ ਹੀ ਗੱਲ ਕਰਦੀ ਤਾਂ ਪਿਓ ਨੂੰ ਗੁੱਸਾ ਚੜ ਜਾਂਦਾ..!
ਆਖਦਾ ਤੈਨੂੰ ਅਸਲੀਅਤ ਦਾ ਨਹੀਂ ਪਤਾ..ਤੂੰ ਨਿਆਣੀ ਏ..ਮੈਂ ਆਖਦੀ ਕੇ ਕਾਲਜ ਪੜ੍ਹਦੀ ਹਾਂ ਮੈਨੂੰ ਚੰਗੇ ਬੂਰੇ ਸਭ ਕੁਝ ਦੀ ਸਮਝ ਏ..!
ਫੇਰ ਉਹ ਮੇਰੀ ਅਸਲ ਵਾਲੀ ਨੂੰ ਯਾਦ ਕਰ ਰੋ ਪੈਂਦਾ..ਮੈਨੂੰ ਇੰਝ ਲੱਗਦਾ ਉਹ ਜਜਬਾਤੀ ਕਰ ਮੈਨੂੰ ਆਪਣੇ ਵੱਲ ਕਰਨਾ ਲੋਚਦਾ ਹੈ..!
ਹੌਲੀ ਹੌਲੀ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ..ਉਹ ਇੰਝ...

ਕਰਨੋਂ ਮੋੜਦੀ ਪਰ ਉਹ ਅੱਗਿਓਂ ਗੱਲ ਹੋਰ ਪਾਸੇ ਨੂੰ ਤੋਰ ਲਿਆ ਕਰਦਾ!
ਅਖੀਰ ਸ਼ੱਕ ਏਨਾ ਵੱਧ ਗਿਆ ਕੇ ਇੱਕ ਦਿਨ ਸਿਖਰ ਦੁਪਹਿਰੇ ਸਾਡਾ ਟਰੈਕਟਰ ਮੋੜਨ ਆਇਆ ਗਵਾਂਢੀਆਂ ਦਾ ਸੀਰੀ ਕੁੱਟ ਦਿੱਤਾ..ਮਾਤਾ ਉਚੇਚਾ ਲਾਮਾਂ ਦੇਣ ਆਈ ਕੇ ਰੇਸ਼ਮ ਸਿਆਂ ਕਮਲਾ ਹੋ ਗਿਆ ਏ ਤੂੰ..ਮੱਤ ਮਾਰੀ ਗਈ ਏ ਤੇਰੀ..!
ਅਖੀਰ ਇੱਕ ਦਿਨ ਉਸਦੀ ਵੱਖੀ ਵਿਚ ਪੀੜ ਉਠੀ..ਸ਼ਹਿਰ ਲੈ ਗਏ..ਡਾਕਟਰਾਂ ਦੱਸਿਆ ਕੇ ਲਿਵਰ ਖਰਾਬ ਹੋ ਗਿਆ..!
ਲਾਇਲਾਜ ਬਿਮਾਰੀ ਕਰਕੇ ਮਸੀ ਮਹੀਨਾ ਹੀ ਕੱਢਿਆ ਤੇ ਫੇਰ ਓਹੀ ਹੋਇਆ ਜਿਸਦਾ ਡਰ ਸੀ..!
ਹੁਣ ਮੈਂ ਤੇ ਮੇਰੀ ਮਾਂ ਕੱਲੀਆਂ ਰਹਿ ਗਈਆਂ..ਦੂਜੀ ਮਾਂ ਵੱਲੋਂ ਬਣੀ ਨਾਨੀ ਕਿੰਨੇ ਦਿਨ ਸਾਡੇ ਕੋਲ ਰਹੀ..!
ਮੈਨੂੰ ਆਪਣੀ ਅਸਲ ਨਾਨੀ ਬਿਲਕੁਲ ਵੀ ਚੰਗੀ ਨਾ ਲੱਗਦੀ..ਹਮੇਸ਼ਾਂ ਕੰਨ ਵਿਚ ਪਾਉਂਦੀ ਰਹਿੰਦੀ ਕੇ ਇਹਨਾਂ ਸਾਰੀ ਜਮੀਨ ਆਪਣੇ ਪੇਕੇ ਲੈ ਜਾਣੀ ਏ ਤੇ ਤੁਹਾਨੂੰ ਭੁਖਿਆਂ ਮਾਰ ਦੇਣਾ..ਪਰ ਮੈਂ ਉਸਦੀ ਗੱਲ ਵੱਲ ਕੋਈ ਬਹੁਤਾ ਧਿਆਨ ਨਾ ਦਿੰਦੀ..!
ਅਖੀਰ ਜਦੋਂ ਮੇਰੇ ਵਿਆਹ ਦੀ ਗੱਲ ਚੱਲੀ ਤਾਂ ਕਿੰਨੇ ਸਾਰੇ ਰਿਸ਼ਤੇ ਆਏ..ਇੱਕ ਰਿਸ਼ਤਾ ਮੇਰੇ ਅਸਲ ਨਾਨਕੇ ਲੈ ਕੇ ਆਏ..ਮੇਰੀ ਮਾਮੀ ਦਾ ਭਤੀਜਾ..ਕੱਲਾ ਕੱਲਾ ਕਿੰਨੀ ਸਾਰੀ ਜਾਇਦਾਤ ਸੀ..ਸ਼ੈਲਰ,ਆੜ੍ਹਤ ਅਤੇ ਜਮੀਨ ਅਤੇ ਹੋਰ ਵੀ ਬਹੁਤ ਕੁਝ..!
ਪਰ ਉਮਰੋਂ ਮੇਰੇ ਤੋਂ ਕਿੰਨਾ ਵੱਡਾ..ਮੇਰੀ ਦੂਜੀ ਮਾਂ ਅੜ ਗਈ ਅਖ਼ੇ ਮੇਰੀ ਧੀ ਨਾਲੋਂ ਦੱਸ ਸਾਲ ਵੱਡਾ ਏ..ਮੈਂ ਨਹੀਂ ਹੋਣ ਦੇਣਾ..!
ਆਖਣ ਲੱਗੀ ਮੈਂ ਨਹੀਂ ਚਾਹੁੰਦੀ ਸ਼ੱਕ ਵਾਲਾ ਤਿੱਖਾ ਖੰਜਰ ਜਿਹੜਾ ਸਾਰੀ ਉਮਰ ਮੈਂ ਆਪਣੇ ਵਜੂਦ ਤੇ ਸਹਿੰਦੀ ਰਹੀ..ਮੇਰੀ ਧੀ ਵੀ ਸਹੇ..!
ਫੇਰ ਮੈਂ ਜਦੋਂ ਝਕਦੀ ਹੋਈ ਨੇ ਆਪਣੀ ਪਸੰਦ ਵੱਲ ਉਂਗਲ ਕਰ ਦਿੱਤੀ ਤਾਂ ਉਸਨੇ ਆਪਣੀ ਜਾਨ ਜੋਖਮ ਵਿਚ ਪਾ ਕੇ ਵੀ ਇਹ ਰਿਸ਼ਤਾ ਤੋੜ ਤੱਕ ਨਿਭਾਉਣ ਵਿਚ ਮੇਰੀ ਪੂਰੀ ਮਦਤ ਕੀਤੀ..ਹੁਣ ਇਹ ਇਹ ਰਿਸ਼ਤਾ ਮਾਂ ਧੀ ਨਾਲੋਂ ਦੋ ਸਹੇਲੀਆਂ ਅਤੇ ਵੱਡੀ-ਨਿੱਕੀ ਭੈਣ ਦਾ ਜਿਆਦਾ ਲੱਗਣ ਲੱਗਾ..!
ਸੋ ਦੋਸਤੋ ਇਸ ਦੁਨੀਆ ਵਿਚ ਤਿੜਕੇ ਘੜੇ ਵਾਂਙ ਕੱਚੇ ਦਿਸਦੇ ਕਿੰਨੇ ਸਾਰੇ ਰਿਸ਼ਤੇ ਐਸੇ ਵੀ ਹੁੰਦੇ ਨੇ ਜਿਹੜੇ ਪੱਕਿਆਂ ਨਾਲ਼ੋਂ ਵੀ ਕਿਤੇੇ ਵੱਧ ਮਜਬੂਤ ਸਾਬਤ ਸਿੱਧ ਹੁੰਦੇ ਨੇ..ਇੰਝ ਦੀਆਂ ਪੱਕੀਆਂ ਸਾਂਝਾਂ ਸੱਚੇ ਰੱਬ ਵੱਲੋਂ ਉਚੇਚੇ ਤੌਰ ਤੇ ਘੜੀਆਂ ਹੁੰਦੀਆਂ ਨੇ..ਸਿਰਫ ਤੇ ਸਿਰਫ ਓਹਨਾ ਮਿੱਤਰ ਪਿਆਰਿਆਂ ਲਈ..ਜਿਹੜੇ ਨਫ਼ੇ ਨੁਕਸਾਨ ਦੀ ਪ੍ਰਵਾਹ ਕੀਤੇ ਬਗੈਰ ਹਮੇਸ਼ਾਂ ਸੱਚ ਦਾ ਸਾਥ ਦਿੰਦੇ ਨੇ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)