More Punjabi Kahaniya  Posts
ਅਨੋਖੀ ਖੁਸ਼ੀ


ਪੇਪਰ ਦੇ ਕੇ ਆਈ ਸੀ ਉਹ, ਪੇਪਰ ਵੀ ਬਹੁਤ ਵਧੀਆ ਹੋਇਆ ਸੀ, ਅੱਗਲਾ ਪੇਪਰ ਇੰਗਲਿਸ਼ ਦਾ ਸੀ, ਅਜੇ ਦੋ ਦਿਨ ਪਏ ਸੀ, ਇਹ ਵੀ ਨਹੀ ਕਿ ਉਹ ਨਾਲਾਇਕ ਸੀ, ਹੁਸ਼ਿਆਰ ਸੀ । ਪਤਾ ਨਹੀ ਕੀ ਹੋ ਗਿਆ ਉਸਦਾ ਪੜਨ ਨੂੰ ਦਿਲ ਨਾ ਕਰੇ । ਕੋਈ ਕੰਮ ਨਾ ਕਰਨ ਨੂੰ ਦਿਲ ਨਾ ਕਰੇ, ਉਸਦਾ ਮਨ ਉਦਾਸ ਹੋ ਗਿਆ ਸੀ। ਰਾਤ ਉਸ ਰੋਟੀ ਵੀ ਨਾਂ ਖਾਦੀ ,ਸਵੇਰ ਨਾਸ਼ਤਾ ਵੀ ਨਾਂ ਕੀਤਾ, ਉਸਦੀ ਮਾਂ ਨੂੰ ਫਿਕਰ ਹੋ ਗਿਆ ।ਉਸਦੇ ਘਰਵਾਲੇ ਨੂੰ ਮਰੇ ਵੀ ਕਿੰਨੇ ਸਾਲ ਹੋ ਗਏ ਸੀ, ਕੱਲੀ ਉਸਨੂੰ ਸਮਝ ਨਾ ਆਵੇ ਧੀ ਨੂੰ ਕਿਥੇ ਲੈ ਜਾਏ ।ਉਸਨੇ ਧੀ ਤੋ ਪੁੱਛਿਆ , ਧੀ ਰੋਣ ਲੱਗ ਪਈ ਜ਼ਾਰੋ ਜਾਰ ….ਮਾਂ ਹੋਰ ਪ੍ਰੇਸ਼ਾਨ ਹੋ ਗਈ।ਜਦ ਕੋਈ ਸਮਝ ਨਾਂ ਆਈ ਤੇ ਮਾਂ ਨੇ ਉਸਦੀ ਮੈਡਮ ਨੂੰ ਫੋਨ ਕਰ ਤਾ । ਉਸਦਾ ਆਪਣੀ ਮੈਡਮ ਨਾਲ ਬੜਾ ਤੇਹ ਸੀ, ਮੈਡਮ ਨੇ ਫੋਨ ਤੇ ਪੁੱਛਿਆ ਕਿ ਮੇਰੀ ਧੀ ਰਾਣੀ ਨੂੰ ਕੀ ਹੋ ਗਿਆ। ਰੋਂਦੀ ਹੋਈ ਕਹਿੰਦੀ ਪਤਾ ਨਹੀ ਕੀ ਹੋ ਗਿਆ ਇਵੇਂ ਲੱਗਦਾ ਹੈ ਮੇਰਾ ਦਿਮਾਗ ਬਲੈਂਕ ਹੋ ਗਿਆ, ਕੁੱਝ ਸਮਝ ਨਹੀ ਆ ਰਿਹਾ … ਮੈਂ ਫੇਲ ਹੋ ਜਾਣਾ ।ਮੈਡਮ ਨੇ ਉਸਨੂੰ ਸੁਣ ਕੇ ਕਿਹਾ, ਇੱਕ ਕੰਮ ਕਰੇਗੀ ,ਕਹਿੰਦੀ ਹਾਂ । ਮੈਡਮ ਕਹਿੰਦੀ ਟਾਇਮ ਥੋੜਾ ਹੈ ਤੂੰ ਇੱਕ ਗਿਲਾਸ ਪਾਣੀ ਦਾ ਲੈ ਕੇ ਆਪਣੇ ਕੋਲ ਰੱਖ ਤੇ ਕੋਈ ਵੀ ਪਾਠ ਕਰ, ਚਾਹੇ ਜਪੁਜੀ ਸਾਹਿਬ ਦਾ, ਚਾਹੇ ਚੋਪਈ ਸਾਹਿਬ ਦਾ, ਚਾਹੇ ਦੱਸ ਵਾਰ ਮੂਲ ਮੰਤਰ ਦਾ ਪਾਠ ਹੀ ਕਰ ਲੈ, ਫਿਰ ਉਸ ਜਲ ਦੇ ਦੋ ਘੁੱਟ ਆਪ ਪੀ ਲੈ ਤੇ ਬਾਕੀ ਆਪਣੇਂ ਘਰ ਚ ਛਿੜਕ ਦੇਈ । ਕਹਿੰਦੀ ਮੈਂ ਸੁਖਮਣੀ ਸਾਹਿਬ ਦਾ ਪਾਠ ਕਰਦੀ ਹੁੰਦੀ ਹਾਂ, ਉਹ ਕਰ ਲਵਾਂ …ਮੈਡਮ ਕਹਿੰਦੀ ਇਸਤੋ ਵਧੀਆਂ ਹੋਰ ਕੀ ਹੋ ਸਕਦਾ ਹੈ?
ਉਸਨੇ ਪਾਣੀ ਦਾ ਗਲਾਸ ਕੋਲ ਰੱਖਿਆ, ਪਾਠ ਕੀਤਾ, ਉਸਨੇ ਦੋ ਘੁੱਟ ਜਲ ਦਾ ਪੀਤਾ ਤੇ ਬਾਕੀ ਸਾਰੇ ਘਰ ਚ ਤਰੋਕ ਦਿਤਾ । ਉਸ ਇੱਕ ਘੁੱਟ ਆਪਣੀ ਮਾਂ ਨੂੰ ਵੀ ਦਿਤਾ...

….ਥੋੜੀ ਦੇਰ ਬਾਦ ਉਹ ਸ਼ਾਂਤ ਹੋ ਗਈ, ਹੁਣ ਉਸ ਕਿਤਾਬ ਖੋਹਲੀ ਉਸਨੂੰ ਲੱਗਿਆ ਜਿਵੇ ਸਾਰਾ ਕੁਝ ਉਸਨੂੰ ਆਉਦਾਂ ਹੀ ਹੈ ।
ਮਾਂ ਨੂੰ ਆਪਣੀ ਬੇਟੀ ਨੂੰ ਦੇਖ ਕੇ ਹੀ ਪਤਾ ਲੱਗ ਗਿਆ ਸੀ ਕਿ ਬੇਟੀ ਠੀਕ ਹੈ ਹੁਣ ।ਉਸ ਧੰਨਵਾਦ ਲਈ ਮੈਡਮ ਨੂੰ ਫੋਨ ਕਰ ਤਾ …ਉਸਨੇ ਕਿਹਾਂ ਮੈਡਮ ਜੀ ਇੱਕ ਗੱਲ ਪੁੱਛਾਂ ਕੀ ਇਸਤਰਾਂ ਪਾਣੀ ਰੱਖ ਕੇ ਪਾਠ ਕਰਨ ਨੂੰ ਕਹਿ ਕੇ ਆਪਾਂ ੳੇਸਨੂੰ ਅੰਧ ਵਿਸ਼ਵਾਸ਼ੀ ਜਾ ਪੁਜਾਰੀ ਤੇ ਨਹੀ ਬਣਾ ਰਹੇ …..ਮੈਡਮ ਕਹਿੰਦੀ ਬਹੁਤਾ ਤੇ ਮੈ ਵੀ ਨਹੀ ਜਾਣਦੀ ਪਰ ਮੈਂ ਮਹਿਸੂਸ ਕਰਦੀ ਹਾਂ ਕੋਲ ਪਾਣੀ ਰੱਖ ਕੇ ਜੋ ਪਾਠ ਕੀਤਾ ਉਹ ਪਾਣੀ ਨਹੀ ਜਲ ਬਣ ਜਾਂਦਾ ਹੈ, ਉਸ ਪਾਠ ਦੀਆਂ ਵਾਇਬਜ਼ ਇਸ ਵਿੱਚ ਆ ਜਾਂਦੀਆਂ ਹਨ….ਬਸ ਜਿਵੇ ਅਸੀ ਘਰ ਮਿੱਠਾ ਬਣਾਉਦੇ ਹਾਂ ,ਉਹ ਮਿੱਠਾ ਹੈ ਬੱਸ ਪਰ ਗੁਰੂ ਘਰ ਚ ਜੋ ਪਾਠ ਕਰਕੇ ਬਣਾਇਆ ਜਾਂਦਾ ਉਹ ਕੜਾਹ ਪ੍ਰਸ਼ਾਦ ਬਣ ਜਾਂਦਾਂ ਹੈ, ਜਿਵੇ ਕੋਈ ਚੀਜ਼ ਹਲਵਾਈ ਦੀ ਦੁਕਾਨ ਤੇ ਪਈ ਹੈ ਉਹ ਸਧਾਰਣ ਹੈ ਪਰ ਜਦੋ ਅਰਦਾਸ ਕਰਕੇ ਭੋਗ ਲਵਾ ਕੇ ਸੰਗਤ ਵਿਚ ਵਰਤਾਈ ਜਾਂਦੀ ਹੈ ਉਹ ਲੰਗਰ ਬਣ ਜਾਂਦੀ ਹੈ । ਬਾਣੀ ਪੜਣ ਨਾਲ ਇਹ ਰੂਪਾਂਤਰਤ ਹੋ ਜਾਂਦਾਂ ਹੈ …..ਨਾਲੇ ਜੇ ਇਹ ਅੰਧ ਵਿਸ਼ਵਾਸ਼ ਨਾਲ ਸਾਡੇ ਵਿਚ ਉਸਾਰੂ ਮਨੋਵਿਗਿਆਨਿਕ ਸ਼ਮਤਾ ਆ ਜਾਂਦੀ ਹੈ ਤਾਂ ਵੀ ਸਾਡੇ ਲਈ ਇਹ ਘਾਟੇ ਦਾ ਸੋਦਾ ਨਹੀ ।
ਮੈਡਮ ਦੱਸ ਰਹੀ ਸੀ , ਮੈਂ ਬੇਟੀ ਨੂੰ ਪਾਠ ਕਰਨ ਲਈ ਤਾਂ ਕਿਹਾਂ ਸੀ ਜੇ ਅਕਾਰਨ ਹੀ ਪਾਠ ਕਰਨ ਵਾਲੇ ਦਾ ਇਸਤਰਾਂ ਮਨ ਉਦਾਸ ਹੋ ਜਾਵੇ ,ਸਮਝ ਲੈਣਾ ਚਾਹੀਦਾ ਹੈ ਕਿ ਉਹ ਪਰਮਾਤਮਾ ਯਾਦ ਕਰ ਰਿਹਾ ਹੈ ਤੇ ਇਹ ਸਮਾਂ ਉਸਦੀ ਗੋਦ ਚ ਬੈਠ ਅਨੰਦ ਮਾਨਣ ਦਾ ਹੁੰਦਾ ਹੈ ,ਇਸ ਸਮੇਂ ਪਾਠ ਕਰਨ ਨਾਲ ਅਨੋਖੀ ਖੁਸ਼ੀ ਮਹਿਸੂਸ ਹੁੰਦੀ ਹੈ ।
#ਕਰਮਜੀਤ ਸਿੰਘ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)