More Punjabi Kahaniya  Posts
ਲੋਕ ਬਾਹਰ ਨੂੰ ਕਿਉਂ ਭੱਜਦੇ ਨੇ


ਲੋਕ ਬਾਹਰ ਨੂੰ ਕਿਉਂ ਭੱਜਦੇ ਨੇ
ਮੈਂ ਮਨੀਲਾ ਫਿਲੀਪੀਨਸ ਵਿੱਚ ਰਹਿੰਦਾ ਹਾ ਇਹ ਵੀ ਕੋਈ ਬਹੁਤਾ ਅਮੀਰ ਮੁਲਕ ਨਹੀਂ ਪਰ ਸਿਹਤ ਸਹੂਲਤਾਂ ,ਸਰਕਾਰੀ ਸਕੂਲ , ਸਰਕਾਰੀ ਦਫਤਰ , ਬੈਂਕਾਂ ਆਦਿ ਵਿੱਚ ਸਾਡੇ ਮੁਲਕ ਤੋਂ ਹਜ਼ਾਰ ਗੁਣਾ ਅੱਗੇ ਹੈ
ਮੈਂ ਕੁਝ ਸੱਚੀਆਂ ਘਟਣਾ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾ ਮੇਰੇ ਘਰ ਦੇ ਨੇੜੇ ਇੱਕ ਕਾਰਾ ਦਾ ਗੈਰਿਜ ਸੀ ਜਿੱਥੇ ਬਹੁਤ ਸਾਰੀਆਂ ਪੁਰਾਣੀਆਂ ਕਾਰਾ ਖੜੀਆਂ ਸਨ ਇੱਕ ਦਿਨ ਇਹਨਾ ਕਾਰਾ ਵਿੱਚੋਂ ਕੁਝ ਕਾਰਾ ਨੂੰ ਅੱਗ ਲੱਗ ਗਈ ਅੱਗ ਨੂੰ ਦੇਖ ਕੇ ਆਂਢ ਗੁਆਂਢ ਵਿੱਚੋਂ ਕਿਸੇ ਫ਼ਾਇਰ ਬਗਰੇਡ ਨੂੰ ਫ਼ੋਨ ਕਰ ਦਿੱਤਾ । ਗੱਡੀਆਂ ਦਾ ਰੂਟਰ ਸੁਣ ਕੇ ਮੈਂ ਵੀ ਬਾਹਰ ਆ ਗਿਆ ਮੇਰੇ ਵੇਖਦੇ ਵੇਖਦੇ ਅੱਗ ਬਝਾਉਣ ਵਾਲ਼ੀਆਂ ਗੱਡੀਆਂ ਦੀ ਲਾਈਨ ਲੱਗ ਗਈ ਘੱਟ ਤੋਂ ਘੱਟ ਪੰਦਰਾਂ ਗੱਡੀਆਂ ਅੱਗ ਬਝਾਉਣ ਲਈ ਪੰਜ ਸੱਤ ਮਿੰਟ ਵਿੱਚ ਪਹੁੰਚ ਗਈਆ
ਇਸੇ ਤਰ੍ਹਾ ਮੇਰਾ ਗੁਆਂਢੀ ਰਾਤ ਨੂੰ ਬਿਮਾਰ ਹੋ ਗਿਆ ਘਰ ਦਿਆ ਨੇ ਐਬੂਲੈਂਸ ਨੂੰ ਫ਼ੋਨ ਕੀਤਾ ਐਬੂਲੈਂਸ ਵਾਲੇ ਏਵੇ ਆਏ ਜਿਵੇਂ ਕੋਈ ਹਵਾ ਦਾ ਬੁੱਲਾ ਆਉਂਦਾ ਹੁੰਦਾ
ਬੈਂਕ ਵਿੱਚ ਖਾਤਾ ਖਲ਼ਾਉਣਾ ਹੋਵੇ ਦੋ ਆਈ ਕਾਰਡ ਲੈ ਕੇ ਚਲੇ ਜਾਓ ਪੰਜ ਮਿੰਟ ਵਿੱਚ ਖਾਤਾ ਖੁੱਲ ਜਾਂਦਾ ਤੇ ਬੈਂਕ ਵਿੱਚੋਂ ਪੈਸੇ ਲੈਣੇ ਤੁਹਾਡੀ ਮਰਜ਼ੀ ਹੈ ਤੁਸੀ ਕਿਸ ਤਰਾਂ ਦੇ ਨੋਟ ਲੈਣਾ ਚਾਹੁੰਦੇ ਹੋ (500,200,100)ਬੈਂਕ ਵਾਲੇ ਤੁਹਾਨੂੰ ਧੱਕੇ ਨਾਲ ਛੋਟੇ ਨੋਟ ਨਹੀਂ ਦੇ ਸਕਦੇ । ਇਸ ਤਰਾਂ ਵੀ ਨਹੀਂ ਕਹਿੰਦੇ ਅੱਜ ਵੀਹ ਹਜ਼ਾਰ ਮਿਲੂ ਕੱਲ ਨੂੰ ਵੀਹ , ਤੁਸੀ ਆਪਣੇ ਪੈਸੇ ਭਾਵੇਂ ਸਾਰੇ ਕੱਢਵਾ ਕੇ ਲੈ ਜਾਓ ਕੋਈ ਰੋਕ ਟੋਕ ਨਹੀਂ । ਏਟੀਐਮ ਦੀ ਲਿਮਟ ਵੀ ਤੁਸੀ ਆਪਣੀ ਮਰਜ਼ੀ ਨਾਲ ਵਧਾ ਸਕਦੇ ਹੋ
ਸਰਕਾਰੀ ਦਫਤਰ ਵਿੱਚ ਤੁਹਾਨੂੰ ਕੋਈ ਸਰ ਤੋਂ ਬਿਨਾ ਨਹੀਂ ਬੋਲਦਾ ਬੈਠਣ ਲਈ ਪੂਰਾ ਪ੍ਰਬੰਧ ਹੁੰਦਾ । ਫਿਲਪੀਨੋ ਲੋਕ ਕਿਸੇ ਨੂੰ ਰਿਸ਼ਵਤ ਨਹੀਂ ਦਿੰਦੇ । ਪਰ ਆਪਣੇ ਲੋਕ ਪਿੱਛੇ ਨਹੀਂ ਹੱਟਦੇ
ਇੱਕ ਵਿਭਾਗ ਹੈ ਜਿਸ ਵਿੱਚ ਖ਼ਾਸ ਤੌਰ ਤੇ ਪੰਜਾਬੀ ਏਜੰਟਾਂ ਨੇ ਬਹੁਤ ਗੰਦ ਪਾਇਆ ਤੇ ਪਵਾਇਆ ਹੋਇਆ ਉਹ ਹੈ ਇੰਮੀਗ੍ਰੇਸਨ
ਪਹਿਲਾ ਬੰਦੇ ਨੂੰ ਗਲਤ ਤਰੀਕੇ ਨਾਲ ਸੱਦਣਾ ਫੇਰ ਪੱਕੇ ਕਰਵਾਉਣ ਚ ਪੂਰਾ ਚੰਮ ਲਾਉਣਾ ਇਸ ਵਿਭਾਗ ਵਿੱਚ ਵੀ ਗੰਦ ਆਪਣੇ ਲੋਕਾ ਬਦੌਲਤ ਹੀ ਪਿਆ ਹੋਇਆ ਹੈ ।
ਲੋਕਾ ਦਾ ਜੀਵਨ , ਲੋਕ ਆਪਣਾ ਜੀਵਨ ਏਵੇ ਜਿਉਂਦੇ ਨੇ...

ਜਿਵੇਂ ਕਿਤੇ ਵਿਆਹ ਤੇ ਆਏ ਹੋਣ ਭਾਵੇਂ ਘਰੇ ਖਾਣ ਨੂੰ ਦਾਣੇ ਨਾ ਹੋਣ ਪਰ ਚਿਹਰੇ ਚੜਦੇ ਸੂਰਜ ਵਾਂਗ ਖਿੜੇ ਰਹਿੰਦੇ ਨੇ ਕਿਸੇ ਦਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਸਾਇਕਲ ਵਾਲਾ ਸਾਇਕਲ ਤੇ ਖੁਸ਼ ਹੈ ਕਾਰ ਵਾਲਾ ਕਾਰ ਤੇ ਕੋਈ ਕਿਸੇ ਵੱਲ ਦੇਖਦਾ ਨਹੀਂ । ਆਪਣੀ ਸਿਹਤ ਦਾ ਪੂਰਾ ਖਿਆਲ ਰੱਖਦੇ ਨੇ ,ਖਾਣ ਪੀਣ ਦੀ ਕੋਈ ਕਿਰਸ ਨਹੀਂ , ਜਨਮ ਦਿਨ ਦੀ ਪਾਰਟੀ ਕਰਨੀ ਹੀ ਕਰਨੀ ਹੈ ਭਾਵੇਂ ਕਰਜ਼ਾ ਲੈ ਕੇ ਕਰਨੀ ਪਵੇ । ਇਹਨਾ ਲੋਕਾ ਦੇ ਸੁਭਾਅ ਬਹੁਤ ਖੁਸ਼ਦਿਲ ਨੇ ਗੱਲਾਂ ਕਰਦੇ ਹੱਸੀ ਜਾਂਦੇ ਨੇ । ਪੁੱਤ ਪੋਤਿਆਂ ਦਾ ਕੋਈ ਫਿਕਰ ਨਹੀਂ । ਬੱਚੇ ਦਾ ਦਸਵੀਂ ਕਿ ਕਲਾਸ ਤੱਕ ਖਿਆਲ ਰੱਖਦੇ ਨੇ ਉਸ ਤੋਂ ਬਆਦ ਕੰਮ ਕਰ ਖ਼ਰਚਾ ਦੇ ਜੇ ਨਾਲ ਰਹਿਣਾ । ਇੱਥੇ ਆਮ ਹੀ ਬੱਚੇ ਪੜਾਈ ਦੇ ਨਾਲ ਕੰਮ ਕਰਨ ਲੱਗ ਜਾਂਦੇ ਨੇ । ਕੰਮ ਵਿੱਚ ਵੀ ਕੋਈ ਬਹੁਤੀ ਭਾਲ ਨਹੀਂ ਜਿਸ ਤਰਾਂ ਦਾ ਮਿਲਿਆ ਉਹ ਹੀ ਕਰ ਲੈਂਦੇ ਨੇ ।ਐਵੇਂ ਨਹੀਂ ਸਰਕਾਰੀ ਨੌਕਰੀ ਦੀ ਉਡੀਕ ਚ ਬੁੱਢੇ ਹੋ ਗਏ
ਸਕੂਲ ਵਿੱਚ ਪੜ੍ਹਦੇ ਬੱਚਿਆ ਨੂੰ ਜੀਵਨ ਵਿੱਚ ਵਰਤੋ ਚ ਆਉਣ ਵਾਲੇ ਹਰੇਕ ਕੰਮ ਸ਼ਿਖਾ ਦਿੱਤੇ ਜਾਂਦੇ ਨੇ ਮਿਸਤਰੀ ਕਾਰਪੇਟਰ ਪੇਂਟਰ ਖਾਣਾ ਬਣਾਉਣਾ ਹਰੇਕ ਨੂੰ ਆਉਂਦਾ ਹੁੰਦਾ
ਸਾਫ਼ ਸਫਾਈ ਦਾ ਪੂਰਾ ਖਿਆਲ ਰੱਖਦੇ ਨੇ ਗੰਦ ਨਹੀਂ ਪੈਣ ਦਿੰਦੇ
ਕੱਪੜਾ ਘਰ ਕਾਰ ਤੋਂ ਬਿਨਾ ਸਾਰ ਲੈਂਦੇ ਨੇ ਖਾਣਾ ਮਾੜਾ ਨਹੀਂ ਖਾਣਾ ਜੇਕਰ ਕੋਲ ਪੈਸਾ ਹੈ ਜਿਹੜੀ ਚੀਜ਼ ਪਸੰਦ ਆ ਗਈ ਲੈ ਲੈਣੀ ਹੈ । ਜੇਕਰ ਪੈਸੇ ਦੀ ਜ਼ਰੂਰਤ ਪੈ ਗਈ ਵੇਚਣ ਲੱਗੇ ਵੀ ਦੇਰ ਨਹੀਂ ਲਾਉਂਦੇ ਭਾਵੇਂ ਕੱਲ ਹੀ ਨਵੀਂ ਲਈ ਹੋਵੇ
ਇੱਜਤ ਦੇ ਪੂਰੇ ਸਕੇ ਨੇ ਮੂੰਹ ਨਾਲ ਭਾਵੇਂ ਕੋਈ ਮਜ਼ਾਕ ਕਰੀ ਜਾਣ ਪਰ ਦਿੱਲ ਦੇ ਪੂਰੇ ਸੱਚੇ ਨੇ ਔਰਤ ਪੂਰੀ ਅਜ਼ਾਦ ਹੈ ਕਿਸੇ ਦੀ ਹਿੰਮਤ ਨਹੀਂ ਔਰਤ ਦੀ ਮਰਜ਼ੀ ਤੋਂ ਬਿਨਾ ਕੋਈ ਕੁਝ ਕਹਿ ਜਾਵੇ । ਮਜ਼ਾਕ ਕਰਨ ਦੇ ਪੂਰੇ ਖੁੱਲੇ ਨੇ ਇਹ ਲੋਕ
ਮੈਂ ਜੋ ਕੁਝ ਇੱਥੇ ਦੇਖਿਆ ਅਸਲ ਵਿੱਚ ਰੱਬ ਏਥੇ ਵੱਸਦਾ
ਜਤਿੰਦਰ ਸਿੱਧੂ ਮੁੱਦਕੀ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)