More Punjabi Kahaniya  Posts
ਪਾਣੀ ਦਾ ਗਿਲਾਸ


ਸੋਮਵਾਰ ਦਾ ਦਿਨ..
ਕਾਊਂਟਰ ਨੰਬਰ ਦੋ ਤੇ ਲੱਗੀ ਲੰਮੀ ਲਾਈਨ..
ਅੰਦਰ ਬੈਠਾ ਅੱਧਖੜ ਉਮਰ ਦਾ ਕਲਰਕ..ਗੁੱਸੇ ਨਾਲ ਭਰਿਆ..ਖਿਝਿਆ ਹੋਇਆ..
ਕਦੇ ਕਿਸੇ ਦਾ ਫਾਰਮ ਪਰਾਂ ਵਗਾਹ ਕੇ ਮਾਰਦਾ..ਕਦੇ ਕਿਸੇ ਦੀ ਕਾਪੀ ਉਸਦੇ ਮੂੰਹ ਤੇ ਮਾਰਦਾ ਤੇ ਕਦੇ ਕਿਸੇ ਨੂੰ ਵੈਸੇ ਹੀ ਜਹਿਰ ਨਾਲੋਂ ਕੌੜੇ ਬਚਨ ਬੋਲ ਦੂਜੇ ਕਾਊਂਟਰ ਤੇ ਘੱਲ ਦਿੰਦਾ..!

ਪੈਨਸ਼ਨ ਲੈਣ ਆਏ ਬੰਤਾ ਸਿੰਘ ਦੀ ਵਾਰੀ ਆਈ ਤਾਂ ਉਸਨੇ ਲਾਗੇ ਟੂਟੀ ਤੋਂ ਪਾਣੀ ਦਾ ਗਿਲਾਸ ਭਰਿਆ..ਫੇਰ ਕਾਊਂਟਰ ਦੇ ਅੰਦਰ ਬੈਠੇ ਉਸ ਬਾਊ ਜੀ ਨੂੰ ਫੜਾ ਦਿੱਤਾ..ਅੱਗਿਓਂ ਡੌਰ-ਭੌਰ ਹੋਇਆ ਬੰਤਾ ਸਿੰਘ ਦੇ ਮੂੰਹ ਵੱਲ ਵੇਖੀ ਜਾਵੇ..

ਫੇਰ ਪਾਣੀ ਦਾ ਪਹਿਲਾ ਘੁੱਟ ਅੰਦਰ ਜਾਂਦਿਆਂ ਹੀ ਉਸਦਾ ਗੁੱਸਾ ਹਰਨ ਹੋ ਗਿਆ..ਰੁਮਾਲ ਨਾਲ ਮੂੰਹ ਪੂੰਝ ਪੁੱਛਣ ਲੱਗਾ ਬਾਪੂ ਜੀ ਇਹ ਕੀ ਸੀ?

ਬੰਤਾ ਸਿੰਘ ਆਖਣ ਲੱਗਾ “ਪੁੱਤਰ ਕਿੰਨੇ ਚਿਰ ਤੋਂ ਵੇਖ ਰਿਹਾ ਸਾਂ..ਤੂੰ ਲਗਾਤਾਰ ਉਚੀ ਉਚੀ ਬੋਲੀ ਜਾ ਰਿਹਾ ਏਂ..ਫੇਰ ਸੋਚਿਆ ਤੇਰਾ ਗਲਾ ਜਰੂਰ ਸੁੱਕ ਗਿਆ ਹੋਣਾ..ਇਹ ਸੋਚ ਪਾਣੀ ਦਾ ਗਲਾਸ ਭਰਿਆ ਤੇ ਤੈਨੂੰ ਫੜਾ ਦਿੱਤਾ!

ਮਗਰੋਂ ਸਾਰੀ ਦਿਹਾੜੀ ਉਸ ਕਾਊਂਟਰ ਤੇ ਪੂਰੀ ਸ਼ਾਂਤੀ ਰਹੀ ਤੇ ਉਹ ਵੀ ਠੰਡੇ ਦਿਮਾਗ ਨਾਲ ਸਾਰੇ ਕੰਮ ਕਰਦਾ ਰਿਹਾ..!

ਓਸੇ ਸ਼ਾਮ ਬੰਤਾ ਸਿੰਘ ਨੂੰ ਫੋਨ ਚਲਿਆ ਗਿਆ..!

ਅੱਗਿਓਂ ਆਖਣ ਲੱਗਾ ਜੀ ਰਮੇਸ਼ ਚੰਦਰ ਬੋਲਦਾ ਹਾਂ..ਓਹੀ ਰਮੇਸ਼ ਜਿਸਨੂੰ ਤੁਸੀਂ ਅੱਜ ਪਾਣੀ ਦਾ ਗਿਲਾਸ ਪਿਲਾਇਆ ਸੀ..ਤੁਹਾਡੇ ਫਾਰਮ ਤੋਂ ਹੀ ਤੁਹਾਡਾ ਨੰਬਰ ਲਭਿਆ..ਦੋ ਕੂ ਗੱਲਾਂ ਕਰਨੀਆਂ ਨੇ..ਮੇਰੀ ਘਰਵਾਲੀ...

ਤੇ ਮੇਰੀ ਮਾਂ ਦੀ ਆਪਸ ਵਿਚ ਬਿਲਕੁਲ ਨਹੀਂ ਬਣਦੀ..ਗੱਲ ਗੱਲ ਤੇ ਲੜ ਪੈਂਦੀਆਂ ਨੇ..!
ਅੱਜ ਸਵੇਰੇ ਵੀ ਦੋਹਾਂ ਦੀ ਕਿਸੇ ਗੱਲੋਂ ਬਹੁਤ ਲੜਾਈ ਹੋਈ..ਮੈਂ ਕਲੇਸ਼ ਦਾ ਝੰਬਿਆ ਭੁੱਖਣ ਭਾਣਾ ਹੀ ਦਫਤਰ ਨੂੰ ਨਿੱਕਲ ਤੁਰਿਆ..!
ਕੱਲ ਜਦੋਂ ਸ਼ਾਮੀਂ ਵਾਪਿਸ ਘਰੇ ਮੁੜਿਆ ਤਾਂ ਉਸ ਵੇਲੇ ਤੱਕ ਵੀ ਘਰੇ ਬੜੀ ਲੜਾਈ ਹੋ ਰਹੀ ਸੀ..
ਮੇਰੀ ਮਾਂ ਤੇ ਵਹੁਟੀ ਲਗਾਤਾਰ ਇੱਕ ਦੂਜੇ ਨੂੰ ਲਗਾਤਾਰ ਬੋਲੀ ਜਾ ਰਹੀਆਂ ਸਨ..ਮੈਂ ਮੁੜਕੋਂ ਮੁੜਕੀ ਹੋਏ ਨੇ ਪੀਣ ਲਈ ਖੁਦ ਆਪ ਹੀ ਪਾਣੀ ਦਾ ਗਿਲਾਸ ਭਰਿਆ..!

ਫੇਰ ਅਚਾਨਕ ਤੁਹਾਡਾ ਚੇਤਾ ਆ ਗਿਆ..ਨਾਲ ਹੀ ਇੱਕ ਗਿਲਾਸ ਹੋਰ ਭਰਿਆ..ਫੇਰ ਖੁਦ ਜਾ ਕੇ ਇੱਕ ਮਾਂ ਨੂੰ ਫੜਾਇਆ ਤੇ ਇੱਕ ਨਾਲਦੀ ਨੂੰ..ਆਖਿਆ ਕਿੰਨੇ ਚਿਰ ਤੋਂ ਬੋਲੀ ਜਾ ਰਹੀਆਂ ਓ..ਗਲਾ ਜਰੂਰ ਖੁਸ਼ਕ ਹੋ ਗਿਆ ਹੋਣਾ..ਫੇਰ ਪਾਣੀ ਪੀਂਦਿਆਂ ਦੋਵੇਂ ਮੇਰੇ ਠੀਕ ਓਸੇ ਤਰਾਂ ਝਾਕਣ ਲੱਗੀਆਂ ਜਿੱਦਾਂ ਕੇ ਕੱਲ ਮੈਂ ਥੋਡੇ ਵੱਲ ਵੇਖਿਆ ਸੀ..!

ਤੁਹਾਡੇ ਫੋਰਮੁੱਲੇ ਨੇ ਸਚੀ ਮੁਚੀ ਹੀ ਕ੍ਰਿਸ਼ਮਾ ਕਰ ਦਿੱਤਾ..ਕੱਲ ਪਹਿਲੀ ਵਾਰ ਰਾਤ ਸੁਖ ਚੈਨ ਨਾਲ ਨਿੱਕਲੀ ਤੇ ਰਾਤੀ ਨੀਂਦਰ ਵੀ ਬੜੀ ਗੂੜੀ ਆਈ..ਗੁੱਸੇ ਕਲੇਸ਼ ਦੇ ਜਵਾਲਾਮੁਖੀ ਤੇ ਪਾਣੀ ਫਿਰਦਾ ਆਪਣੀਆਂ ਅੱਖਾਂ ਨਾਲ ਵੇਖਿਆ!

ਕਾਪੀ

...
...



Related Posts

Leave a Reply

Your email address will not be published. Required fields are marked *

One Comment on “ਪਾਣੀ ਦਾ ਗਿਲਾਸ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)