More Punjabi Kahaniya  Posts
ਤ੍ਰਿਸ਼ਕਾਰ


ਕੈਨੇਡੀਅਨ ਪ੍ਰਵਾਸੀ ਪੰਜਾਬੀ ਸਰਦਾਰ ਸੁਚਾ ਸਿੰਘ ਨੇ ਆਪਣੇ ਇਕਲੋਤੇ ਪੁੱਤਰ ਸੁਖਦੇਵ ਸਿੰਘ ਦੇ ਵਿਆਹ ਤੇ ਪ੍ਰਸਿੱਧ ਪੰਜਾਬੀ ਲੋਕ ਗਇਕ ਜਨਾਬ ਤਾਲਿਬ ਹੁਸੈਨ ਦਾ ਸਭਿਆਚਾਰਿਕ ਅਖਾੜਾ ਰਿਸ਼ਤੇਦਾਰ ਸਾਕ ਸਬੰਧੀ ਦੋਸਤਾਂ ਮਿੱਤਰਾਂ ਦੇ ਮਨਪ੍ਰਚਾਵੇ ਲਈ ਇਕ ਰਿਸੋਰਟ ਵਿਚ ਲਵਾਇਆ ! ਵਿਆਹ ਦੀ ਸੂਹੀ ਸਵੇਰ ਵਾਲੇ ਦਿਨ ਆਨੰਦ ਕਾਰਜ ਤੋਂ ਬਾਅਦ ਜਦ ਰਿਸੋਰਟ ਵਿਚ ਨੀਲਾ ਕੁੜਤਾ ਨੀਲਾ ਚਾਦਰਾ ਪਾਈ ਗੋਰਾ ਨਿਸ਼ੋਹ ਰੰਗ ਖੂਬਸੂਰਤ ਨੈਣ ਨਕਸ਼ਾ ਵਾਲੇ ਗਇਕ ਜਨਾਬ ਤਾਲਿਬ ਹੁਸੈਨ ਨੇ ਸਟੇਜ ਤੇ ਆ ਕੇ ਸਪੀਕਰ ਸੰਭਾਲਿਆ ਤਾ ਪੰਡਾਲ ਖੁਸ਼ੀ ਨਾਲ ਝੂਮ ਉਠਿਆ !
ਤਾਲਿਬ ਹੁਸੈਨ ਨੇ ਸ਼ੁਰੂ ਵਿਚ ਮਿਠੀ ਲਗਦੀ ਗੁਰੂ ਜੀ ਤੇਰੀ ਬਾਣੀ ਗੀਤ ਗਾ ਕੇ ਸਰੋਤਿਆਂ ਨੂੰ ਆਪਣੀ ਕਲਾ ਰਾਹੀਂ ਪੂਰੀ ਤਰਾਂ ਕੀਲ ਲਿਆ ! ਉਸਨੇ ਅਜੇ ਦੂਜਾ ਗੀਤ ਸ਼ੁਰੂ ਹੀ ਕੀਤਾ ਸੀ ਕੇ ਉਸਦੀ ਨਜ਼ਰ ਇਕ ਬਜ਼ੁਰਗ ਤੇ ਪਈ ਜੋ ਆਉਣ ਵਾਲਿਆਂ ਦਾ ਬੜੇ ਗਰਮ ਜੋਸ਼ੀ ਨਾਲ ਸਵਾਗਤ ਕਰ ਰਿਹਾ ਸੀ ! ਤਾਲਿਬ ਹੁਸੈਨ ਗਾ ਜਰੂਰ ਰਿਹਾ ਸੀ ਪਰ ਉਸਦੀ ਨਜ਼ਰ ਬਾਰ ਬਾਰ ਉਸ ਬਜ਼ੁਰਗ ਤੇ ਜਾ ਰਹੀ ਸੀ ! ਤਾਲਿਬ ਦਿਮਾਗ ਤੇ ਜ਼ੋਰ ਦੇ ਰਿਹਾ ਸੀ ਕੇ ਇਹ ਬਜ਼ੁਰਗ ਕਿਤੇ ਵੇਖੇ ਹੋਏ ਹਨ ! ਆਖਿਰਕਾਰ ਗਾਉਂਦਿਆਂ ਗਾਉਂਦਿਆਂ ਓਹਦੇ ਚੇਹਰੇ ਤੇ ਆਈ ਮੁਸਕਰਾਹਟ ਦਸ ਰਹੀ ਸੀ ਜਿਵੇ ਉਸਨੇ ਉਸ ਬਜ਼ੁਰਗ ਨੂੰ ਪਹਿਚਾਣ ਲਿਆ ਹੋਵੇ ! ਤਾਲਿਬ ਨੇ ਗੀਤਾਂ ਤੇ ਹੋਰ ਬਹੁਤ ਸਾਰੀਆਂ ਵੰਨਗੀਆਂ ਪੇਸ਼ ਕਰ ਕੇ ਪੰਡਾਲ ਚ ਬੈਠੇ ਹਰ ਸਰੋਤੇ ਨੂੰ ਨੱਚਣ ਲਈ ਮਜ਼ਬੁਰ ਕਰ ਦਿੱਤਾ ! ਵਿਆਹ ਦੀ ਸੂਹੀ ਸਵੇਰ ਦੇ ਆਖਰੀ ਦੌਰ ਵਿਚ ਗੀਤਾਂ ਦੀ ਝੜੀ ਲਾ ਕੇ ਪੰਜਾਬੀ ਸੱਭਿਆਚਾਰ ਦੇ ਅਮੀਰ ਵਿਰਸੇ ਨੂੰ ਦੂਰ ਦੂਰ ਤਕ ਖਿੰਡਾ ਦਿੱਤਾ !
ਸੂਰਜ ਬਦਲਾਂ ਦੇ ਓਟ ਤਕ ਰਿਹਾ ਸੀ ! ਅਖਾੜਾ ਸਮਾਪਤ ਹੋਇਆ ! ਸੁਚਾ ਸਿੰਘ ਪੈਸਿਆਂ ਦੀ ਅਦਾਇਗੀ ਕਰਨ ਲਈ ਤਾਲਿਬ ਕੋਲ ਆਇਆ ਤਾ ਤਾਲਿਬ ਨੇ ਸੁਚਾ ਸਿੰਘ ਨੂੰ ਪੁੱਛਿਆ ਉਹ ਨੀਲੀ ਪਗ ਤੇ ਚਿੱਟੇ ਦਾਹੜੇ ਵਾਲੇ ਬਜ਼ੁਰਗ ਕੌਣ ਹਨ ਸੁਚਾ ਸਿੰਘ ਨੇ ਕਿਹਾ ਮੇਰੇ ਪਿਤਾ ਸਰਦਾਰ ਈਸ਼ਰ ਸਿੰਘ ਹਨ ! ਤਾਲਿਬ ਨੇ ਕਿਹਾ ਸੁਚਾ ਸਿੰਘ ਮੈ ਤੁਹਾਡੇ ਪਿਤਾ ਜੀ ਨੂੰ ਮਿਲਣਾ ਚਾਉਂਦਾ ਤੇ ਓਹਨਾ ਹੱਥੋਂ ਪੈਸੇ ਲੈਣੇ ਚਾਹਾਂਗਾ ਕੁਓ ਕੇ ਮੈ ਬਜ਼ੁਰਗਾਂ ਦਾ ਬਹੁਤ ਸਤਿਕਾਰ ਕਰਦਾ

/> ਸੁਚਾ ਸਿੰਘ ਨੇ ਕਿਹਾ ਉਹ ਸ਼ੋਅਰ
ਮੈ ਬੁਲਾ ਕੇ ਲਿਆਇਆ
ਈਸ਼ਰ ਸਿੰਘ ਜੀ ਆਏ
ਤਾਲਿਬ ਹੁਸੈਨ ਨੇ ਪੈਰੀ ਹੱਥ ਲਾਇਆ ਤੇ ਸਲਾਮ ਕੀਤੀ
ਫੋਟੋਆਂ ਖਿੱਚੀਆਂ ਗਈਆਂ ! ਈਸ਼ਰ ਸਿੰਘ 3 ਲਖ ਦੇ ਨੋਟਾਂ ਦੇ ਬੰਡਲ ਤਾਲਿਬ ਦੇ ਹੱਥ ਚ ਦਿੱਤੇ ਧੰਨਵਾਦ ਕੀਤਾ
ਤਾਲਿਬ ਨੇ ਨੋਟ ਫੜ੍ਹਦਿਆਂ ਆਖਿਆ ਬਜ਼ੁਰਗੋ ਮੈਨੂੰ ਪਹਿਚਾਣਿਆ
ਈਸ਼ਰ ਸਿੰਘ ਨੇ ਨਾਹ ਵਿਚ ਸਰ ਹਿਲਾਇਆ
ਦਿਮਾਗ ਤੇ ਜ਼ੋਰ ਦੇ ਕੇ ਪਹਿਚਾਨੋ ! ਈਸ਼ਰ ਸਿੰਘ ਤਾਲਿਬ ਨੂੰ ਪਹਿਚਾਣ ਨਾ ਸਕਿਆ
ਬਜ਼ੁਰਗੋ ਮੈ ਤਾਲਿਬ ਹੁਸੈਨ ਪਰਵੇਜ਼ ਹੁਸੈਨ ਦਾ ਫ਼ਰਜ਼ੰਦ
ਅਸੀਂ ਪਿਓ ਪੁੱਤਰ ਸਵੇਰ ਸ਼ਾਮ ਗੁਰਦਵਾਰੇ ਕੀਰਤਨ ਕਰਦੇ ਹੁੰਦੇ ਸੀ ਤੁਸੀਂ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਹੁੰਦੇ ਸੀ
ਆਇਆ ਕੁਝ ਯਾਦ ? ਤਾਲਿਬ ਨੇ ਫਿਰ ਪੁੱਛਿਆ
ਈਸ਼ਰ ਸਿੰਘ ਨੇ ਹਾਂ ਵਿਚ ਸਰ ਹਿਲਾਇਆ
ਬਜ਼ੁਰਗੋ ਸਾਡੇ ਵਡੇ ਵਡੇਰੇ ਕਈ ਪ੍ਹੀੜੀਆਂ ਤੋਂ ਗੁਰਦਵਾਰੇ ਕੀਰਤਨ ਕਰ ਕੇ ਰੋਜ਼ੀ ਰੋਟੀ ਕਮਾਉਂਦੇ ਸੀ ! ਦੇਸ਼ ਦੀ ਵੰਡ ਤੋਂ ਬਾਅਦ ਵੀ ਅਸੀਂ ਗੁਰਦਵਾਰੇ ਕੀਰਤਨ ਕਰਨਾ ਨਾ ਛੱਡਿਆ ਪਰ ਬਜ਼ੁਰਗੋ ਉਹ ਦਿਨ ਯਾਦ ਕਰੋ ਜਿਦਣ ਤੁਸੀਂ ਇਕ ਆਨੰਦ ਕਾਰਜ ਤੇ ਸਾਨੂ ਪਿਓ ਪੁੱਤ ਨੂੰ 1100 ਪਿੱਛੇ ਜਲੀਲ ਕੀਤਾ ਸੀ ! ਮੈ ਉਸ ਦਿਨ ਆਪਣੇ ਅੱਬੂ ਨੂੰ ਕਹਿ ਦਿੱਤਾ ਸੀ ਕੇ ਮੈ ਅੱਜ ਤੋਂ ਬਾਅਦ ਕੀਰਤਨ ਨਹੀਂ ਕਰਨਾ ਹੁਣ ਮੈ ਕੁਝ
ਬਣ ਕੇ ਵਿਖਵਾਗਾ ਮੈ ਮੇਹਨਤ ਕੀਤੀ ਪੰਜਾਬੀਆਂ ਮੇਰੀ ਝੋਲੀ ਚ ਪਿਆਰ ਪਾਇਆ ਮੈ ਅੱਜ ਪੰਜਾਬੀਆਂ ਦਾ ਲੋਕ ਗਾਇਕ ਹਾਂ
ਬਜ਼ੁਰਗੋ ਕੀਰਤਨ ਕਰਦਿਆਂ ਤੁਸੀਂ ਕਦੀ 5 ਰੁਪਏ ਦਿੱਤੇ ਸੀ ਕੇ ਨਹੀਂ
ਪਰ ਅੱਜ ਤੁਸੀਂ ਪਤਾ ਨਹੀਂ ਕਿੰਨੇ 500 -500 ਦੇ ਨੋਟ ਵਾਰੇ ਹਨ
ਤਾਲਿਬ ਨੇ ਅਕਾਸ਼ ਵੱਲ ਹੱਥ ਕਰਦਿਆਂ ਆਖਿਆ ਗੁਰੂ ਜੀ ਤੁਹਾਡੇ ਪਿਆਰੇ ਤੁਹਾਡੀ ਬਾਣੀ ਤੋਂ ਮੁਖ ਮੋੜ ਕੇ ਗਾਇਕੀ ਦਾ ਕੌੜਾ ਤੈਲ
ਡੀਕ ਰਹੇ ਨੇ
ਤਾਲਿਬ ਹੁਸੈਨ ਪੈਸੇ ਸੰਭਾਲਦਾ ਗੱਡੀ ਚ ਜਾ ਬੈਠਾ ਬਾਪੂ ਈਸ਼ਰ ਸਿੰਘ ਖਾਮੋਸ਼ ਖੜ੍ਹਾ ਤਾਲਿਬ ਹੁਸੈਨ ਨੂੰ ਤਕ ਰਿਹਾ ਸੀ ਸ਼ਾਇਦ ਆਪਣੀ ਆਤਮਾ ਨੂੰ ਝੰਝੋੜ ਰਿਹਾ ਸੀ
ਢਾਡੀ ਕੁਲਜੀਤ ਸਿੰਘ ਦਿਲਬਰ
425 524 1828

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)