More Punjabi Kahaniya  Posts
ਪੁਰਾਤਨ ਨਿਹੰਗ ਸਿੰਘ


ਪੁਰਾਤਨ ਨਿਹੰਗ ਸਿੰਘ *
ਦੋਸਤੋ ਸਾਡੇ ਭਾਈਆ ਜੀ ਆਪਣੀ ਇਕ ਹੱਡ-ਬੀਤੀ ਸੁਣਾਉਂਦੇ ਹੁੰਦੇ ਸਨ। ਸੰਨ 57 ਵਿਚ ਪੁਰਾਣਾ ਸਾਈਕਲ ਲੈ ਲੈਣ ਤੋਂ ਪਹਿਲਾਂ ਉਹ ਹੋਲੇ ਮਹੱਲੇ ‘ਤੇ ਪੈਦਲ ਜਾਇਆ ਕਰਦੇ ਸਨ। ਕਹਿੰਦੇ ਇਕ ਵਾਰ ਸ੍ਰੀ ਕੇਸ ਗੜ੍ਹ ਸਾਹਿਬ ਦੇ ਗੁਰਦੁਆਰੇ ਨੂੰ ਚੜ੍ਹਦੀ ਘਾਟੀ ‘ਤੇ ਤੁਰੇ ਜਾਂਦੇ ਇਕ ਨਿਹੰਗ ਸਿੰਘ ਨੇ ਕੋਲ਼ੋਂ ਲੰਘ ਰਹੇ ਭਾਈਆ ਜੀ ਨੂੰ ਕਿਹਾ ਕਿ ਸਿੰਘਾ ਖਾਲਸੇ ਨੂੰ ਇਕ ਦਮੜਾ ਲੋੜੀਏ !
ਭਾਈਆ ਜੀ ਬਟੂਏ ‘ਚੋਂ ਇਕ ਰੁਪਈਆ ਕੱਢ ਕੇ ਬੜੇ ਸਤਿਕਾਰ ਨਾਲ ਜਦ ਨਿਹੰਗ ਸਿੰਘ ਨੂੰ ਫੜਾਉਣ ਲੱਗੇ ਤਾਂ ਉਹ ਖਿਝ ਕੇ ਕਹਿੰਦਾ-‘ਭਾਈ ਸਿੱਖਾ ਮੈਂ...

ਕੋਈ ਮੰਗਤਾ ਐਂ ? …….ਥੱਲੇ ਜ਼ਮੀਨ ‘ਤੇ ਸੁੱਟ ਦੇ ?’
ਭਾਈਆ ਜੀ ਨੇ ਰੁਪਈਆ ਥੱਲੇ ਸੁੱਟ’ਤਾ !
‘ਅ….ਕਾ…..ਲ ਅ !’ ਗਜਾਉਂਦੇ ਹੋਏ ਨਿਹੰਗ ਸਿੰਘ ਨੇ ਥੱਲਿਉਂ ਰੁਪਈਆ ਚੁੱਕ ਕੇ ਹੱਥ ‘ਚ ਫੜ ਲਿਆ, ਨਾਲ਼ੇ ਗੁਰਦੁਆਰੇ ਵੱਲ੍ਹ ਨੂੰ ਤੁਰ ਪਿਆ ! ਕਹਿੰਦਾ-
‘ਕਲਗੀਆਂ ਵਾਲੇ ਪਾਤਸ਼ਾਹ ਦੇ ਦਰਬਾਰ ‘ਚ ਖਾਲੀ ਹੱਥ ਨ੍ਹੀ ਜਾਣਾ ਚਾਹੀਦਾ ਗੁਰਮੁਖਾ !’ ♥
-ਤਰਲੋਚਨ ਸਿੰਘ ‘ਦੁਪਾਲ ਪੁਰ’

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)