More Punjabi Kahaniya  Posts
35 ਸਾਲ ਬਾਅਦ ਪੰਜਾਬ ਦਾ ਪਿੰਡ


ਉਹ ਦਸ ਕੁ ਸਾਲ ਦਾ ਸੀ ਜਦੋ ਉਸਦੇ ਪਿਤਾ ਜੀ ਨੇ ਪਰਿਵਾਰ ਸਮੇਤ ਕੈਨੇਡਾ ਦੀ ਨਾਗਰਿਕਤਾ ਲੈ ਲਈ ਸੀ| ਲੈਂਦੇ ਵੀ ਕਿਉਂ ਨਾ, ਬਹੁਤ ਜਿਆਦਾ ਪੜੇ ਲਿਖੇ ਹੋਣ ਦੇ ਬਾਵਜੂਦ ਵੀ ਓਹਨਾ ਨੂੰ ਕੋਈ ਚੱਜ ਦੀ ਪੱਕੀ ਨੌਕਰੀ ਨਹੀਂ ਸੀ ਮਿਲੀ| ਉਸਦੇ ਪਿਤਾ ਨੇ ਐਮ ਐੱਸ ਸੀ ਗਣਿਤ , ਐਮ ਫਿਲ ਗਣਿਤ ਤੇ ਬੀ ਐਡ ਕੀਤੀ ਹੋਈ ਸੀ| ਉਸਦੇ ਛੋਟੇ ਹੁੰਦੇਆ ੩੦ ਕੁ ਸਾਲ ਪਹਿਲਾਂ ਜਦੋ ਪ੍ਰਕਾਸ਼ ਸਿੰਘ ਬਾਦਲ ਤੇ ਕਪਤਾਨ ਅਮਰਿੰਦਰ ਸਿੰਘ ਜਦੋ ਪੰਜਾਬ ਦੇ ਮੁਖ ਮੰਤਰੀ ਸੀ, ਉਸਦੇ ਪਿਤਾ ਜੀ ਨੇ ਬਹੁਤ ਵਾਰ ਚੰਡੀਗੜ੍ਹ ਮਟਕਾ ਚੌਕ ਤੇ ਫਿਰ ਸੈਕਟਰ ੨੫ ਚੰਡੀਗੜ੍ਹ ਦੀ ਗ੍ਰਾਉੰਡ ਵਿਚ ਬਹੁਤ ਵਾਰ ਪੱਕੀ ਨੌਕਰੀ ਲਈ ਧਰਨੇ ਦਿੱਤੇ ਸੀ| ਕਈ ਵਾਰ ਲਾਠੀਆਂ ਖਾਧੀਆਂ ਸੀ ਤੇ ਇੱਕ ਦੋ ਵਾਰ ਜੇਲ ਵੀ ਗਏ ਸੀ| ਫਿਰ ਓਹਨਾ ਨੇ ਦੇਸ਼ ਛੱਡ ਜਾਣ ਦਾ ਮਨ ਬਣਾ ਲਿਆ ਤੇ ਪੱਕੇ ਕੈਨੇਡਾ ਵਿਚ ਜਾ ਵਸੇ| ਕਨੇਡਾ ਦੀ ਸਰਕਾਰ ਦੂਜੇ ਦੇਸ਼ਾਂ ਪੜੇ ਲਿਖੇ ਲੋਕਾਂ ਦਾ ਸਵਾਗਤ ਕਰਦੀ ਸੀ ਤੇ ਸੌਖੀ ਹੀ ਨਾਗਰਿਕਤਾ ਦੇ ਦਿੰਦੀ ਸੀ|

ਉਸਦੇ ਬਚਪਨ ਦੇ ਪਹਿਲੇ ਦਸ ਸਾਲ ਪਿੰਡ ਵਿਚ ਹੀ ਬੀਤੇ ਸੀ ਤੇ ਉਹ ਹੁਣ ਪੈਂਤੀ ਕੁ ਸਾਲਾਂ ਬਾਅਦ ੨੦੪੦ ਵਿਚ ਕਨੇਡਾ ਤੋਂ ਪੰਜਾਬ ਪਰਤਿਆ ਸੀ|ਉਸਦੇ ਘਰ ਤੋਂ ਗੁਰਦਵਾਰਾ ੧੦੦ ਕੁ ਮੀਟਰ ਦੀ ਵਿਥ ਤੇ ਸੀ| ਉਹ ਸੈਰ ਕਰਨ ਜਾਂਦੇ ਹੋਏ ਸ਼ਾਮ ਦੇਖਿਆ ਕੇ ਉਸ ਗੁਰਦਵਾਰੇ ਦੇ ਨਾਲ ਇਕ ਮੰਦਿਰ ਵੀ ਬਣਿਆ ਹੋਇਆ ਹੈ ਜਿਸ ਵਿਚ ਪੁਜਾਰੀ ਭੋਲੇ ਨਾਥ ਪਾੰਡੇ ਸ਼ਾਮ ਸਵੇਰ ਪੂਜਾ ਕਰਦਾ ਹੈ| ਭੋਲੇ ਨਾਥ ਦੀ ਪਿੰਡ ਵਿਚ ਕਾਫੀ ਇਜ੍ਜਤ ਹੈ| ਗੁਰਦਵਾਰੇ ਦੀ ਇਕ ਕੰਧ ਦੇ ਇੱਕ ਪਾਸੇ ਇੱਕ ਜਗਰਾਤੇ ਦਾ ਹਿੰਦੀ ਵਿਚ ਬੈਨਰ ਲੱਗਾ ਸੀ |ਆਸ ਪਾਸ ਦੇ ਘਰ ਹੁਣ ਉੱਤਰ ਪ੍ਰਦੇਸ਼, ਬਿਹਾਰ ਤੇ ਹਿਮਾਚਲ ਦੇ ਲੋਕਾਂ ਨੇ ਖਰੀਦ ਲਏ ਹਨ| ਕਾਫੀ ਲੋਕ ਮੰਦਿਰ ਜਾਂਦੇ ਹਨ| ਓਹਨਾ ਦੇ ਪਿੰਡ ਵਿਚ ਪਹਿਲਾ ਜਾਤ ਦੇ ਅਧਾਰ ਤੇ ੩ ਗੁਰਦਵਾਰੇ ਸਨ ਪਰ ਹੁਣ ਸਿੱਖ ਘਟ ਗਿਣਤੀ ਹੋਣ ਕਰਕੇ ਇੱਕ ਹੀ ਰਹਿ ਗਿਆ ਹੈ| ਹੁਣ ਜਾਤ ਦੇ ਅਧਾਰ ਤੇ ਚਰਚ ਬਣ ਚੁੱਕੇ ਹਨ| ਪਿੰਡ ਦੀਆ ਛੋਟੀਆਂ ਜਾਤਾਂ ਜਿੰਨਾ ਨੂੰ ਉਸ ਸਮੇ ਉੱਚੀ ਜਾਤ ਵਾਲੇ ਨਫਰਤ ਕਰਦੇ ਸਨ, ਉਹ ਹੁਣ ਈਸਾਈ ਬਣ ਚੁਕੇ ਸਨ| ਗੁਰਦਵਾਰੇ ਸਾਹਮਣੇ ਜਾਂਦੇ ਹੀ ਉਸਦੀਆਂ ਅੱਖਾਂ ਸਾਹਮਣੇ ਉਸਦਾ ਸਾਰਾ ਬਚਪਨ ਦਾ ਦ੍ਰਿਸ਼ ਨਿਕਲ ਜਾਂਦਾ ਹੈ| ਉਸਨੂੰ ਯਾਦ ਆਉਂਦਾ ਹੈ ਕੇ ਉਹ ਕਿਸ ਤਰਾਹ ਗੁਰਦਵਾਰੇ ਦੇ ਵਿਚ ਛੋਟੇ ਹੁੰਦੇ ਖੇਲਦੇ ਹੁੰਦੇ ਸੀ| ਹੁਣ ਵਿਚ ਗੁਰਦਵਾਰੇ ਵਿਚਲਾ ਬੋਹੜ ਕੱਟ ਦਿੱਤਾ ਹੈ| ਉਸਨੂੰ ਯਾਦ ਆਉਂਦਾ ਹੈ ਕੇ ਕਿਵੇਂ ਛੋਟੇ ਹੁੰਦਿਆਂ ਉਹ ਬੋਹੜ ਦੀ ਦਾੜ੍ਹੀ ਨਾਲ ਝੂਟਦੇ ਹੁੰਦੇ ਸੀ| ਓਹਨਾ ਦੀ ਸਾਰੀ ਦੁਪਹਿਰ ਰੱਸੀ ਟੱਪਦੇ ਜਾ ਟਾਇਰ ਚਲਾਉਂਦੇ ਨਿਕਲ ਜਾਂਦੀ ਸੀ| ਉਹ ਗੁਰਦਵਾਰੇ ਦੀ ਕੰਧ ਦੇ ਨਾਲ ਜਿਥੇ ਮੰਦਿਰ ਦਾ ਦਰਵਾਜਾ ਹੈ ਓਥੇ ਬੰਟੇ ਵੀ ਖੇਲਦੇ ਹੁੰਦੇ ਸੀ| ਸਿਖਾਂ ਦੇ ਜਵਾਕਾਂ ਦੀ ਪੈਦਾਇਸ਼ ਵਿਚ ਗੁਰਦਵਾਰੇ ਬਹੁਤ ਹੀ ਜਿਆਦਾ ਮਹੱਤਵਪੂਰਨ ਹੁੰਦੇ ਹਨ| ਛੋਟੇ ਹੁੰਦੇ ਉਹ ਓਥੇ ਖੇਲਦੇ ਵੀ ਹਨ ਤੇ ਦਿਨ ਤਿਹਾਰ ਤੇ ਸੇਵਾ ਵੀ ਕਰਾਉਂਦੇ ਹਨ| ਉਸਨੂੰ ਉਹ ਵੀ ਸਮਾਂ ਯਾਦ ਆਉਂਦਾ ਹੈ ਕੇ ਜਦੋ ਕਿਸੇ ਨੀਵੀ ਜਾਤ ਵਾਲੇ ਗੁਰਦਵਾਰੇ ਦੇ ਕਿਸੇ ਨਗਰ ਕੀਰਤਨ ਦੇ ਸਮੇ ਕਿਸੇ ਔਰਤ ਨੇ ਉਸ ਜਾਤ ਦਾ ਨਾਮ ਲੈ ਕੇ ਬੋਲਿਆ ਸੀ ਕੇ ਓਹਨਾ ਨੇ ਆਉਣਾ ਹੈ, ਹੱਥਾਂ ਤੇ ਰੋਟੀਆਂ ਦਿਓ| ਇਹਨਾ ਦੇ ਭਾਂਡੇ ਕੌਣ ਮੰਜੁਗਾ| ਓਹਨੀ ਦਿਨੀ ਦੋਆਬੇ ਦੇ ਪਿੰਡਾਂ ਵਿਚ ਇਹ ਪਾੜਾ ਕਾਫੀ ਜਿਆਦਾ ਸੀ| ਇਸ ਆਪਸੀ ਨਫਰਤ ਦਾ ਨਤੀਜਾ ਇਹ ਨਿਕਲਿਆ ਸੀ ਕੇ ਪਿੰਡ ਦੀਆ ਜਿਆਦਾ ਜਮੀਨਾ ਪੰਜਾਬ ਦੇ ਬਾਹਰੋਂ ਆਏ ਲੋਕਾਂ ਨੇ ਖਰੀਦ ਲਈਆਂ ਸਨ , ਕਿਉਂਕਿ ਪੰਜਾਬੀ ਲੋਕ ਆਪਸੀ ਨਫਰਤ ਕਰਕੇ ਪੰਜਾਬੀਆਂ ਨੂੰ ਜਮੀਨਾ ਨੂੰ ਨਹੀਂ ਵੇਚਦੇ ਸੀ| ਇਹ ਬਾਹਰੋਂ ਆਏ ਹੋਏ ਲੋਕ ਪੰਜਾਬ ਵਿਚ ਠੇਕੇਦਾਰੀ ਕਰਦੇ ਹਨ, ਇਹਨਾ ਨਾਲ ਮਜਦੂਰੀ ਪੰਜਾਬ ਦੇ ਲੋਕ ਹੀ ਕਰਦੇ ਹਨ| ਪੰਜਾਬ ਦੇ TV ਚੰਨਲਾਂ ਤੇ ਅੱਜ ਕਲ ਇਹ ਵਿਵਾਦ ਚਲਦਾ ਹੈ ਕੇ ਦਰਬਾਰ ਸਾਹਿਬ ਅੰਮ੍ਰਿਤਸਰ ਇਕ ਵਿਸ਼ਨੂੰ ਮੰਦਿਰ ਹੈ ਜਾ ਨਹੀਂ| ਪੰਜਾਬ ਵਿਚ ਸਿਖਾਂ ਦੀ ਅਬਾਦੀ ੨੦ ਪ੍ਰਤੀਸ਼ਤ ਰਹਿ ਗਈ ਹੈ ੩੦ ਕੁ ਪ੍ਰਤੀਸ਼ਤ ਈਸਾਈ ਤੇ ੫੦ ਕੁ ਪ੍ਰਤੀਸ਼ਤ ਹਿੰਦੂ ਹਨ
ਉਸਨੂੰ ਇਹ ਵੀ ਪਤਾ...

ਲੱਗਿਆ ਕੇ ਹੁਣ ਸਿੱਖ ਘਟ ਗਿਣਤੀ ਹੋਣ ਕਰਕੇ ਪਹਿਲਾ ਦੀ ਤਰਾਹ ਨਫਰਤ ਨਹੀਂ ਕਰਦੇ ਹਨ| ਸਾਰੇ ਵਿੱਚੋ ਸਿਰਫ ਹੀ ਗੱਲ ਚੰਗੀ ਸੀ | ਉਹ ਜਿਨ੍ਹਾਂ ਨੂੰ ਉਹ ਔਰਤ ਛੋਟੀ ਜਾਤ ਵਾਲੇ ਕਹਿੰਦੀ ਸੀ ਓਹਨਾ ਦੇ ਅੱਗੇ ਬੱਚੇ ਜਿਆਦਾਤਰ ਈਸਾਈ ਬਣ ਚੁੱਕੇ ਹਨ| ਸਿਖਾਂ ਲਈ ਕੋਈ ਵੀ ਨਰਮ ਰਵਈਆ ਨਹੀਂ ਰੱਖਦੇ, ਕਿਓੰਕੇ ਓਹਨਾ ਨੇ ਈਸਾਈ ਧਰਮ ਵਿਚ ਹੀ ਜਨਮ ਲਿਆ ਹੈ| ਕਈ ਵਾਰ ਉਹ ਸਿਖਾਂ ਨੂੰ ਤੰਗ ਵੀ ਕਰਦੇ ਹਨ | ਉਸਦੇ ਦਿਮਾਗ ਵਿਚ ਇੱਕ ਪੰਕਤੀ ਬਹੁਤ ਰੜਕਦੀ ਹੈ: ਜਬ ਇਹ ਗਏ ਬਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ | ਪਿੰਡ ਦੇ ਓਹਨਾ ਹੀ ਰਾਹਾਂ ਤੇ ਚੱਲ ਕੇ ਉਸਨੂੰ ਯਾਦ ਆਉਂਦਾ ਹੈ ਕੇ ਓਦੋ ਇਹ ਰਾਹ ਕੱਚੇ ਹੁੰਦੇ ਸਨ, ਉਸਦੇ ਨੰਗੇ ਪੈਰੀ ਭੱਜਦਿਆਂ ਕਈ ਵਾਰ ਪੈਰਾਂ ਵਿਚ ਭਖੜਾ ਵੀ ਖੁਭ ਜਾਂਦਾ ਸੀ| ਉਸਨੂੰ ਉਹ ਭਖਦੇ ਦੇ ਪੀਲੇ ਪੀਲੇ ਫੁੱਲ ਵੀ ਯਾਦ ਆਉਂਦੇ ਹਨ ਤੇ ਖਬਲ ਦੀਆ ਤਿੜ੍ਹਾ ਵੀ, ਜਿਸ ਨਾਲ ਉਹ ਛੋਟੇ ਹੁੰਦੇ ਖੇਲਦਾ ਹੁੰਦਾ ਸੀ| ਪਰ ਹੁਣ ਪਿੰਡ ਪੂਰਾ ਬਦਲ ਚੁਕਾ ਸੀ| ਪਿੰਡ ਦੇ ਵਿਚ ਪਹਿਲਾ ਇੱਕ ਸ਼ਰਾਬ ਦਾ ਠੇਕਾ ਹੁੰਦਾ ਸੀ| ਉਸਦੇ ਪਿਤਾ ਜੀ ਨੇ ਕਈ ਵਾਰੀ ਉਹ ਠੇਕਾ ਉਠਾਉਣ ਦੀ ਸਰਕਾਰ ਨੂੰ ਸ਼ਿਕਾਇਤ ਕੀਤੀ ਸੀ ਪਰ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਸੀ| ਹੁਣ ਪਿੰਡ ਵਿਚ ਹੁਣ ਪਾਨ ਦੀਆ ਦੁਕਾਨਾਂ ਖੁਲ ਗਈਆਂ ਹਨ|

ਉਹ ਆਪਣੇ ਪਿੰਡ ਵਿਚ ਹੀ ਇੱਕ ਬਚਪਨ ਦੇ ਦੋਸਤ ਸ਼ੰਭੂ ਯਾਦਵ , ਜਿਸਦਾ ਪ੍ਰਵਿਰ ਉਸਦੇ ਛੋਟੇ ਹੁੰਦੇ ਬਿਹਾਰ ਤੋਂ ਪਰਵਾਸ ਕਰਕੇ ਆਇਆ ਸੀ ਉਸਨੂੰ ਵੀ ਮਿਲਿਆ| ਉਸਨੂੰ ਛਠ ਪੂਜਾ ਦੀ ਛੁਟੀ ਸੀ| ਉਹ ਛੋਟੇ ਹੁੰਦੇ ਕੱਠੇ ਖੇਲਦੇ ਸੀ| ਸ਼ੰਭੂ ਨੇ ਦੱਸਿਆ,”ਹਮ ਕੋ ਤੋਂ ਅੱਛੀ ਨੌਕਰੀ ਮਿਲ ਗਈ| ਗਾਓ ਕੇ ਸਕੂਲ ਮੈਂ ਪੰਜਾਬੀ ਪੜ੍ਹਤੇ ਹੈਂ ਹਮ| ਕੁਛ ਦੀਨੋ ਕੇ ਬਾਅਦ ਹਮ ਹੈਡ ਮਾਸਟਰ ਬਨ ਜਾਏਗੇ ” | ਆਪਣੀ ਪਤਨੀ ਬਲਜੀਤ ਕੌਰ ਦੇ ਵਾਰੇ ਦੱਸਿਆ,” ਬਹੁਤ ਧਾਰਮਿਕ ਹੈ, ਰੋਜ ਮੰਦਿਰ ਮੈ ਜਾ ਕੇ ਪੂਜਾ ਕਰਤੀ ਹੈ ਔਰ ਕਭੀ ਕਭੀ ਗੁਰਦਵਾਰਾ ਵੀ ਜਾਤੀ ਹੈ “| ਹੋਰ ਅੱਗੇ ਬੋਲਦਿਆਂ ਦੱਸਿਆ,” ਵੋਹ ਮੇਰੀ ਬੀ .ਐਡ ਕਿ ਦੋਸਤ ਥੀ, ਇਸਕੇ ਪਾਪਾ ਬਹੁਤ ਸ਼ਰਾਬ ਪੀਤੇ ਥੇ ਔਰ ਬਾਈ ਕਿ ਚਿੱਟਾ ਪੀਨੇ ਸੇ ਮੌਤ ਹੋ ਗਈ ਥੀ, ਫਿਰ ਪਾਪਾ ਕੀ ਵੀ ਮੌਤ ਹੋ ਗਈ | ਮੁਝ ਮੈਂ ਤ੍ਰਾਸ ਆ ਗਿਆ ਔਰ ਸ਼ਾਦੀ ਕਰ ਲਈ “| ਉਸਨੇ ਇਹ ਵੀ ਦੱਸਿਆ ਕੇ ਪਹਿਲਾਂ ਪੰਜਾਬ ਵਿਚ ਨੌਕਰੀ ਲੈਣ ਲਾਇ ਦਸਵੀ ਕਲਾਸ ਵਿਚ ਪੰਜਾਬੀ ਪੜ੍ਹੀ ਹੋਣੀ ਜਰੂਰੀ ਸੀ, ਪਰ ਇਹ ਹੁਣ ਸਰਕਾਰ ਨੇ ਹਟਾ ਦਿੱਤੀ ਹੈ| ਉਸਨੇ ਇਹ ਵੀ ਦੱਸਿਆ ਕੇ ਅੱਜਕਲ ਭਾਖੜਾ ਡੈਮ ਦੀ ਬਿਜਲੀ ਪੰਜਾਬ ਨੂੰ ਹੀ ਮਿਲਦੀ ਹੈ |ਫਿਰ ਕਹਿੰਦਾ ਕੇ ਆਪਕਾ ਤੋਂ ਅੱਛਾ ਹੈ ਕੈਨੇਡਾ ਮੈ|

ਉਸਦੇ ਘਰ ਦੇ ਸਾਹਮਣੇ ਸੜਕ ਦੇ ਦੂਸਰੇ ਪਾਸੇ ਓਹਨਾ ਦਾ ਕਨਾਲ ਕੁ ਥਾਂ ਸੀ ਜੋ ਕੇ ਉਤਰਪ੍ਰਦੇਸ਼ ਤੋਂ ਆਏ ਇਕ ਰਾਮ ਯਾਦਵ ਨੇ ਕਬਜਾ ਕੀਤਾ ਹੋਇਆ ਸੀ| ਜੋ ਕੇ ਛੱਡ ਨਹੀਂ ਰਿਹਾ ਸੀ| ਪੰਜਾਬ ਦੇ ਇਸ ਤਰਾਹ ਦੇ ਪੰਗੈਆ ਲਈ ਉਹ ਬਿਲਕੁਲ ਅਣਜਾਣ ਸੀ|
ਉਹ ਆਪਣਾ ਥਾਂ ਛਡਾਉਣ ਲਈ ਪੁਲਿਸ ਠਾਣੇ ਗਿਆ| ਪੁਲਿਸ ਦਾ ਇੰਸਪੈਕਟਰ ਜਿਸਦਾ ਨਾ ਪਲੇਟ ਤੇ ਪ੍ਰਸ਼ਾਂਤ ਮਿਸ਼ਰਾ ਲਿਖਿਆ ਹੋਇਆ ਸੀ ਬਹੁਤ ਹੀ ਕੱਬੇ ਸੁਭਾਹ ਦਾ ਸੀ| ਉਹ ਉਸਨੂੰ ਮਿਲਿਆ ਤੇ ਜਲਦੀ ਕੰਮ ਕਰਾਉਣ ਨੂੰ ਕਿਹਾ | ਉਸਨੇ ਗੁੱਸੇ ਵਿਚ ਕਿਹਾ ਕੇ ਜਿਹ ਹਮਾਰਾ ਪੰਜਾਬ ਹੈ , ਤੁਮਾਰਾ ਕਨੇਡਾ ਨਹੀਂ| ਯਹਾਂ ਕਾਮ ਸਿਸਟਮ ਸੇ ਹੋਤਾ ਹੈ| ਉਹ ਚਾਹੇ ਕੈਨੇਡਾ ਦੀ ਯੂਨੀਵਰਸਟੀ ਵਿਚ ਰਸਾਇਣਿਕ ਵਿਗਿਆਨ ਦਾ ਪ੍ਰੋਫੈਸਰ ਹੈ ਪਰ ਇੰਸਪੈਕਟਰ ਦੇ ਸਾਹਮਣੇ ਆਪਣੀ ਔਕਾਤ ਜ਼ੀਰੋ ਹੀ ਲੱਗੀ| ਕਾਫੀ ਚੱਕਰ ਮਾਰੇ ਪਰ ਗੱਲ ਨਾ ਬਣੀ| ਉਸਦੀਆਂ ਛੁਟੀਆਂ ਖਤਮ ਹੋਣ ਵਾਲਿਆਂ ਸੀ ਤੇ ਮਨ ਬਹੁਤ ਉਦਾਸ ਹੋ ਚੁਕਾ ਸੀ | ਉਸਨੇ ਟਿਕਟ ਲਾਇ ਤੇ ਵਾਪਸ ਕਨੇਡਾ ਨੂੰ ਚੱਲ ਪਿਆ| ਉਸਨੇ ਸੋਚਿਆ ਕੇ ਉਹ ਦੁਬਾਰਾ ਪੰਜਾਬ ਨਹੀਂ ਆਵੇਗਾ|

ਕੇਵਲ ਸਿੰਘ

...
...



Related Posts

Leave a Reply

Your email address will not be published. Required fields are marked *

2 Comments on “35 ਸਾਲ ਬਾਅਦ ਪੰਜਾਬ ਦਾ ਪਿੰਡ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)