ਭਾਗ ਚੌਥਾ
ਅਗਲੇ ਦਿਨ, ਜਾਨੀ ਕਿ ਵਿਆਹ ਵਾਲੇ ਦਿਨ ਸਭ ਸਾਜਰੇ ਉੱਠ ਕੇ ਤਿਆਰੀਆਂ ਵਿੱਚ ਲੱਗ ਗਏ। ਪਰ ਸੀਰਤ ਦੇ ਮਨ ਵਿੱਚ ਅਲੱਗ ਹੀ ਖਿਆਲ ਚੱਲ ਰਹੇ ਸਨ ਕਿ ਜਸਰਾਜ ਕਿਹੋ ਜੇ ਇਨਸਾਨ ਹਨ, ਤੇ ਓਹ ਰਾਤ ਵਾਲਾ ਕਿਹੜਾ ਰੂਪ ਆ ਓਹਨਾ ਦਾ, ਕਿਤੇ ਮੈ ਨਾ ਦਸ ਕੇ ਗਲਤੀ ਤਾ ਨਹੀ ਕਰ ਰਹੀ। ਜਦੋਂ ਵੀ ਓਹ ਏਹ ਦੱਸਣ ਵਾਲੀ ਗੱਲ ਸੋਚਦੀ ਤਾ, ਓਸਦੇ ਸਾਹਮਣੇ ਓਸਦਾ ਹੱਸਦਾ ਵਸਦਾ ਪਰਿਵਾਰ ਆ ਜਾਂਦਾ, ਤੇ ਓਹ ਨਹੀ ਚਾਹੁੰਦੀ ਸੀ ਕਿ, ਓਸਦੀ ਵਜਾ ਨਾਲ, ਓਹ ਦੁੱਖੀ ਹੋਣ, ਏਹ ਸਭ ਸੋਚ ਕੇ ਸੀਰਤ ਸਭ ਕੁਝ ਭੁੱਲਣ ਦੀ ਕੋਸ਼ਿਸ਼ ਕਰਨ ਲਗ ਜਾਦੀ।
ਓਧਰ ਜਸਰਾਜ ਦੇ ਘਰ ਵਿੱਚ ਮਾਹੌਲ ਕੁਝ ਹੋਰ ਹੀ ਸੀ। ਜਸਰਾਜ ਕਿਸੇ ਵੀ ਕੀਮਤ ਤੇ ਵਿਆਹ ਨਹੀ ਕਰਾਉਣਾ ਚਾਹੁੰਦਾ ਸੀ। ਸਬ ਓਸਨੂੰ ਬਹੁਤ ਸਮਝਾ ਰਹੇ ਸੀ। ਪਰ ਓਹ ਕਿਸੀ ਦੀ ਨਹੀ ਸੁਣ ਰਿਹਾ ਸੀ ਤੇ ਬਰਾਤ ਜਾਣ ਲਈ ਲੇਟ ਤੇ ਲੇਟ ਹੋ ਰਹੀ ਸੀ, 20ਮਿੰਟ ਦੀ ਦੂਰੀ ਤੇ ਪੈਲੇਸ ਸੀ, ਪਰ ਓਹ 12 ਵਜੇ ਤੱਕ ਵੀ ਤਿਆਰ ਨਹੀ ਸੀ ਹੋਇਆ। ਉਪਰੋ ਗੁਰਮਖ ਸਿੰਘ ਵਾਰ ਵਾਰ ਫੋਨ ਕਰਕੇ ਦੇਰੀ ਦੀ ਵਜਾ ਪੁੱਛ ਰਿਹਾ ਸੀ। ਪਰ ਕੋਈ ਵੀ ਓਹਨਾਂ ਨੂੰ ਸਹੀ ਗਲ ਨਹੀ ਦਸ ਰਿਹਾ ਸੀ।
ਸੀਰਤ ਵੀ ਮਨ ਹੀ ਮਨ ਡਰ ਰਹੀ ਸੀ ਕਿ ਕਿਧਰੇ ਜਸਰਾਜ ਸੱਚ ਮੁੱਚ ਹੀ ਨਾ ਮੁਕਰ ਜਾਵੇ ਤੇ ਮੇਰੇ ਮਾਪਿਆਂ ਦਾ ਕਿ ਬਾਲ ਹੋਵੇਗਾ, ਇਸ ਪਿੱਛੋ ਬਹੁਤ ਘਬਰਾ ਰਹੀ ਸੀ।
ਅੰਤ ਜਸਰਾਜ ਨੂੰ ਕਿਸੇ ਨਾ ਕਿਸੇ ਤਰੀਕੇ ਮਨਾ ਲਿਆ ਜਾਂਦਾ ਤੇ 1:30 ਵਜੇ ਬਰਾਤ ਪਹੁੰਚ ਜਾਂਦੀ ਹੈ। ਜਲਦੀ ਜਲਦੀ ਸਬ ਰਸਮਾਂ ਕੀਤੀਆਂ ਜਾਂਦੀਆਂ ਨੇ। ਗੁਰਮੁਖ ਲਈ
ਸਿੰਘ...
ਜਿੰਨਾ ਕਰ ਸਕਦਾ ਸੀ, ਓਸਨੇ ਸੀਰਤ ਲਈ ਓਸਤੋਂ ਵੀ ਵਧ ਕੀਤਾ। ਤੇ ਸ਼ਾਮ ਨੂੰ ਸਭ ਨੇ ਭਰੇ ਮਨ ਨਾਲ ਸੀਰਤ ਨੂੰ ਡੋਲੀ ਵਿੱਚ ਬਿਠਾ ਕੇ ਵਿਦਾ ਕੀਤਾ।
ਹੁਣ ਜਦ ਸੀਰਤ ਸਹੁਰੇ ਘਰ ਵਿੱਚ ਆ ਗਈ ਤਾ, ਓਹਨੇ ਕਦੇ ਸੋਚਿਆ ਵੀ ਨਹੀ ਸੀ ਕਿ, ਇੰਝ ਹੋਣੀ, ਓਸ ਨਾਲ, ਜਸਰਾਜ, ਪੂਰੀ ਫੈਮਲੀ ਨੂੰ ਬਿਨਾ ਦੱਸੇ ਹੀ ਅਗਲੇ ਦਿਨ ਗਾਇਬ ਹੋ ਜਾਂਦਾ ਤੇ ਪੂਰੇ 10 ਦਿਨਾਂ ਬਾਅਦ ਵਾਪਸ ਆਉਦਾ। ਸੀਰਤ ਦੇ ਸੱਸ ਤੇ ਸਹੁਰਾ ਬਹੁਤ ਨੇਕ ਇਨਸਾਨ ਸਨ, ਓਹਨਾਂ ਨੇ ਸੀਰਤ ਨੂੰ ਆਪਣੀਆਂ ਧੀਆਂ ਵਾਂਗ ਸਮਝਿਆ ਤੇ ਸਮਝਾਇਆ ਵੀ ਕਦੇ ਵੀ ਜਸਰਾਜ ਬਾਰੇ ਆਪਣੇ ਮਾਪਿਆਂ ਕੋਲ ਗੱਲ ਨਾ ਕਰੇ।
ਏਧਰ ਜਸਰਾਜ ਜੋ ਆਪਣੇ ਮਨ ਅੰਦਰ ਗੁੱਸਾ ਪਾਲੀ ਬੈਠਾ ਸੀ ਹੁਣ ਬਾਹਰ ਕੱਢਣ ਲੱਗਾ, ਓਹ ਗਲ ਗੱਲ ਤੇ ਸੀਰਤ ਨੂੰ ਟੋਕਣ ਲੱਗਾ, ਬਿਨਾ ਵਜਾ ਤੋ ਹੀ, ਓਸਦੇ ਕੀਤੇ ਕੰਮਾਂ ਵਿੱਚ ਗਲਤੀਆਂ ਕੱਢ ਦਾ ਰਹਿੰਦਾ। ਤੇ ਗੱਲਾਂ ਵਿੱਚ ਹੀ ਓਸਨੇ ਸੁਣਾ ਦਿੱਤਾ ਗੱਡੀ ਬਾਰੇ ਵੀ। ਜਿਸ ਬਾਰੇ ਸੁਣ ਕੇ ਸੀਰਤ ਨੂੰ ਵੀ ਬਹੁਤ ਬੁਰਾ ਲੱਗਿਆ।
ਉਧਰ ਹਰਮਨ ਵੀ ਕੈਨੇਡਾ ਪਹੁੰਚ ਗਿਆ ਤੇ ਸਟੱਡੀ ਦੇ ਨਾਲ ਨਾਲ ਜੋਬ ਵੀ ਕਰਨ ਲੱਗਿਆ । ਹੁਣ ਗੁਰਮੁਖ ਸਿੰਘ ਤੇ ਬਾਕੀ ਫੈਮਿਲੀ ਸੀਰਤ ਤੇ ਹਰਮਨ ਵਲੋ ਖੁਸ਼ ਸਨ ਕਿ ਦੋਵੇ ਵਧੀਆ ਸੁਖੀ ਨੇ, ਪਰ ਓਹਨਾਂ ਨੂੰ ਨਹੀ ਪਤਾ ਸੀ ਕਿ ਲਾਡਾਂ ਨਾਲ ਪਾਲੀ ਧੀ ਕਿ ਕੁਝ ਸਹਿਣ ਕਰ ਰਹੀ ਹੈ।
ਸਿੰਘ ਨਰਿੰਦਰ
ਅਗਲਾ ਭਾਗ ਜਲਦੀ।
arvinder
khani bahut vdia pr jbri bne rishte gl da har ni faha sabt hunde ne