More Punjabi Kahaniya  Posts
ਅਸਲੀ ਹੱਕਦਾਰ


ਮਿੰਨੀ ਕਹਾਣੀ:: ਅਸਲੀ ਹੱਕਦਾਰ
ਹਸਪਤਾਲ ਬੈੱਡ ਤੇ ਪਿਆ ਅਮਰ ਸਿੰਘ ਬੜਾ ਖੁਸ਼ ਸੀ।ਉਸਨੇ ਆਪਣੀ ਪਤਨੀ ਨੂੰ ਫੋਨ ਕਰ ਕੇ ਰੱਖੜੀ,ਮਠਿਆਈ,ਸੋਹਣਾ ਜਿਹਾ ਸੂਟ ਤੇ ਸੋਨੇ ਦੀ ਚੇਨ ਸਮੇਤ ਸਭ ਕੁਝ ਲੈ ਕੇ ਹਸਪਤਾਲ ਪਹੁੰਚਣ ਲਈ ਕਿਹਾ । ਉਸਦੀ ਪਤਨੀ ਨੇ ਉਸਦੇ ਕਹੇ ਅਨੁਸਾਰ ਸਾਰਾ ਪਰਬੰਧ ਕੀਤਾ ।ਉਹ ਬੜੀ ਬੇਸਬਰੀ ਨਾਲ ਭੈਣ ਦੇ ਆਉਣ ਦਾ ਇੰਤਜ਼ਾਰ ਕਰਨ ਲੱਗਾ ।ਸਵੇਰੇ ਨੌਂ ਕੁ ਵਜੇ ਦੇ ਕਰੀਬ ਉਸਦੇ ਭੈਣ- ਭਣੋਈਆ ਹਸਪਤਾਲ ਪਹੁੰਚ ਗਏ ।ਕੁਝ ਸਮਾਂ ਗੱਲਾਬਾਤਾਂ ਕਰਨ ਉਪਰੰਤ ਜਦ ਸਿਮਰ ਆਵਦੇ ਭਰਾ ਦੇ ਰੱਖੜੀ ਬੰਨਣ ਲਈ ਕਾਰ ਚੋਂ ਸਮਾਨ ਕੱਢਣ ਲਈ ਗਈ ਤਾਂ ਉਸਦੇ ਵਾਪਸ ਆਉਣ ਤਕ ਸਮੇਤ ਰੱਖੜੀ ਤੇ ਕਾਫੀ ਸਾਰਾ ਸਮਾਨ ਭਰਾ ਕੋਲ ਬੈੱਡ ਤੇ ਪਿਆ ਦੇਖ ਹੈਰਾਨ ਹੋ ਗਈ।ਕਹਿਣ ਲੱਗੀ ਕਿ ,”ਹਰ ਵਾਰ ਦੀ ਤਰ੍ਹਾਂ ਮੈਂ ਰੱਖੜੀ ਦਾ ਸਾਰਾ ਸਮਾਨ ਘਰੋਂ ਲੈ ਕੇ ਆਈ ਆ ,ਤੁਸੀਂ ਆਹ ਖੇਚਲ ਕਿਉਂ ਕੀਤੀ।”ਉਸਦੇ ਭਰਾ ਨੇ ਕਿਹਾ,”ਬਿਲਕੁਲ ਭੈਣੇ,ਪਰ ਇਸ ਵਾਰ ਮੈਂ ਤੇਰੇ ਰੱਖੜੀ ਬੰਨਾਂਗਾ ।ਰੱਖੜੀ ਦਾ ਭਾਵ ਰੱਖੜੀ ਬੰਨਣ ਵਾਲੇ ਦੀ ਰੱਖਿਆ ਕਰਨੀ ਹੁੰਦਾ...

ਹੈ ,ਤੇ ਸਹੀ ਅਰਥਾਂ ਵਿੱਚ ਉਹ ਰੱਖਿਆ ਮੇਰੀ ਤੂੰ ਕੀਤੀ ਐ ।”ਸਿਮਰ ਨੇ ਹੈਰਾਨ ਹੋ ਕੇ ਪੁੱਛਿਆ ,”ਵੀਰ ਭਲਾਂ ਉਹ ਕਿਵੇਂ ?” ਅਮਰ ਸਿੰਘ ਕਹਿਣ ਲੱਗਾ,”ਜਦ ਮੇਰੀਆ ਦੋਵੇਂ ਕਿਡਨੀਆ ਫੇਲ ਹੋ ਗਈਆ ਤਾਂ ਤੂੰ ਆਵਦੀ ਜਾਨ ਦੀ ਪਰਵਾਹ ਕੀਤੇ ਬਿਨਾ ਮੈਨੂੰ ਇੱਕ ਕਿਡਨੀ ਦਾਨ ਕਰ ਕੇ ਨਵਾਂ ਜੀਵਨ ਦਾਨ ਦਿੱਤਾ ਸਿਰਫ ਇੰਨਾ ਹੀ ਨਹੀਂ ਜਦ ਅਚਾਨਕ ਹੀ ਡਾਕਟਰਾਂ ਨੇ ਕਿਸੇ ਬਲੱਡ ਡੋਨਰ ਦਾ ਪਰਬੰਧ ਕਰਨ ਲਈ ਕਿਹਾ ਸੀ ਤਾਂ ਮੇਰੇ ਲਈ ਖੂਨ ਦਾਨ ਵੀ ਕੀਤਾ ।ਏਸ ਹਿਸਾਬ ਨਾਲ ਹਰ ਥਾਂ, ਤੂੰ ਮੇਰੀ ਰੱਖਿਆ ਕੀਤੀ ਐ।ਏਸ ਵਾਰ ਤੇਰੇ ਰੱਖੜੀ ਮੈ ਬੰਨਾਂਗਾ,ਭੈਣ ਮੇਰੀਏ ਗੁੱਟ ਅੱਗੇ ਕਰ।”ਅਮਰ ਸਿੰਘ ਨੇ ਆਵਦੀ ਭੈਣ ਦੇ ਰੱਖੜੀ ਬੰਨਦਿਆ ਕਿਹਾ ,”ਏਸ ਦੀ ਅਸਲੀ ਹੱਕਦਾਰ ਤੂੰ ਏ।”ਦੋਵੇਂ ਭੈਣ ਭਰਾਵਾਂ ਦੀਆਂ ਅੱਖਾਂ ਚੋਂ ਖੁਸ਼ੀ ਦੇ ਹੰਝੂ ਵਹਿ ਤੁਰੇ।
ਸੁਖਬੀਰ ਕੌਰ ਮਨੂਰ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)