More Punjabi Kahaniya  Posts
ਮਿਹਨਤੀ ਸੁਭਾਅ ਤੇ ਖੁਦਾਰੀ


ਸਿਰਫ ਟੀਂਡੇ, ਮਿਰਚਾਂ ਤੇ ਖੀਰੇ ਹੀ ਨਹੀਂ ਹਨ…. ਇਹ ਸਬਜ਼ੀ ਪ੍ਰਤੀਨਿਧਤਾ ਕਰ ਰਹੀ ਹੈ ਕਿਸੇ ਦੀ ਹਿੰਮਤ, ਮਿਹਨਤੀ ਸੁਭਾਅ ਤੇ ਖੁਦਾਰੀ ਦੀ।

ਸਾਡੇ ਪਿੰਡ ਵਿੱਚ ਇੱਕ ਪਰਿਵਾਰ ਹੈ UP ਤੋ ਜਿਹਨਾਂ ਨੂੰ ਆਮ ਬੋਲਚਾਲ ਵਿੱਚ ਅਸੀਂ ਭਈਏ ਕਹਿ ਦਿੰਦੇ ਹਾਂ ਉਹਨਾਂ ਨਾਲ ਸਾਡੀ ਵਾਹ ਪਈ ਨੂੰ ਲੱਗਭਗ 5-6 ਸਾਲ ਹੋ ਚੱਲੇ ਹਨ। ਕਿਰਾਏ ਦੇ ਘਰ ਵਿੱਚ ਰਹਿੰਦੇ ਹਨ ਏਥੇ ਉਹ। ਘਰ ਦਾ ਮੁਖੀ ਫੈਕਟਰੀ ਵਿੱਚ ਕੰਮ ਕਰਦਾ ਹੈ ਤੇ ਆਂਟੀ ਦਾ ਛੋਟਾ ਜਿਹਾ ਕਲੀਨਿਕ ਹੈ। lockdown ਵਿੱਚ ਸਾਰਾ ਕੰਮ ਕਾਰ ਠੱਪ ਹੋ ਗਿਆ। ਆਂਟੀ ਚਾਰ ਕੁ ਦਿਨ ਪਹਿਲਾ ਸਾਡੇ ਘਰ ਆਏ ਤੇ ਬਹੁਤ ਕਮਜ਼ੋਰ ਦਿਸੇ Mom ਨੇ ਪੁੱਛਿਆ ਕੇ ਕੀ ਹੋਇਆ ਤਾਂ ਦੱਸਣ ਲਗੇ ਕੇ….. ਘਰ ਬੈਠੇ ਖਾ ਰਹੇ ਥੇ ਪਰ ਕਿਤਨੇ ਦਿਨ ਖਾਤੇ ਜੋ ਰਾਸ਼ਨ ਪਾਸ ਥਾ ਖਤਮ ਹੋਨੇ ਲਗਾ ਫਿਰ ਏਕ ਦਿਨ ਆਟਾ ਖਤਮ ਹੋ ਗਿਆ ਸਭੀ ਨੇ ਰੋਟੀ ਖਾਲੀ ਮੈਨੇ ਬਹਾਨਾ ਬਨਾ ਦੀਆ ਕੇ ਮੇਰਾ ਤੋ ਦਾਨੇ ਖਾਨੇ ਕਾ ਮਨ ਹੈ ਤੋ ਮੈਂ ਬਿਨਾਂ ਬਤਾਏ ਖੇਤ ਮੈ ਚਲੀ ਗਈ ਔਰ ਕਨਕ ਕੇ ਸਿੱਟੇ ਲੈ ਆਈ, ਮੇਰੇ ਪਤੀ ਪਹਿਲੇ ਨਾਰਾਜ਼ ਹੂਏ ਕੇ ਤੂ ਧੂਪ ਮੈ ਕਿਉ ਗਈ ਫਿਰ ਸਿਟੋ ਕੋ ਕੁੱਟਨੇ ਲਗੇ ਤੋ ਚਾਰ ਕਿਲੋ ਕਨਕ ਨਿਕਲੀ ਵੋਹ ਬੋਲੇ ਹਮ ਇਸਕਾ ਆਟਾ ਪੀਸਾ ਲੇਤੇ ਹੈ ਤੋ ਮੈਂ ਆਗੇ ਸੇ ਬੋਲੀ ਦਾਨੇ ਕਿਸਕੋ ਖਾਨੇ ਹੈ…..? ਮੈਂ ਭੀ ਆਟੇ ਕੇ ਲਈਏ ਹੀ ਲੈ ਕੇ ਆਈ ਹੂੰ.. ਘਰ ਮੇਂ ਸੇ ਆਟਾ ਖਤਮ ਹੋ ਚੁੱਕਾ ਹੈ ਤੋ ਅਗਲੇ ਦਿਨ ਮੈਂ ਫਿਰ ਨਿਕਲ ਗਈ ਸਿੱਟੇ ਲੇਨੇ ਤੋ ਮੇਰੇ ਪਤੀ ਮੁਝੇ ਡੁੰਡਤੇ ਹੂਏ ਪਿੱਛੇ ਆ ਗਏ ਪਹਿਲੇ ਨਾਰਾਜ਼ ਹੂਏ ਕੇ ਤੂੰ ਕਿਉ ਆਈ ਧੁੱਪ ਮੇਂ ਫਿਰ ਵੋਹ ਭੀ ਸਾਥ ਹੀ ਲੱਗ ਪੜੇ ਕਾਮ ਪੈ ਤੋ ਹਮ ਨੇ 40 ਕਿਲੋ ਕੇ ਕਰੀਬ ਕਨਕ ਨਿਕਾਲੀ।” ਮੇਰੇ mom ਸਭ ਕੁਝ ਸੁਣ ਬੋਲੇ ਤੁਸੀਂ ਇਹਨੀਂ ਤੰਗੀ ਵਿੱਚ ਰਹੇ ਦੱਸਣਾ...

ਚਾਹੀਦਾ ਸੀ ਅਸੀਂ ਜਿੰਨੇ ਜੋਗੇ ਸੀ ਨਾਲ ਸੀ ਤੁਹਾਡੇ। ਤਾਂ ਅੱਗੋਂ ਆਂਟੀ ਬੋਲੇ” ਜਿਸ ਦਿਨ ਸਭੀ ਦਰਵਾਜ਼ੇ ਬੰਦ ਹੋਗੇ ਤਬ ਆਪਕੋ ਬਤਾਉਗੀ ਮੁਝੇ ਪਤਾ ਤੋ ਚਲਾਂ ਮੈਂ ਮਿਹਨਤ ਕਰ ਸਕਤੀ ਹੂ।” Mom ਬੋਲੇ ਸਾਰੇ ਦਰਵਾਜ਼ੇ ਕਦੀ ਕਿਸੇ ਲਈ ਬੰਦ ਨਾ ਹੋਣ ਪਰ ਆਪਾਂ ਸਾਰੇ ਭੈਣ ਭਰਾ ਦੀ ਤਰ੍ਹਾ ਰਹਿ ਰਹੇ ਅੱਗੇ ਤੋ ਕੋਈ ਮੁਸ਼ਕਲ ਆਵੇ ਤਾਂ ਦੱਸਣਾ। ਮੇਰੇ ਮੰਮੀ ਉਹਨਾਂ ਦੇ ਹਾਲਾਤਾਂ ਤੋ ਜਾਣੂ ਹੋਗੇ ਸਨ ਸ਼ਾਇਦ ਤੇ ਜਾਣ ਲੱਗਿਆ ਨੂੰ 500 ਦਾ ਨੋਟ ਜਬਰਦਸਤੀ ਫੜਾ ਦਿੱਤਾ ਕੇ ਤੁਹਾਡੇ ਕੰਮ ਆਵੇਗਾ।
ਫਿਰ ਅਗਲੇ ਦਿਨ 10 ਕੁ ਵਜ਼ੇ ਆਂਟੀ ਦੀ ਕਾਲ ਆਈ ਕਹਿੰਦੇ ਕਿਹੜੀ ਸਬਜ਼ੀ ਖਾਣੀ, ਕੱਲ ਘਰ ਜਾਕੇ ਮੈਨੇ ਬੇਟੇ ਕੋ ਬਤਾਇਆ ਉਨ ਹੋ ਨੇ ਮੇਰੀ help ਕਰੀ ਹੈ ਤੇ ਜੋ ਪੈਸੇ ਅਪਨੇ ਦੀਏ ਥੇ ਉਨਕੀ ਤੱਕੜੀ ਵੱਟੇ ਲੈ ਆਈ ਔਰ ਕੁਝ ਪੈਸੇ ਔਰ ਉਧਾਰ ਲੈ ਸਬਜ਼ੀ ਲੈ ਆਈ ਹੂੰ ਮੈਨੇ ਕਲੀਨਿਕ ਕੇ ਬਾਹਰ ਸਬਜ਼ੀ ਦੀ ਦੁਕਾਨ ਡਾਲ ਲੀ ਏ।ਥੋਡੇ ਟਾਈਮ ਬਾਅਦ ਆਂਟੀ ਦਾ ਮੁੰਡਾ ਸਬਜ਼ੀ ਦੇ ਗਿਆ ਪੈਸੇ ਪੁੱਛੇ ਤਾਂ ਕਹਿੰਦਾ ਮੰਮੀ ਕੋ ਪਤਾ। ਮੰਮੀ ਨੂੰ ਪੁੱਛਿਆ ਤਾਂ ਕਹਿੰਦੇ ਆਪ ਅਪਨਾ ਨਹੀਂ ਮਾਨਤੇ ਮੁਝੇ….? ਉਹ ਬਹੁਤ ਖੁਸ਼ ਸਨ ਤੇ ਸ਼ਾਮ ਨੂੰ ਜਦੋਂ ਕਾਲ ਕਰ ਪੁੱਛਿਆ ਕੇ ਕਿਵੇਂ ਦਾ ਰਿਹਾ ਦਿਨ ਤਾਂ ਬੋਲੇ ਬਹੁਤ ਚੰਗਾ ਮੁਝੇ, 400 ਕਾ profit ਹੂਆ।ਇਹ ਸੋਚ ਸੀ ਓਸ ਬੀਬੀ ਦੀ ਜਿਸਨੇ ਸਿਰਫ 500 ਦੀ ਮਿਲੀ ਮਦਦ ਤੋ ਕੰਮ ਸ਼ੁਰੂ ਕਰ ਲਿਆ ਤੇ ਦੂਸਰੇ ਪਾਸੇ ਉਹ ਵੀ ਸਨ ਇੱਕ ਦੋ ਜਾਣੇ ਜਿਹਨਾਂ ਵਿਚੋ ਇੱਕ ਆਕੇ ਦੱਸਦੀ ਕੇ ਜਿਹੜਾ 1000 ਤੁਸੀਂ ਦਿੱਤਾ ਓਸ ਦਾ ਅਸੀਂ ਦੋਵਾਂ ਜੀਆ ਇੱਕ ਮਹੀਨੇ ਤੱਕ ਰਾਸ਼ਨ ਖਾਂਦਾ।🙏

Rupinder Pal Kaur

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)