More Punjabi Kahaniya  Posts
ਬੇਇਨਸਾਫੀ


ਕਈ ਦਿੰਨਾ ਤੋਂ ਵੇਖ ਰਹੀ ਸਾਂ
ਅਕਸਰ ਹੀ ਆਪਣੀ ਦਾਦੀ ਦੇ ਨਾਲ ਸਬਜੀ ਦਾ ਭਰਿਆ ਟੋਕਰਾ ਚੁੱਕ ਵੇਚਣ ਦਾ ਹੋਕਾ ਦਿੰਦੀ ਆਉਂਦੀ ਉਹ ਕੁਝ ਦਿੰਨਾ ਤੋਂ ਕੱਲੀ ਹੀ ਸੀ!
ਖੀਰੇ,ਤਰਾਂ,ਟਮਾਟਰ ਅਤੇ ਹੋਰ ਵੀ ਕਿੰਨਾ ਕੁਝ..
ਸਿਰ ਤੇ ਤਕਰੀਬਨ ਵੀਹ ਤੋਂ ਪੰਝੀ ਕਿੱਲੋ ਭਾਰ ਹੁੰਦਾ!
ਇੱਕ ਵਾਰ ਟੋਕਰਾ ਥੱਲੇ ਰੱਖ ਫੇਰ ਉਸਤੋਂ ਕੱਲੀ ਤੋਂ ਨਾ ਚੁੱਕਿਆ ਜਾਂਦਾ..
ਫੇਰ ਜਿਸਨੂੰ ਸਬਜੀ ਵੇਚਦੀ ਓਸੇ ਨੂੰ ਹੀ ਆਖਦੀ ਕੇ ਹੇਠ ਪਵਾ ਦਿਓ ਤੇ ਫੇਰ ਅਗਲੇ ਘਰਾਂ ਵੱਲ ਤੁਰ ਪੈਂਦੀ!
ਵੀਹਾਂ ਦੀਆਂ ਪੰਜ ਤਰਾਂ ਅਤੇ ਪੰਜ ਖੀਰੇ ਛਿੱਕੂ ਵਿਚ ਪਵਾ ਅੰਦਰ ਪੈਸੇ ਲੈਣ ਆਈ..!
ਟੁੱਟੇ ਪੈਸੇ ਲੱਭਦਿਆਂ ਥੋੜੀ ਘੜੀ ਲੱਗ ਗਈ..
ਬਾਹਰ ਨਿੱਕਲੀ ਤਾਂ ਗੇਟ ਦੇ ਬਾਹਰ ਰੌਲਾ ਜਿਹਾ ਸੁਣਿਆ..
ਸਿਖਰ ਦੁਪਹਿਰ ਦੇ ਸੰਨਾਟੇ ਵਿਚ ਉਹ ਕੁੜੀ ਨੂੰ ਧਮਕਾ ਰਹੇ ਸਨ..ਦਸ ਰੁਪਈਆਂ ਦੀਆਂ ਦਸ ਤਰਾਂ ਨਹੀਂ ਦੇਵੇਂਗੀ ਤਾਂ ਬਤੌਰ ਪ੍ਰਧਾਨ ਤੇਰਾ ਬਾਹਰਲੇ ਗੇਟ ਤੋਂ ਅੰਦਰ ਆਉਣਾ ਬੰਦ ਕਰਵਾ ਦਿਆਂਗਾ!
ਉਹ ਅੱਗੋਂ ਮਿੰਨਤਾਂ ਕਰਦੀ ਆਖ ਰਹੀ ਸੀ ਅੰਕਲ ਜੀ ਏਨਾ ਸਸਤਾ ਵਾਰਾ ਨੀ ਖਾਂਦਾ..ਉੱਤੋਂ ਮੇਰੀ ਦਾਦੀ ਦੀ ਦਵਾਈ..!
ਕੁਝ ਘੜੀਆਂ ਦੀ ਬਹਿਸ ਮਗਰੋਂ ਉਹ ਰੋ ਪਈ ਤੇ ਫੇਰ ਗਿਣ ਕੇ ਦਸ “ਤਰਾਂ” ਲਫਾਫੇ ਵਿਚ ਪਾ ਫੇਰ ਦਸਾਂ ਦਾ ਨੋਟ ਫੜ ਮੇਰੇ ਗੇਟ ਵੱਲ ਵੇਖਣ ਲੱਗ ਪਈ!
ਮੈਥੋਂ ਰਿਹਾ ਨਾ ਗਿਆ ਤੇ ਛੇਤੀ ਨਾਲ ਬਾਹਰ ਨਿੱਕਲ ਵੱਡੀ ਮੁਹਿੰਮ ਜਿੱਤ ਕੇ ਤੁਰੇ ਜਾਂਦੇ ਲੱਗ ਰਹੇ ਨੂੰ ਪਿੱਛੋਂ ਵੱਜ ਮਾਰ...

ਲਈ..!
ਫੇਰ ਨਿਧੜਕ ਹੋ ਕੇ ਆਖਣਾ ਸ਼ੁਰੂ ਕਰ ਦਿੱਤਾ ਕੇ ਸਰਦਾਰ ਜੀ ਪ੍ਰਧਾਨ ਤੁਸੀਂ ਬਣੇ ਨਹੀਂ ਸਿਰਫ ਚੋਣ ਹੀ ਲੜ ਰਹੇ ਓ..
ਚੁੱਪ ਕਰਕੇ ਕੁੜੀ ਦੇ ਬਣਦੇ ਹੋਰ ਦਸ ਰੁਪਈਏ ਦੇ ਦਿਓ ਨਹੀਂ ਤਾਂ ਅਗਲੇ ਹਫਤੇ ਆ ਰਹੀਆਂ ਚੋਣਾਂ ਵਿਚ ਅੱਜ ਦੀ ਘਟਨਾ ਦਾ ਖੁਲਾਸਾ ਹੋ ਜਾਵੇਗਾ ਤੇ ਇਹ ਪ੍ਰਧਾਨਗੀ ਸਦਾ ਲਈ ਜਾਂਦੀ ਰਹੇਗੀ!
ਫੇਰ ਕੁੜੀ ਨੂੰ ਆਖਿਆ ਕੇ ਧੀਏ ਕੱਲ ਨੂੰ ਜੇ ਗੇਟ ਤੇ ਕੋਈ ਰੋਕੇ ਤਾਂ ਆਖੀ ਪਹਿਲਾਂ ੨੦ ਨੰਬਰ ਵਾਲੀ ਆਂਟੀ ਨਾਲ ਗੱਲ ਕਰ ਲਵੋ!
ਦਸ ਰੁਪਈਏ ਦਾ ਕੜਕ ਜਿਹਾ ਨੋਟ ਬੋਝੇ ਵਿਚ ਪਾਉਂਦੀ ਹੋਈ ਨੇ ਇਸ ਵਾਰ ਸਬਜੀ ਦੀ ਭਰੀ ਟੋਕਰੀ ਆਪਣੇ ਆਪ ਹੀ ਚੁੱਕ ਸਿਰ ਤੇ ਰੱਖ ਲਈ..
ਜ਼ਿਹਨ ਤੇ ਪਿਆ ਡਰ ਅਤੇ ਭਾਰ ਸ਼ਾਇਦ ਤਾਕਤ ਬਣ ਨਿੱਕੀਆਂ-ਨਿੱਕੀਆਂ ਬਾਹਵਾਂ ਦੇ ਡੌਲਿਆਂ ਵਿਚ ਖੂਨ ਬਣ ਕੇ ਜੂ ਦੌੜਨ ਲੱਗ ਪਿਆ ਸੀ!
ਅਜੀਮ ਕਲਾਕਾਰ ਨਸੀਰੁੱਦੀਨ ਸ਼ਾਹ ਆਖਦਾ ਏ ਕੇ ਭਾਵੇਂ ਜਿੰਨੀ ਮਰਜੀ ਇਬਾਦਤ ਕਰ ਲਵੋ..ਜੇ ਅੱਖਾਂ ਸਾਮਣੇ ਹੋ ਰਹੀ ਬੇਇਨਸਾਫੀ ਖਿਲਾਫ ਤੁਹਾਡੀ ਜੁਬਾਨ ਕਿਸੇ ਕਾਰਨ ਬੰਦ ਰਹਿੰਦੀ ਏ ਤਾਂ ਰੱਬ ਦੇ ਦਰਗਾਹ ਵਿਚ ਤੁਸੀਂ ਜਾਲਿਮ ਧਿਰ ਨਾਲ ਹੀ ਖਲੋਤੇ ਹੋਏ ਨਜਰ ਆਵੋਗੇ..!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)