More Punjabi Kahaniya  Posts
ਇੱਕ ਕੁੜੀ ( ਭਾਗ : ਦੂਸਰਾ )


ਇੱਕ ਕੁੜੀ  ( ਭਾਗ : ਦੂਸਰਾ )

ਮੌਸਮਾਂ ਦਾ ਬਦਲਣਾ ਲਾਜ਼ਮੀ ਸੀ‌ ਜਨਾਬ ਕਿਉਂਕਿ,

ਕੋਈ ਆਪਣਾ ਆਪਣੇ ਆਪ ਕੋਲੋਂ ਦੂਰ ਹੋਇਆ ਹੈ

ਤੜਾਕ ਵੀ ਨੀਂ ਹੋਇਆ, ਤੇ ਖੜਾਕ ਵੀ ਨੀਂ ਹੋਇਆ,

ਤੇ ਹੈ ਵੀ ਤਾਂ ਪੂਰਾ,ਪਰ‌‌ ਫੇਰ ਵੀ ਕੁਝ ਚੂਰ ਹੋਇਆ ਹੈ

ਮੰਨਦਾਂ ਹਾਂ ਕਿਹਾ ਸੀ , ਅੱਖੀਆਂ ਬਹੁਤ ਸੋਹਣੀਆਂ ਨੇ,

ਕੀ ਉਹਨੂੰ ਏਸ ਗੱਲ ਦਾ ਸੁਖ ਸਿਆਂ ਗ਼ਰੂਰ ਹੋਇਆ ਹੈ

ਜਾਂ ਫੇਰ ਡਰਦਾ ਹੈ, ਉਹ ਆਉਣ ਵਾਲੇ ਕੱਲ੍ਹ ਦੇ ਕੋਲੋਂ,

ਜਾਂ ਫੇਰ ਹਾਲਾਤਾਂ ਕੋਲੋਂ ਕਿੱਧਰੇ ਉਹ ਮਜ਼ਬੂਰ ਹੋਇਆ ਹੈ

ਦੱਸੋ ਕੋਈ ਉਹਨੂੰ ਕਿ ਉਹਦੀ ਯਾਦ ਨੇ ਕੀ ਕੀ ਲਿਖਵਾ‌ ਦਿੱਤਾ,

ਤੇ ਲਿਖਦਾ‌ ਲਿਖਦਾ ਸੁਖਦੀਪ ਰਾਏਪੁਰ ਮਸ਼ਹੂਰ ਹੋਇਆ ਹੈ

ਇਤਨਾ ਖਾਮੋਸ਼ ਰਹਿ ਕਰ, ਹਜ਼ੂਰ ਦੂਰ ਨਹੀਂ ਰਹਿ ਪਾਓਗੇ,

ਮਾਨੋਂ ਜਾ ਨਾ ਮਾਨੋਂ, ਲੇਕਿਨ ਬਦਲਾਅ ਤੋ ਤੁਮ ਮੇਂ ਵੀ ਜ਼ਰੂਰ ਹੂਆ ਹੈ🤲

ਸੁਖ ਨੇ ਉਸਦੀ ਲਗਾਤਾਰ ਇੱਕ ਹਫ਼ਤਾ ਉਡੀਕ ਕਰੀ,ਪਰ ਉਸਨੇ ਮੁੜ ਉਸਨੂੰ ਅਨ ਬਲੌਕ ਨਾ ਕਰਿਆ,ਸੁਖ ਹਰ ਵਕਤ ਉਸ ਬਾਰੇ ਹੀ ਸੋਚਦਾ ਰਹਿੰਦਾ, ਕਦੇ ਉਸਦੀਆਂ ਗੱਲਾਂ ਚੇਤੇ ਕਰ ਅੱਖ ਭਰ‌ ਲੈ ਆਉਂਦਾ, ਤੇ ਕਦੇ ਕਦੇ ਬੈਠਾ ਹੱਸ ਪੈਂਦਾ, ਕੋਲ਼ ਬੈਠੀ ਮਾਂ ਪੁੱਛਦੀ ਕੀ ਗੱਲ ਪੁੱਤ ਇੱਕਲਾ ਹੀ ਹੱਸ ਰਿਹਾ ,ਸੁਖ ਅੱਗੋਂ ਆਖਦਾ ਕੁਝ ਨਹੀਂ ਮਾਂ ਕੋਈ ਸਕੂਲ ਵਾਲ਼ੀ ਗੱਲ ਯਾਦ ਆ ਗੲੀ ਸੀ, ਮਾਂ ਆਖਦੀ ਪੁੱਤ ਮੈਨੂੰ ਵੀ ਦੱਸਦੇ ਮੈਂ‌‌ ਵੀ ਹੱਸ ਲਵਾਂਗੀ,ਪਰ ਸੁਖ ਗੱਲ ਟਾਲ ਦੇਂਦਾ, ਮਾਂ ਮੈਂ ਤੇ ਖੇਤ ਨੂੰ ਜਾਣਾ ਸੀ, ਬਾਪੂ ਆਖ ਕੇ ਗਿਆ ਸੀ, ਮੈਂ ਹੁਣ ਹੀ ਜਾਣਾ,ਮੋਟਰ ਵਾਲੇ ਕੋਠੇ ਤੀਕ‌‌ ਜਾਂਦਾ ਜਾਂਦਾ ਉਹਦੇ ਬਾਰੇ ਹੀ ਸੋਚਦਾ ਰਹਿੰਦਾ, ਪਤਾ ਹੀ ਨਾ ਲੱਗਦਾ ਕਦ ਉਸ ਨੇ ਕਿਹੜਾ ਕੰਮ ਨਿਬੇੜ ਦਿੱਤਾ, ਕਦੇ ਕਦੇ ਉਸ ਦਾ ਦਿਲ ਕਰਦਾ ਕਿ ਕਿਉਂ ਨਾ ਭੁਲਾ ਦਿੱਤਾ ਜਾਵੇ‌‌ ਸਭ ਕੁਝ, ਪਰ ਫੇਰ ਇਹ ਕਿਹੜਾ ਕੋਈ ਵੱਸ ਦੀ ਗੱਲ ਹੈ,

ਔਖੇ ਸੌਖੇ ਦਸ ਦਿਨ ਲੰਘ ਗਏ,ਸੁਖ ਨੂੰ ਅੱਜ ਵੀ ਉਡੀਕ ਸੀ ਹਰ ਦਿਨ ਦੇ ਵਾਂਗ, ਸਾਢ਼ੇ ਅੱਠ ਵੱਜ ਗੲੇ ਸੀ,ਸੁਖ ਸਟੇਟਸ ਵੇਖ ਰਿਹਾ ਸੀ, ਜਦੋਂ ਉਹ ਸਟੇਟਸ ਵੇਖ ਕਿ ਹਟਿਆ ਤਾਂ ਵੇਖਿਆ ‌ਪੰਜ ਮਿੰਟ ਪਹਿਲਾਂ ਉਸੇ ਅਣਜਾਣ ਨੰਬਰ ਤੋਂ ਸੱਤ‌ ਮੈਸਜ਼ ਆਏ ਪੲੇ ਨੇ,ਸੁਖ ਵੇਖ ਕੇ ਖ਼ੁਸ਼ ਹੋ ਗਿਆ, ਉਸਨੇ ਜਲਦੀ ਜਲਦੀ ਮੈਸਜ਼ ਪੜਨੇ ਸ਼ੁਰੂ ਕੀਤੇ…

ਅਣਜਾਣ : ਹੈਲੋ

ਅਣਜਾਣ : ਹੈਲੋ

ਅਣਜਾਣ : ਹੈਲੋ ਜੀ

ਅਣਜਾਣ ‌: ਕੀ ਗੱਲ ਗੁੱਸੇ ਹੋ

ਅਣਜਾਣ : ਯਰ ਸੀਨ ਕਰ ਲਵੋ ਮੈਸਜ਼

ਅਣਜਾਣ : ਹੈਲੋ

ਅਣਜਾਣ : ਹੈਲੋ ‌ਬੋਲ ਪਵੋ

ਅਣਜਾਣ : ਹੈਲੋ

ਅਣਜਾਣ : ਹੈਲੋ

ਸੁਖ : ਬਸ ਕਰੋ

ਅਣਜਾਣ : ਹੋ ਗੲੇ ਫਰੀ,

ਸੁਖ : ਹਾਂਜੀ

ਅਣਜਾਣ : ਕਿਵੇਂ ਓ ਜੀ

ਸੁਖ : ਵਧੀਆ ਜੀ, ਕਿੱਥੇ ਚਲੇ ਗਏ ਸੀ,

ਅਣਜਾਣ : ਬਸ ਨਾ ਹੀ ਪੁੱਛੋ ਵਧੀਆ ਹੈ,ਮੰਮੀ ਕਿਵੇਂ ਨੇ

ਸੁਖ : ਵਧੀਆ, ਤੁਸੀਂ ਦੱਸੋ ਆਪਣੇ ਘਰ ਕਿਵੇਂ ਨੇ ਸਾਰੇ

ਅਣਜਾਣ : ਵਧੀਆ

ਸੁਖ : ਹੋਰ ਸੁਣਾਓ ਕੋਈ ਗੱਲ ਬਾਤ

ਅਣਜਾਣ : ਕੀ ਸੁਣਾਵਾਂ

ਸੁਖ : ਕੁਝ ਵੀ

ਅਣਜਾਣ : ਗੀਤ ਸੁਣਾਵਾਂ

ਸੁਖ : ਹਾਂ

ਅਣਜਾਣ : ਸਟੇਟਸ ਵੇਖੋ

ਸੁਖ :  ( ਸਟੇਟਸ ਵੇਖ ਕੇ ) ਮੈਨੂੰ ਵੀ ਵਧੀਆ ਲੱਗਦਾ 

ਅਣਜਾਣ : ਵੇਖਿਓ ਮੈਂ ਤੁਹਾਨੂੰ ਜਾਣਦੀ ਵੀ ਨਹੀਂ, ਫੇਰ ਵੀ ਤੁਹਾਡੇ ਨਾਲ ਗੱਲ ਕਰਦੀ ਆਂ

ਸੁਖ : ਜਿਹਨਾਂ ਨੂੰ ਅੱਜ ਜਾਣਦੇ ਹੋ,ਉਹ ਵੀ ਤਾਂ ਕਦੇ ਅਣਜਾਣ ਸੀ

ਅਣਜਾਣ : ਹਾਂ…ਪਰ ਉਹਨਾਂ ਨੂੰ ਵੇਖਿਆ ਤਾਂ ਸੀ ਕਦੇ

ਸੁਖ : ਮਤਲਬ

ਅਣਜਾਣ : ਤੁਸੀਂ ਆਪਣੀ ਤਸਵੀਰ ਭੇਜ ਦੇਵੋ

ਸੁਖ : ਸਿੱਧਾ ਹੀ ਬੋਲ ਦੇਵੋ, ਕਿਉਂ ਚੱਕਰ ਖਾਏ ਨੇ

ਅਣਜਾਣ : ਡਰ ਲੱਗਦਾ, ਕਿਤੇ ਇਨਕਾਰ ਨਾ ਕਰ ਦੇਵੋ

ਸੁਖ : ਆ ਵੇਖ ਲਵੋ ( ਤਸਵੀਰ ਭੇਜ ਕੇ )

ਅਣਜਾਣ : ਇਹ ਤਾਂ ਮੇਰੇ ਕੋਲ ਹੈਗੀ ਆ, ਕੋਈ ਹੋਰ

ਸੁਖ : ਕੀ ਮਤਲਬ…ਤੁਹਾਡੇ ਕੋਲ ਮੇਰੀ‌ ਫੋਟੋ ਕਿਵੇਂ

ਅਣਜਾਣ : ਫਿਰ ਦੱਸੂ

ਸੁਖ : ਪਹਿਲਾਂ ਦੱਸੋ …

ਅਣਜਾਣ : ਮੈਨੂੰ ਨੀਂਦ ਆ ਰਹੀ ਆ

ਸੁਖ : ਪੁੱਤ ਰਹਿਣਦੋ ਡਰਾਮੇ ਕਰਨ ਨੂੰ ,ਆ ਵੇਖ ( ਇੱਕ ਹੋਰ ਤਸਵੀਰ ਭੇਜ ਕੇ )

ਅਣਜਾਣ : ਹੋਰ ਫਿਰ ਕੀ ਕਰਦੇ ਸੀ

ਸੁਖ : ਯਾਦ 

ਅਣਜਾਣ : ਕਿਸਨੂੰ

ਸੁਖ : ਤੁਹਾਨੂੰ

ਅਣਜਾਣ : ਕਿਉਂ ਮੈਨੂੰ ਕਿਉਂ…

ਸੁਖ : ਕਿਉਂ ਕਰ ਨਹੀਂ ਸਕਦਾ…???

ਅਣਜਾਣ : ਕਰ ਸਕਦੇ ਹੋ,ਪਰ ਏਨੀ ਜ਼ਰੂਰੀ ਤਾਂ ਨਹੀਂ ਆਂ ਮੈਂ

ਸੁਖ : ਰਹਿਣਦੋ

ਅਣਜਾਣ : ਸੱਚ ਦੱਸਾਂ, ਮੈਂ ਹਰ ਰੋਜ਼ ਮੈਸਜ਼ ਕਰਨ ਬਾਰੇ ਸੋਚਦੀ ਸੀ ਤੁਹਾਨੂੰ,ਪਰ ਫੇਰ ਡਰ ਵੀ ਲੱਗਦਾ ਹੈ,ਕਿ ਕਿਤੇ ਆਦਤ ਨਾ‌ ਪੈ ਜਾਵੇ

ਸੁਖ : ਫੇਰ ਨਾ ਕਰੋ

ਅਣਜਾਣ : ਫੇਰ ਸੋਚਿਆ ਦੱਸ ਦੇਣਾਂ ਚਾਹਿਦਾ ਹੈ

ਸੁਖ : ਕਮਲੀ

ਅਣਜਾਣ : ਉਏ

ਸੁਖ : ਆ ਕੀ ਆ

ਅਣਜਾਣ : ਜੋ ਸਮਝੇ

ਸੁਖ : ਅੱਛਾ ਜੀ

ਅਣਜਾਣ : ਹਾਂ ਜੀ

ਸੁਖ : ਚੰਗਾ ਯਰ ਨੀਂਦ ਆ ਰਹੀ ਆ ਕੱਲ ਕਰਦੇ ਆਂ ਗੱਲ

ਅਣਜਾਣ : ਮਰਜ਼ੀ ਆ

ਸੁਖ : ਕਿਉਂ

ਅਣਜਾਣ : ਚੰਗੂ ਕੱਲ੍ਹ ਕਰਦੇ ਆਂ ਗੱਲ,ਬਾਏ

ਸੁਖ : ਬਾਏ

ਅਣਜਾਣ : ਗੁੱਡ ਨਾਈਟ

ਸੁਖ ਬੜਾ ਖੁਸ਼ ਸੀ ਕਿ ਉਸਨੇ ਮੈਸਜ਼ ਕਰਿਆ,ਪਰ ਇੱਕ ਪਾਸੇ ਉਸ ਦੇ ਅੰਦਰ ਡਰ ਵੀ ਸੀ ਕਿ ਕਿਤੇ ਉਹ ਫਿਰ ਤੋਂ ਦੁਬਾਰਾ ਨਾ ਗੱਲ ਕਰਨੋਂ ਹੱਟ ਜਾਵੈ, ਤਾਂ ਹੀ ਉਸਨੇ ਜਾਣਬੁੱਝ ਕਹਿ ਦਿੱਤਾ ਕਿ ਉਸਨੂੰ ਨੀਂਦ ਆ ਰਹੀ ਆ, ਫੇਰ ਸੁਖ ਨੂੰ  ਇੱਕ ਗੱਲ ਨੇ ਮੁੜ ਘੇਰਾ ਪਾ ਲਿਆ ਕਿ ਭਲਾਂ ਉਸ ਕੋਲ ਮੇਰੀ ਤਸਵੀਰ ਕਿਵੇਂ ਗੲੀ,ਇਹ ਕਿਵੇਂ ਹੋ ਸਕਦਾ, ਕਾਫ਼ੀ ਸੋਚਿਆ ਪਰ ਕੁਝ ਪਤਾ ਨਾ ਲੱਗਾ,ਸੁਖ ਫੇਰ ਸੋਚਣ ਲੱਗਾ ਕਿ ਜਦੋਂ ਕੱਲ੍ਹ ਨੂੰ ਉਸਦਾ ਮੈਸਜ਼ ਆਵੇਗਾ ਉਹ ਇਹ ਗੱਲ ਕਰੇਗਾ, ਫੇਰ ਇਹ ਗੱਲ ਪੁਛੇਗਾ,ਉਹ ਕਿੰਨਾ ਚਿਰ ਨਿੱਕੇ ਨਿੱਕੇ ਖਬਾਬ  ਵੇਖਦਾ‌ ਰਿਹਾ‌ … ਫੇਰ ਪਤਾ ਹੀ ਨਾ ਲੱਗਾ ਕਦ ਉਸਨੂੰ ਗੂੜ੍ਹੀ ਨੀਂਦ ਆ ਗੲੀ…

ਵੇ ਜਿਦਾਂ ਕੰਬਦੀਆਂ ਬਿਰਖ਼ ਤੇ ਟਾਹਣੀਆਂ,

ਵੇ ਉਦਾਂ ਕੰਬਦੇ ਨੇ ,ਸਾਡੇ ਬੋਲ…

ਵੇ ਤੂੰ ਕੋਈ ਬਾਤ ਨਾ ਪੁੱਛੀ ਦੱਸੀ,

ਕਿੰਨਾ ਚਿਰ ਮੈਂ ਖੜ੍ਹੀ ਰਹੀ ਕੋਲ…

ਵੇ ਹਾੜੇ ਹੁਣ ਤਾਂ ਮੰਨਜਾ ਸੋਹਣਿਆਂ,

ਵੇ ਮੈਨੂੰ ਚੰਗੇ ਨਾ ਲੱਗਣ ਮਖੌਲ…

ਵੇ ਮੈਂ ਚੋਗ ਖਿਲਾਰਾਂ ਨਿੱਤ ਘੁੱਗੀਆਂ ਨੂੰ,

ਜੇ ਖ਼ਤ ਤੇਰਾ ਲੈ ਕੇ ਕੋਈ ਆਉਣ…

ਮੈਨੂੰ ਹਲਕਾ ਹਲਕਾ ਸੀ ਦੱਸਦੀ

ਤੇਰੇ ਚਿਹਰੇ ਦਾ ਰੰਗ ਪੌਣ…

ਵੇ ਮੈਂ ਚਾਈਂ ਚਾਈਂ ਉਡਾਂ ਵਿਚ ਅੰਬਰੀਂ

ਜੇ ਲਿਖ ਗਾਵੈ, ਤੂੰ ਮੇਰੇ ਤੇ ਕੋਈ ਗੌਣ…

ਵੇ ਮੈਨੂੰ ਇੱਕੋ ਪੈਂਡਾ ਜਾਪਦਾ,

ਤੇਰੇ ਪਿੰਡ ਤੋਂ ਮੇਰੇ ਪਿੰਡ ਦੇ ਰਾਹੇ ਦਾ …

ਵੇ ਮੈਂ ਦੱਸ ਨੀਂ ਸਕਦੇ ਸੋਹਣਿਆਂ,

ਵੇ ਕਿੰਨਾਂ ਚਾਅ ਸੀ ਮੈਨੂੰ ਤੇਰੇ ਆਏ ਦਾ…

ਕੱਲ੍ਹ ਬਾਪੂ ਦੇ ਨਾਲ ਬੇਬੇ, 

ਸੀ ਕਰਦੀ ਤੇਰੀ ਮੇਰੀ ਸਲਾਹ ਸੱਜਣਾ…

ਵੇ ਭੋਰਾ ਸ਼ਰਮ ਤਾਂ ਮੰਨ ਲਾ ਸੁਖ ਸਿਆਂ,

ਵੇ ਹਾੜੇ ਹੁਣ ਤਾਂ ਗੀਤ ਬਣਾ ਸੱਜਣਾ…ਵੇ ਕੋਈ ਤਾਂ ਗੀਤ ਬਣਾ

ਸੁਪਨਾ ਪੂਰਾ ਹੋ ਗਿਆ, ਲੱਗਿਆ ਮੁੜ ਬੱਦਲਾਂ ਤੋਂ ਧਰਤੀ ਆ ਗੲੇ ਹੋਈਏ,ਦਿਨ ਚੜ ਗਿਆ ਗਿਆ ਸੀ, ਡੂੰਘੀ ਡੂੰਘੀ ਗੁਰੂ ਘਰ ਪਾਠ ਪੜਦੇ ਬਾਬੇ ਦੀ ਆਵਾਜ਼ ਸੁਣ ਰਹੀ ਸੀ, ਮਾਂ ਹਾਕ ਮਾਰ ਰਹੀ‌ ਸੀ, ਪੁੱਤ ਉੱਠ ਖੜ ਮੱਝ ਤੜਾਈ‌‌ ਜਾਂਦੀ ਹੈ, ਉੱਠ ਸ਼ੇਰਾ ਧਾਰ ਕੱਢ ਲਾ,ਸੁਖ ਬੈਠਾ ਹੋਇਆ ਤੇ ਅੱਖਾਂ ਮੱਸਲਦਾ…ਮੱਸਲਦਾ,ਕਹਿਣ ਲੱਗਾ ਮਾਂ ਬਾਪੂ ਨੂੰ ਕਹਿ ਦੇ… ਪੁੱਤ ਉਹ ਤਾਂ ਪਿੰਡ ਗਿਆ ਹੋਇਆ…ਸੁਖ ਉੱਠਿਆ ਤੇ ਵਾਸ਼ਪੇਸ਼ਨ  ਵਿਚ ਮੂੰਹ ਧੋ, ਰਸੋਈ ਵਿਚੋਂ ਬਾਟਲੀ ਚੁੱਕ ਧਾਰ ਕੱਢਣ ਲੱਗ ਪਿਆ,ਸੁਖ ਪੂਰੇ ਅਨੰਦ ਨਾਲ ਬਾਲਟੀ ਵਿਚ ਵੱਜਦੀਆਂ ਧਾਰਾਂ ਸੁਣ ਰਿਹਾ ਸੀ, ਐਨੇ ਵਿਚ ਇਕ ਹਵਾ ਦਾ ਬੁੱਲ੍ਹਾ ਆਇਆ,ਜਿਸ ਨੇ ਸੁਖ ਦਾ ਧਾਰ ਦੀ ਆਵਾਜ਼ ਤੋਂ ਹਟਾ ਕੇ ਖ਼ਿਆਲ, ਫੇਰ ਉਸ ਅਣਜਾਣ ਦੇ ਵੱਲ ਕਰ ਦਿੱਤਾ,ਸੁਖ ਧਾਰ ਕੱਢ ਕੇ ਬਾਲਟੀ ਰਸੋਟੀ ਵਿਚ ਧਰ ਕੇ ਵਾਪਿਸ ਫੇਰ ਮੱਝ ਥੱਲੇ ਆ ਬੈਠ ਗਿਆ…

ਮਾਂ : ਕੀ ਹੋ ਗਿਆ ਸੁਖ,ਧਾਰ ਤਾਂ ਕੱਢ ਲਈ,

ਸੁਖ: ਉਹ ਭੁੱਲ ਗਿਆ ਸੀ,

ਦੋਵੇਂ ਮਾਂ ਪੁੱਤ ਹੱਸ ਪਏ, ਜਾ ਪੁੱਤ ਚਾਹ ਬਣਾ‌ ਲੈ, ਮੈਂ ਆਉਣੀ ਆ ਇਹ ਗੇਟ ਮੁਹਰੇ ਰੜਕਾ ਲਾ‌ ਆਵਾਂ,ਸੁਖ ਨੇ ਰਸੋਈ ਵਿਚ ਜਾ ਚਾਹ ਧਰ ਦਿੱਤੀ ਸਾਰਾ ਕੁਝ ਪਾ ਦਿੱਤਾ,ਚਾਹ, ਪਾਣੀ,ਗੁੜ,ਪਰ ਦੁੱਧ ਪਾਉਣਾ ਰਹਿ ਗਿਆ ਸੀ ਤੇ ਬਾਹਿਰ ਆ ਮੰਜੇ ਤੇ ਬੈਠ ਗਿਆ,ਚਾਹ ਵਾਲੇ ਪਾਣੀ ਦਾ ਮੱਚ ਮੱਚ ਬੁਰਾ ਹਾਲ ਹੋ ਗਿਆ, ਮਾਂ ਝਾੜੂ ਲਾ ਕੇ ਆ‌ ਗੲੀ, ਪੁੱਤ ਚਾਹ ਨਹੀਂ ਧਰੀ,ਧਰੀ ਸੀ ਮਾਂ, ਜਦੋਂ ਰਸੋਈ ਵਿਚ ਜਾ ਵੇਖਿਆ ਤਾਂ,ਡੱਬੂ ਵਿਚ ਅੱਗ ਲੱਗੀ ਪੲੀ ਸੀ, ਮਾਂ ਤੈਨੂੰ ਹੋਇਆ ਕੀ ਆ, ਇੱਕ ਕੰਮ ਕਿਹਾ ਸੀ,ਸੌ ਕੰਮ ਵਧਾ ਦਿੱਤੇ, ਨਿਗਾਹ ਨੀਂ ਰੱਖ ਸਕਦਾ ਸੀ,ਸੁਖ ਨੂੰ ਆਪਣੇ ਆਪ ਤੇ ਹਾਸਾ ਆ ਰਿਹਾ ਸੀ, ਉਸਨੂੰ ਮਾਂ ਦੀ ਇੱਕ ਗੱਲ ਵੀ ਨਹੀਂ ਸੀ ਸੁਣ ਰਹੀ…

ਥੋੜ੍ਹੇ ਸਮੇਂ ਬਾਅਦ ਬਾਪੂ ਵੀ ਆ ਗਿਆ,ਉਏ ਸੁਖ ਪੁੱਤ ਚਾਹ ਲੈ ਕੇ ਆ, ਮਾਂ ਨੇ ਸੁਖ ਦੀ ਚਾਹ ਬਣਾਈ ਦੀ ਪ੍ਰਸੰਸਾ ਕੀਤੀ, ਮਤਲਬ ਕਿ ਦੱਸਿਆ ਕਿਵੇਂ ਉਸ ਨੇ‌ ਡੱਬੂ ਨੂੰ ਅੱਗ ਲਗਾ ਦਿੱਤੀ, ਬਾਪੂ ਵੀ ਸੁਣ ਕੇ ਹੱਸ ਪਿਆ, ਬਾਪੂ ਨੇ ਫੇਰ ਆਪਣੀ ਇਕ ਗੱਲ ਸੁਣਾਉਣੀ ਸ਼ੁਰੂ ਕਰ ਦਿੱਤੀ,ਕਿ ਇੱਕ ਵਾਰੀ ਮੇਰੀ ਮਾਂ ਨੇ ਹਾਰੇ ਵਿਚ ਮੱਖਣੀ ਧਰ ਦਿੱਤੀ ਤੇ ਕਿਹਾ ਕਿ ਪੁੱਤ ਮੈਂ ਖੇਤ ਬਾਪੂ ਨੂੰ ਭੱਤਾ‌ ਦੇ ਆਵਾਂ ਜਦੋਂ ‌ਘਿਓ ਲੱਸੀ ਤੋਂ ਅੱਡ ਹੋ ਗਿਆ, ਤੁਸੀਂ ਇਹ ਧਾਮਾ* ਬਾਹਿਰ ਕੱਢ ਦੇਓ , ਬੇਬੇ ਇਹ ਆਖ ‌ਖੇਤਾਂ ਨੂੰ ਚਲੀ ਗਈ, ਅਸੀਂ ‌ਦੋਵੇਂ‌ ਭਰਾ ਖੇਡਣ ਵਿਚ ਲੱਗ ਰੁੱਝ ਗੲੇ ਤੇ ਬੇਬੇ ਦੀ ਗੱਲ ਦਿਮਾਗ਼ ਚੋਂ ਨਿਕਲ ਗੲੀ,ਤੇ ਧਾਮਾ ਚੁੱਕਣਾਂ ਭੁੱਲ ਗਏ, ਜਦੋਂ ‌ਬੇਬੇ ਆਈ ਤਾਂ ਹਾਰੇ ਉੱਪਰੋਂ ਚਾਪੜ* ਚੁੱਕ ਕੇ ਵੇਖਿਆ ਤਾਂ ਘਿਓ ਨੂੰ ਅੱਗ ਲੱਗੀ ਪੲੀ ਸੀ, ਬੇਬੇ ਦੇ ਕਿੰਨੇ ਹੱਥ ਨੂੰ ਸੇਕ ਲੱਗ ਗਿਆ, ਬੇਬੇ ਨੇ ਗੱੜਬੀ* ਪਾਣੀ ਦੀ ਪਾਈ ਤਾਂ ਪਾਣੀ ਵੀ ਪੈਟਰੋਲ ਵਾਂਗ ਮੱਚਿਆ,ਅਖੀਰ ਬੇਬੇ ਨੇ ਵੱਡੀ ਗਾਗਰ ਕੰਧੋਲੀ ਤੇ ਚੜ ਉਸ ਵਿਚ ਪਾ ਦਿੱਤੀ ਫੇਰ ਕਿਤੇ ਜਾ ਅੱਗ ਬੁਝੀ… ਬਹੁਤ ਗਾਲਾਂ ਪਈਆਂ ਸੀ ਸਾਡੇ,

ਮੈਂ ਬਾਪੂ ਦੀ ਗੱਲ ਤੇ ਐਦਾਂ ਹੱਸਿਆ ਜਿਦਾਂ ਚਾਹ ਵਾਲਾ ਡੱਬੂ‌‌ ਮੈਂ ਨਹੀਂ ਬਾਪੂ ਨੇ ਸਾੜਿਆ ਹੋਵੇ,

ਬਾਪੂ : ਪੁੱਤ ਅੱਜ ਡਾਇਰੀ ਵਾਲੇ ਕੋਲ਼ ਜਾ ਹਿਸਾਬ ਕਰ ਆਈਂ, ਮੈਂ ਮੰਡੀ ਜਾਣਾਂ ਅੱਜ ਥੋੜ੍ਹਾ ਬਹੁਤ ਸੌਦਾ ਪੱਤਾ ਲੈ ਕੇ ਆਉਣਾ ਨਾਲ਼ੇ ਜਾਂਦਾ ਜਾਂਦਾ ਤੇਰੀ ਭੂਆ ਨੂੰ ਮਿਲ ਆਵਾਂਗਾ,ਹੋ ਸਕਦਾ ਕੱਲ੍ਹ ਨੂੰ ਪਹਿਲੀ ਬੱਸ ਤੇ ਆ ਜਾਂਵਾਂ, ਤੂੰ ਬਾਹਿਰ ਨਾ ਜਾਈਂ ਕਿਤੇ ਘਰ ਹੀ ਰਹੀਂ

ਸੁਖ : ਠੀਕ ਹੈ ਬਾਪੂ

ਸੁਖ ਮਾਂ ਨਾਲ ਕੰਮ ਕਰਾਉਣ ਲੱਗ ਪਿਆ, ਬਾਪੂ ਮੰਡੀ ਚਲਾ ਗਿਆ,ਘਰ ਦਾ ਸਾਰਾ ਕੰਮ ਨਿਬੇੜ ਦਿਆਂ ਲਗਪਗ ਦਸ ਵੱਜ ਗਏ,ਸੁਖ ਨਹਾ ਕੇ ਆ ਰੋਟੀ ਖਾਣ ਬੈਠ ਗਿਆ, ਐਨੇ ਵਿਚ ਤਾਈ ਆ ਗੲੀ, ਮਾਂ ਉਸਨਾਲ ਗੱਲਾਂ ਕਰਨ ਲੱਗ ਗਈ ਤੇ ਸੁਖ ਰੋਟੀ ਖਾ, ਬੈਡਾਂ ਵਾਲੇ ਕਮਰੇ ਵਿਚ ਜਾ ਬੈਠ ਗਿਆ, ਸੁਖ ਨੇ ਫੋਨ ਦਾ ਡਾਟਾ ਆਨ ਕਰ ਵੇਖਿਆ ਤਾਂ ਉਸਦਾ ਮੈਸਜ਼ ਆਇਆ ਹੋਇਆ ਸੀ,ਉਸਨੇ ਕੱਲ੍ਹ ਰਾਤੀਂ ਪਾਏ ਸਟੇਟਸ ਤੇ ਰਿਪਲਾਈ ਕਰਿਆ ਸੀ…

ਅਣਜਾਣ : ਤੁਸੀਂ ਲਿਖਦੇ ਕਿਉੇਂ ਹੋ

ਸੁਖ : ਦੱਸਣਾਂ ਜ਼ਰੂਰ ਹੈ

ਅਣਜਾਣ : ਜਾਣਨਾਂ ਜ਼ਰੂਰੀ ਹੈ ( ਤਿੰਨ ਮਿੰਟ ਬਾਅਦ ਰਿਪਲਾਈ ਆਇਆ )

ਸੁਖ : ਤੈਨੂੰ ਇੱਕ ਗੱਲ ਦੱਸਾਂ…

ਮੇਰਾ ਅੱਜ ਤੀਕ ਕੋਈ ਵੀ ਅਜਿਹਾ ਦੋਸਤ,

ਜਾਂ ਸੱਜਣ ਨਹੀਂ ਬਣਿਆ

ਜਿਸ ਨੇ ਕਦੇ ਮੈਨੂੰ ‌ਸਮਝਿਆ ਹੋਵੇ

ਜਿਸ ਨਾਲ ਮੈਂ ਕਦੇ ਹਰ ਗੱਲ

ਸਾਂਝੀ ਕਰੀ ਹੋਵੇ…

ਤੈਨੂੰ ‌ਪਤਾ , ਮੈਂ ਲਿਖਣਾ ਕਿਵੇਂ ਸ਼ੁਰੂ ਕੀਤਾ…

ਅੱਜ ‌ਤੋਂ‌ ਦੋ ਸਾਲ ਪਹਿਲਾਂ ਦੀ ਗੱਲ ਆ

ਜਦੋਂ ਮੈਂ ਆਖ਼ਰੀ ਵਾਰ ਰੋਇਆ ਸੀ,

ਮੈਂ ਕਿਸੇ ਬੇਗਾਨੇ ਸ਼ਹਿਰ ਵਿਚ ਗਿਆ ਹੋਇਆ ਸੀ,

ਉਥੇ ‌ਕਿਸੇ ਇਨਸਾਨ ਨੇ ਮੈਨੂੰ ਅਜਿਹੀ ਗੱਲ ਕਹੀਂ

ਜੋ‌ ਮੇਰੇ ਦਿਲ ਨੂੰ ਲੱਗ ਗਈ…

ਪਤਾ ਉਸਨੇ ਕੀ ਕਿਹਾ…??

ਕਿ ਮੇਰੇ ਅੰਦਰ ਜਜ਼ਬਾਤ ਨਹੀਂ ‌ਹੈਗੇ… ਮੈਂ ਕਿਸੇ ਨੂੰ ਸਮਝ ਨਹੀਂ ਸਕਦਾ…

ਤੈਨੂੰ ਪਤਾ, ਉਸਨੇ ਜੋ ਕਿਹਾ ਸੀ,ਉਹ ਸਭ ਸੱਚ ਸੀ

ਮੈਂ ਸੱਚੀਂ ਕਦੇ ਕਿਸੇ ਦੇ ਜਜ਼ਬਾਤ ਨਹੀਂ ਸਮਝ ਸਕਿਆ

ਪਤਾ ਕਿਉਂ.. ਕਿਉਂਕਿ… ਮੇਰੇ ਘਰਦਿਆਂ ਨੇ

ਮੈਨੂੰ ‌ਪੱਥਰ ਬਣਾ ਦਿੱਤਾ ਸੀ,

ਉਹਨਾਂ ਨੇ ਮੈਨੂੰ…

ਕਦੇ ਵੀ… ਇਹ ਗੱਲ ਨਹੀਂ ਪੁੱਛੀ… ਪੁੱਤ… ਤੂੰ ਅੱਜ ਸਾਂਤ ਕਿਉਂ ਹੈ,

ਪੁੱਤ ਅੱਜ ਤੂੰ ਰੋਟੀ ਕਿਉਂ ਨਹੀਂ ਖਾਈ…

ਪੁੱਤ ਤੇਰੇ ਨਵੇਂ ਸਕੂਲ ਦਾ‌ ਪਹਿਲਾਂ ਦਿਨ ਕਿੰਝ ਰਹਾ…

ਮੈਂਨੂੰ ਲੱਗਦਾ ਸ਼ਾਇਦ ਮੈਨੂੰ 

ਇਸੇ ਲਈ ਕੋਈ ਆਪਣਾ ਨਹੀਂ ਲੱਗਦਾ

ਅੱਜ ਵੀ ਮੇਰੇ ਘਰਦੇ ਮੈਨੂੰ ਇਹ ਨਹੀਂ ਪੁੱਛਦੇ

ਪੁੱਤ ਤੂੰ ਇਹ ਸਾਰਾ ਦਿਨ ਕੀ ਲਿਖਦਾਂ ਰਹਿਣਾ ਏ

ਬੇਸ਼ੱਕ ਮੈਂ ਹਰ ਇਕ ਨੂੰ ਆਖਦਾ ਹਾਂ ਕਿ ਮੇਰੇ ਘਰਦੇ ਹਮੇਸ਼ਾ ਮੇਰੇ ਨਾਲ ਨੇ,

ਪਰ ਇਹ ਸਿਰਫ਼ ਆਖਦਾਂ ਹੀ ਹਾਂ,

ਹੁਣ ਮੇਰੇ ਪਾਠਕ ਹੀ ਮੈਨੂੰ ਮੇਰੇ

ਦੋਸਤ, ਮਿੱਤਰ ਤੇ ਭੈਣ ,ਭਰਾ,ਲੱਗਦੇ ਨੇ

ਜੋ ਕਦੇ ਤਾਂ ,ਮੇਰਾ ਹਾਲ ਪੁੱਛਦੇ ਨੇ…

ਜੋ ਕਦੇ ਤਾਂ ਆਪਣਾ ਸਮਝ ਕੇ ਕੋਈ ਗੱਲ ਪੁੱਛਦੇ ਨੇ,

ਦੱਸਦੇ ਨੇ…

ਤੈਨੂੰ ‌ਪਤਾ…ਦੋ ਸਾਲ ਪਹਿਲਾਂ…

ਮੈਂ ਪਹਿਲੀ ਵਾਰ ਕਿਤਾਬ ਪੜ੍ਹੀ ਸੀ।

ਜਿਸ ਨੂੰ ਪੂਰੀ ਪੜਨ ਤੋਂ ਬਾਅਦ

ਮੈਂ ਮੁਹੱਬਤ ਲੱਭਣ‌ ਤੁਰ ਪਿਆ ਸੀ…

ਤੈਨੂੰ ਪਤਾ … ਮੈਨੂੰ ਮੁਹੱਬਤ ਨਹੀਂ ਲੱਭੀ

ਪਰ ਇੱਕ ਮੁਹੱਬਤ ਜਿਹੀ ਕੁੜੀ ਮਿਲੀ,

ਜਿਹਦੀਆਂ ਲਿਖਤਾਂ ਨੂੰ ਪੜ ਮੈਂ ਲਿਖਣਾ ਸਿੱਖਿਆ

ਇੱਕ ਦਿਨ ਉਹ ਵੀ ਅਚਾਨਕ ,

ਪਤਾ ਨਹੀਂ ਕਿੱਥੇ ਚਲੀ ਗਈ…

ਮੈਂ ‌ਪੂਰੇ ਤਿੰਨ ਮਹੀਨੇ ਉਡੀਕ ਕਰੀਂ…

ਪਰ ਉਹ ਨਹੀਂ ਆਈ…

ਮੈਨੂੰ ਉਸਦੇ ਚਲੇ ਜਾਣ ਬਾਅਦ ਪਤਾ ਲੱਗਾ…

ਕਿ ਅਸੀਂ ਇੱਕ ਦੂਜੇ ਨੂੰ ਮੁਹੱਬਤ ਕਰਦੇ ਸਾਂ,

ਕਿੰਨਾ ਅਜੀਬ ਹੈ,ਪਰ ਹੈ …ਸੱਚ,

ਉਹ ਕੁੜੀ ਮੇਰੇ ਨਾਲੋਂ ਉਮਰ ਵਿਚ ਵੀ ਵੱਡੀ ਸੀ

ਬਿਲਕੁਲ ਮੇਰੀ ਮਾਂ ਵਾਂਗ,

ਮੈਨੂੰ ਕਿਸੇ ਸੰਤ ਨੇ ਦੱਸਿਆ ਕਿ

ਮੈਂ ਜੋ ਉਸ ਬਾਰੇ ਸੋਚਦਾਂ ਹਾਂ,

ਉਹ ਮੈਨੂੰ ਦੱਸੇ

ਮੈਂ ਸਭ ਦੱਸ ਦਿੱਤਾ,

ਅੱਗੋਂ ਸੰਤ ਹੱਸਿਆ ਤੇ ਕਿਹਾ

ਉਏ ਪੱਥਰ ਦਿਲਾ,

ਤੂੰ ਉਹਨੂੰ ਮੁਹੱਬਤ ਨਹੀਂ ਕਰਦਾ,

ਤੈਨੂੰ ਤਾਂ ਉਹਦੀ ਆਦਤ ਹੈ

ਮੈਂ ਹੈਰਾਨ ਸੀ…

ਪਰ ਹੁਣ ਮੈਂ ,ਉਸਦਾ ਸ਼ਹਿਰ ਛੱਡ ਕੇ ਆ ਗਿਆ.. ਹਮੇਸ਼ਾ ਲਈ

ਹੁਣ ਜਦੋਂ ਵੀ ਕੋਈ ਅਜਿਹੀ ਗੱਲ ਹੁੰਦੀ ਹੈ

ਜੋ ਕਿਸੇ ਨਾਲ ਸਾਂਝੀ ਕਰਨੀ ਹੋਵੇ…

ਮੈਂ ਲਿਖ ਕੇ ਸੋਸ਼ਲ ਮੀਡੀਆ ਤੇ ਪੋਸਟ ਕਰ ਦੇਣਾ ਆਂ

ਬਹੁਤ ਸਾਰੇ ਅਜਨਬੀ ਪੜਦੇ ਨੇ… ਲਾਈਕ ਕਰਦੇ ਨੇ

ਕੲੀ ਟਿੱਪਣੀ ਦੇਂਦੇ ਨੇ…

ਪਰ ਕੋਈ ਇਹ ਨਹੀਂ ਪੁੱਛਦਾਂ…

ਵੀ ਇਹ ਕਿਉਂ ਲਿਖ਼ਦੇ ਹੋ…

ਪਰ ਹਾਂ… ਹੁਣ ‌ਮੇਰਾ ਸੁਭਾਅ ਬਣ ਗਿਆ ਏ

ਮੈਂ ਕਿਸੇ ਤੋਂ ਕੁਝ ਵੀ ਨਹੀਂ ਮੰਗਦਾ

ਜੋ ਮੇਰੇ ਬਾਰੇ ਸੋਚਦੇ ਨੇ… ਮੈਂ ਉਹਨਾਂ ਦੇ ਕਦਮਾਂ ਚ ਬੈਠ ਜਾਣਾਂ ਹਾਂ

ਪਰ ਹਾਂ… ਜੇਕਰ ਮੈਂ ਕਿਸੇ ਦੇ ਸੌ ਕੰਮ ਵੀ ਆਵਾਂ,

ਤੇ ਉਹ ਮੈਨੂੰ ਪਹਿਲੇ ਕੰਮ ਹੀ ਜਵਾਬ ਦੇ‌ ਦੇਵੇ,

ਮੈਨੂੰ ਬੁਰਾ ਨਹੀਂ ਲੱਗਦਾ, ਮੈਨੂੰ ਦੁੱਖ ਨਹੀਂ ਹੁੰਦਾ…

ਕਿਉਂਕਿ ਮੈਂ ਸੋਚਦਾਂ ਹਾਂ, ਸਾਰੇ ਇੱਕੋ ਜਿਹੇ ਨਹੀਂ ਹੁੰਦੇ,

ਜੇਕਰ ਤੁਸੀਂ ਕਿਸੇ ਦੇ ਕੰਮ ਆ ਰਹੇ ਹੋ,

ਪਰ ਉਹ ਤੁਹਾਡੇ ਕੰਮ ਨਹੀਂ ਆ ਰਿਹਾ,

ਇਸ ਵਿਚ ਤੁਹਾਡੀ‌ ਗਲਤੀ ਹੈ।

ਏਥੇ ਹਰ ਇਨਸਾਨ ਆਪਣੀ ਮਰਜ਼ੀ ਦਾ ਮਾਲਕ ਹੈ,

ਏਥੇ ਕਿਸੇ ਉੱਪਰ ਸਾਡਾ ਕੋਈ ਵੀ ਜ਼ੋਰ ਨਹੀਂ ਆ,

ਨਾਲ਼ੇ ਇੱਕ...

ਗੱਲ ਹੋਰ

ਹੁਣ ਮੈਨੂੰ ਇਸ ਦੀ ਉਡੀਕ ਵੀ ਨਹੀਂ ਕਿ

ਕੋਈ ਮੇਰੀ ਗੱਲ ਸੁਣੇ…

ਕਿਉਂਕਿ ਹੁਣ ਮੈਂ ਇੱਕ

ਪੱਥਰ ਹਾਂ

ਤੇ ਪੱਥਰ ਨੂੰ ਮਹਿਸੂਸ ਨਹੀਂ ਹੁੰਦਾ

ਬਹੁਤੇ ਸੱਜਣ ਆਖਦੇ ਨੇ

ਤੁਸੀਂ ਮੈਸਜ਼ ਦਾ ਜਵਾਬ ਨਹੀਂ ਦੇਂਦੇ

ਇਹ ਸਾਰਿਆਂ ਮੈਸਜ਼ ਦਾ ਜਵਾਬ ਹੀ ਹੈ।

ਹੁਣ ਮੈਂ ਕਹਾਣੀਆਂ ਵੀ‌ ਲਿਖਣ ਲੱਗ ਗਿਆ ਹਾਂ

ਤੁਸੀਂ ਵੇਖਿਆ ਹੋਣਾ… ਮੇਰੀਆਂ ਕਹਾਣੀਆਂ ਚ

ਲੋਕ ਜ਼ਿਆਦਾ ਮਿਲ਼ਦੇ ਨਹੀਂ…ਵਿਛੜਦੇ ਨੇ,

ਸ਼ਾਇਦ ਏਹੀ ਕਾਰਨ ਹੈ….

ਮੈਂ ਪਹਿਲਾਂ ਵੀ ਕਿਹਾ ਸੀ।

ਕਿ ਮੈਂ ਮੁਹੱਬਤ ਲਿਖਦਾਂ ਹਾਂ,

ਪਰ ਕਰਦਾ ਨਹੀਂ ਆਂ …

ਹਾਂ ਇੱਕ ਦਿਨ ਉਹਦੇ ਬਾਰੇ ਵੀ ਲਿਖਾਂਗਾ,

ਇੱਕ ‌ਪੂਰੀ ਦੀ ਪੂਰੀ ਕਿਤਾਬ,

ਜਿਸ ਦਾ ਨਾਂ ‌ਮੁਹੱਬਤ ਦੇ ਮੇਲ ਦਾ ਹੋਵੇਗਾ,

ਜਿਸ ਵਿਚ ਹਰ ਕਵਿਤਾ ਉਹਦੇ ਨਾਂ ਹੋਵੇਗੀ।

ਮੈਂ ਕਦੇ ਕਦੇ ਇਹ ਵੀ ਸੋਚਦਾਂ ਹਾਂ,

ਕਿਉਂ ਨਾਂ ਬਦਲਿਆ ਜਾਏ ਆਪਣੇ ਆਪ ਨੂੰ

ਪਰ ਫੇਰ ਇੱਕ ਖ਼ਾਲੀ ਜਗਾਹ

ਮੈਨੂੰ ਉਸੇ ਕਤਾਰ ਵਿਚ ਲਿਆ ਖੜ੍ਹਾ ਕਰ ਦੇਂਦੀ ਹੈ,

ਜੋ ਆਖਦੀ ਹੈ

ਤੈਨੂੰ ਤੇ ਇਹ ਵੀ ਨਹੀਂ ਪਤਾ

ਮੁਹੱਬਤ ਕੀ ਹੁੰਦੀ ਹੈ,

ਮੈਨੂੰ ਆਪਣੇ ਆਪ ਤੇ ਤ੍ਰਾਸਦੀ ਆਉਣ ਲੱਗਦੀ ਹੈ …

ਅਖ਼ੀਰ ਮੈਂ ਮਹਿਬੂਬ ਲੱਭਣ ਤੁਰ ਪੈਂਦਾ ਹਾਂ…

ਪਰ ਅਫਸੋਸ ਅੱਜ ਤੀਕ ਲੱਭ ਰਿਹਾ ਹਾਂ

ਮੇਰਾ ਇਹ ਹੁਣ ਇੱਕ ਖ਼ਾਬ ਬਣ ਗਿਆ ਹੈ

ਕਿ ਕਦੇ ਕੋਈ ‌ਮੈਨੂੰ‌ ਵੀ ਪੁੱਛੇਗਾ

ਕਿ ਸੁਖ , ਸਾਨੂੰ ਵੀ ਤੇਰੇ ਤੋਂ ਬਿਨਾਂ

ਤੇਰੀ ਫ਼ਿਕਰ ਹੈ

ਤੂੰ ਸੁਣਾ , ਮੈਂ ਸੁਣਨ ਲਈ ਤਿਆਰ ਹਾਂ

ਉਹ ਹਰ ਗੱਲ

ਜੋ ਅੱਖਾਂ ‌ਦਾ‌ ਪਾਣੀ ‌ਬਣ‌ ਡੁੱਲ ਰਹੀ ਏ

( ਮੈਂ ਪਹਿਲਾਂ ਵੀ ਦੱਸਿਆ ਸੀ, ‘ਉਹ ‘ਉਹ ਕੋਈ ਕੁੜੀ ਨਹੀਂ, ਉਹ ਮੇਰੀ ਸੋਚ ਹੈ )

ਅਣਜਾਣ : ਤੁਸੀਂ ਲਿਖਿਆ

ਸੁਖ : ਹਾਂਜੀ

ਅਣਜਾਣ : ਸੱਚੀਂ ਕੋਈ ਕੁੜੀ ਸੀ

ਸੁਖ : ਕਮਲ਼ੀ

ਅਣਜਾਣ : ਐਦਾਂ ਲੱਗਿਆ ਜਿਵੇਂ ਮੈਂ ਇਸ ਦਾ ਹਿੱਸਾ ਹੋਵਾਂ

ਸੁਖ : ਅੱਛਾ

ਅਣਜਾਣ : ਦਿਲ ਨੂੰ ਲੱਗ ਗਿਆ

ਸੁਖ : ਸੱਚ ਏਦਾਂ ਹੀ ਹੁੰਦਾ, ਤੁਸੀਂ ਨਹੀਂ ਲਿਖਿਆ ਕਦੇ ਕੁਝ

ਅਣਜਾਣ : ਲਿਖਦੀ ਹਾਂ,ਪਰ ਪਾੜ ਦੇਣੀਂ ਆ,

ਸੁਖ : ਕਿਉਂ 

ਅਣਜਾਣ : ਤਾਂ ਕਿ ਕੋਈ ਪੜ ਨਾ ਲਵੇ

ਸੁਖ : ਕਮਲ਼ੀ ( ਮਾਂ ਨੇ ਹਾਕ ਮਾਰ ਲਈ, ਸੁਖ ਫੋਨ ਬੰਦ ਕਰ ਮਾਂ ਕੋਲ ਚਲਾ ਗਿਆ )

ਮਾਂ : ਜਾ ਪੁੱਤ ਦੁੱਧ ਵਾਲੇ ਨਾ ਹਿਸਾਬ ਕਰ ਆ

ਸੁਖ : ਹਾਂ , ਮਾਂ ਜਾਣਾਂ ਵੱਸ

ਮੂੰਹ ਧੋ ਸੁਖ ਪਿਛਲੇ ਪਾਸੋਂ ਮੋਟਰਸਾਈਕਲ ਲਿਆ, ਕੱਪੜੇ ਨਾਲ ਸਾਫ਼ ਕਰਕੇ ਮੋਟਰਸਾਈਕਲ ਨੂੰ, ਦੁੱਧ ਦੇ ਹਿਸਾਬ ਵਾਲ਼ੀ ਕਾਪੀ ਚੁੱਕ ਪਿੰਡ ਦੁੱਧ ਡਾਇਰੀ ਵਾਲੇ ਹਿਸਾਬ ਕਰਾਉਣ ਚਲਾ ਗਿਆ, ਉਥੇ ਹੀ ਉਸਨੂੰ ਆਪਣੇ ਦੋਸਤ ਮਿਲ਼ ਗੲੇ ਤੇ ਪਤਾ ਹੀ ਨਾ ਲੱਗਾ ਕਦੋਂ ਚਾਰ ਵੱਜ ਗੲੇ,ਸੁਖ ਉਏ ਮੈਂ ਜਾਣਾਂ, ਮਾਂ ਇੱਕਲੀ ਆ ਘਰ, ਦੁੱਧ ਵਾਲੇ ਤੋਂ ਬਾਕੀ ਪੈਸੇ ਫੜ ਉਹ ਘਰ ਨੂੰ ਆ ਗਿਆ,ਘਰ ਪਹੁੰਚਦੇ ਸਾਰ ਹੀ,ਪਾਣੀ ਦਾ ਗਲਾਸ ਪੀ ਕੇ ਅਜੇ ਬੈਠਣ ਹੀ ਲੱਗਾ ਸੀ

ਮਾਂ : ਆ ਗਿਆ ਪੁੱਤ, ਛੇਤੀ ਮੁੜ ਆਇਆ ( ਮਜ਼ਾਕ ਚ )

ਸੁਖ : ਮਾਂ ਬਿੰਦੇ ਵਰਗੇ ਮਿਲ ਗੲੇ ਸੀ, ਮੈਂ ਤਾਏ ਕੇ ਘਰ ਚਲਾ ਗਿਆ, ਉਥੇ ਟਾਇਮ ਲੱਗ ਲਿਆ, ਮਾਂ ਆ ਲੈ ਪੈਸੇ

ਮਾਂ : ਠੀਕ ਹੈ, ਕੲੀ ਫੋਨ ਆਏ ਸੀ ਤੇਰੇ ਫੋਨ ਤੇ

ਸੁਖ : ਠੀਕ ਹੈ ਵੇਖ ਲੈਣਾਂ

ਮਾਂ : ਪੁੱਤ ਪਸ਼ੂਆਂ ਨੂੰ ਪਾਣੀ ਪਿਲਾ ਦੇ ਨਾਲ਼ੇ

ਸੁਖ : ਹਾਂ ਮਾਂ

ਫੋਨ ਵੇਖਿਆ ਤਾਂ ਦੋਸਤਾਂ ਦੇ ਹੀ ਆਏ ਸਨ, ਫੋਨ ਚਾਰਜ ਤੇ ਲਗਾ ਸੁਖ ਪਾਣੀ ਪਿਲਾਉਣ ਲੱਗ ਗਿਆ,ਬਸ‌ ਫੇਰ ਨਿੱਕੇ ਨਿੱਕੇ ਕੰਮ ਕਰਦਿਆਂ ਪਤਾ ਹੀ ਨਾ ਲੱਗਾ ਕਦੋਂ ਸ਼ਾਮ ਹੋ ਗੲੀ, ਮਾਂ ਸਾਰੇ ਕੰਮ ਨਿਬੜਾ ਸੁਖ ਬਿਸਤਰ ਵਿਛਾ ਲੇਟ ਗਿਆ,ਬਾਪੂ ਮੰਡੀਓ ਆਇਆ ਨਹੀਂ ਸੀ,ਲੱਗਦਾ ਭੂਆ ਕੋਲ ਠਹਿਰ ਗਿਆ ਹੋਊ, ਮਾਂ ਵੀ ਕੋਲ਼ ਆ ਨਾਲ ਦੇ  ਬਿਸਤਰ ਤੇ ਪੈ ਗਈ, ਕੰਮ ਸਾਰਾ ਨਿੱਬੜ ਗਿਆ ਸੀ, ਤੇ ਬਸ ਰੋਟੀ ਖਾਣੀਂ ਬਾਕੀ ਸੀ ਅਜੇ, ਸੁਖ ਨੇ ਵੇਖਿਆ ਉਸ ਅਣਜਾਣ ਨੰਬਰ ਤੋਂ ਕਿੰਨੇ ਮੈਸਜ਼ ਆਏ ਪੲੇ ਨੇ

ਅਣਜਾਣ : ਮੇਰਾ ਵੀ ਕੋਈ ਅਜ਼ੀਜ਼ ਦੋਸਤ ਨਹੀਂ ਆ,

ਅਣਜਾਣ : ਕਿੱਥੇ ਚਲੇ ਗਏ,

ਅਣਜਾਣ : ਹੈਲੋ ਕੀ ਹੋ ਗਿਆ

ਅਣਜਾਣ : ਮੈਸਜ਼ ਕਿਉਂ ਨਹੀਂ ਵੇਖ ਰਹੇ

ਅਣਜਾਣ : ਸੁਖ ਬੋਲੋ

ਸੁਖ : ਆ ਗਿਆ ਜੀ ( ਪਹਿਲਾਂ ਵਾਲੇ‌ ਮੈਸਜ਼ ਪੜ ਜਵਾਬ ਦਿੱਤਾ )

ਅਣਜਾਣ 🙁 ਆਨਲਾਈਨ ਹੀ ਸੀ ) ਕਿੱਥੇ ਚਲੇ ਗਏ ਸੀ

ਸੁਖ : ਪਿੰਡ ਗਿਆ, ਹਿਸਾਬ ਕਰਨ

ਅਣਜਾਣ : ਦੱਸ ਤਾਂ ਦੇਂਦੇ

ਸੁਖ : ਭੁੱਲ ਗਿਆ

ਅਣਜਾਣ : ਐਨੀ ਜਲਦੀ

ਸੁਖ : ਉਹ ਨਹੀਂ… ਦਿਮਾਗ ਚੋਂ ਨਿਕਲ ਗਿਆ, ਨਾਲ਼ੇ ਭੁੱਲਣਾਂ ਕਿਹੜਾ ਸੋਖਾ ਹੁੰਦਾ

ਅਣਜਾਣ : ਹਾਂ ਜੀ

ਸੁਖ : ਸੱਚ ਆਪਾਂ ਗੱਲ ਕਰ ਰਹੇ ਸੀ,ਕਿ ਤੁਸੀਂ ਕੁਝ ਲਿਖਿਆ ਨਹੀਂ ਕਦੇ

ਅਣਜਾਣ : ਮੈਂ ਲਿਖਿਆ ਸਿਰਫ਼ ਆਪਣੇ ਕੋਲ ਹੀ ਰੱਖਦੀ ਆਂ, ਜਾਂ ਪਾੜ ਸੁੱਟ ਦੇਂਦੀ ਆਂ

ਸੁਖ : ਅੱਛਾ ਕਿਉਂ

ਅਣਜਾਣ : ਤਾਂ ਕਿ ਮੰਮੀ ਨੂੰ ਨਾ ਪਤਾ ਲੱਗ ਜੇ

ਸੁਖ : ਕਿਉਂ ਦਿਲ ਦੁਲ ਟੁੱਟਿਆ ( ਮਜ਼ਾਕ ਚ )

ਅਣਜਾਣ : ਨਾ… ਨਾ, ਬਸ ਐਵੇਂ ਹੀ ਆਪਣਾ ਪਰਸਨਲ ਨਹੀਂ ਵਿਖਾਉਣਾ ਕਿਸੇ ਨੂੰ

ਸੁਖ : ਮੈਂ ਪੜਨਾ ਆ

ਅਣਜਾਣ : ਹੈ ਨਹੀਂ ਮੇਰੇ ਕੋਲ

ਸੁਖ : ਮੈਂ ਕਿਹ ਦਿੱਤਾ ਨਾ

ਅਣਜਾਣ : ਚੰਗਾ ਕੱਲ੍ਹ ਭੇਜ ਦਵਾਂਗੀ

ਮਾਂ : ਪੁੱਤ ਮੈਂ ਰੋਟੀ ਪਾ ਕੇ ਲੈਕੇ ਆਉਣੀ ਆ ਹੱਥ ਧੋ ਆ,ਰੋਟੀ ਖਾ ਲਾ

ਸੁਖ : ਆਜੋ ਰੋਟੀ ਖਾ ਲਵੋ

ਅਣਜਾਣ : ਆ ਗੲੀ ਪਾ ਕੇ ਰੱਖੋ

ਸੁਖ : ਮੰਮੀ ਪਾ ਰਹੇ ਨੇ ਤੁਸੀਂ ਆ ਜਾਵੋ

ਅਣਜਾਣ : ਚੰਗੂ ,ਖਾਓ ਤੁਸੀਂ ਰੋਟੀ ਕੱਲ੍ਹ ਕਰਦੇ ਆਂ ਗੱਲ

ਸੁਖ : ਕਿਉਂ ਅੱਜ ਕਿਉਂ ਨਹੀਂ

ਅਣਜਾਣ : ਯਰ ਨਿੱਕੇ ਨੇ ਗੇਮ ਖੇਡਣੀ ਹੁੰਦੀ ਆ, ਫੋਨ ਹੀ ਨਹੀਂ ਦੇਂਦਾ ਮੈਨੂੰ ਤੇ

ਸੁਖ : ਅੱਛਾ ਕੀ ਖੇਡਦਾ ਹੁੰਦਾ

ਅਣਜਾਣ : ਖੇਡਦੇ ਤਾਂ ਸਾਰੇ ਹੀ ਹੁੰਨੇ ਆ ਲੁਡੋ

ਸੁਖ : ਅੱਛਾ ਜੀ, ਜਵਾਕਾਂ ਵਾਲੀਆਂ ਖੇਡਾਂ

ਅਣਜਾਣ : ਹਾਂਜੀ ਮੈਂ ਵੀ ਜਵਾਕੜੀ ਹੀ ਹਾਂ, ਇੱਕ ਸਾਲ ਛੋਟੀ ਹੀ ਹੋਵਾਂਗੀ ਤੁਹਾਡੇ ਤੋਂ ਵੱਡੀ ਨਹੀਂ, ਨਾਲ਼ੇ ਮੈਂ ਤੇ ਹਰ ਵਾਰ ਹਾਰ‌ ਜਾਣੀਂ ਆਂ,

ਸੁਖ : ਅੱਛਾ, ਚੱਲੋ ਠੀਕ ਆ, ਫੇਰ ਕਰਦਾਂ ਗੱਲ

ਅਣਜਾਣ : ਜੀ

ਸੁਖ ਫੋਨ ਧਰ ਕੇ ਹੱਥ ਧੋਣ ਚਲਾ ਗਿਆ ਤੇ ਮਾਂ ਰੋਟੀ ਪਾ ਲੈ ਆਈ, ਰੋਟੀ ਖਾ ਕੇ ਜਦੋਂ ਸੁਖ ਨੇ  ਦੁਬਾਰਾ ਫੋਨ ਚੁੱਕਿਆ ਤਾਂ ਵੇਖਿਆ ਤਾਂ ਉਹ ਆਨਲਾਈਨ ਹੀ ਸੀ,ਪਰ ਕੋਈ ਮੈਸਜ਼ ਨਹੀਂ ਸੀ ਕਰਿਆ,ਸੁਖ ਵੇਖਦਾ ਰਿਹਾ ਕਿੰਨਾ ਸਮਾਂ ਪਰ ਉਸਨੇ ਮੈਸਜ਼ ਨਾ ਕਰਿਆ… ਅਖ਼ੀਰ ਸੁਖ ਨੇ ਫੋਨ ਬੰਦ ਕਰ ਸਿਰਹਾਣੇ ਧਰ ਦਿੱਤਾ ਤੇ ਸੋਚਣ ਲੱਗਾ ਕਿ ਪਤਾ ਉਸਦੀ ਜ਼ਿੰਦਗੀ ਵਿਚ ਕੋਈ ਹੋਰ ਹੋਵੇ, ਕਿਉਂ ਸੁਖ ਸਿਆਂ ਕਿਸੇ ਨੂੰ ਆਪਣਾ ਮੰਨਦਾ, ਤੂੰ ਆਪਣੇ ਆਪ ਨਾਲ ਵਾਦਾ ਕਰ ਕੇ, ਅੱਜ ਤੋਂ ਬਾਅਦ ਉਸਨੂੰ ਮੈਸਜ਼ ਨਹੀਂ ਕਰੇਗਾ,ਸੁਖ ਕਿੰਨਾ ਚਿਰ ਉਸ ਬਾਰੇ ਸੋਚਦਾ ਰਿਹਾ ਅਖੀਰ ਸੋਚਦੇ ਸੋਚਦੇ ਨੀਂਦ ਆ ਗੲੀ

ਸਵੇਰ ਹੋ ਗਈ, ਉਹੀ ਰੋਜ਼ਾਨਾ ਵਾਲੇ ਕੰਮ ਉਹੀ ਨਿੱਕੀਆਂ ਨਿੱਕੀਆਂ ਗੱਲਾਂ ਸੁਖ ਦੇ ਦਿਮਾਗ਼ ਵਿਚ ਘੁੰਮਦੀਆਂ ਰਹੀਆਂ, ਦਸ ਕੁ ਵਜੇ ਦਾ ਸਮਾਂ ਸੀ,ਰੋਟੀ ਖਾਣ ਤੋਂ ਬਾਅਦ ਹੀ ਸੁਖ ਨੇ ਫੋਨ ਚੁੱਕ ਲਿਆ,ਉਸ ਅਣਜਾਣ ਦਾ ਮੈਸਜ਼ ਆਇਆ ਹੋਇਆ ਸੀ,

ਅਣਜਾਣ : ਹੈਲੋ ‌ਗੁੱਡ ਮੌਰਨਿੰਗ ਜੀ

ਸੁਖ : ਸ਼ੁਭ ਸਵੇਰ ਮੁਬਾਰਕਬਾਦ ਜੀ ( ਮੈਸਜ਼ ਵੇਖ ਕੇ )

ਅਣਜਾਣ : ਕਿਵੇਂ ਓ ( ਅੱਧੇ ਘੰਟੇ ਬਾਅਦ )

ਸੁਖ : ਵਧੀਆ ਜੀ

ਅਣਜਾਣ : ਯਰ ਇੱਕ ਗੱਲ ਕਹਾਂ,ਸੱਚੋ ਸੱਚ ਦੱਸੋਗੇ

ਸੁਖ : ਹਾਂਜੀ

ਅਣਜਾਣ : ਮੈਂ ਹਰਰੋਜ਼ ਤੁਹਾਨੂੰ ਮੈਸਜ਼ ਕਰਨ ਤੋਂ ਪਹਿਲਾਂ ਪਤਾ ਕਿੰਨਾ ਸੋਚਦੀ ਆਂ,ਵੀ ਤੁਹਾਨੂੰ ਮੈਸਜ਼ ਕਰਾਂ ਜਾਂ ਨਾ ਕਰਾਂ

ਸੁਖ : ਫੇਰ 

ਅਣਜਾਣ : ਯਰ ਡਰ ਲੱਗਦਾ ਹੈ ਕਿਤੇ ਆਦਤ ਨਾ ਪੈ ਜਾਵੇ ਹਰਰੋਜ਼ ਗੱਲ ਕਰਨ ਦੀ,ਆਦਤ ਚੰਗੀ ਨਹੀਂ ਹੁੰਦੀ

ਸੁਖ : …

ਅਣਜਾਣ : ਤੁਹਾਡੀ ਇੰਸਟਾ ਆਈ ਡੀ ਕੀ ਹੈ

ਸੁਖ : ਇਹ ਕੀ ਹੈ

ਅਣਜਾਣ : ਕੁਝ ਨਹੀਂ

ਸੁਖ : ਦੱਸੋ

ਅਣਜਾਣ : ਇੱਕ ਐਪ ਹੈ

ਸੁਖ : ਕੀ ਕਰਦੇ ਸੀ

ਅਣਜਾਣ : ਸੂਟ ਬਣਾ ਰਹੀ ਸੀ

ਸੁਖ : ਕਿਆ ਬਾਤ ਆ, ਚੱਲੋ ਵਧੀਆ ਕੋਈ ਤੇ ਕੰਮ ਲੱਗੇ

ਅਣਜਾਣ : ਐਨੀ ਤਾਰੀਫ਼

ਸੁਖ : ਹੋਰ ਜਵਾਕ ਸਿਆਣਾ ਹੋ ਜਾਂਦਾ

ਅਣਜਾਣ : ਤੁਹਾਨੂੰ ਪਤਾ ਮੈਂ ਬਹੁਤੀਆਂ ਗੱਲਾਂ ਤੁਹਾਡੇ ਤੋਂ ਲਕੋ ਕਿ ਰੱਖੀਆਂ ਨੇ

ਸੁਖ : ਫੇਰ ਕੀ ਹੁੰਦਾ, ਪਤਾ ਹੈ ਮੈਨੂੰ… ਨਾਲ਼ੇ ਆਪਾਂ ਕਿਹੜਾ ਜਾਣਦੇ ਹਾਂ ਇੱਕ ਦੂਜੇ ਨੂੰ

ਅਣਜਾਣ : ਨਹੀਂ ਐਵੇਂ ਨਾ ਕਹੋ

ਸੁਖ : ਚੰਗਾ ਨਹੀਂ ਬੋਲਦਾ

ਅਣਜਾਣ : ਮੈਂ ਤੁਹਾਨੂੰ ਬਲੌਕ ਕਰ ਦੇਵਾਂ

ਸੁਖ : ਹਾਂ ਕਰ ਦੇਵੋ,ਪਰ ਉਸ ਤੋਂ ਪਹਿਲਾਂ ਆਪਣੀ ਫੋਟੋ ਭੇਜੋ

ਅਣਜਾਣ : ਮੈਂ ਨਹੀਂ ਭੇਜ ਸਕਦੀ

ਸੁਖ : ਮਰਜ਼ੀ ਹੈ

ਅਣਜਾਣ : ਗ਼ਲਤ ਨਾ ਸੋਚਿਓ

ਸੁਖ : ਨਹੀਂ ਨਹੀਂ ਸਮਝ ਸਕਦਾ ਹਾਂ

ਅਣਜਾਣ : ਤੁਸੀਂ ਆਪਣੇ ਸਿਰਨਾਵ ਵਿਚ ਮੇਰਾ ਨਾ ਕਿਉਂ ਲਿਖਿਆ

ਸੁਖ : ਨਹੀਂ,ਉਹ ਤੇ ਮੇਰੀ ਸੋਚ ਦਾ ਨਾਮ ਹੈ

ਅਣਜਾਣ : ਮਤਲਬ

ਸੁਖ : ਮੈਂ ਜੋ ਗੱਲਾਂ ਆਪਣੇ ਆਪ ਨਾਲ ਕਰਦਾਂ ਹਾਂ, ਉਹਨਾਂ ਥੱਲੇ ਸਦਕਾ ਲਿਖ ਆਪਣੀ ਸੋਚ ਦਾ ਨਾ ਪਾ ਦੇਂਦਾ ਹਾਂ, ਨਾਲ਼ੇ ਇਹ ਪਹਿਲਾਂ ਦਾ ਲਿਖਿਆ ਹੋਇਆ ਹੈ, ਅਲਫ਼ਨੂਰ

ਅਲਫ਼ਨੂਰ ( ਅਣਜਾਣ ) : ਜਿਵੇਂ ਸਹੀ ਲੱਗੇ

ਸੁਖ : ਤੁਸੀਂ ਵੀ ਤੇ ਲਿਖਿਆ ਹੀ ਹੈ, ਮੇਰਾ ਨਾਂ

ਅਲਫ਼ਨੂਰ : ਮੈਨੂੰ ਵਧੀਆ ਲੱਗਾ ਤਾਂ ਲਿਖਿਆ ਹੈ,

ਸੁਖ : ਫੇਰ ਮੈਨੂੰ ਨਹੀਂ ਵਧੀਆ ਲੱਗ ਸਕਦਾ

ਅਲਫ਼ਨੂਰ : ਠੀਕ ਹੈ,ਸੌਰੀ , ਮੈਂ ਹੁਣ ਸ਼ਾਇਦ ਕਦੇ ਵੀ ਮੈਸਜ਼ ਨਾ ਕਰਾਂ ਸੌਰੀ 

ਸੁਖ : ਕਿਉਂ

ਅਲਫ਼ਨੂਰ ਨੇ ਮੈਸਜ਼ ਸੀਨ ਨਾ ਕੀਤਾ,ਜਿਸ ਗੱਲ ਤੋਂ ਸੁਖ ਡਰਦਾ ਸੀ ਉਹੀ ਗੱਲ ਉਹੀ,ਪਰ ਇਸ ਵਾਰ ਸੁਖ ਨੂੰ ਕੋਈ ਜ਼ਿਆਦਾ ਫ਼ਰਕ ਨਾ ਪਿਆ, ਉਸਨੂੰ ਇਹ ਸੀ ਕਿ ਜਿਵੇਂ ਉਸਨੇ ਪਹਿਲਾਂ ਮੈਸਜ਼ ਕਰਿਆ ਹੈ, ਉਹ ਦੁਬਾਰੇ ਵੀ ਮੈਸਜ਼ ਭੇਜ ਦੇਵੇਗੀ, ਪਰ ਹੋਇਆ ਐਦਾਂ, ਜਦੋਂ ਅਲਫ਼ਨੂਰ ਨੇ ਅੱਠ ਵਜੇ ਮੈਸਜ਼ ਕੀਤਾ,ਸੁਖ ਹੋਰ ਪਾਠਕਾਂ ਦੇ ਮੈਸਜ਼ ਵੇਖ ਰਿਹਾ ਸੀ,

ਅਲਫ਼ਨੂਰ : ਮੈਂ ਫੋਟੋਆਂ ਭੇਜ ਰਹੀ ਆ, ਜਲਦੀ ਜਲਦੀ ਵੇਖ ਲੇਓ,

ਸੁਖ : ਨਹੀਂ ( ਐਨੇ ਵਿਚ ਫੋਟੋਆਂ ਆ ਗੲੀਆਂ ),

( ਅਲਫ਼ਨੂਰ 5,7 ਕੱਦ, ਥੋੜ੍ਹੀ ਜਿਹੀ ਪਤਲੀ, ਰੰਗ ਬਦਾਮੀ,ਨੈਣ ਨਕਸ਼ ਤਿੱਖੇ, ਅੱਖਾਂ ਮੋਟੀਆਂ )

ਅਲਫ਼ਨੂਰ : ਵੇਖ ਲਿਆ

ਸੁਖ : ਹਾਂਜੀ

ਅਲਫ਼ਨੂਰ : ਜੀ 

( ਉਸਨੇ ਫੋਟੋਆਂ ਡਿਲੀਟ ਕਰ ਦਿੱਤੀਆਂ )

ਸੁਖ : ਤੁਸੀਂ ਹੋ, ਐਵੇਂ ਕਿਉਂ ਲੱਗਦਾ ਪਹਿਲਾਂ ਕਿਤੇ ਵੇਖਿਆ ਹੈ ਤੁਹਾਨੂੰ

ਅਲਫ਼ਨੂਰ : ਐਵੇਂ ਹੀ ਲੱਗਦਾ, ਦੂਰ ਤਾਂ ਆਪਾਂ ਐਨੇ ਆ ਜਿਨ੍ਹਾਂ ਕਨੇਡਾ

ਸੁਖ : ਸਹੀ ਕਿਹਾ😅

ਅਲਫ਼ਨੂਰ : ਹੋਰ ਕੋਈ ਗੱਲ

ਸੁਖ : ਕੁਝ ਨਹੀਂ, ਮੈਨੂੰ ਇੱਕ ਤਸਵੀਰ ਤਾਂ ਭੇਜ ਹੀ ਦੇਵੋ ਰੱਖਣ ਲਈ

ਅਲਫ਼ਨੂਰ : ਕਿਉਂ 

ਸੁਖ : ਕੀ ਪਤਾ ਮੈਂ ਭੁੱਲ ਜਾਵਾਂ, ਜਾਂ ਤੁਸੀਂ ਭੁੱਲ ਜਾਵੋਂ

ਅਲਫ਼ਨੂਰ : ਤੁਸੀਂ ਮੈਨੂੰ ਭੁੱਲ ਜਾਵੋਂ ਇਹ ਹੋ ਨਹੀਂ ਸਕਦਾ,ਤੇ ਮੈਂ ਭੁੱਲ ਜਾਵਾਂ ਤਾਂ ਸਮਝੋ ਮਰ ਗੲੀ

ਸੁਖ : ਮੇਰੇ ਬਹੁਤੇ ਕਹਿੰਦੇ ਸੀ ਏਵੇਂ

ਅਲਫ਼ਨੂਰ : ਯਾਦ ਰੱਖੀਂ ਸੁਖ ਸਿਆਂ ਮੈਂ ਬਹੁਤਿਆਂ ਵਿਚੋਂ ਨਹੀਂ ਆਂ

ਸੁਖ : ਤਾਹੀਂ ਤਾਂ ਕਹਿ ਰਿਹਾਂ

ਅਲਫ਼ਨੂਰ : ( ਇੱਕ ਤਸਵੀਰ ਭੇਜ, ਜਿਸ ਵਿਚ ਸਿਰਫ਼ ਅੱਖਾਂ ਵਿਖ ਰਹੀਆਂ ਸੀ ) ਅੱਖਾਂ ਰੱਖ ਲਵੋ ਸਾਂਭ ਕੇ

ਸੁਖ : ਜੋ ਹੁਕਮ

ਅਲਫ਼ਨੂਰ : ਗਵਾ ਨਾ ਦੇਓ

ਸੁਖ : ਨਹੀਂ, ਇੱਕ ਤਾਂ ਚੀਜ਼ ਮਿਲ਼ੀ ਹੈ ਸਾਂਭ ਕੇ ਰੱਖਣ ਲਈ, ਮੈਂ ਪਹਿਲਾਂ ਦੱਸਿਆ ਨਹੀਂ ਸੀ, ਪਰ ਅੱਜ ਦੱਸ ਰਹੀ ਆਂ, ਮੈਂ ਅੱਜ ਤੋਂ ਬਾਅਦ ਕਦੇ ਵੀ ਮੈਸਜ਼ ਨਹੀਂ ਕਰਦੀ, ਮੇਰੇ ਮੈਸਜ਼ ਦੀ ਉਡੀਕ ਨਾ ਕਰਿਓ,( ਇਹ ਆਖ ਉਸਨੇ ਵਾੱਟਸ ਆਪ ਹੀ ਡਿਲੀਟ ਕਰ ਦਿੱਤੀ )

ਸੁਖ ਨੂੰ ਲੱਗਿਆ ਕਿਤੇ ਉਸਨੇ ਉਸਨੂੰ ਬਲੌਕ ਕੀਤਾ ਹੈ,ਪਰ ਇਹ ਉਸਨੂੰ ਉਸਦੇ ਹੀ ਪਿੰਡ ਦੇ ਇਕ ਹੋਰ ਪਾਠਕ ਤੋਂ ਪਤਾ ਲੱਗਿਆ…

ਇੱਕੋ ਤੇਰੇ ਨਾਮ ਦੀ ਮਾਲ਼ਾ, ਅੱਜ ਵੀ ਅਸੀਂ ਕਰਦੇ ਆਂ

ਤੇਰੇ ਨਾਵੇਂ ਖ਼ਤ ਲਿਖਕੇ ਲਿਖਕੇ,ਇੱਕਲੇ ਬਹਿ ਪੜਦੇ ਆਂ

ਮੈਂ ਤੂਤ ਦੀ ਛਾਵੇਂ ਬੈਠਾ ਸੀ

ਪੁੱਤ ਮਾਪਿਆ ਦਾ ਇਕਲੌਤਾ ਜੇਠਾ ਸੀ

ਜੀਹਦੇ ਸ਼ੋਕ ਨਾਲ਼ ਗਲ਼ ਪਾਇਆ ਕੈਂਠਾ ਸੀ

ਜਿਹਦੇ ਕੋਲ ਦੀ ਲੰਘੇ ਖ਼ਿਆਲ ਤੇਰੇ…

ਰੇਤਾ ਪਿੰਡ ਤੇਰੇ ਦਾ ਉਡਿਆ ਸੀ

ਕੋਈ ਚਾਅ ਜਾ ਦਿਲ ਦਾ ਪੁੱਗਿਆ ਸੀ

ਮੈਂ ਵਿਚ ਕੰਮਾਂ ਦੇ ਰੁੱਝਿਆ ਸੀ

ਜਿੱਥੋਂ ਦੀ ਲੰਘੇ ਖ਼ਿਆਲ ਤੇਰੇ…

ਸਿੱਖਰ ਦੁਪਹਿਰ ਤੱਪਦੀ ਦੱਸਦੀ ਸੀ

ਉਹ ਸੁਪਨੇ ਦੇ ਵਿੱਚ ਹੱਸਦੀ ਸੀ

ਗੱਲ ਰਹੀ ਨਾ ਮੇਰੇ ਵੱਸਦੀ ਸੀ

ਜਿੱਥੋਂ ਦੀ ਲੰਘੇ ਖ਼ਿਆਲ ਤੇਰੇ…

ਸ਼ਾਮੀ ਪੰਜ ਵਜੇ ਦਾ ਵੇਲਾ ਸੀ

ਉਪਰੋਂ ਅੰਬਰੀਂ ਛਾਹਿਆ ਮੈਲਾ ਸੀ

ਇੱਹ ਕੱਖਾਂ ਦੀ ਪੰਡ ਲੱਕੜੀ ਵਾਲ਼ਾ ਠੇਲਾ ਸੀ

ਜਿੱਥੋਂ ਦੀ ਲੰਘੇ ਖ਼ਿਆਲ ਤੇਰੇ…

ਮੇਰੇ ਅੱਖਾਂ ਅੱਗੇ ਹਨੇਰਾ ਸੀ

ਜੋ ਕਹਿੰਦਾ ਹੁੰਦਾ ਮੇਰਾ ਸੀ

ਅੱਜ ਕਿਸੇ ਹੋਰ ਦਾ ਚੇਹਰਾ ਸੀ

ਜਿੱਥੇ ਆ ਟੁੱਟ ਗੲੇ ਖ਼ਿਆਲ ਤੇਰੇ…

ਮੈਂ ਸਾਰੀ ਰਾਤ ਨਾ ਸੋਇਆ ਨੀਂ

ਪਹਿਲੀ ਵਾਰੀ ਕੋਈ ਆਪਣਾ ਖੋਇਆ ਨੀਂ

ਮੈਂ ਜਿਉਂਦਾ ਵੀ ਹਾਏ ਮੋਇਆ ਨੀਂ

ਜਿੱਥੇ ਆ ਟੁੱਟ ਗੲੇ ਖ਼ਿਆਲ ਤੇਰੇ…

ਆਖ਼ਿਰ ਕਮਲੇ ਦਿਲ ਨੂੰ ਸਮਝਾਇਆ ਨੀਂ

ਜੋ ਬੀਤਿਆ ਉਹੀ ਗਾਇਆ ਨੀਂ

ਜਦ ਦੁਨੀਆਂ ਨੂੰ ਇਹ ਸੁਣਾਇਆ ਨੀਂ

ਜਿੱਥੇ ਆ ਟੁੱਟ ਗੲੇ ਖ਼ਿਆਲ ਤੇਰੇ…

ਕੲੀਆਂ ਨੇ ਆਪਣਾ‌ ਸਮਝ  ਅਪਣਾਇਆ ਨੀਂ

ਕੲੀ ਨੇ ਇਹਦੇ ਵਰਗਾ ਹੋਰ ਹੈ ਚਾਹਿਆ ਨੀਂ

ਇਹ ਸੁਖ ਤੋਂ ਉਹਨਾਂ ਸਮਿਆਂ ਵਿੱਚ ਲਿਖਾਇਆ ਨੀਂ

ਜਿੱਥੇ ਆ ਟੁੱਟ ਗੲੇ ਖ਼ਿਆਲ ਤੇਰੇ…

ਕੱਖਾਂ ਤੇ ਕਾਨਿਆਂ ਵਰਗਿਆਂ ਵਰਗੇ,

ਉਸ ਘੜੀ ਜਜ਼ਬਾਤ ਸੀ ਸਾਡੇ…

ਜਿਹਨਾਂ ਵੇਲਿਆਂ ਵਿਚ ਉਹ ਸਾਡੇ ਤੋਂ ਦੂਰ ਹੋਏ

ਲੋਕਾਂ ਲਈ ਲਿਖੇ ਅੱਖਰ ਮਜ਼ਾਕ ਸੀ ਸਾਡੇ…

ਧਿਆਨ ਦੇਣਾ : ਤੁਸੀਂ ਹੁਣ ਤੀਕ ਪੜਿਆ ਕਿ ਇੱਕ ਅਣਜਾਣ ਕੁੜੀ ਅਲਫ਼ਨੂਰ ਕਿਦਾਂ ਇਸ ਕਹਾਣੀ ਦੇ ਇਕ ਪਾਤਰ ਸੁਖ ਦੇ ਨਜ਼ਦੀਕ ਆ ਜਾਂਦੀ ਹੈ,ਉਹ ਕਿਦਾਂ ਉਸਦਾ ਹਿੱਸਾ ਬਣ ਜਾਂਦੀ ਹੈ, ਹੁਣ ਸਵਾਲ ਇਹ ਉੱਠਦਾ ਹੈ ਕਿ ਜੇ ਉਸਨੇ ਸੁਖ ਦੇ ਕੋਲੋਂ ਦੂਰ ਜਾਣਾਂ ਹੀ ਸੀ ਤਾਂ ਕਿ ਮੁੜ ਮੈਸਜ਼ ਕਰਨਾ ਜ਼ਰੂਰੀ ਸੀ,ਕੀ ਆਪਣੀਆਂ ਤਸਵੀਰਾਂ ਭੇਜਣੀਆਂ ਜ਼ਰੂਰੀ ਸੀ,ਹਲਾਂ ਕਿ ਸੁਖ ਨੇ ਦੁਬਾਰਾ ਵੀ ਨਹੀਂ ਕਿਹਾ ਸੀ, ਤਸਵੀਰਾਂ ਭੇਜਣ ਨੂੰ…ਕੀ ਉਹ ਸੁਖ ਨਾਲ ਦੁਬਾਰਾ ਰਾਬਤਾ ਕਾਇਮ ਕਰੇਗੀ ਜਾਂ ਨਹੀਂ,ਜੇ ਕਰੇਗੀ ਤਾਂ ਕਿਉਂ ਜੇ ਨਹੀਂ ਤਾਂ ਕਿਉਂ ਨਹੀਂ…. ਇਹਨਾਂ ਹੀ ਸਵਾਲਾਂ ਦੇ ਜਵਾਬ ਲੈਕੇ, ਕਹਾਣੀ ਦਾ ਅਖੀਰਲਾ ਭਾਗ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ,ਤਦ ਤੀਕ ਇਸ ਭਾਗ ਨੂੰ ਪੜਕੇ ਤੁਹਾਨੂੰ ਕਿਦਾਂ ਲੱਗਿਆ,ਇਸ ਬਾਰੇ ਕੋਈ ਆਪਣਾ ਵਿਚਾਰ, ਜ਼ਰੂਰ ਸਾਂਝਾ ਕਰਨਾ ਜੀ

***

ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ

✍️ ਸੁਖਦੀਪ ਸਿੰਘ ਰਾਏਪੁਰ

ਨੋਟ : ਇਸ ਕਹਾਣੀ ਬਾਰੇ ਆਪਣੇ ਵਿਚਾਰ ਅਤੇ ਇਸ ਕਹਾਣੀ ਦਾ ਅਗਲਾ ਭਾਗ ਪੜਨ ਲਈ  ਤੇ ਹੋਰਨਾਂ ਕਹਾਣੀਆਂ ਨੂੰ ਪੜਨ ਲਈ ਤੁਸੀਂ ਸਾਡੇ ਇਹਨਾਂ ਨੰਬਰਾਂ ਤੇ ਸੰਪਰਕ ਜਾਂ ਵਾੱਸਟਆੱਪ ਮੈਸਜ ਕਰ ਸਕਦੇ ਹੋ।

ਵੱਲੋਂ : ਸੁਖਦੀਪ ਸਿੰਘ ਰਾਏਪੁਰ 

ਸੰਪਰਕ : 8699633924

ਈ-ਮੇਲ : writersukhdeep@gmail.com

ਇੰਸਟਾਗ੍ਰਾਮ : @im_sukhdep

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)