More Punjabi Kahaniya  Posts
ਡਾਢੇ ਦਾ ਸੱਤੀਂ ਵੀਂਹੀ ਸੌ


ਜੁਡੀਸ਼ੀਅਲ ਅਦਾਲਤਾਂ ਵਿੱਚ ਮੁਫਤ ਕਾਨੂੰਨੀ ਸਹਾਇਤਾ ਦੀ ਵਿਵਸਥਾ ਵਿੱਚ ਗਰੀਬ ਨੂੰ ਮੁਫਤ ਕਾਨੂੰਨੀ ਸਹਾਇਤਾ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ।ਅਸੀਂ ਅਕਸਰ ਹੀ ਆਪਣੇ ਆਸ ਪਾਸ ਇੰਨਸਾਫ ਲਈ ਭਟਕਦੇ ਗਰੀਬ ਇਨਸਾਨਾਂ ਵਿੱਚ ਵਿਚਰਦੇ ਹਾਂ।ਸਿਰਫ ਮੁਫਤ ਕਾਨੂੰਨੀ ਸਹਾਇਤਾ ਦੇ ਕੇ ਅਸੀਂ ਕਿਸੇ ਗਰੀਬ ਨੂੰ ਇੰਨਸਾਫ ਨਹੀ ਦਿਵਾ ਸਕਦੇ।ਇਸ ਵਿੱਚ ਸਮਾਜ ਦੇ ਹਰ ਵਿਅਕਤੀ ਨੂੰ ਆਪਣੇ ਹਿੱਸੇ ਦਾ ਯੋਗਦਾਨ ਪਾਉਣਾ ਚਾਹੀਦਾ ਹੈ।ਇੰਨਸਾਫ ਲੈਣ ਵਾਸਤੇ ਸਾਡੇ ਅਦਾਲਤੀ ਕੇਸ ਗਵਾਹਾਂ ਤੇ ਟਿਕੇ ਹੁੰਦੇ ਹਨ ਗਵਾਹਾ ਦੇ ਰੂਪ ਵਿੱਚ ਸਾਡਾ ਨੈਤਿਕ ਚਰਿੱਤਰ ਵੀ ਅਹਿਮੀਅਤ ਰੱਖਦਾ ਹੈ ਪਰ ਸਮਾਜ ਵਿੱਚ ਕੁਝ ਲੋਕ ਅਦਾਲਤ ਵਿੱਚ ਗੈਰ ਜੁਮੇਵਾਰ ਗਵਾਹੀ ਦੇ ਕੇ ਗਰੀਬ ਨੂੰ ਇੰਨਸਾਫ ਤੋਂ ਵਾਂਝਿਆਂ ਕਰ ਦਿੰਦੇ ਹਨ।ਗਰੀਬ ਲਈ ਸਿਰਫ ਮੁਫਤ ਵਕੀਲ ਉਪਲਬਧ ਕਰਾਉਣਾ ਹੀ ਕਾਫੀ ਨਹੀਂ।
ਅਜਿਹਾ ਹੀ ਇੱਕ ਮੁਫਤ ਕਾਨੂੰਨੀ ਸਹਾਇਤਾ ਕੇਸ ਅਦਾਲਤ ਵੱਲੋ ਮੈਨੂੰ ਮਾਰਕ ਕਰ ਕੇ ਭੇਜਿਆ ਗਿਆ।ਇਸ ਕੇਸ ਦਾ ਮੁਦਈ 75 ਸਾਲ ਦਾ ਬਜੁਰਗ ਵਿਅਕਤੀ ਸੀ ਜਿਸ ਦੇ ਲੜਕੇ ਦਾ ਕਤਲ ਥਾਨਾ ਝੁਨੀਰ ਦੀ ਹਦੂਦ ਅੰਦਰ ਹੋਇਆ ਸੀ ਉਸ ਦਾ ਲੜਕਾ ਉਸ ਦਾ ਇਕਲੌਤਾ ਸਹਾਰਾ ਸੀ।ਕਾਤਲ ਜਿਲਾ ਤੇ ਸ਼ੈਸਨ ਅਦਾਲਤ ਵੱਲੋ ਦੋਸ਼ੀ ਕਰਾਰ ਦਿੱਤੇ ਗਏ ਸੀ ਪਰ ਹਾਈਕੋਰਟ ਵੱਲੋਂ ਬਰੀ ਕਰ ਦਿੱਤੇ ਗਏ ਸੀ।ਉਸ ਬਜੁਰਗ ਨੇ ਕਾਤਲ ਵਿਅਕਤੀਆਂ ਦੇ ਖਿਲਾਫ ਮੁਆਵਜੇ ਦਾ ਕੇਸ ਕੀਤਾ ਸੀ।ਉਸ ਬਜੁਰਗ ਦਾ ਉਹ ਲੜਕਾ ਉਭਰਦਾ ਕਲਾਕਾਰ ਸੀ ਅਤੇ ਪੰਜਾਬੀ ਗੀਤਾਂ ਦੀ ਇੱਕ ਕੈਸੇਟ ਵੀ ਰਿਕਾਰਡ ਕਰਾ ਚੁਕਾ ਸੀ।ਦੋਸ਼ੀ ਵਿਅਕਤੀਆਂ ਨੇ ਕੈਸੇਟ ਕੰਪਨੀ ਖੋ੍ਹਲੀ ਹੋਈ ਸੀ ਅਤੇ ਬਜੁਰਗ ਦੇ ਲੜਕੇ ਦੀ ਦੋਗਾਣਾ ਕੈਸੇਟ ਰਿਕਾਰਡ ਕਰਨ ਦਾ ਸਬਜ ਬਾਗ ਦਿਖਾਇਆ ਗਿਆ ਸੀ ਇਸ ਦੌਰਾਨ ਹੀ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਕਤਲ ਕੇਸ ਵਿੱਚ ਸ਼ਾਮਲ ਵਿਅਕਤੀ ਕਾਫੀ ਅਮੀਰ ਘਰਾਂ ਨਾਲ ਸੰਬੰਧ ਰੱਖਦੇ ਸਨ।ਸਭ ਤੋਂ ਪਹਿਲਾਂ ਸਾਡੇ ਵਾਲੇ ਦੀਵਾਨੀ ਦਾਵੇ ਵਿੱਚ ਉਹਨਾਂ ਨੇ ਮੁਫਤ ਕਾਨੂੰਨੀ ਸਹਾਇਤਾ ਲੈਣ ਵਾਸਤੇ ਅਰਜੀ ਦੇ ਦਿੱਤੀ ਸ਼ਾਇਦ ਉਹਨਾਂ ਨੂੰ ਜਾਪਦਾ ਹੋਵੇਗਾ ਕਿ ਆਪਣੇ ਆਪ ਨੂੰ ਗਰੀਬ ਸਾਬਤ ਕਰਨ ਨਾਲ ਉਹਨਾ ਨੂੰ ਅਦਾਲਤ ਦੀ ਹਮਦਰਦੀ ਹਾਸਲ ਹੋ ਜਾਵੇਗੀ।ਪਰ ਅਦਾਲਤ ਵਿੱਚ ਮੁਦਈ ਨੇ ਪਹਿਲਾਂ ਹੀ ਮੁਦਾਲਮ ਦੀ ਫਰਦ ਜਮਾਂਬੰਦੀ ਪੇਸ਼ ਕੀਤੀ ਹੋਈ ਸੀ ਜਿਸ ਕਾਰਨ ਉਹਨਾ ਦੀ ਦਰਖਾਸਤ ਰੱਦ ਹੋ ਗਈ।
ਮੁਦਈ ਬਜੁਰਗ ਦਲਿਤ ਪਰਿਵਾਰ ਨਾਲ ਸੰਬੰਧਿਤ ਸੀ ਉਸ ਨੂੰ ਆਪਣੇ ਮਿ੍ਰਤਕ ਪੁੱਤਰ ਤੋਂ ਬਹੁਤ ਉਮੀਦਾਂ ਸਨ।ਬੜੀ ਮੁਸ਼ਕਿਲ ਨਾਲ ਬਸ ਕਿਰਾਏ ਦਾ ਇੰਤਜਾਮ ਕਰਕੇ ਉਹ ਤਾਰੀਖ ਪੇਸ਼ੀ ਤੇ ਆਂਉਦਾ ਸੀ।ਕਈ ਵਾਰ ਉਹ ਇੰਨਸਾਫ ਦੀ ਉਮੀਦ ਵਿੱਚ ਭੁੱਖ ਵੀ ਸਹਿਣ ਕਰ ਲੈਂਦਾ ਸੀ ਤੇ ਕਈ ਵਾਰ ਉਹ ਮੇਰੇ ਪਾਸੋਂ ਕਿਰਾਇਆ ਵੀ ਮੰਗ ਕੇ ਲੈ ਜਾਂਦਾ ਸੀ ਮੇਰੇ ਵੱਲੋਂ ਆਪਣੇ ਕਲਰਕ ਨੂੰ ਉਸ ਬਜੁਰਗ ਨੂੰ ਚਾਹ ਪਾਣੀ ਪਿਲਾਉਣ ਤੇ ਹਰ ਸੰਭਵ ਮਦਦ ਕਰਨ ਦੀ ਹਦਾਇਤ ਕੀਤੀ ਗਈ ਸੀ।ਜਿਵੇਂ ਕਿ ਪੈਸੇ ਵਾਲਾ ਵਿਅਕਤੀ ਕੇਸ ਜਿੱਤਣ ਲਈ ਹਰ ਹੀਲਾ ਵਰਤਦਾ ਹੈ ਸਭ ਤੋਂ ਪਹਿਲਾਂ ਮੁਦਾਲਾ ਧਿਰ ਵਿੱਚੋਂ ਕਿਸੇ ਇੱਕ ਨੇ ਮੇਰੇ ਕੋਲ ਆਉਣ ਜਾਣ ਬਣਾਉਣ ਲਈ ਕਿਸੇ ਹੋਰ ਕੇਸ ਵਿੱਚ ਵਕੀਲ ਮੁਕੱਰਰ ਕਰ ਲਿਆ ਮੈਨੂੰ ਪਤਾ ਲੱਗਣ ਤੇ ਉਸ ਧਿਰ ਦੀ ਫਾਇਲ ਸਮੇਤ ਫੀਸ ਮੈਂ ਵਾਪਸ ਕਰ ਦਿੱਤੀ।ਉਸ ਤੋਂ ਬਾਅਦ ਮੁਦਾਲਾ ਧਿਰ ਕੋਲ ਗਵਾਹਾਂ ਨੂੰ ਤੋੜਨ ਤੇ ਜੋਰ ਲਗਾਇਆ ਜਾਣਾ ਸੀ।ਸਾਨੂੰ ਇਸ ਗੱਲ ਦੀ ਜਿਆਦਾ ਚਿੰਤਾ ਨਹੀਂ ਸੀ ਕਿਉਂ ਕਿ ਕੇਸ ਨਾਲ ਸੰਬੰਧਿਤ ਮੁੱਖ ਗਵਾਹ ਡਾਕਟਰ ਤੇ ਤਫਤੀਸ਼ੀ ਰਿਕਾਰਡ ਤੋਂ ਬਾਹਰ ਜਾ ਕੇ ਗਵਾਹੀ ਨਹੀਂ ਦੇ ਸਕਦੇ ਸੀ।
...

ਬਹੁਤ ਸਾਰੀਆਂ ਤਾਰੀਖ ਪੇਸ਼ੀਆਂ ਲੈਣ ਦੇ ਬਾਵਜੂਦ ਵੀ ਡਾਕਟਰ ਤੇ ਤਫਤੀਸ਼ੀ ਗਵਾਹੀ ਲਈ ਪੇਸ਼ ਹੀ ਨਾ ਹੋਏ।ਮੇਰੇ ਵੱਲੋਂ ਇਹਨਾ ਦੋਵੇ ਗਵਾਹਾਂ ਨੂੰ ਭੁਗਤਾਉਣ ਦੀ ਬਹੁਤ ਕੋਸ਼ਿਸ ਕੀਤੀ ਗਈ ਡਾਕਟਰ ਤਾਂ ਕਿਸੇ ਮੈਡੀਕਲ ਕਾਲਜ ਵਿੱਚ ਤਾਇਨਾਤ ਸੀ ਜੋ ਵਾਰ ਵਾਰ ਸੰਮਨ ਹਾਸਲ ਕਰਕੇ ਵੀ ਪੇਸ਼ ਅਦਾਲਤ ਨਹੀ ਹੋਇਆ।ਵੈਸੇ ਵੀ ਡਾਕਟਰਾ ਨੂੰ ਬੁਲਾਉਣ ਬਾਰੇ ਅਦਾਲਤਾਂ ਜਿਆਦਾ ਸਖਤੀ ਨਹੀਂ ਕਰਦੀਆਂ ਕਿਉਂ ਕਿ ਇੱਕ ਡਾਕਟਰ ਦਾ ਮਨੁੱਖੀ ਜਿੰਦਗੀ ਬਚਾਉਣ ਵਿੱਚ ਵੱਡਾ ਯੋਗਦਾਨ ਹੁੰਦਾ ਹੈ।ਪਰ ਅਜਿਹਾ ਨਹੀਂ ਹੋਣਾ ਚਾਹੀਦਾ ਅਦਾਲਤ ਦੇ ਫੈਸਲਿਆਂ ਨਾਲ ਵੀ ਕਈ ਲੋਕਾ ਦੇ ਪਰਿਵਾਰਾ ਦੀ ਜਿੰਦਗੀ ਜੁੜੀ ਹੁੰਦੀ ਹੈ।ਜੇਕਰ ਜੁਡੀਸ਼ੀਅਲ ਅਫਸਰ ਸਖਤੀ ਕਰੇ ਤਾ ਹੀ ਡਾਕਟਰ ਦੀ ਗਵਾਹੀ ਹੁੰਦੀ ਹੈ ਨਹੀ ਤਾਂ ਡਾਕਟਰ ਅਦਾਲਤੀ ਹੁਕਮਾਂ ਦੀ ਪਰਵਾਹ ਹੀ ਨਹੀਂ ਕਰਦੇ।ਸਭ ਤੋਂ ਹੈਰਾਨੀਜਨਕ ਤੱਥ ਤਫਤੀਸ਼ੀ ਦੀ ਗਵਾਹੀ ਵਿੱਚ ਸਾਹਮਣੇ ਆਏ ਇਹ ਤਫਤੀਸ਼ੀ ਅੱਜਕੱਲ ਪੰਜਾਬ ਪੁਲਿਸ ਵਿੱਚ ਤਰੱਕੀ ਕਰਕੇ ਬਤੌਰ ਡੀ਼ ਐਸ.ਪੀ ਤਾਇਨਾਤ ਹੈ।ਪਹਿਲਾਂ ਤਾਂ ਉਹ ਗਵਾਹੀ ਲਈ ਆਇਆ ਨਹੀ ਪਰ ਅਦਾਲਤ ਨੂੰ ਵਾਰ ਵਾਰ ਬੇਨਤੀ ਕਰਨ ਤੇ ਉਸ ਦੇ ਗਿਰਫਤਾਰੀ ਵਰੰਟ ਜਾਰੀ ਹੋ ਗਏ ਪਰ ਆਇਆ ਉਹ ਮੁਦਾਲਾ ਧਿਰ ਦੀ ਗੱਡੀ ਵਿੱਚ ਚੜ੍ਹਕੇ।ਮੈਂ ਨਿਜੀ ਤੌਰ ਤੇ ਉਸ ਨੂੰ ਮਿਲ ਕੇ ਬਜੁਰਗ ਵਿਅਕਤੀ ਨੂੰ ਇਨਸਾਫ ਦਿਵਾਉਣ ਦੀ ਗੱਲ ਵੀ ਆਖੀ।ਪਰ ਉਹ ਅਦਾਲਤ ਵਿੱਚ ਗਵਾਹੀ ਮੁਕਰ ਗਿਆ ਤੇ ਕਹਿਣ ਲੱਗਾ ਕਿ ਮੈ ਇੱਕ ਵਾਰ ਗਵਾਹੀ ਦੇ ਕੇ ਦੋਸ਼ੀਆਂ ਨੂੰ ਸਜਾ ਕਰਾ ਦਿੱਤੀ ਹੁਣ ਮੈਂ ਸਾਰੀ ਜਿੰਦਗੀ ਦਾ ਠੇਕਾ ਨਹੀ ਲਿਆ ਕਿ ਵਾਰ ਵਾਰ ਗਵਾਹੀ ਦਿਆਂ।ਇੰਜ ਜਾਪਦਾ ਸੀ ਤਫਤੀਸ਼ੀ ਬਣ ਕੇ ਉਸ ਨੇ ਬਹੁਤ ਵੱਡਾ ਅਹਿਸਾਨ ਉਸ ਬਜੁਰਗ ਤੇ ਕੀਤਾ ਹੋਵੇ ਅਤੇ ਸਰਕਾਰ ਤੇ ਵੀ ਲੋਕ ਸੇਵਕ ਬਣ ਕੇ ਉਸ ਨੇ ਕੋਈ ਵੱਡਾ ਅਹਿਸਾਨ ਕਰ ਦਿੱਤਾ ਹੋਵੇ।ਮੈਂ ਉਸ ਨੂੰ ਮੁਕਰਿਆ ਗਵਾਹ ਅਦਾਲਤ ਤੋਂ ਘੋਸ਼ਿਤ ਕਰਵਾ ਕੇ ਉਸ ਤੇ ਜਿਰਹ ਵੀ ਕੀਤੀ ਪਰ ਹਰ ਗੱਲ ਦਾ ਜਵਾਬ ਉਸ ਨੇ ਪਤਾ ਨਹੀ,ਯਾਦ ਨਹੀ,ਦੇ ਰੂਪ ਚ ਦਿੱਤਾ।ਉਸ ਦਾ ਬੜਾ ਰਵੱਈਆ ਗੈਰਜੁਮੇਵਾਰ ਰਿਹਾ।ਕਾਰਨ ਸਾਫ ਸੀ ਬਜੁਰਗ ਗਰੀਬ ਸੀ ਤੇ ਵਿਰੋਧੀ ਧਿਰ ਦੌਲਤਮੰਦ।ਬਾਅਦ ਵਿੱਚ ਉਹ ਤਫਤੀਸ਼ੀ ਬੜੇ ਅਹਿਮ ਅਹਦਿਆਂ ਤੇ ਤਾਇਨਾਤ ਰਿਹਾ।ਸਾਡਾ ਕੇਸ ਜੁਮੇਵਾਰ ਅਧਿਕਾਰੀਆਂ ਦੇ ਗਵਾਹੀ ਨਾਂ ਦੇਣ ਕਾਰਨ ਖਾਰਜ ਹੋ ਗਿਆ ।ਅੱਜ ਬਜੁਰਗ ਇਸ ਦੁਨੀਆ ਵਿੱਚ ਨਹੀ ਹੈ ਇਨਸਾਫ ਲਈ ਤਰਸਦਾ ਉਹ ਦੁਨੀਆਂ ਵਿੱਚੋਂ ਚਲਾ ਗਿਆ ਅੱਜ ਵੀ ਉਹ ਤਫਤੀਸ਼ੀ ਪੰਜਾਬ ਪੁਲਿਸ ਦੇ ਉਚ ਅਹੁਦੇ ਤੇ ਤਾਇਨਾਤ ਹੈ।ਪਰ ਪ੍ਰਮਾਤਮਾ ਦੇ ਇੰਨਸਾਫ ਦੀ ਉਡੀਕ ਮੈਨੂੰ ਜਰੂਰ ਹੈ।ਪਰਮਾਤਮਾ ਪਾਸ ਨਾ ਕਿਸੇ ਵਕੀਲ ਦੀ ਲੋੜ ਪੈਂਦੀ ਹੈ,ਨਾ ਹੀ ਅਦਾਲਤ ਦੀ,ਅਸਲ ਵਿੱਚ ਇੰਨਸਾਫ ਉਹੀ ਕਰਦਾ ਹੈ।ਉਸ ਦੇ ਕੀਤੇ ਇੰਨਸਾਫ ਨੂੰ ਕੋਈ ਚੁਨੌਤੀ ਵੀ ਨਹੀਂ ਦੇ ਸਕਦਾ।
ਸਤਪਾਲ ਸਿੰਘ ਦਿਉਲ ਐਡਵੋਕੇਟ
9878170771,

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)