More Punjabi Kahaniya  Posts
ਧਰਨਾ


ਮੱਖਣ ਸਿੰਆਂ ਘਰੇ ਹੀ ਹੈ. ਸ਼ਾਮਾਂ ਨੂੰ ਚਾਰ ਪੰਜ ਹਰੀਆਂ ਪੱਗਾਂ ਵਾਲਿਆ ਨੇ ਆ ਅਵਾਜ਼ ਮਾਰੀ. ਮੱਖਣ ਨੇ ਤੂੜੀ ਵਾਲਾ ਟੋਕਰਾ ਰੱਖਦੇ ਹੋਏ ਜਵਾਬ ਦਿੱਤਾ ਹਾਂ ਬਾਈ ਲੰਘ ਆਓ ਘਰੇ ਹੀ ਹਾਂ.
ਦੇਖੋ ਭਰਾਵੋ ਪਾਣੀ ਸਿਰ ਉਪਰੋ ਲੰਘ ਚਲਿਆ ਹੈ. ਜੇ ਅਸੀਂ ਅਜੇ ਵੀ ਨਾ ਜਾਗੇ ਫਿਰ ਸਾਡਾ ਕੁੱਝ ਨਹੀ ਬਣਨਾਂ . ਬਾਈ ਮੈਂ ਕੁੱਝ ਸਮਝਿਆ ਨਹੀ ਮੱਖਣ ਨੇ ਹਰਾਨੀ ਨਾਲ ਪੁੱਛਿਆ. ਕਰਤਾਰੇ ਨੇ ਜਵਾਬ ਦਿੰਦੇ ਕਿਹਾ ਦੇਖੋ ਬਈ ਆਹ ਜੋ ਮੋਦੀ ਸਰਕਾਰ ਨੇ ਬਿੱਲ ਪਾਸ ਕਰਵਾਏ ਹਨ. ਇਹ ਬਿੱਲ ਕਿਸਾਨਾ ਨੂੰ ਬਰਬਾਦ ਕਰ ਦੇਣਗੇ.ਇਸ ਕਰਕੇ ਸਾਨੂੰ ਸਾਰਿਆਂ ਨੂੰ ਇੱਕਠੇ ਹੋਣਾ ਪੈਣਾ.
ਬਾਈ ਕੱਲ੍ਹ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਪੂਰੇ ਪੰਜਾਬ ਵਿੱਚ ਧਰਨਾ ਲਗਾਇਆ ਜਾ ਰਿਹਾ ਹੈ. ਅਪਣਾ ਵੀ ਫਰਜ਼ ਬਣਦਾ ਹੈ ਕਿ ਆਪਣੇ ਨਿੱਕੇ ਮੋਟੇ ਕੰਮ ਛੱਡ ਕੇ ਇਸ ਧਰਨੇ ਵਿੱਚ ਸ਼ਾਮਲ ਹੋਈਏ. ਹਾਂ ਬਾਈ ਇਹ ਤਾਂ ਆਪਣਾ ਸਾਰਿਆ ਦਾ ਹੀ ਫਰਜ ਬਣਦਾ ਆਪਣੇ ਹੱਕਾਂ ਦੀ ਗੱਲ ਹੈ. ਜੇ ਅਜੇ ਵੀ ਨਾਂ ਹੱਕਾਂ ਖਾਤਰ ਲੜੇ ਹੋਰ ਕਦੋਂ ਲੜਾਂਗੇ ਤੁਸੀਂ ਦੱਸੋ ਕਿੰਨੇ ਵਜੇ ਜਾਣਾ ਹੈ ਮੈ ਤਿਆਰ ਹਾਂ ਮੱਖਣ ਨੇ ਉਹਨਾਂ ਦੀ ਹਾਂ ਵਿੱਚ ਹਾਂ ਮਿਲਾਉਦੇ ਹੋਏ ਕਿਹਾ .ਚੰਗਾ ਬਾਈ ਚਲਦੇ ਹਾਂ ਸਵੇਰੇ ਅੱਠ ਵਜੇ ਤੱਕ ਗੁਰਦੁਆਰਾ ਸਾਹਿਬ ਕੋਲ ਆ ਜਾਇਓ ਇਹ ਕਹਿੰਦੇ ਹੋਏ ਉਹ ਚੱਲ ਪਏ .
ਅਗਲੇ ਦਿਨ ਗੁਰਦੁਆਰਾ ਸਾਹਿਬ ਕੋਲ ਟਰਾਲੀ ਆ ਗਈ ਪਰ ਉਹਨਾਂ ਛੇ ਸੱਤ ਬੰਦਿਆਂ ਤੋਂ ਇਲਾਵਾ ਹੋਰ ਕੋਈ ਨਾ ਆਇਆ. ਦਿੱਤਾ ਹੋਇਆ ਸਮਾਂ ਵੀ ਲੰਘਣ ਲੱਗਾ. ਉਹਨਾਂ ਨੇ ਦੋ ਚਾਰ ਬੰਦਿਆ ਨੂੰ ਫੋਨ ਵੀ...

ਕੀਤੇ ਪਰ ਅੱਗੋਂ ਕੋਈ ਕਹਿੰਦਾ ਮੈਂ ਅਕਾਲੀ ਦਲ ਪਾਰਟੀ ਦੇ ਧਰਨੇ ਤੇ ਜਾ ਰਿਹਾ ਹਾਂ ਤੇ ਕੋਈ ਕਹਿੰਦਾ ਮੈਂ ਕਾਂਗਰਸ ਪਾਰਟੀ ਨਾਲ ਜਾ ਰਿਹਾ ਹਾਂ.
ਮੱਖਣ ਸਿੰਘ ਨੂੰ ਉਹਨਾਂ ਨੇ ਇਸ ਕਰਕੇ ਫੋਨ ਹੀ ਨਹੀ ਕੀਤਾ ਕਿ ਸ਼ਾਇਦ ਉਹ ਵੀ ਦਾਰੂ ਦੀ ਬੋਤਲ ਮਾਰਾ ਕਿਸੇ ਨਾਲ ਚਲਾ ਗਿਆ ਹੋਣਾ ਹੈ. ਇਹ ਕਹਿੰਦੇ ਹੋਏ ਉਹਨਾਂ ਵੀ ਆਪਣੇ ਆਪਣੇ ਚਿੱਟ ਸਕਾਰਟ ਨੂੰ ਤੋਰ ਲਿਆ.
ਅਜੇ ਪਿੰਡ ਤੋਂ ਬਾਹਰ ਹੀ ਨਿੱਕਲੇ ਸਨ ਕਿ ਦੋਵੇਂ ਪਾਰਟੀਆਂ ਦੀਆਂ ਟਰਾਲੀਆਂ ਨਾਹਰਿਆ ਦੀ ਗੂੰਜਦੀ ਆਵਾਜ ਵਿੱਚ ਵਾਰੋ ਵਾਰ ਉਹਨਾਂ ਤੋਂ ਅੱਗੇ ਲੰਘ ਗਈਆਂ.
ਪਰ ਇਸ ਅਵਾਜ਼ ਤੋਂ ਪਿੱਛੇ ਇਕ ਹੋਰ ਵੀ ਅਵਾਜ਼ ਆ ਰਹੀ ਸੀ. ਰੁਕ ਜੋ ਭਰਾਵੋ ਰੁਕ ਜੋ ਮੈਨੂੰ ਵੀ ਨਾਲ ਲੈਜੋ.
ਇਹ ਅਵਾਜ਼ ਸੁਣ ਉਹਨਾਂ ਟਰੈਕਟਰ ਰੋਕ ਲਿਆ.
ਮੱਖਣ ਸਾਹੋ ਸਾਹ ਹੋਇਆ ਉਹਨਾਂ ਕੋਲ ਪਹੁੰਚ ਗਿਆ.
ਪਤੰਦਰੋ ਪਿੱਛੇ ਵੀ ਦੇਖ ਲਓ ਕਦੋਂ ਦਾ ਅਵਾਜ਼ਾ ਮਾਰਦਾ ਆਉਣਾ.
ਬਾਈ ਅਸੀਂ ਤਾਂ ਸੋਚਿਆ ਤੂੰ ਵੀ ਕਿਸੇ ਪਾਰਟੀ ਦਾ ਝੰਡਾ ਚੁੱਕ ਲਿਆ ਹੋਣਾ.
ਨਾ ਬਾਈ ਨਾ ਉਹ ਤਾਂ ਮਰੀਆਂ ਜ਼ਮੀਰਾਂ ਵਾਲੇ ਲੋਕ ਹੈ ਪਰ ਅਪਣੀ ਜਮੀਰ ਅਜੇ ਜਿਉਦੀ ਹੈ. ਆਪਾ ਲੀਡਰਾਂ ਪਿੱਛੇ ਲੜਨ ਵਾਲਿਆ ਚੋਂ ਨਹੀ ਆਪਾਂ ਤਾਂ ਆਪਣੇ ਹੱਕਾਂ ਲਈ ਲੜਨ ਵਾਲਿਆ ਨਾਲ ਹਾਂ.
ਇਹ ਕਹਿੰਦੇ ਉਹਨਾਂ ਨੇ ਆਪਣਾ ਟਰੈਕਟਰ ਤੋਰ ਲਿਆ.

ਜਗਦੀਪ ਬਰਾੜ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)