More Punjabi Kahaniya  Posts
ਪਹਿਲੂ


ਗੱਲ ਕੌੜੀ ਆ ਪਰ ਸੱਚੀ ਆ ਮੰਨਿਆ ਹਰੇਕ ਚੀਜ਼ ਦੇ ਕਈ ਪਹਿਲੂ ਹੁੰਦੇ ਆ ਓਸੇ ਤਰ੍ਹਾਂ
ਜਦੋਂ ਤੁਸੀ ਕਿਸੇ ਘਰ ਰਿਸ਼ਤਾ ਭੇਜਦੇ ਹੋ ਆਪਣੇ ਧੀ ਪੁੱਤ ਵਾਸਤੇ
ਤੁਸੀ ਕਿਉ ਸੀ.ਬੀ.ਆਈ ਟੀਮ ਵਾਂਗੂੰ ਜਾਂਚ ਪੜਤਾਲ ਕਰਦੇ ਹੋ?
ਮੁੰਡਾ ਕੁੜੀ ਦੀ ਪਹਿਲਾ ਫੋਟੋ ਹੀ ਵੇਖਦੇ ਨੇ ਕੇ ਟੱਬਰ ਚ ਰਲਦੀ ਆ
ਫੇਰ ਅੱਗੇ ਗੱਲ ਕਰਦੇ ਨਹੀਂ ਕੱਦ ਕਾਠ ਵੇਖ ਕੇ ਰੰਗ ਨਕਸ਼ ਵੇਖ ਕੇ ਜਵਾਬ ਦੇ ਦਿੰਦੇ ਓ।
ਫ਼ਰਦ ਕੇਂਦਰ ਚ ਜਾਕੇ ਕਿਉ ਫਰਦਾਂ ਚੈੱਕ ਕਰਦੇ ਹੋਂ
ਕਿਉ ਕਿਸੇ ਦੇ ਪਰਦੇ ਚਕਦੇ ਹੋ ਕਿ ਕਿੰਨੇ ਕਿੱਲੇ ਜਮੀਨ ਹੈ?
ਕਿੰਨੇ ਸੰਦ ਨੇ ਜਾ ਕੋਈ ਕਿ ਨੌਕਰੀ ਕਰਦਾ ਕਰਦਾ ਵੀ ਹੈ ਤਾਂ ਉਸਦੀ ਪੋਸਟ ਬਾਰੇ ਪਤਾ ਕਰਨ ਲਈ ਉਸਦੇ ਦਫਰਤ ਡਿਊਟੀ ਦੇਣ ਤੱਕ ਵਾਲੀ ਜਗ੍ਹਾ ਤੇ ਚਲੇ ਜਾਂਦੇ ਹੋ
ਘਰ ਵੇਖਦੇ ਹੋ ਕੋਠੀ ਵੇਖਦੇ ਹੋ ਕੋਈ ਵੈਲ ਨਾ ਹੋਵੇ ਮੁੰਡੇ ਨੂੰ ਕੁੜੀ ਨੇ ਨੀਚ ਹਰਕਤ ਨਾ ਕਰੀ ਹੋਵੇ ਜਲੀਲ ਨਾ ਕਰੇ ਸਾਰੀ ਜਾਣਕਾਰੀ ਕਿਉ ਕੱਢ ਦੇ ਹੋ?????
ਮੁੰਡੇ ਕੁੜੀ ਦੇ ਪੰਜਵੀਂ ਤੋਂ ਲੈਕੇ ਜਿੱਥੇ ਤੱਕ ਪੜ੍ਹਿਆ ਹੋਇਆ ਓਥੋਂ ਤੱਕ ਦੇ ਨੰਬਰੀ ਕਾਰਡ ਤੁਸੀ ਬੋਰਡ ਕੇਂਦਰ ਜਾ ਯੂਨੀਵਰਸਟੀ ਤੱਕ ਜਾਕੇ ਪਤਾ ਕਰਦੇ ਹੋ।
ਜੇਕਰ ਗੱਲ ਬਣਦੀ ਵੀ ਐ ਤਾਂ ਸ਼ਗਨ ਤੇ ਪੰਦਰਾਂ ਗੱਡੀਆਂ ਕਰਵਾਕੇ ਕੇ ਜਾਂਦੇ ਹੋ ਤੇ ਓਥੇ ਜਾਕੇ ਰਹਿੰਦੀ ਕਸਰ ਪੂਰੀ ਕਰ ਦਿੰਦੇ ਹੋ।
ਖਾ ਪੀਕੇ ਟਿੱਢ ਤੇ ਹੱਥ ਮਾਰਕੇ ਕਹਿੰਦੇ ਹੋ ਕਿ ਸਵਾਦ ਨੂੰ ਆਇਆ ਕੁੜੀ ਨੂੰ ਨਿੱਕੀ ਜੇਹੀ ਕਮੀ ਕਰਕੇ ਦੁਰਕਾਰ ਦਿੰਦੇ ਹੋ ਓਸ ਬਾਪ ਨੂੰ ਪੁੱਛਣਾ ਕਿ ਸਵਾਦ ਆਇਆ ਜਾ ਨਾ ਜਿਸਨੇ ਆਪਣੀ ਪੂਰੀ ਜਿੰਦਗੀ ਦੀ ਜਮਾ ਪੂੰਜੀ ਤੁਹਾਡੇ...

ਇੱਕ ਦਿਨ ਦੇ ਖਾਣੇ ਤੇ ਲਗਾ ਦਿੱਤੀ।
ਓਸ ਮਾ ਨੂੰ ਪੁੱਛਣਾ ਜਿਸਦਾ ਪੁੱਤ ਦਿਨ ਰਾਤ ਮੇਹਨਤ ਕਰਕੇ ਆਪਣੇ ਚੰਮ ਨੂੰ ਧੁੱਪ ਚ ਤਵੇ ਵਾਂਗ ਸਾੜ ਕੇ ਕਾਲਾ ਕਰ ਲਿਆ ਤੇ ਤੁਸੀ ਮੁੰਡੇ ਦਾ ਰੰਗ ਪੱਕਾ ਕਹਿਕੇ ਛੱਡ ਜਾਂਦੇ ਹੋ। ਯਾਦ ਰੱਖੋ ਓਹ ਪੁੱਤ ਤੁਹਾਡੇ ਸਾਹਮਣੇ ਕਾਲਾ ਐ ਪਰ ਮਾਂ ਲਈ ਹੀਰਾ ਐ।
ਮੈਨੂੰ ਇਹ ਦੱਸੋ ਜੇਕਰ ਕੋਈ ਇਨਸਾਨ ਪਿਆਰ ਕਰਨ ਵੇਲੇ ਕਿਸੇ ਦੀ ਤਸਵੀਰ ਵੇਖਣ ਦੀ ਇੱਛਾ ਜ਼ਾਹਿਰ ਕਰ ਲੈਂਦਾ ਫੇਰ ਤੁਸੀਂ ਰੂਹਾਂ ਦੇ ਪਿਆਰ ਦੀ ਗੱਲ ਕਰਦੇ ਓ ਤਾਂ ਫੇਰ ਵਿਆਹ ਤਾਂ ਤੁਹਾਡੇ ਅਨੁਸਾਰ ਇੱਕ ਵਪਾਰ ਤੇ ਸਮਝੌਤਾ ਹੋਇਆ ?
ਵਿਆਹ ਵੀ ਪਿਆਰ ਵਾਲੇ ਰਿਸ਼ਤੇ ਵਰਗਾ ਹੁੰਦਾ ਤੇ ਫੇਰ ਵਿਆਹ ਵਾਲੇ ਰਿਸ਼ਤੇ ਵਾਸਤੇ ਕਿਉ ਜਾਣਕਾਰੀਆਂ ਕੱਢ ਦੇ ਹੋ ਜਦੋਂ ਪਿਆਰ ਚ ਫੋਟੋ ਦੇਖਣਾ ਸਹੀ ਨੀ ਲੱਗਦਾ?
ਬਿਨਾ ਵੇਖੇ ਬਿਨਾਂ ਜਾਚ ਪੜਤਾਲ ਕੀਤੇ ਜਿੰਦਗੀ ਭਰ ਦਾ ਸਾਥੀ ਕਿਉਂ ਨਹੀਂ ਚੁਣਦੇ ?
ਜੇਕਰ ਤੁਹਾਨੂੰ ਲਗਦਾ ਹੈ ਕਿ ਵਿਆਹ ਕਰਵਾਕੇ ਸਾਰੀ ਉਮਰ ਕੱਟਣੀ ਹੁੰਦੀ ਆ ਕਿਸੇ ਨਾਲ ਤਾਂ ਕਰਕੇ ਕਰਨਾ ਪੈਂਦਾ ਤੇ
ਫੇਰ ਇਸਦਾ ਮਤਲਬ ਪਿਆਰ ਕਰਨ ਵਾਲੇ ਨਾਲ ਸਿਰਫ ਕੁਛ ਪਲ ਜਾ ਟਾਇਮ ਪਾਸ ਕਰਨਾ ਹੁੰਦਾ ?
ਅਕਲ ਨੂੰ ਹੱਥ ਮਾਰੋ ਯਾਰੋ ਫੋਟੋ ਮੰਗ ਕੇ ਸਰਦਾ ਤਾਂ ਸਾਰ ਲਈ ਦਾ। ਫ਼ਰਦ ਕੇਂਦਰਾਂ ਚ ਜਮੀਨਾ ਦੀਆਂ ਲਿਸਟਾਂ ਕੱਢਣੀਆਂ ਤੇ ਖੱਜਲ ਖਵਾਰੀ ਨਾਲੋ ਸਸਤਾ ਐ।

ਲਿਖਤ: ਹੈਰੀ ( instagram@vehlijanta_status_pics )

...
...



Related Posts

Leave a Reply

Your email address will not be published. Required fields are marked *

2 Comments on “ਪਹਿਲੂ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)