More Punjabi Kahaniya  Posts
ਕਰਮਾਂ ਦਾ ਫਲ


ਸਾਨੂੰ ਜੋ ਮਿਲਦਾ ਸਾਡੇ ਕੀਤੇ ਕਰਮਾਂ ਦਾ ਹੀ ਫਲ ਮਿਲਦਾ ਹੈ ।
ਇਕ ਪਿੰਡ ਵਿੱਚ ਦੋ ਬੱਚੇ ਪੈਦਾ ਹੋਏ ਦੋਵਾਂ ਦੀ ਪਿੱਠ ਜੁੜੀ ਹੋਈ ਸੀ ਜਦੋ ਮਾਪਿਆ ਨੇ ਦੇਖਿਆ ਤੇ ਬਹੁਤ ਦੁੱਖੀ ਹੋਏ। ਨਾ ਤੇ ਉਹਨਾ ਸਮਿਆਂ ਵਿੱਚ ਕੋਈ ਚੰਗਾ ਇਲਾਜ ਸੀ ਜਿਸ ਨਾਲ ਦੋਵੇ ਵੱਖ ਹੋ ਜਾਣ ਬਸ ਲੋਕ ਹਕੀਮਾਂ ਤੱਕ ਹੀ ਸੀਮਤ ਸਨ । ਖੈਰ ਹੌਲੀ – ਹੌਲੀ ਸਮਾਂ ਗੁਜਰਦਾ ਗਿਆ ਦੋਵੇ ਬੱਚੇ ਜਵਾਨ ਹੁੰਦੇ ਗਏ। ਦੋਵਾਂ ਲਈ ਮੁਸੀਬਤਾਂ ਵੱਧ ਦੀਆਂ ਗਈਆ , ਜੇ ਇਕ ਨੇ ਕਿਸੇ ਪਾਸੇ ਜਾਣਾ ਦੂਸਰੇ ਨੂੰ ਨਾਲ ਹੀ ਜਾਣਾ ਪੈਂਦਾ ਸੀ । ਇਕ ਭਰਾ ਨੂੰ ਰੱਬ ਤੇ ਭਰੋਸਾ ਸੀ ਤੇ ਦੂਸਰਾ ਬਿਲਕੁਲ ਨਾਸਤਿਕ ਆਪਣੇ ਕੋਲ ਰੱਬ ਦੀ ਗੱਲ ਕਰਨੀ ਵੀ ਚੰਗੀ ਨਹੀ ਸਮਝਦਾ ਸੀ । ਹਮੇਸ਼ਾ ਰੱਬ ਨੂੰ ਕੋਸਦਾ ਰਹਿੰਦਾ ਤੂੰ ਚੰਗਾ ਨਹੀ ਕੀਤਾ ਮੇਰੇ ਨਾਲ , ਇਸ ਲਈ ਮੈ ਕੋਈ ਸਬੰਧ ਨਹੀ ਰੱਖਣਾ ਤੇਰੇ ਨਾਲ । ਪਰ ਦੂਜਾ ਭਰਾ ਰੱਬ ਨੂੰ ਮੰਨਦਾ ਸੀ ਤੇ ਦੂਸਰੇ ਨੂੰ ਕਹਿੰਦਾ ਹੁੰਦਾ ਸੀ ਅਸੀ ਕੋਈ ਮਾੜੇ ਕਰਮ ਕੀਤੇ ਹੋਣਗੇ ਜੋ ਸਾਨੂੰ ਇਹ ਸਜਾ ਮਿਲੀ ਹੈ । ਰੱਬ ਕਿਸੇ ਨਾਲ ਮਾੜਾ ਨਹੀ ਕਰਦਾ ਸਾਨੂੰ ਸਾਡੀ ਕੀਤੀ ਦਾ ਫਲ ਹੀ ਮਿਲਦਾ ਹੈ , ਰੱਬ ਜੋ ਕਰਦਾ ਚੰਗਾ ਹੀ ਕਰਦਾ ਹੈ ।
ਦਦੈ ਦੋਸੁ ਨ ਦੇਊ ਕਿਸੈ, ਦੋਸੁ ਕਰੰਮਾ ਆਪਣਿਆ ॥ ਜੋ ਮੈ ਕੀਆ ਸੋ ਮੈ ਪਾਇਆ, ਦੋਸੁ ਨ ਦੀਜੈ ਅਵਰ ਜਨਾ ।।
ਰੱਬ ਨੂੰ ਮਾੜੇ ਬੋਲ ਬੋਲ ਕੇ ਹੋਰ ਭਾਰ ਆਪਣੇ ਸਿਰ ਉਤੇ ਨਾ ਚਾੜੀ ਜਾ । ਜਿਹੜਾ ਭਰਾ ਨਾਸਤਿਕ ਸੀ ਉਹ ਕਹਿਣ ਲੱਗਾ ਅਸੀ ਇਕ ਨੇ ਜਿਸ ਕੰਮ ਜਾਣਾ ਹੁੰਦਾ ਦੂਸਰੇ ਨੂੰ ਵੀ ਨਾਲ ਹੀ ਜਾਣਾ ਪੈਂਦਾ । ਕਿਨਾ ਨਰਕ ਭੋਗ ਰਹੇ ਹਾ ਅਸੀ ਦੋਵੇ , ਇਸ ਤੋ ਵੱਧ ਰੱਬ ਸਾਡਾ ਕੀ ਮਾੜਾ ਕਰ ਸਕਦਾ । ਪਰ ਦੂਸਰਾ ਭਰਾ ਜੋ ਰੱਬ ਤੇ ਵਿਸ਼ਵਾਸ ਰੱਖਦਾ ਸੀ ਉਹ ਕਹਿੰਦਾ ਨਹੀ ਵੀਰ ਉਸ ਰੱਬ ਤੋ ਹਮੇਸ਼ਾ ਡਰਦੇ ਰਹਿਣਾ ਚਾਹੀਦਾ ਹੈ ਉਹ ਕੁਝ ਵੀ ਕਰ ਸਕਦਾ ਹੈ । ਉਸ ਦੇ ਹੁਕਮ ਵਿੱਚ ਰਹਿ ਕੇ ਉਸ ਦੀ ਵਡਿਆਈ ਕਰਨੀ ਚਾਹੀਦੀ ਹੈ ਉਹ ਸਾਰਿਆ ਦਾ ਧਿਆਨ ਰੱਖਦਾ ਹੈ । ਨਾਸਤਿਕ ਭਰਾ ਕਹਿਣ ਲੱਗਾ ਚਲ ਮੈ ਤੇ ਨਹੀ ਤੂੰ ਤੇ ਉਸ ਰੱਬ ਨੂੰ ਮੰਨਦਾ ਤੈਨੂੰ ਉਸ ਨੇ ਕੀ ਸੁੱਖ ਦੇ ਦਿੱਤਾ ਹੈ । ਮੈ ਏਹੋ ਜਹੇ ਰੱਬ ਨੂੰ ਨਹੀ ਮੰਨਦਾ ਉਸ ਨੇ ਜੋ ਕਰਨਾ...

ਕਰ ਲਵੇ ਇਸ ਤੋ ਵੱਧ ਕੇ ਹੁਣ ਉਹ ਕਰ ਵੀ ਕੀ ਸਕਦਾ ਹੈ ਇਹ ਕਹਿ ਕੇ ਉਸ ਨੇ ਪ੍ਰਮਾਤਮਾਂ ਨੂੰ ਬਹੁਤ ਕਬੋਲ ਬੋਲੇ । ਕੁਝ ਸਮਾ ਗੁਜਰਿਆ ਜਿਹੜਾ ਭਰਾ ਰੱਬ ਨੂੰ ਮੰਨਦਾ ਸੀ ਉਹ ਇਕ ਦਿਨ ਅਚਾਨਕ ਹੀ ਮਰ ਗਿਆ। ਜਿਵੇ ਰੱਬ ਨੇ ਉਸ ਨੂੰ ਇਸ ਸਜਾ ਤੋ ਮੁਕਤ ਕਰ ਦਿਤਾ ਹੋਵੇ , ਹੁਣ ਉਸ ਨਾਸਤਿਕ ਭਰਾ ਵਾਸਤੇ ਬਹੁਤ ਮਾੜੇ ਹਲਾਤ ਸੁਰੂ ਹੋ ਗਏ। ਉਹ ਜਿਧਰ ਨੂੰ ਵੀ ਜਾਵੇ ਦੂਸਰੇ ਭਰਾ ਦੀ ਲਾਸ਼ ਨੂੰ ਵੀ ਧੂਹਦਾ ਫਿਰੇ , ਹੌਲੀ – ਹੌਲੀ ਉਸ ਦੀ ਲਾਸ਼ ਵਿੱਚੋ ਬਦਬੂ ਆਉਣੀ ਸ਼ੁਰੂ ਹੋ ਗਈ। ਉਸ ਨਾਸਤਿਕ ਦੇ ਏਨੇ ਮਾੜੇ ਹਲਾਤ ਹੋ ਗਏ ਕੋਈ ਉਸ ਦੇ ਕੋਲ ਨਾ ਆਵੇ ਉਸਦਾ ਆਪਣਾ ਜਿਉਣਾ ਵੀ ਮੁਸ਼ਕਲ ਹੋ ਗਿਆ। ਫੇਰ ਉਸ ਨੂੰ ਆਪਣੇ ਭਰਾ ਦੀਆਂ ਕਹੀਆਂ ਗੱਲਾ ਯਾਦ ਆਉਣ ਲੱਗੀਆ ਸਾਨੂੰ ਜੋ ਮਿਲਦਾ ਆਪਣਾ ਕਰਮਾਂ ਦਾ ਹੀ ਮਿਲਦਾ ਹੈ । ਰੱਬ ਨੂੰ ਦੋਸ਼ ਦੇਣਾ ਆਪਣੇ ਸਿਰ ਹੋਰ ਭਾਰ ਚੜਾਈ ਜਾਣਾ ਹੈ ਇਸ ਲਈ ਰੱਬ ਦੇ ਹੁਕਮ ਵਿੱਚ ਰਹਿ ਕੇ ਉਸ ਦਾ ਸਿਮਰਨ ਕਰੋ ਤੇ ਆਪਣੇ ਕੀਤੇ ਮਾੜੇ ਕਰਮਾਂ ਦੀਆਂ ਉਸ ਤੋ ਮੁਆਫੀਆਂ ਮੰਗਦੇ ਰਹੋ । ਇਹ ਸੋਚ ਕੇ ਉਸ ਦੀਆਂ ਭੁੱਬਾਂ ਨਿਕਲ ਗਈਆਂ , ਹੱਥ ਜੁੜ ਗਏ ਹੇ ਸਰਬ ਵਿਆਪਕ ਸਰਬ ਸ਼ਕਤੀਮਾਨ ਮੇਰੇ ਵੀ ਗੁਨਾਹ ਬਖਸ਼ ਲੈ । ਮੈਨੂੰ ਵੀ ਇਸ ਨਰਕ ਭਰੀ ਜ਼ਿੰਦਗੀ ਤੋ ਮੁਕਤੀ ਦਿਵਾ ਦੇ ਗੋਡਿਆ ਭਾਰ ਹੋ ਕੇ ਅਰਦਾਸ ਕਰਦਿਆ ਸਿਰ ਉਸ ਦੇ ਚਰਨਾਂ ਵਿੱਚ ਝੁਕਦਿਆਂ ਧਰਤੀ ਤੇ ਮੱਥਾ ਲੱਗ ਗਿਆ । ਅਰਦਾਸ ਦਿਲ ਤੋ ਨਿਕਲੀ ਸੀ ਅਕਾਲ ਪੁਰਖ ਨੇ ਉਸ ਨੂੰ ਵੀ ਇਸ ਨਰਕ ਭਰੀ ਜ਼ਿੰਦਗੀ ਵਿੱਚ ਤੋ ਕੱਢ ਕੇ ਮੁਕਤ ਕਰ ਦਿਤਾ ।
ਸਿਖਿਆ
ਉਸ ਵਾਹਿਗੁਰੂ ਨੂੰ ਹਮੇਸ਼ਾ ਸੁੱਖ ਦੁੱਖ ਵਿੱਚ ਯਾਦ ਕਰਦੇ ਰਹੋ , ਸਾਨੂੰ ਜੋ ਮਿਲ ਰਿਹਾ ਸਾਡੇ ਕੀਤੇ ਕਰਮਾਂ ਦਾ ਹੀ ਫਲ ਮਿਲ ਰਿਹਾ ਹੈ । ਵਾਹਿਗੁਰੂ ਕਿਸੇ ਦਾ ਮਾੜਾ ਨਹੀ ਕਰਦਾ ਗੁਰੂ ਜੀ ਬਾਣੀ ਵਿੱਚ ਫਰਮਾਉਦੇ ਹਨ ।
ਦਦੈ ਦੋਸੁ ਨ ਦੇਊ ਕਿਸੈ, ਦੋਸੁ ਕਰੰਮਾ ਆਪਣਿਆ ॥ ਜੋ ਮੈ ਕੀਆ ਸੋ ਮੈ ਪਾਇਆ, ਦੋਸੁ ਨ ਦੀਜੈ ਅਵਰ ਜਨਾ ।।
ਜੋਰਾਵਰ ਸਿੰਘ ਤਰਸਿੱਕਾ
7277553000

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)