ਰਸਤੇ ਤੇ ਤੁਰੇ ਆਉਂਦੇ, ਵੇ ਪੁੱਤਰਾ ਬਾਲਣ ਦੀ ਪੰਡ ਤਾ ਚਕਾ ਦੇਵੀ,,,, ਮੈਂ ਉਸ ਦੀ ਆਵਾਜ਼ ਸੁਣ ਰੁਕ ਗਿਆ । ਮੈਂ ਘਰ ਵੱਲ ਹੀ ਜਾ ਰਿਹਾ ਸੀ ਸ਼ਹਿਰ ਕੁਝ ਕੰਮ ਨਿਪਟਾ ਕੇ, ਉਤਰ ਕੇ ਦੇਖਿਆ ਤਾਂ ਉਹ ਇੱਕ ਵਾਵਾ ਉਮਰ ਦੀ ਔਰਤ ਸੀ। ਉਸ ਦਾ ਚਿਹਰਾ ਕਾਫ਼ੀ ਕਾਲਾ ਪੈ ਚੁੱਕਾ ਸੀ, ਇੰਜ ਲੱਗਦਾ ਸੀ ਬਹੁਤ ਹੀ ਧੁੱਪਾਂ ਵਿੱਚ ਪਿਛਲੀ ਜ਼ਿੰਦਗੀ ਵਿੱਚ ਕੰਮ ਕੀਤਾ ਹੋਵੇ। ਮੈਂ ਉਸ ਨੂੰ ਬਾਲਣ ਦੀ ਪੰਡ ਚੁਕਾਣ ਲਈ ਅੱਗੇ ਵਧਿਆ ਤਾਂ ਉਹ ਆਪਣੇ ਆਪ ਹੀ ਆਪਣੇ ਬਾਰੇ ਦੱਸਣ ਲੱਗੀ , ਮੇਰੇ ਵੀ ਇੱਕ ਤੇਰੇ ਵਾਂਗ ਹੀ ਜਵਾਨ ਪੁੱਤਰ ਹੈ। ਸਾਰਾ ਦਿਨ ਅਵਾਰਾ ਫਿਰਦਾ ਰਹਿੰਦਾ ਹੈ । ਕੰਮ ਕਰਨ ਤਾ ਕੀ ਜਾਣਾ ਪੈਸੇ ਮੇਰੇ ਤੋਂ ਮੰਗ ਕੇ ਹੋਰ ਪ੍ਰੇਸ਼ਾਨ ਕਰਦਾ ਹੈ। ਮੈਂ ਬਾਲਣ ਦੀ ਪੰਡ ਚੁਕਾਉਂਦਾ, ਉਸ ਤੋਂ ਪਹਿਲਾਂ ਉਸ ਦੀ ਗੱਲ ਸੁਣ ਰੁਕ ਗਿਆ। ਮੈਂ ਸਵਾਲ ਕੀਤਾ ਉਹ ਪਹਿਲਾਂ ਤੋਂ ਹੀ ਇਦਾਂ ਦਾ ਸੀ । ਤਾ ਉਸ ਔਰਤ ਨੇ ਜਵਾਬ ਦਿੱਤਾ ਨਹੀਂ ਪੁਤਰ ਪਹਿਲਾਂ ਤਾਂ ਵਧੀਆ ਪੜ ਲਿਖ ਕੇ ਕੰਮ ਤੇ ਜਾਂਦਾ ਸੀ। ਪਰ ਫਿਰ ਕੁਝ ਮਾੜੇ ਦੋਸਤਾਂ ਦੀ ਸੰਗਤ ਵਿੱਚ ਪੈ ਗਿਆ । ਉਹਨਾਂ ਨੇ ਹੋਲੀ ਹੋਲੀ ਇਸ ਨੂੰ ਨਸ਼ੇ ਤੇ ਲਾ ਦਿੱਤਾ , ਪਹਿਲਾਂ...
ਤਾਂ ਥੋੜਾ ਬਹੁਤ ਨਸ਼ਾ ਮੇਰੇ ਪੁੱਤਰ ਨੂੰ ਫ੍ਰੀ ਦੇਂਦੇ ਰਹੇ, ਫਿਰ ਪੈਸੇ ਵਸੂਲਣਾ ਸ਼ੁਰੂ ਕਰ ਦਿੱਤਾ। ਬਸ ਫਿਰ ਹੋਲੀ ਹੋਲੀ ਪੁਤਰ ਨਸ਼ੇ ਤੇ ਲੱਗ ਗਿਆ , ਫਿਰ ਕੰਮ ਤੇ ਕਦੀ ਜਾਂਦਾ ਕਦੀ ਨਾ ਜਾਂਦਾ , ਕੰਪਨੀ ਨੇ ਦੋ ਚਾਰ ਵਾਰ ਨੋਟਿਸ ਦਿੱਤਾ ਤੇ ਬਾਅਦ ਵਿਚ ਕੰਮ ਤੋਂ ਹਟਾ ਦਿੱਤਾ , ਹੁਣ ਸਾਰਾ ਦਿਨ ਅਵਾਰਾ ਫਿਰਦਾ ਹੈ। ਕੋਈ ਫ਼ਿਕਰ ਨਹੀਂ ਹੈ ਘਰ ਦਾ ਸਾਰਾ ਆਪਣੇ ਨਸ਼ੇੜੀ ਯਾਰਾਂ ਨਾਲ ਇਧਰ ਉਧਰ ਜਾਂਦਾ ਹੈ। ਇਨ੍ਹਾਂ ਕਹਿੰਦੇ ਉਹ ਚੁੱਪ ਹੋ ਹੋ ਗਈ । ਮੈਂ ਉਸ ਨੂੰ ਬਾਲਣ ਦੀ ਪੰਡ ਚੁੱਕਾ ਦਿੱਤੀ , ਤੇ ਉਹ ਸੀਸਾ ਦੇਂਦੇ ਹੋਏ ਆਪਣੇ ਘਰ ਵੱਲ ਨੂੰ ਚੱਲ ਪਈ । ਮੈਂ ਵੀ ਹੁਣ ਘਰ ਨੂੰ ਚੱਲ ਪਿਆ ਤੇ ਮੈਨੂੰ ਉਸ ਗਾਣੇ ਦੀ ਲਾਇਨ ਯਾਦ ਆ ਗਈ “ਜ਼ਿੰਦਗੀ ਤਬਾਹ ਕਰ ਦਿੰਦੀਆਂ ਲਾਈਆ ਮਾੜੇ ਬੰਦਿਆਂ ਦੇ ਨਾਲ ਯਾਰੀਆਂ” ..
ਪਹਿਲਾਂ ਮੈਂ ਗਾਣਾ ਹੀ ਸੁਣਿਆ ਸੀ ਅੱਜ ਹਕੀਕਤ ਵਿੱਚ ਸੁਣ ਕੇ ਘਰ ਨੂੰ ਜਾ ਰਿਹਾ ਸੀ।
✍️ Mudki wala Sekhon
ranjeet
sad but thats the reality