More Punjabi Kahaniya  Posts
ਪ੍ਰੀ-ਵੈਡਿੰਗ


ਪ੍ਰੀ-ਵੈਡਿੰਗ…..ਕਿੰਨਾ ਕੁ ਸਹੀ??

(ਪਰਵਾਸੀ ਪੰਜਾਬੀ ਜਦੋਂ ਪੰਜਾਬ ਵਿਆਹ ਕਰਨ ਆਉਂਦੇ ਹਨ ,ਕੋਈ ਨਾ ਕੋਈ ਨਵੀਂ ਪਿਰਤ ਪਾ ਜਾਂਦੇ ਹਨ ਜਿਸ ਨੂੰ ਪੰਜਾਬੀ ਫੈਸ਼ਨ ਸਮਝ ਬਿਨ ਸੋਚੇ ਸਮਝੇ ਅਪਂਣਾ ਲੈਂਦੇ ਹਨ ।ਜਿੰਨਾਂ ਦੇ ਨਤੀਜੇ ਘਾਤਕ ਹੁੰਦੇ ਹਨ
ਪੈਲੇਸਾਂ ਦੇ ਵਿਆਹ ,ਮਰਨ ਉਪਰੰਤ ਭੋਗ ਤੇ ਉੱਚ ਪੱਧਰ ਦਾ ਖਰਚਾ ,ਬਿਰਧ ਆਸ਼ਰਮ ,ਪ੍ਰੀ-ਵੈਡਿੰਗ ਇੰਨਾਂ ਪ੍ਰਦੇਸੀਆਂ ਦੀ ਹੀ ਦੇਣ ਹਨ…….)

ਪੰਜਾਬ ਦੇ ਵਿਆਹਾਂ ਵਿਚ ਇੱਕ ਨਵਾਂ ਸਿਲਸਿਲਾ ਚਲ ਰਿਹਾ ਹੈ ਜਿਸ ਵਿੱਚ ਪ੍ਰੀ -ਵੈਡਿੰਗ ਦੇ ਨਾਂ ਹੇਠ ਸਭ ਵਰਗ ਦੇ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ ।
ਰਿੰਗ ਸੈਰੇਮਨੀ ਤੋਂ ਬਾਅਦ ,ਵਿਆਹ ਤੋਂ ਕੁਝ ਦਿਨ ਪਹਿਲਾਂ ਵਿਆਹ ਬੰਧਨ ਵਿੱਚ ਬੱਝਣ ਜਾ ਰਹੀ ਜੋੜੀ ,ਆਪਣੀਆਂ ਯਾਦਾਂ ਦੀ ਇੱਕ ਫਿਲਮ ਤਿਆਰ ਕਰਦੀ ਹੈ ,ਜਿਸ ਵਿੱਚ ਦੋਹਾਂ ਉੱਪਰ ਫਿਲਮਾਏ ਗਏ ਅਸ਼ਲੀਲਤਾ ਫੈਲਾਉਂਦੇ……ਉੱਲਟੇ-ਸਿੱਧੇ ਸੀਨ ਵਿਆਹ ਵਾਲੇ ਦਿਨ ਪੈਲਸਾਂ ਵਿੱਚ ਵੱਡੀਆਂ ਸਕਰੀਨਾਂ ਲਾ ਕੇ ਪਹੁੰਚੇ ਸੱਜਣਾਂ ਨੂੰ ਫਿਲਮ ਦੇ ਰੂਪ ਵਿੱਚ ਵਿਖਾਏ ਜਾਂਦੇ ਹਨ ,ਮਨੋਰੰਜਨ ਕਰਨ ਲਈ…
ਲੜਕੀ ਸਿਰਫ਼ ਵੇਖਣ ਵਾਲੀ ਵਸਤੂ ਹੀ ਸਮਝੀ ਜਾਂਦੀ ਹੈ ।ਕਈ ਵਾਰ ਤਾਂ ਸ਼ਰਮ-ਹਯਾ ਦੀਆਂ ਸਾਰੀਆਂ ਹੱਦਾਂ ਪਾਰ ਕਰਕੇ ,ਛੋਟੇ ਕੱਪੜਿਆਂ ਵਾਲੇ ਅੱਧ-ਨੰਗੇ ਜਿਸਮ ਦੀ ਨੁੰਮਾਇਸ਼ ਲਾਉਂਦੇ ਘਟੀਆ ਸੀਨ ਵੀ ਦਿਖਾਏ ਜਾਂਦੇ ਹਨ ।ਮੌਜੂਦ ਲੋਕ ਪਰ੍ਹੇ ਮੂੰਹ ਕਰ ਸਰਮਸ਼ਾਰ ਹੋ ਰਹੇ ਹੁੰਦੇ ਹਨ ।
ਲੜਕੀ ਦੇ ਮਾਪਿਆਂ ਦੇ ਲਈ ਇਹ ਸਭ ਕਿੰਨਾਂ ਕੁ ਸਹੀ ਹੈ ਆਪਾਂ ਸਭ ਭਲੀ-ਭਾਂਤ ਜਾਣਦੇ ਹਾਂ …..
ਸਾਡੀ ਮਾਨਸਿਕਤਾ ਵਿੱਚ ਇੰਨੀ ਗਿਰਾਵਟ ਆ ਚੁੱਕੀ ਹੈ ਕਿ ਇੱਕ ਪਿਉ ,ਸਹੁਰਾ ਤੇ ਪਤੀ ਲੋਕਾਂ ਨੂੰ ਇਹ ਫਿਲਮ ਵਿਖਾ...

ਕੇ ਦੱਸ ਰਹੇ ਹੁੰਦੇ ਹਨ ਕਿ ਸਾਡੀ ਨੂੰਹ ਅਤੇ ਧੀ ਦੀ ਕੀ ਇੱਜ਼ਤ ਹੈ……ਸਾਡੀਆਂ ਨਜ਼ਰਾਂ ਵਿੱਚ ।
ਕੀ ਇਹ ਆਧੁਨਿਕਤਾ ਦੀ ਨਿਸ਼ਾਨੀ ਹੈ ?
ਸਵਾਲ ਇਹ ਉੱਠਦਾ ਹੈ ਕਿ ……ਕੀ ਔਰਤ ਇੱਕ ਵੇਖਣ ਵਾਲੀ ਵਸਤੂ ਹੈ ??
ਸਾਡੀ ਧੀ ਜਾਂ ਨੂੰਹ ਕਦੇ ਪਰਦੇ ਵਿੱਚ ਰੱਖਣ ਦਾ ਰਿਵਾਜ ਸੀ ।ਸਮਾਂ ਬਦਲਣ ਨਾਲ ਸੋਚ ਬਦਲਣ ਲੱਗੀ ,ਔਰਤ ਨੂੰ ਬਰਾਬਰਤਾ ਦਾ ਹੱਕ ਮਿਲਣ ਲੱਗਾ। ਅਜ਼ਾਦ ਹੋਈ ਔਰਤ ਨੇ ਪੜ੍ਹ ਲਿਖ ਆਪਣੀ ਹਿੰਮਤ ,ਆਪਣੇ ਗੁਣਾਂ ਸਦਕਾ ,ਹਰ ਖੇਤਰ ਵਿੱਚ ਵੱਡੀਆਂ ਮੱਲਾਂ ਮਾਰੀਆਂ।
ਔਰਤ ਦਾ ਰੁਤਬਾ ਬਹੁਤ ਉੱਚਾ ਹੈ ।ਬਹਾਦਰ ,ਮਮਤਾ ਦੀ ਮੂਰਤ ,ਜੱਗ-ਜਣਨੀ ,ਹਲਾਤਾਂ ਮੁਤਾਬਿਕ ਆਪਣੇ ਆਪ ਨੂੰ ਬਦਲਣ ਦੇ ਸਮਰੱਥ ,
ਪਰ …..
ਔਰਤ ਨੂੰ ਵੀ ਨਹੀਂ ਪਤਾ ਲੱਗਿਆ ਕਿ ਆਧੁਨਿਕਤਾ ਦੇ ਹੇਠ ਉਸਦਾ ਸ਼ੋਸ਼ਣ ਹੋ ਰਿਹਾ ਹੈ ਅਤੇ ਉਸਨੂੰ ਇੱਕ ਵਸਤੂ ਬਣਾ ਪੇਸ਼ ਕੀਤਾ ਜਾ ਰਿਹਾ ਹੈ…..
ਅਸੀਂ ਧੀ ਦੀ ਇੱਜ਼ਤ ਬਣਾਈ ਰੱਖਣ ਲਈ ਉਸਦਾ ਪਲ ਪਲ ਖਿਆਲ ਰੱਖਦੇ ਹਾਂ ।ਸ਼ੈਤਾਨ ਨਜ਼ਰਾਂ ਤੋਂ ਹਰ ਹੀਲੇ ਬਚਾਉਣ ਦੀ ਕੋਸ਼ਿਸ਼ ਕਰਦੇ ਹਾਂ ਪਰ ਦੂਸਰੇ ਪਾਸੇ ਉਸ ਦਿਨ ਉਸ ਨੂੰਹ ਧੀ ਨੂੰ ਵਸਤੂ ਬਣਾ ਕੇ ਦਿਂਖਾਵਾ ਕਰ ਰਹੇ ਹੁੰਦੇ ਹਾਂ ।
ਆਧੁਨਿਕਤਾ ਦੇ ਨਾਮ ਹੇਠ ਪ੍ਰੀ-ਵੈਡਿੰਗ ਘਟੀਆ ਭੇਡ-ਚਾਲ ਹੈ ਜੋ ਔਰਤ ਦੇ ਅਸਲੀ ਕਿਰਦਾਰ ਨੂੰ ਢਾਹ ਲਾ ਰਹੀ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)