More Punjabi Kahaniya  Posts
ਵਾਲੀਆਂ ਚੋਰ


ਜਵਾਨੀ ਬੜੀ ਅਜੀਬ ਚੀਜ ਆ। ਜੇ ਤਾ ਸਹੀ ਲੀਹੇ ਪੈ ਜਾਵੇ ਤਾਂ ਵਾਅਰੇ ਨਿਆਰੇ ਜੇ ਕੀਤੇ ਮਾੜੇ ਕੰਮੀ ਪੈ ਗਈ ਤਾਂ ਬੜੇ ਕਾਰੇ ਕਰਾਉਦੀ ਆ।
ਅਜਿਹੀ ਇਕ ਘਟਨਾ ਮੈਨੂੰ ਸ਼ਾਇਦ ਸਾਰੀ ਉਮਰ ਸਤਾਉ।
12 ਪਾਸ ਕੀਤੀ ਤਾ ਸ਼ਹਿਰ ਕਾਲਜ ਲੱਗ ਗਿਆ ।ਜਿੱਥੇ ਬੜੇ ਯਾਰ ਮਿਲੇ। ਤੇ ਮਾੜੀ ਕਿਸਮਤ ਨਾਲ ਇਕ ਸ਼ਹਿਰਣ ਸਹੇਲੀ ਵੀ ਬਣ ਗਈ । ਪੜਦੇ ਸਮੇਂ ਆਰਥਿਕ ਸੰਕਟ ਬਹੁਤ ਹੁੰਦਾ ਪੈਸੇ ਧੇਲੇ ਵੱਲੋਂ ਹੱਥ ਤੰਗ ਹੀ ਹੁੰਦਾ । ਇਕ ਸਹੇਲੀ ਦਾ ਜਨਮਦਿਨ ਆ ਗਿਆ । ਹੱਥ ਤੰਗ ਸੀ ।ਨਵੀ ਨਵੀ ਯਾਰੀ ਸੀ ਗਿਫਟ ਵੀ ਦੇਣਾ ਸੀ।ਮੈ ਘਰੇ ਬੈਠਾ ਦਿਮਾਗ ਤੇ ਟੈਨਸ਼ਨ ਪਾ ਕੇ ਕੋਈ ਰਾਹ ਨਈ ਲੱਭ ਰਿਹਾ ਸੀ ।ਯਾਰ ਬੇਲੀ ਵੀ ਹੱਥ ਖੜੇ ਕਰ ਗਏ ਸੀ। ਮੈ ਘਰੇ ਫੋਲਾ ਫਾਲੀ ਕਰਨ ਲੱਗਾਂ ਤਾ ਅਚਾਨਕ ਮੈਨੂੰ ਬੇਬੇ ਦੀਆਂ...

ਸੋਣੇ ਦੀਆਂ ਵਾਹਲੀਆਂ ਮਿਲ ਗਈਆਂ ।ਮੈ ਵਾਲੀਆਂ ਚੁੱਕ ਬਾਹਰ ਆ ਗਿਆ ਤੇ ਸਿੱਧਾ ਸੁਨਿਆਰੇ ਕੋਲ ਵੇਚ ਤੀਆਂ ।
ਅਗਲੇ ਦਿਨ ਸਾਰੇ ਯਾਰਾਂ ਬੇਲਿਆਂ ਤੇ ਸਹੇਲੀ ਨਾਲ ਸ਼ਹਿਰ ਦੇ ਕਿਸੇ ਹੋਟਲ ਵਿੱਚ ਜਨਮਦਿਨ ਪਾਰਟੀ ਕੀਤੀ। ਸਹੇਲੀ ਬੜੀ ਖੁਸ਼ ਸੀ ।
ਤੇ ਮੈ ਵੀ ।
ਦੂਜੇ ਦਿਨ ਮਾਂ ਵਾਲੀਆਂ ਲੱਭ ਦੀ ਫਿਰੇ। ਵਿਚਾਰੀ ਨੂੰ ਕੀ ਪਤਾ ਉਹਦੇ ਨਲੈਕ ਪੁੱਤ ਨੇ ਉਹਦੀਆਂ ਵਾਲੀਆਂ ਅਯਾਸ਼ੀ ਵਿਚ ਉੱਡਾ ਤੀਆਂ ।
ਮੈ ਅੱਜ ਵੀ ਵਾਲੀਆਂ ਲੱਭ ਦੀ ਏ।ਤੇ ਮੈ ਅੱਜ ਵੀ ਨੀਵੀਂ ਪਾ ਕੇ ਬੈਠ ਜਾਣਾ।।ਮੈ ਵਾਲੀਆਂ ਚੋਰ ਜੋ ਹੋਇਆ ।
ਜੀਤੂ ਧਾਲੀਵਾਲ

...
...



Related Posts

Leave a Reply

Your email address will not be published. Required fields are marked *

5 Comments on “ਵਾਲੀਆਂ ਚੋਰ”

  • good

  • ਜੇ ਕਰ ਤੁਹਾਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਹੈ ਤਾਂ ਜੀਤੂ ਜੀ ਤੁਸੀ ਆਪਣੀ ਪਹਿਲੀ ਕਮਾਈ ਵਿੱਚੋਂ ਆਪਣੀ ਮਾਤਾ ਜੀ ਨੂੰ ਵਾਲਿਆਂ ਬਣਵਾ ਕੇ ਦੇ ਵੋ ਤੇ ਆਪਣੇ ਦਿਲ ਦੇ ਬੋਝ ਨੂੰ ਖਤਮ ਕਰ ਲਵੋ। ਜੇ ਮਾਤਾ ਖੁਸ਼ ਤਾ ਦਿਲ ਖੁਸ਼।

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)