More Punjabi Kahaniya  Posts
ਭਰੂਣ ਹੱਤਿਆ


ਭਰੂਣ ਹੱਤਿਆ
ਹਾਕਮ ਜੋ ਕੇ ਸੋਹਣਾ ਸੁਨੱਖਾ ਗੱਭਰੂ ਸੀ ਮਾਂ ਬਾਪ ਦਾ ਲਾਡਲਾ। ਬਹੁਤ ਲਾਡ ਪਿਆਰ ਨਾਲ ਪਾਲਿਆ ਹੋਇਆ ਸੀ ਉਸ ਨੂੰ ਪਰ ਆਕੜ ਬਹੁਤ ਸੀ ਉਸ ਵਿਚ ਚਲੋ ਉਮਰ ਦੇ ਹਿਸਾਬ ਨਾਲ ਵਿਆਹ ਹੋ ਗਿਆ ਘਰਵਾਲੀ ਵੀ ਚੰਗੀ ਮਿਲ ਗਈ। ਕੁੱਝ ਸਮੇਂ ਬਾਅਦ ਪਤਾ ਲਗਾ ਕੇ ਘਰ ਨਵਾਂ ਜੀ ਆਉਣ ਵਾਲਾ ਹੈ ਸਭ ਬਹੁਤ ਖੁਸ਼ ਸਨ ਪਰ ਹਾਕਮ ਨੂੰ ਸੀ ਵੀ ਪੁੱਤ ਹੀ ਹੋਵੇ ਧੀ ਹੋਵੇ ਇਹ ਗਾਵਾਰਾ ਨੀ ਸੀ ਉਸ ਨੂੰ ਇਕ ਦਿਨ ਉਹ ਆਪਣੀ ਘਰਵਾਲੀ ਨੂੰ ਸ਼ਹਿਰ ਜਾਂਚ ਲਈ ਲੈ ਗਿਆ ਉਸ ਦੀ ਘਰਵਾਲੀ ਨੂੰ ਬਹੁਤ ਡਰ ਸੀ ਕਿਸੇ ਅਣਹੋਣੀ ਦਾ ਫੇਰ ਉਹ ਹੀ ਹੋਇਆ ਜੋ ਡਰ ਸੀ ਭਰੂਣ ਹੱਤਿਆ। ਫੇਰ ਇਹ ਸਿਲਸਲਾ ਕਈ ਸਾਲ ਚਲਦਾ ਰਿਹਾ ਜਦੋਂ ਤੱਕ ਪੁੱਤ ਪੈਦਾ ਨਾ ਹੋਇਆ। ਚਲੋਂ ਸਮੇਂ ਦਾ ਚੱਕਰ ਚੱਲਿਆ ਪੁੱਤ ਨਿਲਾਇਕ ਹੀ ਨਿਕਲਿਆ ਫੇਰ ਉਸ ਦਾ ਵਿਆਹ ਕੀਤਾ ਗਿਆ ਸਭ ਖੁਸ਼ ਪਰ ਇਹ ਖੁਸ਼ੀ ਜਾਂਦਾ ਸਮਾਂ ਨੀ ਰਹੀ ਹਾਕਮ ਦੀ ਘਰਵਾਲੀ ਇਸ...

ਸੰਸਾਰ ਨੂੰ ਅਲਵਿਦਾ ਕਹਿ ਗਈ। ਹੁਣ ਕੋਈ ਹਾਕਮ ਦੀ ਪ੍ਰਵਾਹ ਨਾ ਕਰਦਾ ਰੋਟੀ ਪਾਣੀ ਵੀ ਨਾ ਜੁੱੜ ਦਾ ਵਖ਼ਤ ਸਿਰ। ਇੰਜ ਹੀ ਇਕ ਦਿਨ ਹਾਕਮ ਨੂੰ ਅਧਰੰਗ ਦਾ ਦੋਰਾ ਪੈ ਗਿਆ ਤੇ ਉਹ ਮੰਜੇ ਨਾਲ ਜੁੱੜ ਗਿਆ ਇਕ ਸ਼ਾਮ ਉਹ ਭੁੱਖਣ ਭਾਣਾ ਪਿਆ ਆਪਣੀ ਕਿਸਮਤ ਨੂੰ ਕੋਸ ਰਿਹਾ ਸੀ ਕਿ ਉਸ ਨੂੰ ਲੱਗਾ ਕੇ ਚਾਰ ਪੰਜ ਛੋਟੀਆਂ ਛੋਟੀਆਂ ਬਾਲੜੀਆ ਹੱਥਾ ਵਿਚ ਰੋਟੀ ਪਾਣੀ ਲੈ ਕੇ ਖਡ਼ੀਆ ਹਨ ਤੇ ਉਸ ਨੂੰ ਸਹਾਰਾ ਦੇ ਰਹੀਆਂ ਹਨ ਇਹ ਅਹਿਸਾਸ ਨਾਲ ਉਹ ਤ੍ਰਿਬਕ ਗਿਆ ਤੇ ਭੁੱਬਾ ਮਾਰ ਮਾਰ ਰੋਆ ਰਿਹਾ ਸੀ ਕੇ ਉਸ ਨੇ ਇਹ ਮਾਸੂਮ ਦੀ ਭਰੂਣ ਹੱਤਿਆ ਕੀਤੀ ਰੱਬ ਮੈਨੂੰ ਮਾਫ਼ ਨਾ ਕਰੀ ਮੈਂ ਮਾਫੀ ਦੇ ਵੀ ਕਾਬਿਲ ਨੀ ਹਾਂ। ✍🏻 ਕਿਰਨ ਨਿਮਾਣੀ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)