More Punjabi Kahaniya  Posts
ਤੜਫ ਤੇਰੇ ਜਾਣ ਦੀ


ਕਾਫੀ ਦਿਨਾਂ ਤੋਂ ਮੇਰੇ ਅਤੇ ਮੇਰੀ ਪਤਨੀ ਵੀਰਪਾਲ ਦੇ ਰਿਸ਼ਤੇ ਵਿੱਚ ਖਿੱਚੋਤਾਣ ਜਹੀ ਬਣੀ ਸੀ, ਹਰ ਵਖਤ ਟੋਕਾ ਟਾਕੀ ,ਬਿਨਾਂ ਮਤਲਬ ਤੋਂ ਉਸਨੂੰ ਗੁੱਸਾ ਆਉਣਾ, ਲੱਗਦਾ ਨਹੀਂ ਸੀ ਕਦੇ ਅਸੀਂ ਹਜਾਰਾਂ ਮੁਸੀਬਤਾਂ ਵਿੱਚੋਂ ਗੁਜਰ ਕੇ ਪ੍ਰੇਮ ਵਿਆਹ ਕੀਤਾ ਹੋਏਗਾ, ਪਿਆਰ ਪਹਿਲਾਂ ਵੀ ਬਹੁਤ ਸੀ ਪਰ ਮੇਰੇ ਦਿਲ ਵਿੱਚ ਅੱਜ ਵੀ ਉਸਦੇ ਲਈ ਉਹੀ ਪਿਆਰ ਅਤੇ ਓਹੀ ਇੱਜਤ, ਸੀ ਪਰ ਪਤਾ ਨਹੀਂ ਕਿਉਂ ਪਤਨੀ ਖਿਜੀ ਖਿਜੀ ਰਹਿੰਦੀ ਸੀ, ਪਤਾ ਮੈਨੂੰ ਵੀ ਸੀ ਕੇ ਮੇਰੇ ਵੱਲੋ ਕੋਈ ਦਰਦ ਨਹੀਂ ਸੀ ਪਰ ਉਸਨੂੰ ਪਤਾ ਨਹੀਂ ਕਿਉਂ ਮੈਂ ਦੁਸ਼ਮਣ ਜਿਹਾ ਲੱਗ ਰਿਹਾ ਸੀ, ਹਰ ਗੱਲ ਸਿੱਧੀ ਕਰਨੀ ਮੈਂ ਪਰ ਉਸਨੂੰ ਲੱਗਣਾ ਕੇ ਜਗਜੀਤ ਗਲਤ ਕਹਿ ਰਿਹਾ ਪਰ, ਸਾਡੇ ਵਿੱਚ ਕਾਫੀ ਅਸਹਜਹਿਤਾ ਆ ਗਈ, ਇੱਕ ਦਿਨ ਥੋੜ੍ਹੀ ਜਿਹੀ ਗੱਲ ਤੋਂ ਰੁਸ ਕੇ ਪੇਕੇ ਟੁਰ ਗਈ, ਬਹੁਤ ਰੋਕਿਆ ਪਰ ਨਾਂ ਰੁਕੀ ਮੈਨੂੰ ਵੀ ਗੁੱਸਾ ਆ ਗਿਆ ਫਿਰ ਤਾਂ ਮੈਂ ਵੀ ਕਹਿ ਦਿੱਤਾ ਕੇ ਜਾ ਦਫਾ ਹੋ ਜਾ ਜਿੱਥੇ ਮਰਜੀ, ਰੋਂਦੀ ਹੋਈ, ਜੋ ਆਇਆ ਹੱਥ ਵਿੱਚ ਭਰ ਬੈਗ ਤੁਰ ਗਈ ਪੇਕੇ, ਅਜੇ ਦਿਨ 3 ਕੋ ਹੀ ਗੁਜਰੇ ਸੀ , ਸਾਡੇ ਵੱਲੋ ਕੋਈ ਫੋਨ ਨਹੀਂ ਸੀ ਕੀਤਾ ਇੱਕ ਦੂਜੇ ਨੂੰ, ਜਦੋਂ ਰੋਟੀ ਖਾ ਕੇ ਲੰਮੇ ਪੈਣਾ ਤਾਂ ਦਿਲ ਬਹੁਤ ਉਦਾਸ ਹੋਣਾ ਕੇ ਕੀ ਗਲਤੀ ਸੀ, ਕੀ ਕਮੀ ਸੀ ,ਕਿਉਂ ਰੁਸ ਕੇ ਗਈ, ਦਿਲ ਦੀ ਤੜਫ ਹੋਰ ਵੱਧਣ ਲੱਗੀ, ਲਾਗੇ ਪਿਆ ਫੋਨ ਕਹੇ ਕੇ ਕੇ ਮੇਰੀ ਵਰਤੋਂ ਕਰੋ ਆਪਣੇ ਰਿਸ਼ਤੇ ਨੂੰ ਸਧਾਰਨ ਲਈ, ਕਦੇ ਦਿਲ ਕਰੇ ਕੇ ਹੁਣੇ ਫੋਨ ਤੇ ਮੁਆਫੀ ਮੰਗ ਲੈਣਾ ਪਰ ਦੂਜੇ ਪਾਸੇ ਉਹੀ ਦਿਨ ਮੁਨਕਰ ਹੋ ਜਾਏ ਕੇ ਮੁਆਫੀ ਕਿਓਂ ਕੀ ਗੁਨਾਹ ਕੀਤਾ, ਇੱਕ ਦਿਲ ਕਹੇ ਤਲਾਕ ਹੀ ਹੋ ਜਾਏ, ਪਰ ਦੂਜਾ ਕਹੇ ਹੁਣ ਉਠ ਅਤੇ ਵੀਰਪਾਲ ਤੋਂ ਮੁਆਫੀ ਮੰਗਕੇ ਅਤੇ ਆਪਣੇ ਨਾਲ ਲਿਆ ਕੇ ਸਾਰੇ ਗਿਲੇੇ ਸ਼ਿਕਵੇ ਦੂਰ ਕਰ, ਤੇ ਇੱਕ ਹੱਸਦੀ ਹੋਈ , ਅਤੇ ਪਿਆਰ ਭਰੀ ਜਿੰਦਗੀ ਬਸਕਰ ਕਰ, ਜਿੰਦਗੀ ਦਾ ਕੀ ਆ ਕਦੋ ਪਟਾਕਾ ਪੈ ਜਾਏ , ਕਿਓਂ ਜਿੰਦਗੀ ਦੇ ਇਹਨਾਂ ਵਧੀਆ ਪਲਾਂ ਨੂੰ ਇਹਨਾਂ ਗਮਾਂ ਵਿੱਚ ਪਾ ਕੇ ਗਰਕ ਕਰ ਰਹੇ ਓ, ਕਿਉਂ ਹੱਸਦੇ ਵਸਦੇ ਘਰ ਨੂੰ ਨਰਕ ਬਣਾ ਦਿੱਤਾ ਤੁਸੀਂ,ਮਾਂ ਪਿਓ ਵੱਖਰੇ ਪ੍ਰੇਸ਼ਾਨ ਕੇ ਕਿਉਂ ਇਹ ਸਭ...

ਹੋਇਆ, ਲੜਕਾ ਵਿਚਾਰਾ ਵੀ ਸਾਡੇ ਲੜਦਿਆਂ ਦੇ ਮੂੰਹ ਵੱਲ ਦੇਖਕੇ ਡਰਿਆ ਡਰਿਆ ਜਿਹਾ ਝਾਕੇ , ਰਾਤ ਪੂਰੀ ਲੰਘ ਗਈ ਪਰ ਉਸਦੇ ਪਏ ਖਾਲੀ ਬੈਡ ਨੇ ਵੀ ਦੁਹਾਈ ਪਾਈ ਕੇ ਮੈਡਮ ਨੂੰ ਵਾਪਿਸ ਲਿਆਓ ਜਲਦੀ, ਹੁਣ ਉਹਨਾਂ ਤੋਂ ਬਿਨਾਂ ਘਰ ਸੁਨਾ ਲੱਗਦਾ, ਅਤੇ ਵਿਹੜੇ ਦੀਆਂ ਖੁਸ਼ੀਆਂ ਵੀ ਤਾਜੀ ਹੋਈ ਮੌਤ ਦੀ ਤਰਾਂ ਅਫਸੋਸ ਕਰ ਰਹੀਆਂ ਸੀ, ਇੱਕ ਹੱਸਦਾ ਹੋਇਆ ਘਰ ਉਜਾੜੇ ਬਾਗ ਵਰਗਾ ਲੱਗ ਰਿਹਾ ਸੀ, ਪੂਰੀ ਰਾਤ ਲੰਘ ਗਈ ਪਰ ਨੀਂਦ ਨਹੀਂ ਆ ਰਹੀ ਸੀ,ਤੜਫ ਰਹੀ ਰੂਹ ਨੂੰ ਸ਼ਾਂਤ ਕਰਨ ਲਈ ਕਈ ਦਿਲਾਸੇ ਦਿੱਤੇ, ਸਵੇਰ ਹੁੰਦਿਆਂ ਹੀ , ਫੋਨ ਕੀਤਾ ਅਤੇ ਅਗਿਓ ਸਤਿ ਸ਼੍ਰੀ ਅਕਾਲ ਦਾ ਜਵਾਬ ਆਇਆ ਅਤੇ ਦਿਲ ਉਤੇ ਠੰਡ ਪੈ ਗਈ ਕੇ ਵੀਰਪਾਲ ਸ਼ਾਂਤ ਹੋ ਗਈ ਲੱਗਦੀ, ਸ਼ਾਹਿਦ ਉਹ ਵੀ ਮੇਰੀ ਕਾਲ ਦਾ ਇੰਤਜਾਰ ਕਰ ਰਹੀ ਸੀ, ਮੈਂ ਕਿਹਾ ਤੁਸੀਂ ਠੀਕ ਹੋ ਤਾਂ ਹਾਂ ਕਿਹਾ ਤੇ , ਅੱਗੋਂ ਕਹਿਣ ਲੱਗੀ ਕਦੋ ਆ ਰਹੇ ਓ ਮੈਨੂੰ ਲੈਣ ਤਾਂ ਮੈਂ ਕਿਹਾ ਬੱਸ ਤਿਆਰ ਹੋ ਰਿਹਾ, ਇੰਨੀ ਗੱਲ ਸੁਣਕੇ ਕੇ ਕਈਆਂ ਦਿਨਾਂ ਦਾ ਗੁੱਸਾ ਇੱਕ ਮਿੰਟ ਵਿੱਚ ਗ਼ਾਇਬ ਹੋ ਗਿਆ, ਤੇ ਫ੍ਹੜ ਆਪਣੀ ਕਾਰ 1 ਘੰਟੇ ਵਿੱਚ ਪਤਨੀ ਦੇ ਦਰਾ ਤੇ ਜਾ ਖੜ੍ਹਾ ਜਿੱਥੇ ਨਵਾਂ ਸੂਟ ਪਾ ਕੇ ਨਵੀਂ ਵਿਆਹੀ ਦੁਲਹਨ ਵਾਂਗ ਸੱਜੀ ਹੋਈ ਸ਼ਾਇਦ ਮੇਰਾ ਹੀ ਇੰਤਜਾਰ ਕਰ ਰਹੀ ਸੀ, ਸਾਰੇ ਸ਼ਿਕਵੇ ਦੂਰ ਹੋ ਗਏ ਮਨ ਵਿੱਚ ਆਏ ਸਾਰੇ ਬੁਰੇ ਸੁਪਨੇ ਪਿਆਰ ਦੀ ਹਨੇਰੀ ਵਿੱਚ ਦਫ਼ਨ ਹੋ ਗਏ,ਹੱਸਦੇ ਹੋਏ, ਸਹੁਰੇ ਪਰਿਵਾਰ ਤੋਂ ਵਿਦਾ ਲੈ ਆਪਣੇ ਘਰ ਆ ਗਏ,, ਜਿੱਥੇ ਸਾਡੀਆਂ ਖੁਸ਼ੀਆਂ ਸਾਡਾ ਇੰਤਜਾਰ ਕਰ ਰਹੀਆਂ ਸਨ,, ਨਾਂ ਕਦੇ ਗੁਸਾ ਨਾ ਗਿਲਾ ਬੱਸ ਪਿਆਰ ਹੀ ਪਿਆਰ ਸੀ..ਹੁਣ
ਗੁੱਸਾ ਬੰਦੇ ਨੂੰ ਹੰਕਾਰੀ ਅਤੇ ਆਪਣੇ ਵੀ ਦੁਸ਼ਮਣ ਬਣਾ ਦੇਂਦਾ, ਇਸ ਨੂੰ ਪਿਆਰ ਹੀ ਰੋਕ ਸਕਦਾ,, ਜੇ ਤੁਸੀਂ ਆਪਣਿਆਂ ਤੋਂ ਨਿਰਾਜ ਹੋ ਤਾਂ ਇੱਕ ਕੋਸ਼ਿਸ਼ ਕਰਕੇ ਵੇਖੋ ਜਗਜੀਤ ਦੀ ਤਰਾਂ ਤੁਹਾਡਾ ਵੀ ਇੰਤਜਾਰ ਕਰ ਰਿਹਾ ਹੋਏਗਾ, ਮੁਆਫ ਕਰਨ ਲਈ:–
ਲੇਖਕ:- ਜਗਜੀਤ ਸਿੰਘ ਡੱਲ, ਪ੍ਰੈਸ ਮੀਡੀਆ 9855985137, 8646017000

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)