More Punjabi Kahaniya  Posts
ਵਿਸ਼ਾਲ ਦਰਖ਼ਤ


ਬੈਠੇ ਬੈਠੇ ਉਸ ਘੁਮਿਆਰ ਦੀ ਕਹਾਣੀ ਯਾਦ ਆ ਗਈ ,ਜਿਸਦਾ ਗਧਾ ਢੱਠੇ ਖੂਹ ਵਿੱਚ ਜਾ ਪਿਆ ਸੀ। ਕੋਈ ਜੱਰੀਆ ਨਾ ਬਣਿਆਂ ਕਿ ਗਰੀਬ ਜਾਨਵਰ ਨੂੰ ਕੱਢਿਆ ਜਾਵੇ ਬਾਹਰ , ਕਿਸੇ ਤਰਾਂ । ਘੁਮਿਆਰ ਨੇ ਖੂਹ ਵਿੱਚ ਘਾਹ ਫ਼ੂਸ ਸੁੱਟਣਾ ਸ਼ੁਰੂ ਕਰ ਦਿੱਤਾ , ਲੋਕ ਵੀ ਰਹਿੰਦ ਖੂੰਹਦ, ਕੂੜਾ ਕਰਕਟ ਸੁੱਟਣ ਲੱਗ ਪਏ ਉਸ ਉਜਾੜ ਖੂਹ ਵਿੱਚ , ਘੁਮਿਆਰ ਨੇ ਵੀ ਸੋਚਿਆ ਕਿ ਗਧਾ ਮਿੱਟੀ ਘੱਟੇ ਹੇਠ ਦੱਬ ਕੇ ਮਰ ਮੁੱਕ ਜਾਵੇਗਾ , ਵੈਸੇ ਵੀ ਉਮਰ ਹੰਢਾ ਚੁੱਕਾ ਸੀ ਵਿਚਾਰਾ ਜਾਨਵਰ ।
ਪਰ ਇਹ ਕੀ, ਕੁਝ ਦਿਨਾਂ ਬਾਅਦ ਗਧਾ ਫਿਰ ਘੁਮਿਆਰ ਦੇ ਵਿਹੜੇ ਖੜਾ ਸੀ । ਜਿਉਂ ਜਿਉਂ ਮਿੱਟੀ ਘੱਟਾ ਖੂਹ ਚ ਡਿੱਗਦਾ ਰਿਹਾ, ਗਧਾ ਸਰੀਰ ਛੰਡ ਕੇ ਮਿੱਟੀ ਦੇ ਉੱਪਰ ਚੜ੍ਹ ਜਾਂਦਾ ਤੇ ਆਖਰ ਬਾਹਰ ਆ ਗਿਆ ।
ਹੈ ਤਾਂ ਕਹਾਣੀ , ਪਰ ਬੜੀ ਜਾਨਦਾਰ ਏ। ਜਦ ਅਣਕਿਆਸੇ ਹਾਲਾਤ ਉੱਭਰ ਆਉਦੇ ਨੇ ਜਿੰਦਗੀ ਚ, ਜਦ ਪਾਣੀ ਪੁਲਾਂ ਦੇ ਉੱਪਰੋਂ ਦੀ ਵਗਦਾ ਏ ਤਾਂ ਆਪਣੇ ਵੀ ਮੂੰਹ ਮੋੜ ਲੈਂਦੇ ਨੇ , ਜਿਨ੍ਹਾਂ ਦੀ ਖ਼ਾਤਰ ਇਨਸਾਨ ਗਧੇ ਵਾਂਗ ਭਾਰ ਢੋਂਦਾ ਏ ਸਾਰੀ ਉਮਰ...

। ਪਰ ਉਹੀ ਮੌਕਾ ਹੁੰਦਾ ਏ ਜਦ ਇਨਸਾਨ ਤੇ ਪਰਮਾਤਮਾ ਦੇ ਦਰਮਿਆਨ ਕੋਈ ਹੋਰ ਰਹਿ ਈ ਨਹੀ ਜਾਂਦਾ ।
ਤੇ ਕੋਈ ਅਦਿੱਖ ਸ਼ਕਤੀ ਬਾਂਹ ਫੜਦੀ ਏ ਉਸਦੀ , ਥਾਪੜਾ ਦਿੰਦਾ ਏ ਖ਼ੁਦ ਨੂੰ ਕੀ ਕੀ ਹੋਇਆ ਜੇ ਇਕੱਲਾ ਏਂ, ਜ਼ਿੰਦਾ ਤਾਂ ਏਂ । ਮਾਰ ਹਿੰਮਤ , ਛੰਡ ਦੇ ਬੁਰੇ ਵਕਤ ਦੀ ਗਰਦਿਸ਼ ਨੂੰ ਤੇ ਹਿੱਕ ਤਾਣ ਖੜ੍ਹ ਜਾ , ਆਪਣੇ ਪੈਰਾਂ ਸਿਰ । ਲੋੜ ਏ ਬਾਕੀ ਸ਼ੋਰ ਤੋ ਧਿਆਨ ਹਟਾ ਕੇ ਸਿਰਫ ਉਸ ਆਵਾਜ਼ ਨੂੰ ਸੁਣਨ ਦੀ, ਜੋ ਹਮੇਸ਼ਾਂ ਈ ਮੌਜੂਦ ਸੀ, ਮੌਜੂਦ ਹੈ ਤੇ ਮੌਜੂਦ ਰਹੇਗੀ । ਸਿਰਫ ਗ਼ਫ਼ਲਤ ਵੱਸ ਪੈ ਕਦੀ ਸੁਣੀ ਹੀ ਨਹੀ ਸੀ ।
ਜਦ ਅਸੀਂ ਡੂੰਘੇ ਦੱਬ ਗਏ ਮਹਿਸੂਸ ਕਰਦੇ ਆਂ ਤਾਂ ਇਹ ਵਿਸ਼ਵਾਸ਼ ਕਰਨਾ ਬਣਦਾ ਏ ਕਿ ਕੁਦਰਤ ਸਾਨੂੰ ਬੀਜ ਰਹੀ ਏ, ਫਿਰ ਤੋਂ ਕਿਸੇ ਨਵੇਂ ਰੂਪ ਵਿੱਚ ਵਿਸ਼ਾਲ ਦਰਖ਼ਤ ਬਣਨ ਲਈ ।

...
...



Related Posts

Leave a Reply

Your email address will not be published. Required fields are marked *

One Comment on “ਵਿਸ਼ਾਲ ਦਰਖ਼ਤ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)