More Punjabi Kahaniya  Posts
ਚਾਦਰ


ਮਿੰਨੀ ਕਹਾਣੀ
ਚਾਦਰ
ਸੜਕ ਦੇ ਕਿਨਾਰੇ ਦੋ ਬਜ਼ੁਰਗ ਦੋਸਤ ਗੁਰਦੀਪ ਤੇ ਜਗਜੀਤ ਆਪਸ ਵਿੱਚ ਗੱਲਾਂ ਕਰਦੇ ਜਾ ਰਹੇ ਸਨ ਕਿ ਪਿੱਛੋਂ ਆ ਰਹੀ ਇੱਕ ਬੱਸ ਨੇ ਬਜ਼ੁਰਗ ਜਗਜੀਤ ਨੂੰ ਐਸੀ ਜ਼ੋਰਦਾਰ ਫੇਟ ਮਾਰੀ ਕਿ ਉਹ ਥਾਏਂ ਹੀ ਦਮ ਤੋੜ ਗਿਆ। ਉਥੇ ਇਕੋ ਦਮ ਕਾਫ਼ੀ ਸਾਰੀ ਭੀੜ ਇਕੱਠੀ ਹੋ ਗਈ । ਉਸਦੇ ਨਾਲ ਦੇ ਬਜ਼ੁਰਗ ਦੋਸਤ ਗੁਰਦੀਪ ਨੇ ਰੋਂਦੇ- ਰੋਂਦੇ ਨੇ ਕਿਸੇ ਕੋਲੋਂ ਮੋਬਾਇਲ ਲੈ ਕੇ ਉਸ ਬਜ਼ੁਰਗ ਦੇ ਘਰ ਫੋਨ ਕੀਤਾ ।
ਲਾਸ਼ ਨੂੰ ਘਰ ਲਿਜਾਇਆ ਗਿਆ ਤੇ ਵਿਹੜੇ ਵਿੱਚ ਹੀ ਰੱਖ ਦਿੱਤਾ ਗਿਆ। ਅੱਖੀਂ ਦੇਖੇ ਐਕਸੀਡੈਂਟ ਕਾਰਨ ਗੁਰਦੀਪ ਬਹੁਤ ਹੀ ਸਦਮੇ ਵਿੱਚ ਸੀ ਤੇ ਲਗਾਤਾਰ ਰੋਈ ਜਾ ਰਿਹਾ ਸੀ । ਉਨ੍ਹਾਂ ਦੇ ਘਰ ਆਂਢ -ਗੁਆਂਢ ਵੀ ਇਕੱਠਾ ਹੋ ਗਿਆ । ਰੋਂਦੇ -ਰੋਂਦੇ ਹੀ ਗੁਰਦੀਪ ਉਸ ਦੀ ਨੂੰਹ ਨੂੰ ਬੋਲਿਆ ਕਿ ‘ਪੁੱਤਰ ਜਗਜੀਤ ਦੀ ਦੇਹ ਤੇ ਚਾਦਰ ਲਿਆ ਕੇ ਪਾ ਦਿਓ ।’ ਜਦ ਉਸ ਨੇ ਦੂਜੀ ਵਾਰ ਕਿਹਾ ਤਾਂ ਜਗਜੀਤ ਦੀ ਨੂੰਹ ਉੱਠ ਕੇ ਅੰਦਰ ਚਲੀ ਗਈ। ਉਹ...

ਕਾਫ਼ੀ ਦੇਰ ਮਗਰੋਂ ਮੁੜੀ ਤੇ ਜਗਜੀਤ ਦੀ ਦੇਹ ਲਾਗੇ ਹੀ ਬੈਠੇ ਉਸ ਦੇ ਪੁੱਤ ਦੇ ਬਿਲਕੁੱਲ ਨਜ਼ਦੀਕ ਹੋ ਕੇ ਹੌਲੀ ਜਿਹੀ ਬੋਲੀ ‘ਸਾਰੀਆਂ ਹੀ ਚਾਦਰਾ ਵਧੀਆ ਨੇ ਜਿਹੜੀ ਪਾਵਾਂਗੀ ਗੁਲ ਹੋ ਜਾਏਗੀ । ਰਹਿਣ ਹੀ ਦੇਵੋ ।’ ਉਸ ਦੇ ਪੁੱਤਰ ਵੱਲੋਂ ਵੀ ਹਾਂ ਵਿੱਚ ਸਿਰ ਹਿਲਾਉਣ ਤੇ ਉਹ ਉਥੇ ਕੋਲ ਹੀ ਬੈਠ ਗਈ ।
ਉਨ੍ਹਾਂ ਦੀ ਸਾਰੀ ਗੱਲਬਾਤ ਸੁਣ ਚੁੱਕਾ ਗੁਰਦੀਪ ਰੋਂਦਾ ਹੋਇਆ ਉੱਠ ਕੇ ਚੀਕਿਆ ,”ਵਾਹ ਉਏ ! ਇਹਨੇ ਸਾਰੀ ਉਮਰ ਗੁਆ ਦਿੱਤੀ ਤੁਹਾਡੇ ਲਈ ਕਮਾਈਆਂ ਕਰਦੇ । ਤੇ ਤੁਹਾਡੇ ਕੋਲੋਂ ਇੱਕ ਚਾਦਰ ਨਹੀਂ ਜੁੜ ਰਹੀ । ਲਾਹਨਤ ਆ ਥੋਡੇ ਵਰਗੀ ਔਲਾਦ ਤੇ।” ਤੇ ਰੋਂਦੇ ਹੋਏ ਗੁਰਦੀਪ ਨੇ ਆਪਣੇ ਸਿਰੋਂ ਪੱਗ ਲਾਹ ਕੇ ਜਗਜੀਤ ਦੀ ਦੇਹ ਤੇ ਖਿਲਾਰ ਦਿੱਤੀ ।
ਮਨਪ੍ਰੀਤ ਕੌਰ ਭਾਟੀਆ
ਐਮ.ਏ ,ਬੀ.ਐਡ ।
ਫਿਰੋਜ਼ਪੁਰ ਸ਼ਹਿਰ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)