More Punjabi Kahaniya  Posts
ਬੇਅਦਬੀ


ਰੂਸੀ ਹੁਕਮਰਾਨ ਜੋਸਫ਼ ਸਟਾਲਿਨ ਦੀ ਮੌਤ ਦੇ ਮਗਰੋਂ ਅਗਲਾ ਹਾਕਿਮ ਬਣਿਆ ਖ਼ੁਰੂਸਚੇਵ ਇੱਕ ਦਿਨ ਸਟੇਜ ਤੇ ਖਲੋਤਾ ਆਖ ਰਿਹਾ ਸੀ..”ਸਟਾਲਿਨ ਜ਼ਾਲਿਮ ਹੁਕਮਰਾਨ ਸੀ..ਉਸਨੇ ਮਨੁੱਖਤਾ ਦਾ ਘਾਣ ਕੀਤਾ..ਲੱਖਾਂ ਕਤਲ ਕਰਵਾਏ”
ਸਾਮਣੇ ਬੈਠਿਆਂ ਵਿਚੋਂ ਕਿਸੇ ਨੇ ਇੱਕ ਪਰਚੀ ਲਿਖ ਭੇਜੀ..ਲਿਖਿਆ ਸੀ..ਤੂੰ ਵੀ ਤੇ ਉਸ ਵੇਲੇ ਉਸਦੇ ਨਾਲ਼ ਹੀ ਸੀ..ਤੂੰ ਉਦੋਂ ਕਿਓਂ ਨਾਂ ਬੋਲਿਆ?
ਖਰੁਸਚੇਵ ਨੇ ਸਲਿਪ ਪੜੀ ਤੇ ਆਖਿਆ..ਜਿਸ ਸਖ਼ਸ਼ ਨੇ ਵੀ ਇਹ ਸਲਿਪ ਭੇਜੀ ਹੈ..ਉਹ ਖੜ੍ਹਾ ਹੋ ਜਾਵੇ..!
ਪਰ ਕੋਈ ਨਾਂ ਉੱਠਿਆ..ਖਰੁਸ਼ਚੇਵ ਆਖਣ ਲੱਗਾ..ਜਿਸ ਕਾਰਣ ਇਹ ਪਰਚੀ ਭੇਜਣ ਵਾਲਾ ਸਖ਼ਸ਼ ਹੁਣ ਖੜ੍ਹਾ ਨਹੀਂ ਹੋ ਰਿਹਾ..ਉਸੇ ਕਾਰਣ ਹੀ ਮੈਂ ਉਦੋਂ ਬੋਲ ਨਾ ਸਕਿਆ!
ਸੋ ਦੋਸਤੋ ਖਾਲਸੇ ਦੀਆਂ ਰਵਾਇਤਾਂ ਅਨੁਸਾਰ ਸਮੇਂ ਦਾ ਹਾਣੀ ਉਹ ਜਿਹੜਾ ਖੁਦ ਦੇ ਵਕਤੀ ਨਫ਼ੇ ਨੁਕਸਾਨ..ਕਾਰੋਬਾਰ..ਸਿਆਸਤਾਂ..ਪਦਵੀਆਂ..ਪਰਿਵਾਰ..ਅਤੇ ਜਾਨ ਦੀ ਪ੍ਰਵਾਹ ਕੀਤੇ ਬਗੈਰ ਸਮਕਾਲੀ...

ਝੂਠੇ ਨੂੰ ਮੂੰਹ ਤੇ ਝੂਠਾ ਆਖੇ..!ਦਸਮ ਪਿਤਾ ਨੇ ਔਰੰਗਜੇਬ ਨੂੰ ਜ਼ਫ਼ਰਨਾਮੇ ਰਾਹੀ ਲਾਹਨਤਾਂ ਵੀ ਉਸ ਵੇਲੇ ਪਾਈਆਂ ਜਦੋਂ ਦੁਨਿਆਵੀ ਨਜਰ ਵਿੱਚ ਕੀਮਤੀ ਸਮਝਿਆ ਜਾਂਦਾ ਸਭ ਕੁਝ ਗਵਾਚ ਗਿਆ ਸੀ..!
ਅੱਜ ਜੋ ਕੁਝ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਬ ਹੋਇਆ..ਉਹ ਗਲਤ ਹੋਇਆ..ਜਾਣ ਬੁਝ ਕੇ ਹੋਇਆ..ਮਿਥ ਕੇ ਹੋਇਆ..ਅਤੇ ਸਾਡੀ ਜਿੰਦਗੀ ਵਿੱਚ ਦੂਜੀ ਵੇਰ ਹੋਇਆ..ਜੇ ਪਹਿਲੀ ਵੇਰ ਇੰਝ ਕਰਨ ਵਾਲੀ ਜਿਉਂਦੀ ਨਹੀਂ ਰਹੀ ਤਾਂ ਮਗਰੋਂ ਵੀ ਕਿਸੇ ਨੂੰ ਕੋਈ ਹੱਕ ਨਹੀਂ ਕੇ ਉਹ ਮਿਥ ਕੇ ਬੇਅਦਬੀ ਕਰਨ ਮਗਰੋਂ ਵੀ ਜਿਉਂਦਾ ਰਹੇ..!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)