ਇਕ ਦਿਨ ਮੈ ਆਪਣੀ ਵੱਡੀ ਮਾਸੀ ਜੀ ਨੂੰ ਮਿਲਣ ਉਸ ਦੇ ਪਿੰਡ ਗਿਆ । ਮਾਸੀ ਨੇ ਆਖਿਆ ਮੈ ਅੱਜ ਨਹੀ ਜਾਣ ਦੇਣਾ ਬਹੁਤ ਚਿਰ ਪਿਛੋ ਤੂੰ ਆਇਆ ਮੇਰੇ ਕੋਲ , ਆਪਾ ਬੈਠ ਕੇ ਗੱਲਾ ਕਰਾਗੇ । ਮੈ ਆਖਿਆ ਠੀਕ ਆ ਮਾਸੀ ਜੀ ਗਰਮੀਆਂ ਦੇ ਦਿਨ ਸਨ ਮਾਸੀ ਨੇ ਸ਼ਾਮ ਨੂੰ ਰੁੱਖ ਥੱਲੇ ਮੰਜਾ ਡਾਹ ਲਿਆ । ਮੈ ਵੀ ਮਾਸੀ ਕੋਲ ਮੰਜੀ ਤੇ ਹੀ ਬੈਠ ਗਿਆ ਮਾਸੀ ਦੇ ਘਰ ਦੇ ਦੋ ਕੋ ਕਿਲੇ ਹਟਵਾਂ ਦੇਹਧਾਰੀਆਂ ਦਾ ਸਤਿਸੰਗ ਘਰ ਬਣਾਇਆ ਹੋਇਆ ਸੀ । ਕਾਫੀ ਲੋਕ ਉਸ ਦੇ ਅੰਦਰ ਤੇ ਬਾਹਰ ਸਫਾਈ ਕਰ ਰਹੇ ਸਨ ਕਿਉਕਿ ਅਗਲੇ ਦਿਨ ਐਤਵਾਰ ਸੀ ਤੇ ਉਹਨਾ ਦਾ ਪ੍ਰੋਗਰਾਮ ਸੀ । ਮੈ ਮਾਸੀ ਜੀ ਨੂੰ ਪੁੱਛਿਆ ਇਹ ਲੋਕ ਰੋਜ ਹੀ ਇਸੇ ਤਰਾ ਸੇਵਾ ਕਰਦੇ ਹਨ , ਮਾਸੀ ਜੀ ਕਹਿਣ ਲਗੇ ਕੁਝ ਤੇ ਰੋਜ ਆਉਦੇ ਹਨ ਬਾਕੀ ਸ਼ਨੀਵਾਰ ਤੇ ਐਤਵਾਰ ਜਿਆਦਾ ਆਉਦੇ ਹਨ । ਇਹਨੇ ਚਿਰ ਨੂੰ ਇਕ ਔਰਤ ਜਿਸ ਦੀ ਉਮਰ 35 ਕੁ ਸਾਲ ਦੀ ਹੋਵੇਗੀ ਉਹ ਉਥੋ ਸੇਵਾ ਕਰ ਕੇ ਘਰ ਨੂੰ ਤੁਰ ਪਈ ਕਿਉਕਿ ਸੂਰਜ ਛਿਪ ਰਿਹਾ ਸੀ । ਉਹ ਹੈਗੀ ਮਾਸੀ ਦੇ ਹੀ ਪਿੰਡ ਦੀ ਸੀ ਤੇ ਮਾਸੀ ਦੇ ਘਰਾ ਦੇ ਲਾਗੋ ਰਸਤੇ ਪੈ ਕੇ ਘਰ ਨੂੰ ਜਾ ਰਹੀ ਸੀ ।ਉਸ ਨੂੰ ਜਾਦੀ ਵੇਖ ਕੇ ਮੈ ਮਾਸੀ ਜੀ ਨੂੰ ਪੁਛਿਆ ਇਹ ਕੌਣ ਹੈ ਤਾ ਮਾਸੀ ਬੋਲੀ ਇਹ ਸਾਡੇ ਹੀ ਪਿੰਡ ਦੀ ਨੂੰਹ ਹੈ। ਮੈ ਪੁੱਛਿਆ ਇਹ ਏਨੀ ਧੁਪ ਵਿੱਚ ਆਈ ਏਥੇ ਸੇਵਾ ਲਈ ਮਾਸੀ ਬੋਲੀ ਇਹ ਰੋਜ ਆਉਦੀ ਆ , ਵੱਡੀ ਸੇਵਾਦਾਰਨੀ ਬਣੀ ਫਿਰਦੀ ਆ ਇਹਨਾ ਨੂੰ ਸ਼ਰਮ ਦਾ ਘਾਟਾ ਬਜੁਰਗ ਸੱਸ ਮੰਜੇ ਤੇ ਪਈ ਆ ਇਸ ਦਾ ਘਰਵਾਲਾ ਬਾਹਰ ਵਿਦੇਸ਼ ਵਿੱਚ ਕੰਮ ਕਰਦਾ ਕੋਈ...
ਰੋਕਣ ਟੋਕਣ ਵਾਲਾ ਹੈਗਾ ਨਹੀ । ਉਹ ਬਜੁਰਗ ਸੱਸ ਸਾਰਾ ਦਿਨ ਚਾਹ ਪਾਣੀ ਨੂੰ ਤਰਸਦੀ ਰਹਿੰਦੀ ਕਦੇ ਕਿਸੇ ਗੁਵਾਢੀ ਨੂੰ ਮੰਜੇ ਤੇ ਪਈ ਅਵਾਜਾ ਮਾਰਦੀ ਕਦੇ ਕਿਸੇ ਨੂੰ । ਇਹ ਸਵੇਰ ਤੋ ਆ ਜਾਦੀ ਡੇਰੇ ਤੇ ਸ਼ਾਮ ਨੂੰ ਜਾਦੀ ਮੂੰਹ ਹਨੇਰੇ ਏਥੋ , ਜਿਸ ਸੱਸ ਦੀ ਸੇਵਾ ਦਾ ਫਲ ਇਸ ਨੂੰ ਮਿਲਣਾ ਉਹ ਮੰਜੇ ਤੇ ਪਈ ਤੜਫਦੀ ਰਹਿੰਦੀ ਹੈ । ਤੇ ਇਹ ਬਾਬਿਆ ਨੂੰ ਖੁਸ਼ ਕਰਦੀ ਫਿਰਦੀ ਸੇਵਾ ਕਰ ਕਰ ਕੇ । ਮੇਰੇ ਦਿਲ ਵਿੱਚ ਬੜਾ ਆਇਆ ਦੇਖੋ ਅੱਜ ਉਸ ਬਜੁਰਗ ਸੱਸ ਨੂੰ ਇਸ ਦੀ ਲੋੜ ਹੈ । ਪਰ ਇਹ ਉਸ ਨੂ ਛੱਡ ਕੇ ਧੁੱਪ ਦੇ ਵਿੱਚ ਏਥੇ ਮਰਦੀ ਫਿਰਦੀ ਹੈ ਜਿਸ ਦਾ ਇਕ ਪੈਸਾ ਵੀ ਮੁੱਲ ਨਹੀ ਪੈਣਾਂ । ਤੇ ਇਹ ਬਜੁਰਗ ਸੱਸ ਦੀਆਂ ਆਂਦਰਾ ਸਾੜ ਕੇ ਰੋਜ ਬਦਦੁਵਾਵਾ ਲੈਦੀ ਹੈ , ਉਸ ਦੀਆ ਬਦਅਸੀਸਾ ਇਸ ਨੂੰ ਘੋਰ ਨਰਕਾ ਵੱਲ ਲਈ ਜਾ ਰਹੀਆਂ ਹਨ । ਜਿਸ ਨੇ ਆਪਣੇ ਮਾਪਿਆ ਦੀ ਸੇਵਾ ਨਹੀ ਕੀਤੀ ਉਹ ਭਾਵੈ ਕਿਨੀ ਵੀ ਡੇਰਿਆਂ ਵਿੱਚ ਸੇਵਾ ਕਰ ਲਵੇ ਉਸ ਨੂੰ ਕੋਈ ਫਲ ਨਹੀ ਮਿਲੇਗਾਂ । ਜੇ ਮਾਪਿਆ ਦੀ ਜਿਉਦੇ ਜੀਅ ਸੇਵਾ ਨਹੀ ਕੀਤੀ ਮਰਨ ਪਿਛੋ ਗਲਾ ਪਾੜ ਕੇ ਰੋਣ ਦਾ ਕੀ ਫਾਇਦਾ ਤੇ ਲੋਕਾਂ ਨੂੰ ਖਵੌਣ ਦਾ ਕੀ ਲਾਭ ਹੈ । ਆਪਣੇ ਮਾਪਿਆਂ ਦੀ ਸੇਵਾ ਸਭ ਤੋ ਪਹਿਲਾ ਕਰੋ , ਜੇ ਮਾਪੇ ਖੁਸ਼ ਕਰ ਲਏ ਤਾ ਸਮਝੀ ਮੈ ਰੱਬ ਖੁਸ਼ ਕਰ ਲਿਆ ।
ਜੋਰਾਵਰ ਸਿੰਘ ਤਰਸਿੱਕਾ ।