More Punjabi Kahaniya  Posts
ਫੋਕੀ ਅਜਾਦੀ ਦਾ ਨਾਹਰਾ


ਈਸਟ ਇੰਡੀਆ ਕੰਪਨੀ ਦੇ ਅੰਗਰੇਜ਼ ਅਧਿਕਾਰੀਆਂ ਬਾਰੇ ਬਹੁਤ ਸਾਰੇ ਦਿਲਚਸਪ ਕਿਸੇ ਪੜ੍ਹਨ ਨੂੰ ਮਿਲਦੇ ਹਨ। ਇਹਨਾਂ ਚੋ ਕਈ ਅਪਣੇ ਸਿਦਕ, ਇਮਾਨ ਦੇ ਪੱਕੇ ਸਨ, ਪਰ ਬਹੁਤੇ ਪੈਸੇ ਦੀ ਚਕਾਚੌਂਧ ਚ ਇੰਨੇ ਕ ਅੰਨ੍ਹੇ ਹੋ ਗਏ ਸਨ ਕਿ ਉਹ ਗਰੀਬਾ ਪਸ਼ੂਆਂ ਦੀ ਤਰ੍ਹਾਂ ਸ਼ੋਸ਼ਣ ਕਰਦੇ।
ਪਰ ਕੀ ਤੁਸੀਂ ਜਾਣਦੇ ਹੋ, ਕਿ ਭਾਰਤ ਵਿੱਚ ਸਿਵਲ ਸੇਵਾਵਾਂ ਦੇ ਕੇ ਗਏ, ਬਹੁਤੇ ਅੰਗਰੇਜ਼ ਅਧਿਕਾਰੀਆਂ ਨੂੰ ਇੰਗਲੈਡ ਵਪਿਸ ਜਾਂਣ ਤੇ ਕੋਈ ਵੱਡੀ ਜਿੰਮੇਵਾਰੀ ਨਹੀਂ ਦਿੱਤੀ ਜਾਂਦੀ ਸੀ, ਤਰਕ ਇਹ ਸੀ ਕਿ ਉਹ ਇੱਕ ਗ਼ੁਲਾਮ ਮੁਲਕ ਤੇ ਰਾਜ ਕਰਕੇ ਆਏ ਨੇ, ਜਿਸਦੀ ਵਜ੍ਹਾ ਨਾਲ ਓਹਨਾ ਦੇ ਦ੍ਰਿਸ਼ਟੀਕੋਣ ਅਤੇ ਵਿਵਹਾਰ ਕਰਨ ਦੇ ਢੰਗ ਵਿੱਚ ਨਕਾਰਾਤਮਕ ਪਰਿਵਰਤਨ ਆ ਗਿਆ, ਅਤੇ ਜੇ ਓਹਨਾਂ ਨੂੰ ਕੋਈ ਵੱਡੀ ਜਿੰਮੇਵਾਰੀ ਮਿਲ਼ੀ ਤਾ ਉਹ ਇਥੇ ਅਪਣੇ ਲੋਕਾਂ ਨਾਲ ਵੀ ਉਹੀ ਵਿਵਹਾਰ ਕਰਨਗੇ।
ਆਹ ਕਿੱਸਾ ਪੜ੍ਹਕੇ ਸ਼ਾਇਦ ਤਹਾਨੂੰ ਇਹ ਗੱਲ ਜਿਆਦਾ ਚੰਗੀ ਤਰ੍ਹਾ ਸਮਝ ਆਵੇਗੀ।
ਇੱਕ ਅੰਗਰੇਜ਼ ਔਰਤ ਦਾ ਪਤੀ ਓਹਨਾਂ ਵੇਲਿਆ ਚ ਭਾਰਤ ਅਤੇ ਪਾਕਿਸਤਾਨ ਦੇ ਕੁੱਝ ਜਿਲ੍ਹਿਆਂ ਚ ਡਿਪਟੀ ਕਮਿਸ਼ਨਰ ਰਿਹਾਂ ਸੀ। ਇਸ ਔਰਤ ਨੇ ਅਪਣੀ ਜ਼ਿੰਦਗੀ ਦੀ ਕਈ ਸਾਲ ਭਾਰਤ ਦੇ ਵੱਖ ਵੱਖ ਜਿਲ੍ਹਿਆਂ ਚ ਬਿਤਾਏ। ਅਪਣੇ ਵਤਨ ਵਾਪਿਸ ਪਰਤਣ ਤੋ ਬਾਅਦ ਉਸਨੇ ਅਪਣੀਆ ਖ਼ੂਬਸੂਰਤ ਯਾਦਾਂ ਨੂੰ ਇੱਕ ਕਿਤਾਬ ਚ ਦਰਜ਼ ਕੀਤਾ। ਇਸ ਕਿਤਾਬ ਬਾਰੇ ਮੈ ਇੱਕ ਅੱਲਗ ਪੋਸਟ ਕਰਕੇ ਜਰੂਰ ਲਿਖਾਂਗਾ।
ਇਹ ਔਰਤ ਲਿਖਦੀ ਹੈ ਕਿ ਮੇਰਾ ਪਤੀ ਕਿਸੇ ਜਿਲ੍ਹੇ ਦਾ ਡਿਪਟੀ ਕਮਿਸ਼ਨਰ ਸੀ, ਓਹਨਾਂ ਦਿਨਾਂ ਚ ਮੇਰੇ ਮੁੰਡੇ ਦੀ ਉਮਰ ਲਗਭੱਗ ਚਾਰ ਸਾਲ ਅਤੇ ਧੀ ਦੀ ਉਮਰ ਇੱਕ ਸਾਲ ਸੀ, ਉਹ ਡੀ. ਸੀ ਸਾਹਿਬ ਨੂੰ ਮਿਲਣ ਵਾਲੀ ਇੱਕ ਏਕੜ ਦੀ ਹਵੇਲੀ ਚ ਰਹਿੰਦੇ ਸਨ।
ਸੈਂਕੜੇ ਲੋਕ ਉਹਨਾਂ ਦੇ ਘਰ ਸੇਵਾ ਚ ਲੱਗੇ ਰਹਿੰਦੇ, ਹਰ ਰੋਜ਼ ਕੋਈ ਨਾ ਕੋਈ ਪਾਰਟੀ ਹੁੰਦੀ, ਵੱਡੇ ਵੱਡੇ ਜਿੰਮੀਦਾਰ ਸ਼ਿਕਾਰ ਕਰਨ ਦੀਆਂ ਪਾਰਟੀਆਂ ਚ ਓਹਨਾਂ ਨੂੰ ਸੱਦ ਕੇ ਮਾਣ ਮਹਿਸੂਸ ਕਰਦੇ, ਅਤੇ ਜਿਸਦੇ ਵੀ ਘਰ ਪਾਰਟੀ ਤੇ ਜਾਂਦੇ ਉਹ ਖੂਬ ਆਓ ਭਗਤ ਕਰਦੇ,ਸਾਡੇ ਸਾਹਮਣੇ ਓਹਨਾਂ ਦਾ ਸਭ ਕੁੱਝ ਹਾਜ਼ਿਰ ਹੁੰਦਾਂ ਸੀ।
ਕਦੇ ਕਦੇ ਮੈਂ ਸੋਚਦੀ ਸਾ ਕਿ ਸ਼ਾਇਦ ਏਹੋ ਜਾ ਮਾਣ ਸਤਿਕਾਰ,ਇੰਗਲੈਡ ਦੀ ਰਾਣੀ ਨੂੰ ਵੀ ਨਾ ਮਿਲਦਾ ਹੋਵੇ।
ਜਦੋ ਕਿਤੇ ਸਾਡੇ ਪਰਿਵਾਰ ਨੇ ਰੇਲ ਗੱਡੀ ਰਹੀ ਯਾਤਰਾ ਕਰਨੀ ਹੁੰਦੀ ਤਾਂ ਇੱਕ ਵੱਖਰਾ ਡੱਬਾ( appartment) ਸ਼ਾਹੀ ਠਾਠ ਬਾਠ ਨਾਲ ਤਿਆਰ ਕੀਤਾ ਜਾਂਦਾ। ਜਦੋ ਪਰਿਵਾਰ ਰੇਲ ਗੱਡੀ ਤੇ ਚੜ ਜਾਂਦਾ ਤਾਂ ਚਿੱਟੇ ਕਪੜਿਆਂ ਵਾਲਾ ਡਰਾਈਵਰ ਦੋਨੋ ਹੱਥ ਬੰਨ੍ਹ ਕੇ ਸਾਡੇ ਸਾਹਮਣੇ ਖੜ੍ਹਾ ਹੋ ਜਾਂਦਾ, ਅਤੇ ਰੇਲ ਗੱਡੀ ਚਲਾਉਣ ਦੀ ਆਗਿਆ ਮੰਗਦਾ, ਸਾਡੀ ਆਗਿਆ ਮਿਲਣ ਤੋ ਬਾਅਦ ਹੀ ਗੱਡੀ ਤੁਰਦੀ।
ਏਸੇ ਤਰ੍ਹਾਂ ਇੱਕ ਵਾਰੀ ਉਹ ਕਿੱਧਰੇ ਜਾ ਰਹੇ ਸਨ, ਜਦੋਂ ਰੇਲ ਗੱਡੀ ਚ ਬੈਠ ਗਏ ਤਾਂ, ਡਰਾਈਵਰ ਆਇਆ ਅਤੇ ਸਾਡੀ ਇਜਾਜਤ ਮੰਗੀ, ਇਸਤੋਂ ਪਹਿਲਾਂ ਕਿ ਮੈ ਕੁੱਝ ਬੋਲ ਪਾਉਂਦੀ, ਮੇਰੇ ਬੇਟਾ ਜਿਸਦਾ ਕਿ ਮੂਡ ਕਿਸੇ ਗੱਲੋਂ ਖਰਾਬ ਸੀ, ਨੇ ਸਿਰ ਹਿਲਾ ਕੇ ਕਿਹਾ ‘ No’. ਡਰਾਈਵਰ ਨੇ ਹੱਸਦੇ ਹੱਸਦੇ...

ਸਿਰ ਹਿਲਾ ਕੇ ਕਿਹਾ, “ਜੋ ਹੁਕਮ ਛੋਟੀ ਸਰਕਾਰ।”
ਕੁੱਝ ਦੇਰ ਬਾਅਦ ਸਟੇਸ਼ਨ ਮਾਸਟਰ ਸਮੇਤ ਸਾਰਾ ਸਟਾਫ਼ ਸਾਡੇ ਡੱਬੇ ਚ ਆ ਗਿਆ, ਅਤੇ ਮੇਰੇ ਚਾਰ ਸਾਲ ਦੇ ਪੁੱਤ ਤੋ ਰੇਲ ਗੱਡੀ ਚਲਾਉਣ ਦੀ ਭੀਖ਼ ਮੰਗਣ ਲੱਗ ਪਿਆ, ਬੇਟਾ ਮੇਰਾ ਇੰਨਾ ਢੀਠ ਕੇ ਵਾਰ ਵਾਰ ਨਾਹ ਚ ਸਿਰ ਹਲਾਈ ਜਾਵੇ। ਸਾਰੀ ਗੱਡੀ ਦੇ ਯਾਤਰੀਆਂ ਨੂੰ ਹੁੰਦੀ ਪ੍ਰੇਸ਼ਾਨੀ ਦੇਖਕੇ ਮੈਨੂੰ ਸ਼ਰਮ ਆਵੇ, ਆਖ਼ਰਕਾਰ ਮੈ ਕੋਈ ਚਾਕਲੇਟ ਦੇਣ ਦਾ ਬਹਾਨਾ ਬਣਾ ਕਿ ਉਸਤੋ ਹਾ ਕਰਵਾਈ।
ਕੁੱਝ ਮਹੀਨੇ ਬਾਅਦ ਉਹ ਔਰਤ ਅਪਣੇ ਦੋਸਤਾਂ ਰਿਸ਼ਤਦਾਰਾਂ ਨੂੰ ਮਿਲਣ ਇੰਗਲੈਂਡ ਗਈ, ਉਹ ਜਹਾਜ ਰਾਹੀ ਲੰਡਨ ਪਹੁੰਚੇ। ਓਹਨਾ ਦੀ ਰਿਹਾਇਸ਼ Wales ਦੀ ਕਾਉਂਟੀ ਵਿੱਚ ਸੀ, ਜਿਸ ਲਈ ਓਹਨਾਂ ਨੂੰ ਰੇਲ ਗੱਡੀ ਰਹੀ ਜਾਣਾ ਪੈਣਾ ਸੀ। ਇਹ ਔਰਤਾਂ ਅਪਣੇ ਦੋਨਾਂ ਜੁਆਕਾਂ ਨੂੰ ਬੈਂਚ ਤੇ ਬਿਠਾ ਕੇ ਆਪ ਟਿਕਟ ਲੈਣ ਚਲੀ ਗਈ, ਟਿਕਟ ਕਾਉੰਟਰ ਤੇ ਲੰਬੀ ਕਤਾਰ ਹੋਣ ਕਰਨ ਕਾਫ਼ੀ ਲੇਟ ਹੋ ਗਈ, ਇਸ ਕਾਰਨ ਇਸ ਦਾ ਉਹੀ ਪੁੱਤਰ ਕਾਫ਼ੀ ਖਿੱਝ ਗਿਆ। ਜਦੋਂ ਗੱਡੀ ਚ ਚੜੇ ਤਾਂ ਆਲੀਸ਼ਾਨ apparment ਦੀ ਜਗ੍ਹਾ, ਸਧਾਰਨ ਫਸਟ ਕਲਾਸ ਦੀਆਂ ਸੀਟਾਂ ਦੇਖਕੇ ਓਸਨੂੰ ਹੋਰ ਗੁੱਸਾ ਚੜ ਗਿਆ।
ਗੱਡੀ ਅਪਣੇ ਸਮੇ ਮੁਤਾਬਕ ਜਿਉਂ ਚੱਲੀ ਤਾਂ ਉਸਦਾ ਪੁੱਤਰ ਰੌਲਾ ਪਾਉਣ ਲੱਗ ਪਿਆ, ਕਹਿੰਦਾ ਇਹ ਕਿਹੋ ਜਾ ਉੱਲੂ ਦਾ ਪੱਠਾ ਡਰਾਈਵਰ ਆ, ਇਹਦੀ ਹਿੰਮਤ ਕਿਵੇਂ ਹੋਈ ਸਾਡੀ ਮਨਜੂਰੀ ਤੋਂ ਬਿਨਾ ਗੱਡੀ ਚਲਾਉਣ ਦੀ, ਮੈ ਅਪਣੇ ਪਿਓ ਨੂੰ ਕਹਿਕੇ ਇਹਦੇ ਜੁੱਤੀਆਂ ਲਵਾਉਗਾਂ।
ਔਰਤ ਨੂੰ ਅਪਣੇ ਪੁੱਤਰ ਨੂੰ ਇਹ ਸਮਝਾਉਣਾ ਮੁਸ਼ਕਿਲ ਹੋ ਰਿਹਾ ਸੀ, ਕਿ ਇਹ ਉਹਦੇ ਪਿਉ ਦਾ ਜਿਲ੍ਹਾਂ ਨਹੀ, ਜਿੱਥੇ ਉਸਦੀ ਮਰਜ਼ੀ ਬਿਨਾ ਪੱਤਾ ਵੀ ਨਹੀਂ ਹਿੱਲਦਾ ਸੀ, ਇਹ ਇੰਗਲੈਡ ਸੀ, ਜਿੱਥੇ DC ਵਰਗਾ ਤੀਜੇ ਦਰਜੇ ਦਾ ਅਫਸਰ ਤਾਂ ਕੀ, ਇਥੋਂ ਦਾ ਪ੍ਰਧਾਨ ਮੰਤਰੀ ਜਾ ਮਹਾਰਾਣੀ ਵੀ, ਅਪਣੇ ਹੰਕਾਰ ਨੂੰ ਪੱਠੇ ਪਾਉਣ ਲਈ ਕਿਸੇ ਨੂੰ ਬੇਇੱਜਤ ਨਹੀਂ ਕਰ ਸਕਦੇ।”
ਅੱਜ ਅੰਗਰੇਜ਼ਾ ਨੂੰ ਦੇਸ਼ ਚੋ ਬਾਹਰ ਕੱਢੇ ਭਾਵੇ ਸੱਤਰ- ਪਝੰਤਰ ਸਾਲ ਹੋ ਗਏ ਹਨ, ਪਰ ਉਹਨਾਂ ਦੁਆਰਾ ਦਿੱਤੀ ਗੁਲਾਮੀ ਅਸੀਂ ਅੱਜ ਵੀ ਅਪਣੇ ਜ਼ਿਹਨ ਚੋ ਬਾਹਰ ਨਹੀਂ ਕੱਢ ਸਕੇ ਆ।
ਅੱਜ ਵੀ ਸਾਡੇ ਮੰਤਰੀ- ਸੰਤਰੀ, DC, SSP, SP, ਦੋ ਦੋ ਟਕੇ ਦੇ ਲੀਡਰ ਅਤੇ ਉਹਨਾਂ ਦੇ ਸਲਾਹਕਾਰ ਅਪਣੇ ਹੰਕਾਰ ਨੂੰ ਸੰਤੁਸਟ ਕਰਨ ਲਈ ਆਮ, ਗਰੀਬ ਲੋਕਾ ਨੂੰ ਸਾਰਾ ਸਾਰਾ ਦਿਨ ਸੜਕਾਂ, ਜਾ ਅਪਣੇ ਦਫ਼ਤਰਾਂ ਦੇ ਬਾਹਰ ਖੜ੍ਹੇ ਰੱਖਦੇ ਹਨ, ਸਾਡੀ ਅਫ਼ਸਰਸਾਹੀ ਕਾਨੂੰਨਾਂ ਨਾਲੋ ਜਿਆਦਾ ਰਾਜਨੀਤਕ ਲੋਕਾਂ ਦੇ ਇਸ਼ਾਰਿਆਂ ਤੇ ਕੰਮ ਕਰਦੀ ਹੈ। ਕਹਿਣ ਨੂੰ ਜਿੰਨੀਆਂ ਮਰਜ਼ੀ ਕਿਤਾਬੀ ਗੱਲ੍ਹਾਂ ਕਰੀ ਜਾਉ
ਪਰ ਸੱਚ ਇਹ ਹੈ ਕਿ 15 ਅਗਸਤ ਨੂੰ ਮਿਲੀ ਫੋਕੀ ਅਜਾਂਦੀ ਦਾ ਨਾਹਰਾ, ਇੱਕ ਆਮ ਭਾਰਤੀ ਇਨਸਾਨ ਲਈ ਮਹਿਜ ਇੱਕ ਧੋਖੇ ਤੋ ਸਿਵਾ ਕੁੱਝ ਨਹੀਂ।
ਧੰਨਵਾਦ ਸਹਿਤ- ਮੱਖਣ
ਮੂਲ ਸਰੋਤ- ਇੰਟਰਨੈੱਟ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)