More Punjabi Kahaniya  Posts
ਜਮੀਰਾਂ


ਟਿਕੈਟ..ਗਲ ਵਿਚ ਕੇਸਰੀ ਸਿਰੋਪਾ..ਹੱਥ ਵਿਚ ਤੀਰ..ਸਾਮਣੇ ਟਕਸਾਲੀ ਪੱਗ ਬੰਨੀ ਖਲੋਤਾ ਇੱਕ ਬੁਝੰਗੀ..ਇੱਕ ਪਾਸੇ ਦਿਸਦਾ ਹਰਿਮੰਦਰ ਸਾਬ!
ਸਾਰਾ ਕੁਝ ਤੇ ਹੈ ਇੱਕ ਚੰਗੇ ਭਲੇ ਨੂੰ ਅੱਤਵਾਦੀ ਸਾਬਿਤ ਕਰਨ ਲਈ..ਪਰ ਬੁੱਕਲ ਮੀਡਿਆ ਖਾਮੋਸ਼ ਏ..ਸਦਮੇਂ ਵਿਚੋਂ ਉਭਰਦਾ ਹੋਇਆ..ਢੁਕਵੇਂ ਸਮੇਂ ਦੀ ਉਡੀਕ ਵਿੱਚ..ਪਰ ਇਹ ਫੋਟੋ ਜਰੂਰ ਸਾਂਬ ਕੇ ਰੱਖੂ..ਆਉਣ ਵਾਲੇ ਟਾਈਮ ਲਈ!
ਹੱਥ ਨਾਲ ਰੇਹੜਨ ਵਾਲੀ ਵਹੀਲ ਚੇਅਰ..
ਦਿੱਲੀ ਤੋਂ ਕੁਝ ਕਿਲੋਮੀਟਰ ਦੂਰ ਸੋਨੀਪਤ ਵੱਲ..ਵਾਪਿਸ ਮੁੜਦਾ ਨਿੰਮਾਂ-ਨਿੰਮਾਂ ਹੱਸੀ ਜਾ ਰਿਹਾ..ਕਿਸੇ ਪੁੱਛਿਆ ਬਾਬਾ ਜੀ ਕਦੋਂ ਤੁਰੇ ਸੀ?
ਅਖੇ ਕੱਲ ਨੂੰ..ਅੱਜ ਮੰਗਲਵਾਰ..ਬੱਸ ਲਗਾਤਾਰ ਤੁਰੇ ਹੀ ਜਾਣਾ..ਆਪਣੀ ਮੌਜ ਵਿੱਚ..ਕੋਈ ਕਾਹਲੀ ਨਹੀਂ..ਰਾਹ ਵਿਚ ਹੋਟਲ ਢਾਬੇ ਵਾਲਿਆਂ ਰੋਟੀ ਖਵਾ ਦਿੱਤੀ..ਸੌਣ ਲਈ ਥਾਂ ਵੀ ਦੇ ਦਿੱਤੀ..ਸਭ ਅਣਜਾਣ ਪਰ ਮੈਨੂੰ ਵੇਖਦਿਆਂ ਹੀ ਆਪਣੇ ਬਣ ਗਏ!
ਪੁੱਛਿਆ ਜਮੀਨ ਕਿੰਨੀ ਕੂ ਏ?
ਅਖ਼ੇ ਪੁੱਤਰ “ਜਮੀਨ ਤੇ ਹੈਨੀ ਪਰ ਜਾਗਦੀ ਜਮੀਰ ਦਾ ਮਾਲਕ ਜਰੂਰ ਹਾਂ..ਹੁਣ ਜਿੱਤ ਗਏ ਹਾਂ..ਇੰਝ ਲੱਗਦਾ ਕੁਲ ਜਹਾਨ ਦੇ ਮਾਲਕ ਬਣਾ ਦਿੱਤਾ ਉਸ ਵਾਹਿਗੁਰੂ ਨੇ..!
ਨਾਲ ਹੀ ਬੋਲੇ ਸੋ ਨਿਹਾਲ ਨਾਲ ਜੈਕਾਰਾ ਛੱਡ ਦਿੰਦਾ..ਜੈਕਾਰਾ ਸੁਣ ਬੁੱਕਲ ਮੀਡੀਆਂ ਵਿੱਚ ਚੁੱਪ ਜਿਹੀ ਵਰਤ ਜਾਂਦੀ!
ਓਹੀ ਚੁੱਪ ਜਿਹੜੀ ਕਦੀ ਮੰਜੀ ਸਾਹਿਬ ਦੀਵਾਨ ਵਿਚ ਵਰਤ ਜਾਇਆ ਕਰਦੀ ਸੀ..ਓਦੋਂ ਜਦੋਂ ਉਹ ਜਾਗਦੀ ਜਮੀਰ ਦੀ ਗੱਲ ਕਰਿਆ ਕਰਦਾ..!
ਸਟੇਜ ਤੇ ਹੀ ਨੀਵੀਆਂ ਪੈ ਜਾਇਆ ਕਰਦੀਆਂ..ਕੋਲ ਬੈਠਿਆਂ ਦੇ ਮਨਾਂ ਵਿਚ ਇੱਕ ਚੋਰ ਹੁੰਦਾ..ਸਿਆਸਤਾਂ ਸੌਦੇਬਾਜ਼ੀਆਂ ਹੁੰਦੀਆਂ..ਖੂਨ ਵਿਚ ਵਿਓਪਾਰ ਅਤੇ ਖਰੀਦੋ-ਫਰੋਖਤ ਵਹਿ ਰਹੀ ਹੁੰਦੀ..ਇੱਕ ਵੱਡਾ ਡਰ ਤੌਖਲਾ ਵੀ ਹੁੰਦਾ..ਦਿੱਲੀ ਕਿਧਰੇ ਸਾਨੂੰ ਵੀ ਇਸਦੇ ਨਾਲ ਦਾ ਹੀ ਨਾ ਸਮਝ ਲਵੇ..ਘੋਗਲ ਕੰਨੇ ਬਣੀ ਬੈਠੇ ਵਿਓੰਤਾ ਘੜਦੇ ਹੋਏ ਘੜੀਆਂ ਕੱਢਦੇ..ਫੇਰ ਅਗਲੇ ਦਿਨ ਅਖਬਾਰਾਂ ਦੇ ਸਫ਼ਿਆਂ ਤੇ ਏਕਤਾ ਅਖੰਡਤਾ ਦਾ ਗੋਲਮੋਲ ਜਿਹਾ ਬਿਆਨ ਵੀ ਹੁੰਦਾ..ਸੱਪ ਵੀ ਮਾਰਿਆ ਹੁੰਦਾ ਸੋਟੀ ਵੀ ਟੁੱਟਣੋਂ ਬਚਾਈ ਹੁੰਦੀ..ਅੱਧੀ ਮੈਂ ਗਰੀਬ ਜੱਟ ਦੀ ਅੱਧੀ ਤੇਰੀ ਹਾਂ ਮੁਲਾਹਜੇਦਾਰਾਂ..!
ਪਰ ਅੱਜ ਝਾਤੀ ਮਾਰ ਵੇਖੋ..ਸਭ ਮਰ ਮੁੱਕ ਗਏ..ਖਪ ਗਏ..ਗਰਕ ਹੋ ਗਏ ਕਿਧਰੇ!
ਬਰਨਾਲੇ ਦੀ ਕੋਠੀ ਅੱਗੋਂ ਰੋਜ ਲੰਘਦਾ ਇੱਕ ਵੀਰ ਦੱਸਦਾ ਸ਼ਮਸ਼ਾਨ ਵਰਗੀ ਚੁੱਪ ਏ ਅੱਜਕੱਲ ਓਥੇ ਅੰਦਰ..ਅੱਗੋਂ ਆਖਿਆ ਜੇ ਜਿਉਂਦੇ ਰਹੇ ਤਾਂ ਏਦਾਂ ਦੀਆਂ ਕੋਠੀਆਂ ਹੋਰ ਵੀ ਬਹੁਤ ਵਿੱਖਣਗੀਆਂ!
ਦੂਜੇ ਪਾਸੇ ਉਸ ਵੇਲੇ ਸਟੇਜ ਤੇ ਖਲੋਤਾ ਉਹ ਸ਼ਰੇਆਮ ਬੁੱਕਦਾ ਹੁੰਦਾ ਸੀ..ਨਾ ਮੈਂ ਐਮ.ਪੀ ਬਣਾ ਤੇ ਨਾ ਹੀ ਐੱਮ ਐਲ ਏ..ਨਾ ਪ੍ਰਧਾਨ ਤੇ ਨਾ ਹੀ...

ਕੋਈ ਹੋਰ ਅਹੁਦੇਦਾਰ..ਜੇ ਬਣਾ ਤੇ ਤੁਹਾਡੀਆਂ ਜੁੱਤੀਆਂ ਮੇਰਾ ਸਿਰ..!
ਅਕਸਰ ਆਖਦਾ ਜਾਗਦੀਆਂ ਜਮੀਰਾਂ ਵਾਲਿਆਂ ਨੂੰ ਇੱਕ ਦਿਨ ਸੌਣਾ ਪੈਂਦਾ..ਸਦੀਵੀਂ ਦੀ ਨੀਂਦਰ..ਜਿੰਦਗੀ ਥੋੜ ਚਿੜੀ ਜੂ ਹੁੰਦੀ ਏ ਓਹਨਾ ਦੀ..!
ਰਣਦੀਪ ਹੁਡਾ..ਸਾਰਾਗੜੀ ਤੇ ਫਿਲਮ ਬਣਾਉਣੀ ਸੀ..ਪੂਰਾ ਇੱਕ ਸਾਲ ਦਾਹੜੀ ਨਹੀਂ ਕਟਵਾਈ..ਦਸਤਾਰ ਵੀ ਬੰਨੀ..ਸੁਵੇਰੇ ਸ਼ਾਮ ਗੁਰੂ ਘਰ ਜਾ ਕੇ ਹਾਜਰੀ ਭਰੀ..ਗੁਰਬਾਣੀ ਦਾ ਉਚਾਰਨ ਕੀਤਾ..!
ਕਰਨ ਜੌਹਰ ਟੋਲੇ ਨੂੰ ਪਤਾ ਲੱਗਾ..ਅੰਧ ਭਗਤ ਅਕਸ਼ੇ ਕੁਮਾਰ ਨੂੰ ਨਕਲੀ ਦਾਹੜੀ ਪੱਗ ਬਨਵਾ ਛੇ ਮਹੀਨੇ ਵਿਚ ਹੀ ਇਸ ਪਲਾਟ ਤੇ ਫਿਲਮ ਬਣਾ ਕੇ ਰਿਲੀਜ ਵੀ ਕਰਵਾ ਦਿੱਤੀ..!
ਹੁੱਡਾ ਨੂੰ ਜਦੋਂ ਪਤਾ ਲੱਗਾ..ਠੇਸ ਪੁੱਜੀ..ਅੰਦਰੋਂ ਬੁਰੀ ਤਰਾਂ ਟੁੱਟ ਭੱਜ ਵੀ ਗਿਆ..!
ਕਈ ਸੋਚਣ ਲੱਗੇ ਹੁਣ ਪੱਕਾ ਖ਼ੁਦਕੁਸ਼ੀ ਕਰੂ..ਜਿੱਦਾਂ ਸੁਸ਼ਾਂਤ ਨੇ ਕੀਤੀ ਸੀ..ਪਰ ਉਹ ਆਖਦਾ ਕੇ ਚੜ੍ਹਦੀ ਕਲਾ ਦੇ ਇੱਕ ਅਸੀਮ ਸੋਮੇ ਨੇ ਹੀ ਮੈਨੂੰ ਜਿਉਂਦਾ ਰਖਿਆ!
ਰਿਪੋਰਟਰ ਪੁੱਛਦੇ ਹੁਣ ਕੀ ਸੋਚਦੇ ਓ..?
ਅੱਗੋਂ ਆਖਦੇ ਕਮਲਿਓ ਛੇ ਮਹੀਨੇ ਨਕਲੀ ਦਾਹੜੀ ਪੱਗਾਂ ਬੰਨ ਕੇ ਬਾਕੀ ਦੁਨੀਆ ਤੋਂ ਚੋਰੀ ਫਿਲਮ ਬਣਾ ਕੇ ਕਰੋੜਾ ਜਰੂਰ ਕਮਾ ਲਏ ਪਰ ਅਸਲੀ ਦਾਹੜੇ ਤੇ ਅਸਲੀ ਪੱਗ ਨਾਲ ਗੁਰੂ ਦਾ ਸਿੱਖ ਬਣ ਗੁਰੂਦੁਆਰੇ ਬੈਠ ਸੱਚਖੰਡ ਦਾ ਜਿਹੜਾ ਅਦੁੱਤੀ ਪ੍ਰੇਮ ਪ੍ਰਤਾਪ ਮੇਰੀ ਰੂਹ ਨੇ ਮਹਿਸੂਸ ਕੀਤਾ ਉਹ ਨਕਲੀ ਪੱਗਾਂ ਵਾਲੇ ਦੁਨਿਆਵੀ ਧੋਖਬਾਜ ਕੀ ਜਾਨਣ..!
ਦੋਸਤੋ ਅਮਰ ਹੋ ਗਏ ਇਨਸਾਨਾਂ ਦੀ ਗੱਲ ਹੋ ਰਹੀ ਏ..ਅਰਦਾਸ ਕਰ ਮਿਥ ਕੇ ਸੀਨੇ ਵਿਚ ਗੋਲੀਆਂ ਖਾਣੀਆਂ ਹਾਰੀ ਸਾਰੀ ਦੇ ਵੱਸ ਵਿਚ ਨਹੀਂ..ਕਿਓੰਕੇ ਉਹ ਸਦਾ ਜਿਉਂਦੇ ਨੇ ਜੋ ਮਰਕੇ ਪਰਤੇ ਨੇ..ਝਾਤੀ ਮਾਰ ਲਿਓ..ਉਹ ਵਾਪਿਸ ਪਰਤੇ ਵੀ ਨੇ..ਕਿਸੇ ਹੋਰ ਰੂਪ ਵਿਚ..ਸਾਡੇ ਆਲੇ ਦਵਾਲੇ ਹੀ ਰਹੇ..ਦਿਨੇ ਰਾਤ ਅਗਵਾਈ ਕਰਦੇ..ਹੱਲਾਸ਼ੇਰੀ ਦਿੰਦੇ..ਸੂਰਤ ਢਹਿੰਦੀ ਤੋਂ ਚੜ੍ਹਦੀ ਕਲਾ ਵੱਲ ਮੋੜਦੇ ਹੋਏ..ਘਾਟੇ ਵਾਧਿਆਂ ਦੀ ਪ੍ਰਵਾਹ ਕੀਤੇ ਬਗੈਰ..ਮਸ਼ਹੂਰ ਹੋਣ ਦੀ ਲਾਲਸਾ ਤੋਂ ਪਰੇ..ਪਰ ਸਾਥੋਂ ਪਛਾਣੇ ਹੀ ਨਹੀਂ ਗਏ..!
ਵਾਕਿਆ ਹੀ ਸਹੀ ਕਿਹਾ ਜਿਹੜੇ ਜਿਉਂਦੇ ਜੀ ਜਮੀਰਾਂ ਨਹੀਂ ਵੇਚਦੇ..ਮਗਰੋਂ ਦੁਨੀਆ ਓਹਨਾ ਦੀਆਂ ਤਸਵੀਰਾਂ ਤੇ ਪੋਸਟਰ ਵੇਚਿਆ ਕਰਦੀ ਏ..ਲੱਖ ਖੁਸ਼ੀਆਂ ਪਾਤਸ਼ਾਹੀਆਂ..ਜੇ ਸਤਿਗੁਰ ਨਦਰਿ ਕਰੇ..ਵਾਕਿਆ ਹੀ ਸਦੀਵੀਂ ਪਾਤਸ਼ਾਹੀਆਂ ਓਸੇ ਦੇ ਘਰੋਂ ਮਿਲਦੀਆਂ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)